Sunday, September 06, 2026
ਤਾਜਾ ਖਬਰਾਂ
ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਉਹ ਭੁਪੇਸ਼ ਬਘੇਲ ਦੀ ਥਾਂ ਲੈਣਗੇਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੂੰ ਵੰਡਣ ਦੀ ਕੋਸ਼ਿਸ਼ ਵਿੱਚ ਪੰਜਾਬ ਸਰਕਾਰ ਨੇ ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਗਏ ਮੁਲਾਜ਼ਮਾਂ ਲਈ ਡੀਏ ਵਧਾ ਕੇ 60 ਪ੍ਰਤੀਸ਼ਤ ਕਰਨ ਦਾ ਪ੍ਰਸਤਾਵ ਰੱਖਿਆ ਸ਼੍ਰੋਮਣੀ ਕਮੇਟੀ ਦਾ ਵਫ਼ਦ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਮਿਲਿਆ ਅਤੇ ਉਸਦੀ ਸਿਹਤ ਬਾਰੇ ਪੁੱਛਿਆ ਹਾਲਤਸੁਖਬੀਰ ਬਾਦਲ ਨੇ ਹਸਪਤਾਲ ਵਿੱਚ ਪੀੜਤ ਮੋਹਨਜੀਤ ਸਿੰਘ ਨੂੰ ਮਿਲ ਕੇ ਪੁਲਿਸ ਦੀ ਬੇਰਹਿਮੀ ਦੀ ਨਿੰਦਾ ਕੀਤੀ; ਪੁੱਛਿਆ ਕਿ ‘ਇੱਕ ਪ੍ਰਦਰਸ਼ਨਕਾਰੀ ਨਾਲ ਅੱਤਵਾਦੀ ਵਰਗਾ ਵਿਵਹਾਰ ਕਰਨ ਦੀ ਹਿੰਮਤ ਕਿਵੇਂ ਹੋਈ?’ਨਸ਼ਿਆਂ ਦਾ ਮੁੱਦਾ ਚੁੱਕਣ ਵਾਲੇ ਨੌਜਵਾਨ 'ਤੇ ਪੁਲਿਸ ਤਸ਼ੱਦਦ ਦੀ ਕੇਵਲ ਸਿੰਘ ਢਿੱਲੋਂ ਵੱਲੋਂ ਸਖ਼ਤ ਨਿੰਦਾਸ਼ੇਰੋਂ ਪਿੰਡ ਵਿੱਚ ਸਿੱਖ ਨੌਜਵਾਨ ਨਾਲ ਕੁੱਟਮਾਰ ਅਤੇ ਕਕਾਰਾਂ ਦੀ ਬੇਅਦਬੀ ਬੇਹੱਦ ਨਿੰਦਣਯੋਗ: ਬਲਬੀਰ ਸਿੰਘ ਸਿੱਧੂ

National

ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਮਹਾਰਾਸ਼ਟਰ ਸਰਕਾਰ ਦਖਲ ਅੰਦਾਜੀ ਨਾ ਕਰੇ ਅਸੀਂ ਆਪਣੇ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਕਰਨੀ ਚੰਗੀ ਤਰ੍ਹਾਂ ਜਾਣਦੇ ਹਾਂ: ਐਮਪੀ ਗੁਰਜੀਤ ਸਿੰਘ ਔਜਲਾ

