Tuesday, May 19, 2026
ਤਾਜਾ ਖਬਰਾਂ
ਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਫੁੱਟ ਪਾਊ ਤਾਕਤਾਂ ਪੰਜਾਬ ਵਿੱਚ ਕਦੇ ਵੀ ਸਫਲ ਨਹੀਂ ਹੋਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨਈਡੀ ਨੇ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕੀਤਾਆਪ ਦੇ ਦੋ-ਤਿਹਾਈ ਰਾਜ ਸਭਾ ਸੰਸਦ ਮੈਂਬਰਾਂ ਵੱਲੋਂ ਪਾਰਟੀ ਛੱਡਣ ਨਾਲ ਕੇਜਰੀਵਾਲ ਦੀ ਲੀਡਰਸ਼ਿਪ ‘ਤੇ ਖੜ੍ਹੇ ਹੋਏ ਗੰਭੀਰ ਸਵਾਲ: ਅਸ਼ਵਨੀ ਸ਼ਰਮਾਪਟਿਆਲਾ ਵਿੱਚ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ,  ਨਕਲੀ, ਮਿਲਾਵਟੀ ਅਤੇ ਤਸਕਰੀ ਸ਼ਰਾਬ ਗਿਰੋਹਾਂ ’ਤੇ ਕੱਸਿਆ ਸ਼ਿਕੰਜਾਅਕਾਲੀ ਦਲ ਦੀ ਮੁੜ-ਸੁਰਜੀਤੀ ਅਤੇ ਪੰਥਕ ਏਕਤਾ ਲਈ ਵੱਡਾ ਐਲਾਨ - ਕਰਨੈਲ ਸਿੰਘ ਪੀਰਮੁਹੰਮਦ‘ਖਾਲਸਾ ਯੂਨੀਵਰਸਿਟੀ’ ਉਚ ਪੱਧਰੀ ਪ੍ਰੋਫੈਸ਼ਨਲ ਵਿੱਦਿਆ ਪ੍ਰਦਾਨ ਕਰਨ ਦੇ ਰਾਹ ’ਤੇ 

National

ਐਨ.ਆਈ.ਟੀ.ਟੀ.ਆਰ. ਵਿਖੇ ਉੱਭਰ ਰਹੀਆਂ ਤਕਨਾਲੋਜੀਆਂ ਵਿਸ਼ੇ ’ਤੇ ਕਰਵਾਈ ਗਈ ਕੌਮਾਂਤਰੀ ਕਾਨਫਰੰਸ

September 07, 2021 09:23 AM

ਚੰਡੀਗੜ/ਐਸ.ਏ.ਐਸ. ਨਗਰ:ਇਲੈਕਟ੍ਰੀਕਲ ਅਤੇ ਇਲੈਕਟ੍ਰੌਨਿਕਸ ਇੰਜੀਨੀਅਰਿੰਗ ਵਿਭਾਗ ਅਤੇ ਨੈਸਨਲ ਇੰਸਟੀਚਿਟ ਆਫ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐਨਆਈਟੀਟੀਟੀਆਰ) ਚੰਡੀਗੜ ਵੱਲੋਂ ਸਾਂਝੇ ਤੌਰ ’ਤੇ ਉੱਭਰ ਰਹੀਆਂ ਤਕਨਾਲੋਜੀਆਂ : ਆਰਟੀਫਿਸੀਅਲ ਇੰਟੈਲੀਜੈਂਸ (ਆਈਏ), ਇੰਟਰਨੈਟ ਆਫ ਥਿੰਗਜ (ਆਈਓਟੀ) ਅਤੇ ਸਾਇੰਸ ਅਤੇ ਤਕਨਾਲੋਜੀ ਐਪਲੀਕੇਸ਼ਨਾਂ ਲਈ ਸਾਇਬਰ ਫਿਜੀਕਲ ਸਿਸਟਮਜ (ਸੀਪੀਐਸ) ਵਿਸ਼ੇ ’ਤੇ ਆਨਲਾਈਨ ਕੌਮਾਂਤਰੀ ਕਾਨਫਰੰਸ ਕਰਵਾਈ ਗਈ।

