Thursday, November 30, 2023

National

ਬਲਬੀਰ ਸਿੱਧੂ ਵਲੋਂ ਮੋਹਾਲੀ ਵਿਧਾਨ ਸਭਾ ਹਲਕੇ ਵਿਚ ਸਿਆਸੀ ਬਦਲਾਖੋਰੀ ਤਹਿਤ ਕਰਵਾਏ ਗਏ ਝੂਠੇ ਪਰਚੇ ਤੁਰੰਤ ਰੱਦ ਕਰਨ ਦੀ ਮੰਗ

PUNJAB NEWS EXPRESS5 | August 10, 2023 08:40 PM

ਮੁੱਖ ਮੰਤਰੀ ਨੂੂੰ ਪੱਤਰ ਰਾਹੀਂ ਝੂਠੇ ਪਰਚਿਆਂ ਦੀ ਦਿੱਤੀ ਸਾਰੀ ਜਾਣਕਾਰੀ
ਮੋਹਾਲੀ: ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਮੋਹਾਲੀ ਵਿਧਾਨ ਸਭਾ ਹਲਕੇ ਵਿਚ ਸਿਆਸੀ ਬਦਲਾਖੋਰੀ ਦੀ ਮੰਦਭਾਵਨਾ ਤਹਿਤ ਰਾਜਸੀ ਵਿਰੋਧੀਆਂ ਵਿਰੁੱਧ ਕਰਵਾਏ ਜਾ ਰਹੇ ਝੂਠੇ ਪਰਚਿਆਂ ਦੀ ਕੋਝੀ ਕਾਰਵਾਈ ਤੁਰੰਤ ਬੰਦ ਕੀਤੀ ਜਾਵੇ।ਉਹਨਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਇੱਕ ਪੱਤਰ ਰਾਹੀਂ ਹਲਕੇ ਵਿਚ ਉਹਨਾਂ ਦੇ ਹਿਮਾਇਤੀਆਂ ਵਿਰੁਧ ਪੁਲੀਸ ਵਲੋਂ ਸਿਆਸੀ ਦਬਾਅ ਵਿਚ ਆ ਕੇ ਦਰਜ ਕੀਤੇ ਜਾ ਰਹੇ ਪਰਚਿਆਂ ਸਬੰਧੀ ਜਾਣਕਾਰੀ ਦਿੱਤੀ।


ਸ਼੍ਰੀ ਸਿੱਧੂ ਨੇ ਆਪਣੇ ਪੱਤਰ ਵਿਚ ਮੁੱਖ ਮੰਤਰੀ ਨੂੰ ਕਿਹਾ, “ਤੁਸੀਂ ਵਾਰ ਵਾਰ ਮੀਡੀਆ ਰਾਹੀਂ ਇਹ ਬਿਆਨ ਦਿੰਦੇ ਆ ਰਹੇ ਹੋ ਕਿ ਤੁਹਾਡੀ ਸਰਕਾਰ ਸਿਆਸੀ ਬਦਲਾਖੋਰੀ ਵਿਚ ਵਿਸ਼ਵਾਸ਼ ਨਹੀਂ ਰੱਖਦੀ, ਇਸ ਲਈ ਕਿਸੇ ਨਾਲ ਵੀ ਸਿਆਸੀ ਅਧਾਰ ਉਤੇ ਕਿਸੇ ਨਾਲ ਕੋਈ ਜ਼ਿਆਦਤੀ ਨਹੀਂ ਹੋਵੇਗੀ ਅਤੇ ਨਾ ਹੀ ਕਿਸੇ ਵਿਰੁੱਧ ਝੂਠਾ ਪਰਚਾ ਦਰਜ ਹੋਵੇਗਾ।ਕਹਿਣ ਅਤੇ ਸੁਣਨ ਅਤੇ ਪ੍ਰਾਪੇਗੰਡੇ ਦੇ ਪੱਧਰ ਉਤੇ ਇਹ ਗੱਲ ਬਹੁਤ ਹੀ ਚੰਗੀ ਲਗਦੀ ਹੈ।ਪਰ ਸਚਾਈ ਇਸ ਤੋਂ ਬਿਲਕੁਲ ਹੀ ਉਲਟ ਹੈ।”