PUNJAB NEWS EXPRESS | February 12, 2024 04:33 AM
ਅੰਮ੍ਰਿਤਸਰ :   ਸੱਚਖੰਡ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਅਵਚਲ ਨਗਰ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਥਾਨ ਹੈ ਜੋ ਸਿੱਖ ਕੌਮ ਦਾ ਆਸਥਾ ਦਾ ਕੇਂਦਰ ਹੈ ਜਿੱਥੇ ਪੂਰੇ ਵਿਸ਼ਵ ਵਿੱਚੋਂ ਮੱਥਾ ਟੇਕਣ ਦੇ ਲਈ ਸੰਗਤਾਂ ਰੋਜਾਨਾ ਲੱਖਾ ਹਜ਼ਾਰਾਂ ਦੀ ਤਾਦਾਦ ਵਿੱਚ ਪਹੁੰਚਦੀਆਂ ਨੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਦੀ ਸਰਕਾਰ  ਸਿੱਖਾਂ ਦੇ ਧਾਰਮਿਕ ਸਥਾਨਾਂ ਵਿੱਚ ਦਖਲ ਅੰਦਾਜੀ ਕਰ ਰਹੀ ਹੈ ਜਿਸ ਦੇ ਸਬੰਧ ਵਿੱਚ ਅੱਜ ਪੂਰੇ ਵਿਸ਼ਵ ਭਰ ਵਿੱਚ ਸਿੱਖ ਕੌਮ ਵਿੱਚ ਬਹੁਤ ਭਾਰੀ ਰੋਸ ਤੇ ਗੁੱਸਾ ਹੈ
 
ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸ ਗੁਰਜੀਤ ਸਿੰਘ ਔਜਲਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਇਕ ਚਿੱਠੀ ਲਿਖੀ ਤੇ ਦੱਸਿਆ ਕਿ ਉਹ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਸਿੱਖ ਕੌਮ ਦੇ ਮਸਲਿਆਂ ਵਿੱਚ ਦਖਲ ਅੰਦਾਜੀ ਬਿਲਕੁਲ ਬੰਦ ਕਰ ਦੇਣ ਇਸ ਤੋਂ ਇਲਾਵਾ ਐਮਪੀ ਗੁਰਜੀਤ ਸਿੰਘ ਔਜਲਾ ਨੇ ਅਬਚਲ ਨਗਰ ਨਦੇੜ ਸਾਹਿਬ ਦੇ ਮੈਂਬਰ ਪਾਰਲੀਮੈਂਟ ਤੇ ਉਥੋਂ ਦੇ ਵਿਧਾਇਕਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇੱਕ ਚਿੱਠੀ ਦਿੱਤੀ ਕਿ ਉਹ ਸਾਡੇ ਧਾਰਮਿਕ ਸਥਾਨਾਂ ਵਿੱਚ ਦਖਨ ਦਾ ਜੀ ਬੰਦ ਕਰਵਾਉਣ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਸਿੱਖ ਕੌਮ ਆਪਣੇ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਚੰਗੀ ਤਰ੍ਹਾਂ ਨਾਲ ਕਰਨੀ ਜਾਣਦੀ ਹੈ ਜਦ ਜਦ ਵੀ ਦੇਸ਼ ਦੇ ਕੋਈ ਆਫਤ ਆਈ ਹੈ ਤਾਂ ਸਾਡੀ ਸਿੱਖ ਕੌਮ ਨੇ ਹਮੇਸ਼ਾ ਹੀ ਇਸ ਦੇਸ਼ ਦੀ ਰਕਸ਼ਾ ਅੱਗੇ ਹੋ ਕੇ ਕੀਤੀ ਹੈ ਤੇ ਕੁਰਬਾਨੀਆਂ ਦੇਣ ਤੋਂ ਕਦੇ ਪਿੱਛੇ ਨਹੀਂ ਹੋਵੇ ਤੇ ਨਾ ਹੀ ਕਦੇ ਕੁਦਰਤੀ ਆਫਤ ਆਉਣ ਤੋਂ ਪਿੱਛੇ ਹੋਏ ਨੇ ਸਿੱਖ ਕੌਮ ਅੱਜ ਪੂਰੇ ਵਿਸ਼ਵ ਵਿੱਚ ਸਰਬੱਤ ਦੇ ਭਲਾ ਮੰਗਣ ਵਾਲੀ ਜਾਣੀ ਜਾਂਦੀ ਹੈ ਇਸ ਕਰਕੇ ਸਾਡੇ ਧਾਰਮਿਕ ਮਸਲਿਆਂ ਵਿੱਚ ਸਰਕਾਰ ਦਖਲ ਅੰਦਾਜੀ ਦੇਣਾ ਬੰਦ ਕਰ ਦੇਵੇ ਗੱਲਬਾਤ ਕਰਦੇ ਹੋਏ ਐਮਪੀ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ  ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਗੁਰਦੁਆਰਾ ਪ੍ਰਬੰਧਕੀ ਬੋਰਡ ਵਿਚ ਸਰਕਾਰੀ ਦਖ਼ਲ ਵਧਾਉਣ ਲਈ "ਨਾਂਦੇੜ ਸਿੱਖ ਗੁਰਦੁਆਰਾ ਸਚਖੰਡ ਸ਼੍ਰੀ ਹਜ਼ੂਰ ਅਬਚਲਨਗਰ ਸਾਹਿਬ ਐਕਟ 1956" ਵਿੱਚ ਸੋਧ ਕਰਦੇ ਹੋਏ ਵਿਧਾਨ ਸਭਾ ਵਿਚ ਬਿਲ ਪਾਸ ਕੀਤਾ ਹੈ। ਪ੍ਰਬੰਧਕੀ ਬੋਰਡ ਵਿਚ ਤਬਦੀਲੀ ਕਰਦੇ ਹੋਏ ਸਰਕਾਰੀ ਮੈਂਬਰਾਂ ਦੀ ਗਿਣਤੀ 7 ਤੋਂ ਵਧਾ ਕੇ 12 ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਗਿਣਤੀ 4 ਤੋਂ ਘੱਟਾਕੇ 2 ਕਰ ਦਿੱਤੀ ਹੈ, ਜਦੋਂ ਕਿ ਚੀਫ਼ ਖਾਲਸਾ ਦੀਵਾਨ ਦੇ 2 ਮੈਂਬਰਾਂ ਦੀ ਨਿਯੁਕਤੀ ਹਮੇਸ਼ਾ ਲਈ ਖਾਰਿਜ ਕਰ ਦਿੱਤੀ ਗਈ ਹੈ। 
 
