Saturday, July 24, 2021

Health

ਭਾਰਤ ’ਚ ਮੌਡਰਨਾ ਵੈਕਸੀਨ ਦੀ ਖੇਪ ਜਲਦ

PUNJAB NEWS EXPRESS | July 19, 2021 12:05 PM

ਨਵੀਂ ਦਿੱਲੀ:  ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਚੰਗੀ ਖਬਰ ਸਾਹਮਣੇ ਆ ਰਹੀ ਹੈ। ਦੇਸ਼ ਵਿਚ ਕਦੇ ਵੀ ਮੌਡਰਨਾ ਵੈਕਸੀਨ ਦੀ ਖੁਰਾਕ ਆ ਸਕਦੀ ਹੈ। ਸਰਕਾਰ ਨੇ ਅਮਰੀਕਾ ਨੂੰ ਚਿੱਠੀ ਲਿਖੀ ਹੈ, ਜਿਸ ਦੇ ਜਵਾਬ ਦੀ ਉਡੀਕ ਹੈ।

ਜੇ ਇਸ ਚਿੱਠੀ ਵਿਚ ਮੌਜੂਦ ਨਿਯਮਾਂ ’ਤੇ ਆਪਸੀ ਸਹਿਮਤੀ ਬਣਦੀ ਹੈ ਤਾਂ ਉਸ ਦੇ ਹਫਤੇ ਭਰ ’ਚ ਮੌਡਰਨਾ ਵੈਕਸੀਨ ਦੀ ਪਹਿਲੀ ਖੇਪ ਭਾਰਤ ’ਚ ਆ ਸਕਦੀ ਹੈ। ਟੀਕਾਕਰਨ ਐਂਪਾਵਰਡ ਗਰੁੱਪ ਦੇ ਚੇਅਰਮੈਨ ਡਾ. ਵੀ. ਕੇ. ਪਾਲ ਨੇ ਕਿਹਾ ਕਿ ਮੌਡਰਨਾ ਨੂੰ 2 ਹਫਤੇ ਪਹਿਲਾਂ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੀ ਗਈ ਸੀ। ਹੁਣ ਇਹ ਪ੍ਰਕਿਰਿਆ ਵਿਚ ਹੈ। ਅਸਲ ’ਚ ਅਮਰੀਕਾ ਨੇ ਭਾਰਤ ਨੂੰ ਮੋਡਰਨਾ ਦੀਆਂ ਲਗਭਗ 70 ਲੱਖ ਖੁਰਾਕਾਂ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੂੰ ਜਦੋਂ ਇਸ ਦੀ ਜਾਣਕਾਰੀ ਮਿਲੀ ਤਾਂ ਕੰਪਨੀ ਨੂੰ ਅਪਲਾਈ ਕੀਤਾ ਗਿਆ। ਇਸ ਤੋਂ ਤੁਰੰਤ ਬਾਅਦ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਮੌਡਰਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਵੀ ਪ੍ਰਦਾਨ ਕਰ ਦਿੱਤੀ। ਇਸ ਦੇ ਨਾਲ ਹੀ ਮੌਡਰਨਾ ਦੇਸ਼ ਦੀ ਚੌਥੀ ਕੋਵਿਡ ਵੈਕਸੀਨ ਵੀ ਬਣ ਗਈ ਹੈ ਪਰ ਮਨਜੂਰੀ ਦੇਣ ਤੋਂ ਬਾਅਦ ਵੀ ਹੁਣ ਤਕ ਇਸ ਵੈਕਸੀਨ ਦੀ ਇਕ ਵੀ ਖੇਪ ਭਾਰਤ ਨੂੰ ਨਹੀਂ ਮਿਲੀ।

Have something to say? Post your comment

Health

ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਲਈ ਲੋਕਾਂ ਨੂੰ ਵਧੇਰੇ ਜਾਗਰੂਕ ਹੋਣ ਦੀ ਜ਼ਰੂਰਤ : ਡਾ. ਗੀਤਾਂਜਲੀ ਸਿੰਘ

ਕੋਰੋਨਾ : ਲਾਗ ਵਿੱਚ ਕਮੀ, 24 ਘੰਟਿਆਂ ਵਿੱਚ 35,342 ਨਵੇਂ ਮਾਮਲੇ

ਸ਼ਹਿਰੀ ਖੇਤਰਾਂ ਤੋਂ ਡੇਂਗੂ ਦੇ 80 ਫ਼ੀਸਦ ਮਾਮਲੇ ਸਾਹਮਣੇ ਆਏ: ਬਲਬੀਰ ਸਿੱਧੂ

ਏਡਜ਼ ਦੇ ਜ਼ੋਖਿਮ ਤੋਂ ਬਚਣ ਲਈ ਸਰਿੰਜਾਂ ਦੀ ਸਾਂਝੀ ਵਰਤੋਂ ਨਹੀਂ ਕਰਨੀ ਚਾਹੀਦੀ : ਡਾ. ਗੀਤਾਂਜਲੀ ਸਿੰਘ

ਕੋਵਿਡ-19 : ਪੀੜਤਾਂ ਦੀ ਗਿਣਤੀ ਮੁੜ 40 ਹਜ਼ਾਰ ਤੋਂ ਪਾਰ

ਪੀ ਐਂਡ ਜੀ ਇੰਡੀਆ ਨੇ ਬਲਬੀਰ ਸਿੱਧੂ ਨੂੰ ਮੁੱਖ ਮੰਤਰੀ ਕੋਵਿਡ-19 ਰਾਹਤ ਫੰਡ ਲਈ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ

ਕੋਰੋਨਾ ਵਾਇਰਸ ਨੂੰ ਰੋਕਣ ਲਈ ਕੋਵਿਡ ਰੋਕੂ ਟੀਕਾ ਵਰਦਾਨ ਸਾਬਿਤ ਹੋਵੇਗਾ : ਡਾ. ਗੀਤਾਂਜਲੀ ਸਿੰਘ

ਘੱਟ ਦਰਾਂ ’ਤੇ ਮਿਆਰੀ ਸੇਵਾਵਾਂ ਦੇਣ ਲਈ 25 ਸਰਕਾਰੀ ਹਸਪਤਾਲਾਂ ਵਿੱਚ ਜਨਤਕ ਨਿੱਜੀ ਭਾਈਵਾਲੀ ਦੇ ਆਧਾਰ ’ਤੇ ਐਮ.ਆਰ.ਆਈ. ਅਤੇ ਸੀ.ਟੀ. ਸੈਂਟਰ ਸਥਾਪਤ ਕੀਤੇ ਜਾਣਗੇ: ਬਲਬੀਰ ਸਿੱਧੂ

ਕੋਵਿਡ ਪਾਜਿਟਿਵ ਆਏ ਰਜਿਸਟਰਡ ਉਸਾਰੀ ਕਾਮਿਆਂ ਨੂੰ ਵਿੱਤੀ ਸਹਾਇਤਾ ਦੇਣ ਲਈ ਰਜਿਸਟ੍ਰੇਸ਼ਨ ਸੇਵਾ ਕੇਂਦਰਾਂ 'ਚ ਹੋਵੇਗੀ

ਏਡਜ਼ ਪੀੜਤ ਵਿਅਕਤੀ ਦਵਾਈਆਂ ਖਾ ਕੇ ਜੀਅ ਸਕਦੈ ਲੰਬੀ ਜ਼ਿੰਦਗੀ : ਡਾ. ਗੀਤਾਂਜਲੀ ਸਿੰਘ