Tuesday, September 01, 2026
ਤਾਜਾ ਖਬਰਾਂ
ਛੋਟੇ ਸਾਹਿਬਜ਼ਾਦਿਆਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੀਰੀ ਪੀਰੀ ਖਾਲਸਾ ਮਾਰਚ ਰਵਾਨਾਰਾਸ਼ਟਰੀ ਪੈਨਲ ਨੇ ਜਾਤੀਵਾਦੀ ਟਿੱਪਣੀ ਕਰਨ ਲਈ ਪੰਜਾਬ ਕਾਂਗਰਸ ਮੁਖੀ ਵੜਿੰਗ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ।ਹਲਦਵਾਨੀ ‘ਸ਼ੁੱਧੀਕਰਨ’ ਦੇ ਮੁੱਦੇ ਤੋਂ ਧਿਆਨ ਭਟਕਾਉਣ ਲਈ ਬਦਲੇ ਦੀ ਰਾਜਨੀਤੀ, ਵੜਿੰਗ ਵੱਲੋਂ NCSC ਦੇ ਗ੍ਰਿਫ਼ਤਾਰੀ ਸਬੰਧੀ ਹੁਕਮਾਂ ’ਤੇ ਤਿੱਖਾ ਪ੍ਰਤੀਕਰਮਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿਖੇ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ਦਾ ਆਯੋਜਨਅਗਾਂਹਵਧੂ ਕਿਸਾਨ ਤੇ ਪੰਜਾਬੀ ਲੇਖਕ ਸ. ਮਹਿੰਦਰ ਸਿੰਘ ਦੁਸਾਂਝ ਦੇ ਸਦੀਵੀ ਵਿਛੋੜੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾਪੰਥਕ ਏਕਤਾ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ 5ਵਾਂ ਸਥਾਪਨਾ ਦਿਵਸ

National

ਮੋਦੀ ਸਾਹਿਬ! ਜੇਕਰ ਦੇਸ਼ ਅੰਦਰ ਰਾਮਰਾਜ ਹੁੰਦਾ ਤਾਂ ਕਿਸਾਨ ਸੜਕਾਂ 'ਤੇ ਧਰਨਿਆਂ ਲਈ ਮਜਬੂਰ ਨਾ ਹੁੰਦੇ

PUNJAB NEWS EXPRESS | October 10, 2020 04:07 PM

ਮੁੱਲਾਂਪੁਰ ਦਾਖਾ:ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਦੇ ਸੱਦੇ 'ਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋ ਬਣਾਏ ਗਏ ਕਿਸਾਨ ਵਿਰੋਧੀ ਐਕਟ ਖਿਲਾਫ ਕੁੱਲ ਹਿੰਦ ਕਿਸਾਨ ਸਭਾ (ਲੁਧਿਆਣਾ) ਵੱਲੋਂ ਸਥਾਨਕ ਸ਼ਹਿਰ ਦੇ ਮੁੱਖ ਚੌਂਕ ਵਿਖੇ ਦੋ ਘੰਟਿਆਂ ਲਈ ਚੱਕਾ ਜਾਮ ਕਰਕੇ ਰੋਸ ਧਰਨਾ ਦਿੱਤਾ ਗਿਆ । ਇਸ ਧਰਨੇ ਵਿੱਚ ਕਿਸਾਨਾ ਦੇ ਸਮਰਥਨ 'ਚ ਮੰਡੀ ਦੇ ਆੜ੍ਹਤੀ ਐਸੋਸੀਏਸ਼ਨ ਦੇ ਆਗੂ ਅਤੇ ਮੈਂਬਰ ਵੀ ਸ਼ਾਮਲ ਹੋਏ ।