ਇਸ ਸਿੱਖ ਕੌਮ ਵਿਰੋਧੀ ਬਿੱਲ ਅਤੇ ਗੁਰਧਾਮਾਂ ਵਿਚ ਸਿਆਸੀ ਦਖ਼ਲ ਦੇ ਵਿਰੋਧ ਵਿਚ ਅੱਜ ਲੋਕ ਸਭਾ ਮੈਂਬਰ ਨਾਂਦੇੜ ਸ਼੍ਰੀ ਪ੍ਰਤਾਪਰਾਓ ਪਾਟਿਲ ਚਿਖਾਲੀਕਰ ਨੂੰ ਮੈਮੋਰੈਂਡਮ ਦਿੱਤਾ ਗਿਆ ਕਿ ਉਹ ਮਹਾਰਾਸ਼ਟਰ ਸਰਕਾਰ ਕੋਲ ਇਹ ਮੁੱਦਾ ਉਠਾਉਣ। ਇਸ ਮੌਕੇ ਸ਼ਿਰਡੀ ਤੋਂ ਲੋਕ ਸਭਾ ਮੈਂਬਰ ਸ਼੍ਰੀ ਸਦਾਸ਼ਿਵ ਲੋਖੰਡੇ ਜੋ ਕਿ ਨਾਂਦੇੜ ਤੋਂ ਵਿਧਾਇਕ ਰਹਿ ਚੁੱਕੇ ਹਨ। ਮੈਂ ਸਰਕਾਰ ਕੋਲ ਮੰਗ ਕੀਤੀ ਹੈ ਕਿ ਸਿੱਖ ਮਾਮਲਿਆਂ ਵਿਚ ਸਰਕਾਰੀ ਦਖ਼ਲ ਬੰਦ ਕੀਤਾ ਜਾਏ ਅਤੇ ਗੁਰਧਾਮਾਂ ਦੀ ਸਾਂਭ-ਸੰਭਾਲ ਦਾ ਜਿੰਮਾ ਸਿੱਖ ਸੰਗਤਾਂ ਨੂੰ ਸੌਂਪਿਆ ਜਾਏ।
 ਆਖਰ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਮੈਂ ਉਦੋਂ ਤੱਕ ਸੁੱਖ ਦਾ ਸਾਹ ਨਹੀਂ ਲਵਾਂਗਾ ਜਦੋਂ ਤੱਕ ਇਹ ਮਸਲੇ ਨੂੰ ਹੱਲ ਨਹੀਂ ਕਰਵਾ ਲੈਂਦਾ।

