Tuesday, June 15, 2021

National

ਦਿੱਲੀ ਨੂੰ ਆਕਸੀਜਨ ਘੱਟ ਕਿਉਂ ਮਿਲ ਰਹੀ : ਦਿੱਲੀ ਹਾਈ ਕੋਰਟ

PUNJAB NEWS EXPRESS | April 30, 2021 12:49 PM

ਨਵੀਂ ਦਿੱਲੀ:  ਦਿੱਲੀ ਹਾਈ ਕੋਰਟ ਨੇ ਕੇਂਦਰ ਨੂੰ ਵੀਰਵਾਰ ਨੂੰ ਪੁੱਛਿਆ ਕਿ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਨੂੰ ਮੰਗ ਤੋਂ ਵਧੇਰੇ ਆਕਸੀਜਨ ਕਿਉਂ ਮਿਲ ਰਹੀ ਹੈ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬੇਨਤੀ ਮੁਤਾਬਕ ਦਿੱਲੀ ’ਚ ਵਾਧਾ ਨਹੀਂ ਕੀਤਾ ਗਿਆ ਹੈ। ਜਸਟਿਸ ਵਿਪਿਨ ਸਾਂਘੀ ਅਤੇ ਜਸਟਿਸ ਰੇਖਾ ਪੱਲੀ ਦੀ ਬੈਂਚ ਨੇ ਕੇਂਦਰ ਤੋਂ ਇਹ ਸਵਾਲ ਪੁੱਛਿਆ। ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੂੰ ਜਾਂ ਤਾਂ ਇਸ ਨੂੰ ਉੱਚਿਤ ਠਹਿਰਾਉਣਾ ਹੋਵੇਗਾ ਜਾਂ ਹੁਣ ਜਦੋਂ ਸਥਿਤੀ ਉਸ ਦੇ ਸਾਹਮਣੇ ਆਈ ਹੈ ਤਾਂ ਇਸ ਵਿਚ ‘ਸੁਧਾਰ’ ਕਰਨਾ ਹੋਵੇਗਾ। ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਕੇਂਦਰ ਸਰਕਾਰ ਅਦਾਲਤ ਦੇ ਸਵਾਲ ’ਤੇ ਜਵਾਬ ਦੇਵੇਗੀ ਅਤੇ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਨੂੰ ਵੱਧ ਆਕਸੀਜਨ ਦੇਣ ਦਾ ਕਾਰਨ ਦੱਸੇਗੀ।
ਮਹਿਤਾ ਨੇ ਕਿਹਾ ਕਿ ਅਜਿਹੇ ਸੂਬੇ ਹਨ, ਜਿਨ੍ਹਾਂ ਨੂੰ ਮੰਗ ਤੋਂ ਘੱਟ ਸਪਲਾਈ ਕੀਤੀ ਗਈ ਹੈ। ਅਸੀਂ ਇਸ ਦੀ ਤਰਕ ਸੰਗਤ ਵਿਆਖਿਆ ਕਰਾਂਗੇ। ਸੀਨੀਅਰ ਵਕੀਲ ਰਾਹੁਲ ਮਹਿਰਾ ਨੇ ਅਦਾਲਤ ਦੇ ਸਾਹਮਣੇ ਇਕ ਸੂਚੀ ਰੱਖੀ, ਜਿਸ ਵਿਚ ਵੱਖ-ਵੱਖ ਸੂਬਿਆਂ ਵਲੋਂ ਕੀਤੀ ਗਈ ਆਕਸੀਜਨ ਦੀ ਮੰਗ ਅਤੇ ਉਨ੍ਹਾਂ ਨੂੰ ਕੀਤੀ ਗਈ ਸਪਲਾਈ ਦਾ ਬਿਊਰਾ ਸੀ। ਉਨ੍ਹਾਂ ਕਿਹਾ ਕਿ ਸਿਰਫ ਦਿੱਲੀ ਨੂੰ ਓਨੀ ਮਾਤਰਾ ਨਹੀਂ ਮਿਲੀ, ਜਿੰਨੀ ਉਸ ਨੇ ਮੰਗੀ ਹੈ, ਜਦਕਿ ਹੋਰ ਸੂਬਿਆਂ ਨੂੰ ਉਨ੍ਹਾਂ ਦੀ ਮੰਗ ਤੋਂ ਜ਼ਿਾਆਦਾ ਮਿਲ ਰਹੀ ਹੈ। ਅਦਾਲਤ ਆਕਸੀਜਨ ਸੰਕਟ ਅਤੇ ਕੋਵਿਡ-19 ਗਲੋਬਲ ਮਹਾਮਾਰੀ ਨਾਲ ਜੁੜੇ ਹੋਰ ਮਾਮਲਿਆਂ ਨੂੰ ਲੈ ਕੇ ਦਾਇਰ ਕੀਤੀਆਂ ਗਈਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ।