ਉਹਨਾਂ ਕਿਹਾ, “ਹਲਕਾ ਵਿਧਾਨ ਸਭਾ ਮੋਹਾਲੀ ਵਿਚ ਤੁਹਾਡੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਸ਼ਹਿ ਉਤੇ ਪੁਲੀਸ ਵਲੋਂ ਮੇਰੇ ਨਾਲ ਸਿਆਸੀ ਸਬੰਧ ਰੱਖਣ ਵਾਲੇ ਪੰਚਾਂ, ਸਰਪੰਚਾਂ ਅਤੇ ਮੇਰੀ ਪਾਰਟੀ ਦੇ ਵਰਕਰਾਂ ਵਿਰੁੱਧ ਧੜਾ ਧੜ ਝੂਠੇ ਪਰਚੇ ਕੀਤੇ ਜਾ ਰਹੇ ਹਨ।ਉਨਾਂ ਦੀ ਕਿਸੇ ਵੀ ਪੱਧਰ ਉੱਤੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ।ਇਸ ਲਈ ਮਜ਼ਬੂਰ ਹੋ ਕੇ ਮੈਨੂੰ ਤੁਹਾਨੂੰ ਇਹ ਪੱਤਰ ਲਿਖਣਾ ਪੈ ਰਿਹਾ ਹੈ।”

ਸ਼੍ਰੀ ਸਿੱਧੂ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਵਿਧਾਨ ਸਭਾ ਹਲਕਾ ਮੋਹਾਲੀ ਦੇ ਵੱਖ ਥਾਣਿਆਂ ਵਿਚ ਜਿਹੜੇ ਵਿਅਕਤੀਆਂ ਵਿਰੁੱਧ ਝੂਠੇ ਪਰਚੇ ਦਰਜ ਕਰਵਾਏ ਗਏ ਹਨ, ਉਹਨਾਂ ਵਿਚ ਦਵਿੰਦਰ ਸਿੰਘ, ਸਰਪੰਚ, ਪਿੰਡ ਕੁਰੜਾ; ਮਨਫੂਲ ਸਿੰਘ, ਸਰਪੰਚ, ਪਿੰਡ ਬੜੀ; ਰਮਨਦੀਪ ਸਿੰਘ, ਸਰਪੰਚ, ਪਿੰਡ ਸ਼ਫੀਪੁਰ; ਹਰਜੀਤ ਸਿੰਘ, ਸਰਪੰਚ, ਰੁੜਕਾ; ਰਾਜਵੀਰ ਕੌਰ, ਸਰਪੰਚ, ਚੱਪੜਚਿੱੜੀ ਅਤੇ ਗੁਰਦੀਪ ਸਿੰਘ, ਸਰਪੰਚ, ਦੈੜੀ ਸ਼ਾਮਲ ਹਨ।ਉਹਨਾਂ ਦਸਿਆ ਕਿ ਮੋਹਨ ਸਿੰਘ, ਸਰਪੰਚ, ਪਿੰਡ ਰਾਇਪੁਰ ਦਾਊਂ ਸਮੇਤ ਦੋ ਔਰਤ ਪੰਚ, ਮਹਿੰਦਰ ਸਿੰਘ ਤੇ ਕਮਲਪ੍ਰੀਤ  ਸਿੰਘ, ਪਿੰਡ ਤੰਗੋਰੀ;  ਬਚਨ ਸਿੰਘ, ਪੰਚ, ਪਿੰਡ ਪਾਪੜੀ ਅਤੇ ਮੋਹਨ ਸਿੰਘ, ਠੇਕੇਦਾਰ, ਪਿੰਡ ਬਠਲਾਣਾ ਵਿਰੁੱਧ ਵੀ ਝੂਠੇ ਪਰਚੇ ਦਰਜ ਕਰਵਾਏ ਗਏ ਹਨ।

ਉਹਨਾਂ ਮੁੱਖ ਮੰਤਰੀ ਨੂੰ ਦਸਿਆ ਕਿ ਸਿਆਸੀ ਬਦਲਾਖੋਰੀ ਦੀ ਮੰਦਭਾਵਨਾ ਨਾਲ ਕਰਵਾਏ ਜਾ ਰਹੇ ਇਹਨਾਂ ਝੂਠੇ ਪਰਚਿਆਂ ਵਿਚ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ।

