Thursday, November 30, 2023

National

ਜਸਪਾਲ ਧਾਮੀ ਦੀ ਪੁਸਤਕ 'ਮਸੀਹੇ ਬੋਲਦੇ ਨੇ' ਰਿਲੀਜ਼

ਅਮਰੀਕ ਸਿੰਘ  | May 23, 2023 06:37 AM
 

ਅੰਮ੍ਰਿਤਸਰ 22 ਮਈ (          )
ਅੱਜ ਇੱਥੇ ਇਕ ਨਿੱਜੀ ਹੋਟਲ 'ਚ ਪਰਵਾਸੀ ਸ਼ਾਇਰ ਜਸਪਾਲ ਧਾਮੀ ਦਾ ਨਵਾਂ ਕਾਵਿ ਸੰਗ੍ਰਹਿ ਮਸੀਹੇ ਬੋਲਦੇ ਨੇ' 'ਅੱਖਰ' ਮੈਗਜ਼ੀਨ ਦੇ ਸੰਪਾਦਕ ਤੇ ਪ੍ਰਸਿੱਧ ਸ਼ਾਇਰ ਵਿਸ਼ਾਲ ਤੇ 'ਕਹਾਣੀ ਧਾਰਾ' ਮੈਗਜ਼ੀਨ ਦੇ ਸੰਪਾਦਕ ਤੇ ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ ਨੇ ਸਾਂਝੇ ਤੌਰ 'ਤੇ ਰਿਲੀਜ਼ ਕੀਤਾ |
ਪੁਸਤਕ ਦੇ ਲੇਖਕ ਜਸਪਾਲ ਧਾਮੀ ਨੇ ਸ਼ੁਰੂ ਵਿਚ 'ਮਸੀਹੇ ਬੋਲਦੇ ਨੇ' ਵਿਚੋਂ ਆਪਣੀਆਂ ਕੁਝ ਚੋਣਵੀਆਂ ਕਵਿਤਾਵਾਂ ਪੜ੍ਹ ਕੇ ਸੁਣਾਈਆਂ | ਉਪਰੰਤ ਉਨ੍ਹਾਂ ਕਿਹਾ ਕਿ ਮੇਰੀ ਪਹਿਲੀ ਪੁਸਤਕ ਗ਼ਜ਼ਲ ਸੰਗ੍ਰਹਿ 'ਯਾਦਾਂ ਦਾ ਪਸ਼ਮੀਨਾ' ਤੋਂ ਬਾਅਦ ਇਹ ਦੂਜੀ ਕਾਵਿ ਪੁਸਤਕ ਹੈ | ਮੈਂ ਸ਼ੁਰੂ ਤੋਂ ਕਵਿਤਾ ਦੀ ਪ੍ਰਗੀਤਕ ਸ਼ੈਲੀ ਦਾ ਹਾਮੀ ਰਿਹਾ ਹਾਂ | ਇਸ ਕਿਤਾਬ ਰਾਹੀਂ ਮੈਂ ਰਵਾਇਤੀ ਕਵਿਤਾ ਤੋਂ ਉਪਰ ਉੱਠ ਕੇ ਗੱਲ ਕਰਨ ਦੀ ਕੋਸ਼ਿਸ ਕੀਤੀ ਹੈ | ਇਸ ਵਿਚ ਮੈਂ ਨਵੇਂ ਕਾਵਿ ਮੁਹਾਵਰੇ ਨਾਲ ਆਪਣੀ ਗੱਲ ਕੀਤੀ ਹੈ | ਪ੍ਰਸਿੱਧ ਸ਼ਾਇਰ ਵਿਸ਼ਾਲ ਨੇ ਜਸਪਾਲ ਧਾਮੀ ਨੂੰ  ਆਧੁਨਿਕ ਯੁੱਗ ਦਾ ਕਵੀ ਕਹਿੰਦਿਆਂ ਕਿਹਾ ਕਿ ਜਸਪਾਲ ਧਾਮੀ ਨੇ ਆਪਣੀ ਲੇਖਣੀ ਦੀ ਸ਼ੁਰੂਆਤ ਅੰਮਿ੍ਤਾ ਪ੍ਰੀਤਮ ਦੇ ਪਰਚੇ 