Have something to say? Post your comment

National

ਜੀ.ਐਸ.ਟੀ. ਕੌਂਸਲ ਦਾ ਮੰਤਰੀ ਸਮੂਹ ਸ਼ਹਿਨਸ਼ਾਹਾਂ ਦੀ ਤਰਾਂ ਵਿਵਹਾਰ ਕਰਨਾ ਬੰਦ ਕਰੇ: ਮਨਪ੍ਰੀਤ ਬਾਦਲ

ਦਿੱਲੀ ਸਰਕਾਰ ਮਿਆਰੀ ਸਕੂਲ ਸਿੱਖਿਆ ਮਾਡਲ ਲਾਗੂ ਕਰਨ ਬਾਰੇ ਪੰਜਾਬ ਤੋਂ ਸਿੱਖੇ: ਵਿਜੈ ਇੰਦਰ ਸਿੰਗਲਾ

ਮੁੱਖ ਮੰਤਰੀ ਵੱਲੋਂ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਵਿਅਕਤੀਆਂ ਲਈ ਤਰਜੀਹੀ ਟੀਕਾਕਰਨ ਦੇ ਆਦੇਸ਼

ਪੱਛਮੀ ਬੰਗਾਲ 'ਚ ਚੋਣਾਂ ਮਗਰੋ ਰਾਜਨੀਤਿਕ ਹਿੰਸਕ ਘਟਨਾਕ੍ਰਮ ਵਿੱਚ ਅਨੁਸੂਚਿਤ ਜਾਤੀਆਂ ਦੀ ਹੱਤਿਆਵਾਂ ਬਲਾਤਕਾਰ ਪੀੜਤਾਂ ਲਈ ਰਾਸ਼ਟਰਪਤੀ ਤੋ ਦਖ਼ਲ ਦੀ ਅਪੀਲ

ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਨਵੇਂ ਪ੍ਰਿੰਸੀਪਲ ਨੇ ਸੰਭਾਲਿਆ ਅਹੁਦਾ

ਵਿਜੈ ਇੰਦਰ ਸਿੰਗਲਾ ਨੇ ਸਿੱਖਿਆ ਵਿਭਾਗ ਦੇ 34 ਨਵ-ਨਿਯੁਕਤ ਕਰਮਚਾਰੀਆਂ ਨੂੰ ਦਿੱਤੇ ਨਿਯੁਕਤੀ ਪੱਤਰ

ਮੋਦੀ ਸਰਕਾਰ ਦੁਆਰਾ ਭੇਜਿਆ ਗਿਆ ਪੰਜਾਬ ਦੇ 1 ਕਰੋੜ 40 ਲੱਖ ਗਰੀਬ ਲੋਕਾਂ ਲਈ ਅਨਾਜ ਕੈਪਟਨ ਨੇ ਕਉ ਨਹੀਂ ਵੰਡਿਆ : ਚੁੱਘ

ਸੋਨੀਆ ਵੱਲੋਂ ਮੋਦੀ ਨੂੰ ਖ਼ਤ

ਨਵੀਂ ਨਿੱਜਤਾ ਨੀਤੀ ਵਾਪਸ ਲਵੇ ਵਟਸਐਪ : ਆਈਟੀ ਮੰਤਰਾਲਾ

ਰਾਜਸਥਾਨ : ਕੋਰੋਨਾ ਨਾਲ ਭਾਜਪਾ ਵਿਧਾਇਕ ਗੌਤਮ ਲਾਲ ਮੀਨਾ ਦਾ ਦੇਹਾਂਤ