ਸ਼੍ਰੀ ਸਿੱਧੂ ਨੇ ਮੰਗ ਕੀਤੀ ਕਿ ਸਿਆਸੀ ਬਦਲਾਖੋਰੀ ਤਹਿਤ ਦਰਜ ਕਰਵਾਏ ਗਏ ਇਹਨਾਂ ਪਰਚਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਇਸ ਮਾਮਲੇ ਦੀ ਉੱਚ ਪੱਧਰ ਜਾਂਚ ਕਰਵਾ ਕੇ ਸਬੰਧਤ ਪੁਲੀਸ ਅਧਿਕਾਰੀਆਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ।ਇਸ ਤੋਂ ਬਿਨਾਂ ਮੋਹਾਲੀ ਹਲਕੇ ਤੋਂ ਤੁਹਾਡੀ ਪਾਰਟੀ ਦੇ ਵਿਧਾਇਕ ਨੂੰ ਸਿਆਸੀ ਬਦਲਾਖੋਰੀ ਤਹਿਤ ਝੂਠੇ ਪਰਚੇ ਦਰਜ ਕਰਵਾਉਣ ਤੋਂ ਸਖ਼ਤੀ ਨਾਲ ਵਰਜਿਆ ਜਾਵੇ।ੳਹਨਾਂ ਚਿਤਾਵਨੀ ਦਿੱਤੀ ਕਿ ਜੇ ਸਿਆਸੀ ਬਦਲਾਖੋਰੀ ਦੀ ਇਹ ਮੁਹਿੰਮ ਨਾ ਰੁਕੀ ਤਾਂ ਇਲਾਕੇ ਦਾ ਮਾਹੌਲ ਖਰਾਬ ਹੋ ਸਕਦਾ ਹੈ ਜਿਸ ਦੀ ਜ਼ਿਮੇਂਵਾਰੀ ਹਲਕਾ ਵਿਧਾਇਕ ਅਤੇ ਸਥਾਨਕ ਪੁਲੀਸ ਅਧਿਕਾਰੀਆਂ ਦੀ ਹੋਵੇਗੀ।

Have something to say? Post your comment

National

ਮਨੀਪੁਰ ਫਿਰਕੂ-ਫਾਸ਼ੀ ਮੁਹਿੰਮ ਵਿਰੁੱਧ ਹਜ਼ਾਰਾਂ ਔਰਤਾਂ ਵੱਲੋਂ ਗਵਰਨਰ ਹਾਊਸ ਚੰਡੀਗੜ੍ਹ ਵੱਲ ਰੋਹ-ਭਰਪੂਰ ਰੋਸ ਮਾਰਚ

ਦੇਸ਼ ਦੀ ਆਪਣੀ ਤਰ੍ਹਾਂ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਲਈ ਪੰਜਾਬ ਤਿਆਰ-ਬਰ-ਤਿਆਰਃ ਭਗਵੰਤ ਮਾਨ

ਮਨੀਪੁਰ ਦੀ ਘਟਨਾ ਦੇਸ਼ ਦੇ ਮੱਥੇ ਤੇ ਕਲੰਕ:-ਪਰਮਜੀਤ ਕੌਰ ਗੁਲਸ਼ਨ

ਹਰਜੋਤ ਸਿੰਘ ਬੈਂਸ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ: ਰੇਲਵੇ ਲਾਈਨ 'ਤੇ ਸਟੀਲ ਗਾਡਰ ਰੱਖਣ ਦਾ ਕਾਰਜ਼ ਆਰੰਭ

ਕੈਨੇਡਾ 'ਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਵੱਲੋਂ ਇਨਸਾਫ਼ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ 

ਨੰਗਲ ਫਲਾਈਉਵਰ ਦੀ ਪ੍ਰਗਤੀ ਤੇ ਹਰਜੋਤ ਸਿੰਘ ਬੈਂਸ ਵਲੋਂ ਸੰਤੁਸ਼ਟੀ ਦਾ ਪ੍ਰਗਟਾਵਾ

ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਵਧਾ ਕੇ ਆਮ ਲੋਕਾਂ ਅਤੇ ਕਿਸਾਨਾਂ ’ਤੇ ਵਾਧੂ ਬੋਝ ਪਾਉਣ ਦੀ ਕੀਤੀ ਨਿਖੇਧੀ

ਸਪੀਕਰ ਸੰਧਵਾਂ ਨੂੰ ਨਰਸਿੰਗ ਕਾਲਜਾਂ ਦੀਆਂ ਮੁਸ਼ਕਲਾਂ ਸਬੰਧੀ ਸੂਬਾਈ ਪ੍ਰਧਾਨ ਨੇ ਸੌਂਪਿਆ ਮੰਗ ਪੱਤਰ

ਮੁੱਖ ਮੰਤਰੀ ਭਗਵੰਤ ਮਾਨ  ਦੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਕੋਰੀ ਨਾਂਹ; “ਪੰਜਾਬ ਯੂਨੀਵਰਸਿਟੀ ਵਿੱਚ ਨਹੀਂ ਮਿਲੇਗੀ ਕੋਈ ਹਿੱਸੇਦਾਰੀ”

ਮੁੱਖ ਮੰਤਰੀ ਵੱਲੋਂ ਉੜੀਸਾ ਦੇ ਬਾਲਾਸੌਰ ਵਿਖੇ ਵਾਪਰੇ ਰੇਲ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