Wednesday, December 08, 2021

Health

ਸਿਹਤ ਵਿਭਾਗ ਜੱਚਾ ਅਤੇ ਬੱਚਾ ਮੌਤ ਦਰ ਨੂੰ ਘੱਟ ਕਰਨ ਲਈ ਵਚਨਬੱਧ : ਡਾ ਗੀਤਾਂਜਲੀ ਸਿੰਘ

PUNJAB NEWS EXPRESS | September 22, 2021 04:50 PM

ਨਵਾਂਸ਼ਹਿਰ: ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਬਲਾਕ ਵਿੱਚ ਬਿਹਤਰ ਜੱਚਾ-ਬੱਚਾ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਸੇ ਕੜੀ ਤਹਿਤ ਹਰ ਬੁੱਧਵਾਰ ਨੂੰ ਮਨਾਏ ਜਾਂਦੇ ਮਮਤਾ ਦਿਵਸ ਵਿਚ ਗਰਭਵਤੀ ਔਰਤਾਂ ਤੇ ਨਵਜੰਮੇ ਬੱਚਿਆਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਕੀਤਾ ਜਾਂਦਾ ਹੈ।

ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਨੇ ਅੱਜ ਸਬਸਿਡਰੀ ਉੱਪ ਕੇਂਦਰ ਉਸਮਾਨਪੁਰ ਵਿਖੇ ਚੱਲ ਰਹੇ ਮਮਤਾ ਦਿਵਸ ਦੀ ਚੈਕਿੰਗ ਕੀਤੀ ਅਤੇ ਆਮ ਲੋਕਾਂ ਖ਼ਾਸ ਕਰਕੇ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਸਿਹਤ ਸੇਵਾਵਾਂ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਡਾ. ਗੀਤਾਂਜਲੀ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਮੁੱਖ ਮਕਸਦ ਜੱਚਾ ਅਤੇ ਬੱਚਾ ਮੌਤ ਦਰ ਨੂੰ ਘੱਟ ਕਰਨਾ ਹੈ, ਇਸ ਲਈ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਕਰਵਾਇਆ ਜਾਵੇ।

ਡਾ ਸਿੰਘ ਨੇ ਦੱਸਿਆ ਕਿ ਮਮਤਾ ਦਿਵਸ 'ਤੇ ਗਰਭਵਤੀ ਔਰਤਾਂ ਨੂੰ ਟੈਟਨੈੱਸ ਦੇ ਟੀਕੇ ਅਤੇ ਖੂਨ ਵਧਾਉਣ ਲਈ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ, ਕੈਲਸ਼ੀਅਮ ਦੀਆਂ ਗੋਲੀਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਅਤੇ ਬੱਚਿਆਂ ਨੂੰ ਮਾਰੂ ਬਿਮਾਰੀਆਂ ਗਲਘੋਟੂ, ਕਾਲੀ ਖੰਘ, ਤਪਦਿਕ, ਪੋਲੀਓ, ਦਿਮਾਗੀ ਬੁਖਾਰ, ਖਸਰਾ, ਪੀਲੀਆ ਅਤੇ ਟੈਟਨੈੱਸ ਤੋਂ ਬਚਾਅ ਸਬੰਧੀ ਟੀਕੇ ਲਗਾਏ ਜਾਂਦੇ ਹਨ ਤੇ ਬੱਚਿਆਂ ਵਿਚ ਅੰਧਰਾਤੇ ਦੀ ਬਿਮਾਰੀ ਤੋਂ ਬਚਾਅ ਲਈ ਵਿਟਾਮਿਨ ਏ ਦਾ ਘੋਲ ਵੀ ਮੁਫ਼ਤ ਦਿੱਤਾ ਜਾਂਦਾ ਹੈ।