Have something to say? Post your comment

google.com, pub-6021921192250288, DIRECT, f08c47fec0942fa0

National

ਜੀ ਗਰੁੱਪ ਦੇ ਸੰਸਥਾਪਕ ਸੁਭਾਸ਼ ਚੰਦਰਾ ਖ਼ਿਲਾਫ਼ FIR ਦਰਜ

ਹਰ ਟ੍ਰੈਫਿਕ ਉਲੰਘਣਾ ’ਤੇ ਕੱਟੇ ਜਾਣਗੇ ਅੰਕ, ਡਰਾਈਵਿੰਗ ਲਾਇਸੈਂਸ ਹੋ ਸਕਦਾ ਹੈ ਰੱਦ

ਦਿੱਲੀ ’ਚ ਕਾਕਰੋਚ ਜਨਤਾ ਪਾਰਟੀ ਦਾ 3 ਘੰਟੇ ਧਰਨਾ, ਪੁਲਿਸ ਨੇ ਦਿੱਤਾ 72 ਘੰਟਿਆਂ ’ਚ ਗ੍ਰਿਫ਼ਤਾਰੀ ਦਾ ਭਰੋਸਾ

ਜੌਰਜੀਆ ਮੇਲੋਨੀ ਨੇ ਇਟਲੀ ’ਚ ਸਭ ਤੋਂ ਲੰਬੇ ਸਮੇਂ ਤੱਕ PM ਰਹਿਣ ਦਾ ਬਣਾਇਆ ਰਿਕਾਰਡ, PM ਮੋਦੀ ਨੇ ਦਿੱਤੀ ਵਧਾਈ

ਸਤਿੰਦਰ ਜੈਨ ਨੂੰ ਮਿਲੀ ਜ਼ਮਾਨਤ, ਜਲ ਬੋਰਡ ਟੈਂਡਰ ਘਪਲੇ ਵਿੱਚ ਹੋਈ ਸੀ ਗ੍ਰਿਫ਼ਤਾਰੀ

200 ਸਾਲ ਬਾਅਦ ਘਰ ’ਚ ਹੋਇਆ ਧੀ ਦਾ ਜਨਮ, ਪਰਿਵਾਰ ਚਾਂਦੀ ਦੇ ਰਥ ’ਚ ਲੈ ਕੇ ਆਇਆ ਘਰ

ਸੜਕਾਂ 'ਤੇ ਬੇਸਹਾਰਾ ਗਊਂ ਵੰਸ਼ ਨਜ਼ਰ ਨਹੀਂ ਆਉਣਾ ਚਾਹੀਦਾ, ਵਿਸ਼ੇਸ਼ ਮੁਹਿੰਮ ਚਲਾ ਕੇ ਹਰੇਕ ਪਸ਼ੂ ਦੀ ਟੈਗਿੰਗ ਕੀਤੀ ਜਾਵੇ: CM ਹਰਿਆਣਾ

ਸਾਬਕਾ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਨੂੰ ਰਾਮ ਮੰਦਰ ਦਾ ਪਹਿਲਾ CEO ਬਣਾਇਆ

ਸੁਪਰੀਮ ਕੋਰਟ ਵੱਲੋਂ ਜੰਤਰ-ਮੰਤਰ ਪ੍ਰਦਰਸ਼ਨ ਨਾਲ ਜੁੜੀਆਂ ਸਾਰੀਆਂ FIR ਰੱਦ ਕਰਨ ਦੇ ਹੁਕਮ

ਰਾਸ਼ਟਰੀ ਪੈਨਲ ਨੇ ਜਾਤੀਵਾਦੀ ਟਿੱਪਣੀ ਕਰਨ ਲਈ ਪੰਜਾਬ ਕਾਂਗਰਸ ਮੁਖੀ ਵੜਿੰਗ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ।