Monday, April 12, 2021

National

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਬੇਹਤਰ ਢੰਗ ਨਾਲ ਲਾਗੂ ਕਰਨ ਵਿੱਚ ਜ਼ਿਲਾ ਰੂਪਨਗਰ ਦੇਸ ਭਰ ਵਿੱਚੋਂ ਮੋਹਰੀ: ਸੋਨਾਲੀ ਗਿਰੀ

PUNJAB NEWS EXPRESS | February 24, 2021 07:04 PM

ਚੰਡੀਗੜ/ਰੂਪਨਗਰ: ਜ਼ਿਲਾ ਰੂਪਨਗਰ ਨੇ ਪੰਜਾਬ ਸੂਬੇ ਲਈ ਨਮਾਣਾ ਖੱਟਦੇ ਹੋਏ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਮਾਮਲੇ ਵਿਚ ਪੂਰੇ ਦੇਸ਼ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਕੇਂਦਰ ਸਰਕਾਰ ਵਲੋਂ ਇਸ ਸਬੰਧੀ ਐਵਾਰਡ ਵੰਡ ਸਮਾਰੋਹ ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ ਅਤੇ ਜਿਸ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਨੇ ਜਿਲਾ ਰੂਪਨਗਰ ਨੂੰ ਪਹਿਲੇ ਸਥਾਨ ਹਾਸਲ ਕਰਨ ਲਈ ਸਨਮਾਨ ਚਿੰਨ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ।
ਇਹ ਪ੍ਰਗਟਾਵਾ ਸ੍ਰੀਮਤੀ ਸੋਨਾਲੀ ਗਿਰੀ, ਡਿਪਟੀ ਕਮਿਸਨਰ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ। ਉਨਾਂ ਦੱਸਿਆ ਕਿ ਇਹ ਐਵਾਰਡ ਡਾ: ਸੁਖਦੇਵ ਸਿੰਘ ਸਿੱਧੂ, ਡਾਇਰੈਕਟਰ ਐਗਰੀਕਲਚਰਲ, ਪੰਜਾਬ ਅਤੇ ਡਾ. ਅਵਤਾਰ ਸਿੰਘ ਨੇ ਜਲਿਾ ਪ੍ਰਸਾਸਨ ਦੀ ਤਰਫੋਂ ਪ੍ਰਾਪਤ ਕੀਤਾ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਵੇਰਵਾ ਦਿੰਦਿਆਂ ਉਨਾਂ ਕਿਹਾ ਕਿ ਇਹ ਇਕ ਸਰਕਾਰੀ ਯੋਜਨਾ ਹੈ ਜੋ ਰਜਿਸਟਰਡ ਲਾਭਪਾਤਰੀਆਂ ਨੂੰ ਤਿੰਨ ਹਜਾਰ ਰੁਪਏ ਦੀਆਂ ਤਿੰਨ ਕਿਸਤਾਂ ਵਿਚ 6, 000 ਰੁਪਏ ਸਾਲਾਨਾ ਸਬਸਿਡੀ ਦਿੰਦੀ ਹੈ। ਸਕੀਮ ਦੇ ਅਨੁਸਾਰ, ਸਾਰੇ ਛੋਟੇ ਅਤੇ ਸੀਮਾਂਤ ਕਿਸਾਨ ਘੱਟੋ ਘੱਟ ਆਮਦਨੀ ਸਹਾਇਤਾ ਵਜੋਂ ਪ੍ਰਤੀ ਸਾਲ 6, 000 ਰੁਪਏ ਤੱਕ ਪ੍ਰਾਪਤ ਕਰਨਗੇ. ਡਿਪਟੀ ਕਮਿਸਨਰ ਨੇ ਦੱਸਿਆ ਕਿ ਜਲਿਾ ਰੂਪਨਗਰ ਨੇ ਦੇਸ ਦੇ ਬਾਕੀ ਸਾਰੇ ਜਿਿਲਆਂ ਦੇ ਮੁਕਾਬਲਤਨ ਸਭ ਤੋਂ ਵੱਧ ਕਿਸਾਨਾਂ ਦੇ ਅਧਾਰ ਕਾਰਡ ਪ੍ਰਮਾਣੀਕਰਣ ਦੀ ਸ੍ਰੇਣੀ ਵਿੱਚ ਮੋਹਰੀ ਸਥਾਨ ਹਾਸਲ ਕੀਤਾ ਹੈ ਅਤੇ ਅਧਾਰ ਕਾਰਡ ਪ੍ਰਮਾਣੀਕਰਨ ਤੋਂ ਬਾਅਦ ਜਿਲਾਂ ਰੂਪਨਗਰ ਨੇ ਸਭ ਤੋਂ ਵੱਧ ਕਿਸਾਨਾਂ ਨੂੰ ਇਸ ਯੋਜਨਾ ਤਹਿਤ 6000 ਰੁਪਏ ਤੱਕ ਦੀ ਸਹਾਇਤਾ ਰਾਸੀ ਪ੍ਰਦਾਨ ਕਰਵਾਈ ਹੈ। ਡਿਪਟੀ ਕਮਿਸਨਰ ਨੇ ਇਸ ਸਾਨਦਾਰ ਪ੍ਰਾਪਤੀ ਲਈ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਦੀ ਟੀਮ ਨੂੰ ਵਧਾਈ ਦਿੱਤੀ।
ਰੂਪਨਗਰ ਤੋਂ ਬਾਅਦ , ਹਰਿਆਣਾ ਦੇ ਕੁਰੂਕਸੇਤਰ ਅਤੇ ਛਤੀਸਗੜ ਦੇ ਬਿਲਾਸਪੁਰ ਨੇ ਇਸ ਪੈਰਾਮੀਟਰ ਦੀ ‘ਹੋਰ ਰਾਜਾਂ’ ਸ੍ਰੇਣੀ ਵਿੱਚ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ‘ਉੱਤਰ ਪੂਰਬ / ਪਹਾੜੀ ਖੇਤਰਾਂ’ ਦੀ ਸ੍ਰੇਣੀ ਵਿੱਚ ਲਾਹੌਲ ਅਤੇ ਸਪੀਤੀ (ਹਿਮਾਚਲ ਪ੍ਰਦੇਸ) ਪਹਿਲੇ ਸਥਾਨ ’ਤੇ ਰਿਹਾ ਜਦੋਂ ਕਿ ਊਧਮ ਸਿੰਘ ਨਗਰ (ਉੱਤਰਾਖੰਡ) ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Have something to say? Post your comment