ਇਸ ਮੌਕੇ ਰੂਰਲ ਮੈਡੀਕਲ ਅਫਸਰ ਰਣਜੀਤ ਹਰੀਸ਼ ਅਤੇ ਏ ਐੱਨ ਐੱਮ ਕੁਲਵਿੰਦਰ ਕੌਰ ਸਮੇਤ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਅਤੇ ਆਮ ਲੋਕ ਮੌਜੂਦ ਸਨ।

Have something to say? Post your comment

Health

ਰਾਜਿੰਦਰਾ ਹਸਪਤਾਲ ਦੇ ਆਰਥੋਪੀਡਿਕ ਵਿਭਾਗ 'ਚ ਆਰਥਰੋਸਕੋਪਿਕ ਸਰਜਰੀ ਦੀ ਸ਼ੁਰੂਆਤ

ਕੋਵਿਡ ਟੀਕਾਕਰਨ ਦਾ 100 ਫ਼ੀਸਦੀ ਟੀਚਾ ਪੂਰਾ ਕਰਨ ਵਾਲੀਆਂ ਪੰਚਾਇਤਾਂ ਨੂੰ ਕੀਤਾ ਸਨਮਾਨਤ

ਏਡਜ਼ ਪੀੜਤ ਵਿਅਕਤੀ ਸਹੀ ਇਲਾਜ ਨਾਲ ਜੀਅ ਸਕਦੈ ਹੈ ਲੰਬੀ ਜ਼ਿੰਦਗੀ : ਡਾ ਗੀਤਾਂਜਲੀ ਸਿੰਘ

ਕੋਵਿਡ ਟੀਕਾਕਰਨ ਦੇ 100 ਫ਼ੀਸਦੀ ਪ੍ਰਾਪਤੀ ਲਈ ਹਰ ਘਰ ਘਰ ਦਸਤਕ ਪ੍ਰੋਗਰਾਮ ਦੀ ਸ਼ੁਰੂਆਤ

ਸ਼ੂਗਰ ਦੀ ਬਿਮਾਰੀ ਤੋਂ ਬਚਾਅ ਲਈ ਖਾਣ-ਪੀਣ ਦੀਆਂ ਗ਼ਲਤ ਆਦਤਾਂ ਵਿੱਚ ਸੁਧਾਰ ਜ਼ਰੂਰੀ : ਡਾ ਗੀਤਾਂਜਲੀ ਸਿੰਘ

ਸਿਹਤ ਬਲਾਕ ਮੁਜ਼ੱਫਰਪੁਰ ਵਿੱਚ "ਹਰ ਘਰ ਦਸਤਕ ਮੁਹਿੰਮ" ਦੀ ਸ਼ੁਰੂਆਤ

ਪਿੰਡ ਅੱਚਲ ਵਿਖੇ ਲਗਾਇਆ ਗਿਆ ਕੈਂਸਰ ਜਾਂਚ ਕੈਂਪ

ਸੇਖੜੀ ਵਲੋਂ ਪੰਜਾਬ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਸਫਾਈ ਦਾ ਮਿਆਰ ਉੱਚਾ ਚੁੱਕਣ ਅਤੇ ਦਵਾਈਆਂ ਦੀ ਉਪਲਬਧਤਾ ਯਕੀਨੀ ਬਨਾਉਣ ਦੇ ਹੁਕਮ

ਕੋਵਿਡ-19 ਕਾਰਨ ਜਾਨ ਗਵਾਉਣ ਵਿਅਕਤੀਆਂ ਦੇ ਵਾਰਸ ਮੁਆਵਜ਼ੇ ਲਈ ਦਸਤਾਵੇਜ਼ ਐਸ.ਡੀ.ਐਮ. ਦਫ਼ਤਰਾਂ 'ਚ ਜਮਾਂ ਕਰਵਾਉਣ : ਡਿਪਟੀ ਕਮਿਸ਼ਨਰ

ਕੋਵਿਡ ਟੀਕਾਕਰਨ ਸਬੰਧੀ ਪ੍ਰੋਤਸਾਹਨ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ-ਓ.ਪੀ. ਸੋਨੀ