ਵੱਖ- ਵੱਖ ਪਿੰਡਾਂ ਤੋਂ ਪੁੱਜੇ ਕਿਸਾਨਾ ਨੂੰ ਸੰਬੋਧਨ ਕਰਦਿਆਂ ਤਿੰਨ ਨਵੇਂ ਬਣਾਏ ਕਿਸਾਨ ਅਤੇ ਮਜਦੂਰ ਮਾਰੂ ਕਾਨੂੰਨਾ ਦੀ ਜਿੱਥੇ ਨਿਖੇਧੀ ਕੀਤੀ ਗਈ ਉੱਥੇ ਦੇਸ਼ ਦੀ ਐਨ.ਡੀ.ਏ. 2 ਸਰਕਾਰ ਦੇ ਮੁੱਖੀ ਨੂੰ ਸੰਬੋਧਨ ਹੁੰਦਿਆਂ ਸਾਥੀ ਹਰਕੇਸ਼ ਚੌਧਰੀ (ਲੋਕ ਕਲਾ ਮੰਚ), ਸੁਰਿੰਦਰ ਸ਼ਰਮਾ (ਡੀ.ਟੀ.ਐੱਫ. ਆਗੂ), ਕਿਸਾਨ ਆਗੂ ਰੂਪ ਬਸੰਤ ਸਿੰਘ ਬੜੈਚ , ਕੁਲਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਤਿਨਾਮ ਬੜੈਚ, ਕਿਸਾਨ ਆਗੂ ਬਲਦੇਵ ਪਮਾਲ, ਕ੍ਰਿਪਾਲ ਸਿੰਘ ਪਮਾਲੀ, ਮੈਨਜੇਰ ਗੁਰਦੇਵ ਸਿੰਘ, ਪ੍ਰਧਾਨ ਰਜਿੰਦਰ ਸਿੰਘ ਮਾਜਰੀ ਆੜ੍ਹਤੀ ਐਸੋਸੀਏਸ਼ਨ, ਮੁਕੇਸ਼ ਬਾਂਸਲ ਅਤੇ ਜਗਦੀਸ਼ ਪਮਾਲ ਸਰਪੰਚ ਆਦਿ ਨੇ ਕਿਹਾ ਕਿ ਮੋਦੀ ਸਾਹਿਬ! ਜੇਕਰ ਦੇਸ਼ ਅੰਦਰ ਰਾਮਰਾਜ ਹੁੰਦਾ ਤਾਂ ਕਿਸਾਨ ਸੜਕਾਂ 'ਤੇ ਧਰਨਿਆਂ ਲਈ ਮਜਬੂਰ ਨਾ ਹੁੰਦੇ। ਆਗੂਆਂ ਕਿਹਾ ਕਿ ਸੱਤਾ ਪ੍ਰਾਪਤੀ ਲਈ ਚੋਣਾ ਦੌਰਾਨ ਰਾਮਰਾਜ ਦੇਣ ਦਾ ਕੀਤਾ ਵਾਅਦਾ ਸਿਰਫ ਲੋਕਾਂ ਨੂੰ ਭਰਮਾਉਣ ਲਈ ਹੀ ਸੀ ਜਿਸਦੀ ਹਕੀਕਤ ਦੇਸ਼ ਵਾਸੀਆਂ ਨੂੰ ਹੁਣ ਸਮਝ ਆ ਰਹੀ ਹੈ।

ਕਿਸਾਨ ਆਗੂਆਂ ਨੇ ਤਿੰਨੇ ਕਾਲੇ ਕਾਨੂੰਨਾ ਖਿਲਾਫ ਆਰ- ਪਾਰ ਦੀ ਲੜਾਈ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਦੇਸ਼ ਦਾ ਅੰਨਦਾਤਾ ਅਤੇ ਮਜਦੂਰ ਆਪਣੇ ਹੱਕਾਂ ਦੀ ਪ੍ਰਾਪਤੀ ਅਤੇ ਕਾਲੇ ਕਾਨੂੰਨਾ ਦੀ ਵਾਪਸੀ ਤੱਕ ਚੈਨ ਨਾਲ ਨਹੀਂ ਬੈਠੇਗਾ ਅਤੇ ਕਿਸਾਨਾ ਤੇ ਮਿਹਨਕਸ਼ਾ ਵੱਲੋਂ ਕੀਤੇ ਜਾ ਰਹੇ ਇਸ ਸੰਘਰਸ਼ ਦੇ ਅੱਗੇ ਗੋਡੇ ਟੇਕਣੇ ਪੈਣਗੇ। ਇਸ ਮੌਕੇ ਧਰਨਾਕਾਰੀਆਂ ਵੱਲੋਂ ਉੱਤਰ ਪ੍ਰਦੇਸ਼ ਵਿਥੇ ਦਰਿੰਦਿਆਂ ਵੱਲੋਂ ਬਲਾਤਕਾਰ ਕਰਨ ਉਪਰੰਤ ਮੌਤ ਦੇ ਘਾਟ ਉਤਾਰੀ ਗਈ ਦਲਿਤ ਲੜਕੀ ਮਨੀਸ਼ਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦਰਿੰਦਿਆਂ ਨੂੰ ਫਾਂਸੀ ਦੀ ਸਜਾ ਦੇਣ ਦੀ ਮੰਗ ਵੀ ਕੀਤੀ ਗਈ ।

ਇਸ ਮੌਕੇ ਤੇਜਾ ਸਿੰਘ ਬੜੈਚ, ਨੰਬੜਦਾਰ ਰਣਜੀਤ ਸਿੰਘ, ਭੁਪਿੰਦਰ ਸਿੰਘ ਬੜੈਚ, ਰਜਿੰਦਰ ਸਿੰਘ ਬਿੱਲੂ, ਸਾਧੂ ਸਿੰਘ ਬੜੈਚ, ਜਸਪ੍ਰੀਤ ਬੜੈਚ, ਭਜਨ ਸਿੰਘ ਦਾਖਾ, ਮੋਹਣ ਸਿੰਘ ਮੁੱਲਾਂਪੁਰ, ਸਰਬਜੀਤ ਸਿੰਘ ਕੈਲਪੁਰ, ਬਾਬੂ ਰਾਮ, ਸਹਿਦੇਵ ਗੋਇਲ, ਆੜ੍ਹਤੀ ਸ਼ੰਕਰ, ਵਿਜੇ ਮਲਹੋਤਰਾ, ਨਰਿੰਦਰ ਸਿੰਘ ਬੜੈਚ, ਸਤੀਸ਼ ਸ਼ਰਮਾ, ਬਲਸ਼ਰਨਪ੍ਰੀਤ ਸਿੰਘ ਬੜੈਚ, ਪਰਮਿੰਦਰ ਸਿੰਘ, ਅਰਸ਼ਪ੍ਰੀਤ ਸਿੰਘ ਆਦਿ ਹਾਜਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

National

ਸੁਪਰੀਮ ਕੋਰਟ ਵੱਲੋਂ ਜੰਤਰ-ਮੰਤਰ ਪ੍ਰਦਰਸ਼ਨ ਨਾਲ ਜੁੜੀਆਂ ਸਾਰੀਆਂ FIR ਰੱਦ ਕਰਨ ਦੇ ਹੁਕਮ

ਰਾਸ਼ਟਰੀ ਪੈਨਲ ਨੇ ਜਾਤੀਵਾਦੀ ਟਿੱਪਣੀ ਕਰਨ ਲਈ ਪੰਜਾਬ ਕਾਂਗਰਸ ਮੁਖੀ ਵੜਿੰਗ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ।

ਹਲਦਵਾਨੀ ‘ਸ਼ੁੱਧੀਕਰਨ’ ਦੇ ਮੁੱਦੇ ਤੋਂ ਧਿਆਨ ਭਟਕਾਉਣ ਲਈ ਬਦਲੇ ਦੀ ਰਾਜਨੀਤੀ, ਵੜਿੰਗ ਵੱਲੋਂ NCSC ਦੇ ਗ੍ਰਿਫ਼ਤਾਰੀ ਸਬੰਧੀ ਹੁਕਮਾਂ ’ਤੇ ਤਿੱਖਾ ਪ੍ਰਤੀਕਰਮ

PM Modi ਨੂੰ ਮਿਲਿਆ ਉਜ਼ਬੇਕਿਸਤਾਨ ਦਾ ਸਰਵਉੱਚ ਸਨਮਾਨ

ਪੰਥਕ ਏਕਤਾ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ 5ਵਾਂ ਸਥਾਪਨਾ ਦਿਵਸ

ਕਸ਼ਮੀਰੀ ਪੰਡਿਤਾਂ ਨੂੰ ਮੁੜ ਧਮਕੀਆਂ, ਘਰਾਂ ਦੇ ਪਤੇ ਤੇ ਫੋਨ ਨੰਬਰ ਜਾਰੀ, ਵਧਾਈ ਗਈ ਸੁਰੱਖਿਆ

‘ਆਪਰੇਸ਼ਨ ਸਿੰਦੂਰ’ ਤੋਂ ਬਾਅਦ ਤਣਾਅ ਕਾਰਨ ਰੁਕੇ ਹੋਏ ਸੀ ਵਿਆਹ: ਹੁਣ ਭਾਰਤ ਪਹੁੰਚੀਆਂ 150 ਪਾਕਿਸਤਾਨੀ ਦੁਲਹਨਾਂ

4 ਸਾਲ ਤੋ ਘੱਟ ਉਮਰ ਦੇ ਬੱਚਿਆਂ ਲਈ ਖੰਘ ਅਤੇ ਜ਼ੁਕਾਮ ਦੀਆਂ ਦਵਾਈਆਂ 'ਤੇ ਸਰਕਾਰ ਨੇ ਲਾਈ ਰੋਕ

ਹਾਰਡਵੇਅਰ ਦੀ ਦੁਕਾਨ ਅਤੇ ਘਰ 'ਚ ਲੱਗੀ ਭਿਆਨਕ ਅੱਗ, ਸੱਸ-ਨੂੰਹ ਤੇ 6 ਮਹੀਨੇ ਦੀ ਮਾਸੂਮ ਜ਼ਿੰਦਾ ਸੜੀ

ਮਹਾਰਾਸ਼ਟਰ ਪੁਲਿਸ ਨੇ CJP ਕਨਵੀਨਰ 'ਤੇ ਕਥਿਤ ਤੌਰ 'ਤੇ ਲਾਤੂਰ ਦੇ ਸਕੂਲ 'ਚ ਦਾਖ਼ਲ ਹੋ ਕੇ ਅਧਿਆਪਕਾਂ ਨੂੰ ਧਮਕਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