'ਨਾਗਮਾਣੀ' ਨਾਲ ਕੀਤੀ | ਕਿਸੇ ਸਮੇਂ ਉਸ ਦੀਆਂ ਕਵਿਤਾਵਾਂ 'ਨਾਗਮਣੀ' ਦੇ ਟਾਇਟਲ ਪੰਨੇ ਉ ੱਤੇ ਛਪਦੀਆਂ ਰਹੀਆਂ ਤੇ ਹੁਣ ਤੱਕ ਉਹ ਨਿਰੰਤਰ ਨਿੱਗਰ ਤੇ ਨਰੋਇਆ ਲਿਖਦਾ ਆ ਰਿਹਾ ਹੈ | ਇਸ ਵੇਲੇ ਉਹ ਸਮਕਾਲ ਨੂੰ  ਪੂਰੀ ਸਮਰੱਥਾ ਨਾਲ ਫੜਨ ਵਾਲਾ ਵੱਡਾ ਸ਼ਾਇਰ ਹੈ | ਭਗਵੰਤ ਰਸੂਲਪੁਰੀ ਨੇ ਕਿਤਾਬ ਦੇ ਰਿਲੀਜ਼ ਉਪਰੰਤ ਕਿਹਾ ਕਿ ਧਾਮੀ ਦੀ ਕਵਿਤਾ ਸਾਡੇ ਇਤਿਹਾਸ ਮਿਥਿਹਾਸ ਅਤੇ ਸਮਕਾਲੀ ਸਮਾਜ ਦੇ ਸੱਭਿਆਚਾਰ ਵਿਚ ਵਾਪਰ ਰਹੀਆਂ ਮਹੱਤਵਪੂਰਨ ਘਟਨਾਵਾਂ ਤੇ ਪ੍ਰਸੰਗਾ ਦਾ ਪੁਨਰਵਿਸ਼ਲੇਸ਼ਣ ਕਰਦੀ ਹੈ | ਉਸ ਦਾ ਕਾਵਿ ਮੁਹਾਵਰਾ ਅਤੇ ਮੁਹਾਂਦਰਾ ਨਿਵੇਕਲਾ ਹੈ |
ਪੰਜਾਬੀ ਗਾਇਕ ਤੇ ਸ਼ਾਇਰ ਹਰਿੰਦਰ ਸੋਹਲ ਨੇ ਕਿਹਾ ਕਿ ਮੈਨੂੰ ਜਸਪਾਲ ਧਾਮੀ ਦੀ ਕਵਿਤਾ ਵਿਚ ਪ੍ਰਗੀਤਕ ਅੰਸ਼ ਆਪਣੇ ਵੱਲ ਖਿਚਦਾ ਹੈ | ਅਜਿਹਾ ਇਸ ਕਰਕੇ ਹੋਇਆ ਕਿ ਉਹ ਮੁੱਢਲੇ ਰੂਪ ਵਿਚ ਇਕ ਗਾਇਕ ਵੀ ਰਿਹਾ ਹੈ | ਉਸ ਨੂੰ  ਸੰਗੀਤਕ ਸੂਝ ਵੀ ਹੈ | ਕਾਲਜ ਦੇ ਯੂਥ ਫੈਸਟੀਵੈੱਲ 'ਚ ਉਹਦੀ ਸੁਰੀਲੀ ਆਵਾਜ਼ ਦਾ ਜਾਦੂ ਰਿਹਾ ਹੈ | ਉਨ੍ਹਾਂ ਦੀ ਜੀਵਨ ਸਾਥਣ ਚਰਨਜੀਤ ਕੌਰ ਨੇ ਵੀ ਜਸਪਾਲ ਧਾਮੀ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ | ਕਿਵੇਂ ਉਹ ਕਾਲਜ ਅਧਿਆਪਕ ਦੀ ਕੱਚੀ ਨੌਕਰੀ ਛੱਡ ਕੇ ਬੈਂਕ ਦਾ ਪੱਕਾ ਮੁਲਾਜ਼ਮ ਉਪਰੰਤ ਪਰਵਾਸੀ ਹੋ ਗਿਆ ਪਰ ਇਸ ਦੇ ਬਾਵਜੂਦ ਸੰਗੀਤ, ਗੀਤ ਤੇ ਕਵਿਤਾ ਉਨ੍ਹਾਂ ਦੇ ਮਨ ਮਸਤਕ ਵਿਚ ਵਹਿੰਦੀ ਰਹੀ |