National

ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਅਨੁਸਾਰ ਸੂਬੇ ਭਰ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ

ਪ੍ਰਿਯੰਕਾ ਗਾਂਧੀ ਨੇ ਸੀਬੀਐਸਈ ਬੋਰਡ ਨੂੰ ਦੱਸਿਆ ਗੈਰ ਜ਼ਿੰਮੇਵਾਰ

ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ 'ਤੇ ਹਮਲਾ, ਕਿਹਾ- 'ਟੀਕੇ ਦੀ ਘਾਟ ਸਮੱਸਿਆ ਹੈ, ਉੱਤਸਵ ਨਹੀਂ

ਟਿਕੈਤ, ਯੁੱਧਵੀਰ, ਬਡਹੇੜੀ, ਹਰਪੁਰਾ ਤੇ ਸੂਰਾ ਵੱਲੋਂ ਜੱਟ ਮਹਾਂਸਭਾ ਦੀ ਜੰਮੂ–ਕਸ਼ਮੀਰ ਇਕਾਈ ਦੇ ਪ੍ਰਧਾਨ ਚੌਧਰੀ ਮਨਮੋਹਨ ਸਿੰਘ ਦੀ ਪਤਨੀ ਵਿਜੇ ਚੌਧਰੀ ਦੇ ਦੇਹਾਂਤ ’ਤੇ ਸ਼ੋਕ ਪ੍ਰਗਟ

ਈ.ਡੀ. ਮਾਈਨਿੰਗ ਵੱਲੋਂ ਗੈਰ-ਕਾਨੂੰਨੀ ਰੇਤ ਮਾਫ਼ੀਆ ਖਿਲਾਫ਼ ਵੱਡੀ ਕਾਰਵਾਈ

ਕੈਪਟਨ ਅਮਰਿੰਦਰ ਸਿੰਘ ਵੱਲੋਂ ਜੇਲ੍ਹਾਂ ਦੀਆਂ ਜ਼ਮੀਨਾਂ 'ਤੇ ਇੰਡੀਅਨ ਆਇਲ ਦੇ 12 ਰਿਟੇਲ ਆਊਟਲੈਟ ਸਥਾਪਤ ਕਰਨ ਲਈ ਜੇਲ੍ਹ ਵਿਕਾਸ ਬੋਰਡ ਦੀ ਤਜਵੀਜ਼ ਨੂੰ ਹਰੀ ਝੰਡੀ

ਮੁੱਖ ਮੰਤਰੀ ਵੱਲੋਂ ਟੀਕਾਕਰਨ ਰਣਨੀਤੀ ਦੀ ਸਮੀਖਿਆ ਦੀ ਮੰਗ, ਸੂਬਿਆਂ ਨੂੰ ਆਪਣੇ ਖੁਦ ਦੀਆਂ ਰਣਨੀਤੀਆਂ ਘੜਨ ਲਈ ਖੁੱਲ੍ਹ ਦੇਣ ਦੀ ਕੀਤੀ ਵਕਾਲਤ

ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ 937 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਨੂੰ ਅਪੀਲ

ਕਿਸਾਨ ਅੰਦੋਲਨ ਪੂਰੇ ਦੇਸ਼ ’ਚ ਫੈਲ ਰਿਹਾ : ਟਿਕੈਤ

ਜੀਂਦ : ਕਿਸਾਨਾਂ ਦਾ ਸਮਰਥਨ ਨਾ ਕਰਨ ਵਾਲਾ ਦੇਸ਼ ਭਗਤ ਨਹੀਂ : ਕੇਜਰੀਵਾਲ