Saturday, April 27, 2024

Kids Hot Spot

ਕਾਲਾਝਾੜ ਦੇ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ 140 ਵਿਦਿਆਰਥੀਆਂ ਨੂੰ ਕਾਪੀਆਂ ਵੰਡੀਆਂ

ਦਲਜੀਤ ਕੌਰ ਭਵਾਨੀਗੜ੍ਹ | August 09, 2021 10:29 PM

ਭਵਾਨੀਗੜ੍ਹ: ਬਦੇਸ਼ਾ ਪਰਿਵਾਰ ਵੱਲੋਂ ਸਰਕਾਰੀ ਸਕੂਲ ਕਾਲਾਝਾੜ ਦੇ ਬੱਚਿਆਂ ਨੂੰ ਸਕੂਲ ਵਿੱਚ ਜਾ ਕੇ ਕਾਪੀਆਂ ਵੰਡੀਆਂ ਗਈਆਂ।

ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸ. ਹਰਮੇਲ ਸਿੰਘ ਬਦੇਸ਼ਾ ਮੈਡਮ, ਰਣਜੀਤ ਕੌਰ ਬਦੇਸ਼ਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੰੂ ਉਚਾ ਚੁੱਕਣ ਲਈ ਵੱਡੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣਾ ਸਾਰਿਆਂ ਦਾ ਵੀ ਫਰਜ਼ ਬਣਦਾ ਹੈ ਕਿ ਆਪਾਂ ਵੀ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆਂ ਦੀ ਕੋਈ ਨਾ ਕੋਈ ਜਿੰਨੀ ਹੋ ਸਕਦੀ ਹੈ ਮੱਦਦ ਕਰ ਸਕੀਏ ਅਤੇ ਇਸ ਦੇ ਤਹਿਤ ਕਾਲਾਝਾੜ ਦੇ ਸਕੂਲ ਵਿੱਚ ਜਾ ਕੇ ਮਿਡਲ ਸਕੂਲ ਦੇ ਸਾਰੇ ਹੀ ਲਗਪਗ 75 ਵਿਦਿਆਰਥੀਆਂ ਨੂੰ 375 ਕਾਪੀਆਂ ਵੰਡੀਆਂ ਅਤੇ ਨਾਲ ਹੀ ਪ੍ਰਾਈਮਰੀ ਅਤੇ ਪ੍ਰੀ ਪ੍ਰਾਈਮਰੀ ਦੇ ਸਾਰੇ ਬੱਚਿਆਂ ਨੂੰ ਲਗਪਗ 65 ਬੱਚਿਆਂ ਨੂੰ 192 ਕਾਪੀਆਂ ਵੰਡੀਆਂ।

ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਅਤੇ ਗ੍ਰਾਮ ਪੰਚਾਇਤ ਕਾਲਾਝਾੜ ਖੁਰਦ ਵੱਲੋਂ ਸ. ਹਰਮੇਲ ਸਿੰਘ ਬਦੇਸ਼ਾ ਅਤੇ ਮੈਡਮ ਰਣਜੀਤ ਕੌਰ ਬਦੇਸ਼ਾ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਹਾਜਰ ਮੌਜੂਦਾ ਸਰਪੰਚ ਸ. ਮੁਕੰਦ ਸਿੰਘ ਅਤੇ ਸਕੂਲ ਦੇ ਚੇਅਰਮੈਨ ਅਮਨ ਕਾਲਾਝਾੜ, ਸਾਬਕਾ ਚੇਅਰਮੈਨ ਗੁਰਮੀਤ ਸਿੰਘ, ਸਕੂਲ ਸਟਾਫ ਇੰਦਰਪਾਲ ਸਿੰਘ, ਭਾਰਤ ਭੂਸਣ, ਬਲਰਾਜ ਸਿੰਘ, ਸੁਖਜਿੰਦਰ ਸਿੰਘ, ਮੈਡਮ ਮੀਨਾਕਸ਼ੀ ਧਾਮੀ, ਅਨੂੰਪਮਾ ਮਹਿਤਾ ਅਤੇ ਸਕੂਲ ਦੀ ਸਾਰੀ ਮੈਨੇਜਮੈਂਟ ਕਮੇਟੀ ਹਾਜਰ ਸੀ।

Have something to say? Post your comment

google.com, pub-6021921192250288, DIRECT, f08c47fec0942fa0