Have something to say? Post your comment

National

ਬਲਬੀਰ ਸਿੱਧੂ ਵਲੋਂ ਮੋਹਾਲੀ ਵਿਧਾਨ ਸਭਾ ਹਲਕੇ ਵਿਚ ਸਿਆਸੀ ਬਦਲਾਖੋਰੀ ਤਹਿਤ ਕਰਵਾਏ ਗਏ ਝੂਠੇ ਪਰਚੇ ਤੁਰੰਤ ਰੱਦ ਕਰਨ ਦੀ ਮੰਗ

ਮਨੀਪੁਰ ਫਿਰਕੂ-ਫਾਸ਼ੀ ਮੁਹਿੰਮ ਵਿਰੁੱਧ ਹਜ਼ਾਰਾਂ ਔਰਤਾਂ ਵੱਲੋਂ ਗਵਰਨਰ ਹਾਊਸ ਚੰਡੀਗੜ੍ਹ ਵੱਲ ਰੋਹ-ਭਰਪੂਰ ਰੋਸ ਮਾਰਚ

ਦੇਸ਼ ਦੀ ਆਪਣੀ ਤਰ੍ਹਾਂ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਲਈ ਪੰਜਾਬ ਤਿਆਰ-ਬਰ-ਤਿਆਰਃ ਭਗਵੰਤ ਮਾਨ

ਮਨੀਪੁਰ ਦੀ ਘਟਨਾ ਦੇਸ਼ ਦੇ ਮੱਥੇ ਤੇ ਕਲੰਕ:-ਪਰਮਜੀਤ ਕੌਰ ਗੁਲਸ਼ਨ

ਹਰਜੋਤ ਸਿੰਘ ਬੈਂਸ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ: ਰੇਲਵੇ ਲਾਈਨ 'ਤੇ ਸਟੀਲ ਗਾਡਰ ਰੱਖਣ ਦਾ ਕਾਰਜ਼ ਆਰੰਭ

ਕੈਨੇਡਾ 'ਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਵੱਲੋਂ ਇਨਸਾਫ਼ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ 

ਨੰਗਲ ਫਲਾਈਉਵਰ ਦੀ ਪ੍ਰਗਤੀ ਤੇ ਹਰਜੋਤ ਸਿੰਘ ਬੈਂਸ ਵਲੋਂ ਸੰਤੁਸ਼ਟੀ ਦਾ ਪ੍ਰਗਟਾਵਾ

ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਵਧਾ ਕੇ ਆਮ ਲੋਕਾਂ ਅਤੇ ਕਿਸਾਨਾਂ ’ਤੇ ਵਾਧੂ ਬੋਝ ਪਾਉਣ ਦੀ ਕੀਤੀ ਨਿਖੇਧੀ

ਸਪੀਕਰ ਸੰਧਵਾਂ ਨੂੰ ਨਰਸਿੰਗ ਕਾਲਜਾਂ ਦੀਆਂ ਮੁਸ਼ਕਲਾਂ ਸਬੰਧੀ ਸੂਬਾਈ ਪ੍ਰਧਾਨ ਨੇ ਸੌਂਪਿਆ ਮੰਗ ਪੱਤਰ

ਮੁੱਖ ਮੰਤਰੀ ਭਗਵੰਤ ਮਾਨ  ਦੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਕੋਰੀ ਨਾਂਹ; “ਪੰਜਾਬ ਯੂਨੀਵਰਸਿਟੀ ਵਿੱਚ ਨਹੀਂ ਮਿਲੇਗੀ ਕੋਈ ਹਿੱਸੇਦਾਰੀ”