ਕਾਨਫਰੰਸ ਦਾ ਮੁੱਖ ਉਦੇਸ ਵਿਦਵਾਨਾਂ, ਵਿਗਿਆਨੀਆਂ, ਪੇਸੇਵਰਾਂ, ਰਾਸਟਰੀ ਅਤੇ ਅੰਤਰਰਾਸਟਰੀ ਸੰਸਥਾਵਾਂ, ਯੂਨੀਵਰਸਿਟੀਆਂ, ਲੈਬਾਟਰੀਆਂ ਅਤੇ ਉਦਯੋਗਾਂ ਦੇ ਖੋਜੀ ਵਿਦਵਾਨਾਂ ਨੂੰ ਵਿਚਾਰਾਂ, ਤਜਰਬਿਆਂ, ਨਵੀਨਤਾਕਾਰੀ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਲਈ ਇੱਕ ਮੰਚ ’ਤੇ ਲਿਆਉਣਾ ਸੀ।

ਦੋ ਦਿਨਾ (6-7 ਸਤੰਬਰ 2021) ਕਾਨਫਰੰਸ ਦਾ ਉਦਘਾਟਨ ਪ੍ਰੋ ਰਾਜੀਵ ਆਹੂਜਾ, ਡਾਇਰੈਕਟਰ, ਆਈਆਈਟੀ ਰੋਪੜ ਨੇ ਕੀਤਾ। ਉਨਾਂ ਨੇ ਉੱਭਰ ਰਹੀਆਂ ਤਕਨਾਲੋਜੀਆਂ ਦੀ ਸੂਬੇ ਵਿੱਚ ਵਰਤੋਂ ’ਤੇ ਜ਼ੋਰ ਦਿੰਦਿਆਂ ਕਿਹਾ, “ਏਆਈ, ਆਈਓਟੀ ਅਤੇ ਸਾਈਬਰ ਭੌਤਿਕ ਪ੍ਰਣਾਲੀਆਂ ਸਾਡੀਆਂ ਰੋਜਮਰਾ ਦੀਆਂ ਗਤੀਵਿਧੀਆਂ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੀਆਂ ਹਨ। ਪੰਜਾਬ ਨੂੰ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਰਕੇ ਸੂਬੇ ਵਿੱਚ ਖੇਤੀਬਾੜੀ ਅਤੇ ਖੇਤੀਬਾੜੀ ਅਧਾਰਤ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਇਨਾਂ ਤਕਨੀਕਾਂ ਨੂੰ ਲਾਗੂ ਕਰਨਾ ਚਾਹੀਦਾ ਹੈ।“

ਗੈਸਟ ਆਫ਼ ਆਨਰ ਡਾ. ਬਿਪਲਬ ਸਿਕਦਾਰ, ਵਾਈਸ-ਡੀਨ ਅਤੇ ਏਰੀਆ ਡਾਇਰੈਕਟਰ (ਸੰਚਾਰ ਅਤੇ ਨੈਟਵਰਕਜ਼) ਨੈਸਨਲ ਯੂਨੀਵਰਸਿਟੀ ਆਫ ਸਿੰਗਾਪੁਰ ਨੇ ਉਦਘਾਟਨੀ ਭਾਸ਼ਣ ਦਿੱਤਾ ਅਤੇ ਵੱਖ ਵੱਖ ਮੌਜੂਦਾ ਅਤੇ ਸੰਭਾਵਿਤ ਐਪਲੀਕੇਸ਼ਨਾਂ ਵਿੱਚ ਏ.ਆਈ. ਅਤੇ ਮਸ਼ੀਨ ਲਰਨਿੰਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਉਨਾਂ ਨੇ ਮਸ਼ੀਨ ਲਰਨਿੰਗ ਪ੍ਰਣਾਲੀਆਂ ਵਿੱਚ ਸੁਰੱਖਿਆ ਬਾਰੇ ਵਿਸ਼ੇਸ਼ ਤੌਰ ’ਤੇ ਵਿਚਾਰਚਰਚਾ ਕੀਤੀ।

ਡਾਇਰੈਕਟਰ ਐਨ.ਆਈ.ਟੀ.ਟੀ.ਆਰ. ਚੰਡੀਗੜ ਪ੍ਰੋ. ਐਸ.ਐਸ. ਪਟਨਾਇਕ ਨੇ ਕਿਹਾ ਕਿ ਕਾਨਫਰੰਸ ਦਾ ਉਦੇਸ ਅੰਤਰਰਾਸਟਰੀ ਖੋਜ ਬਾਰੇ ਗੱਲਬਾਤ ਅਤੇ ਸਬੰਧਤ ਖੇਤਰਾਂ ਵਿੱਚ ਸਹਿਯੋਗ ਨੂੰ ਉਤਸਾਹਤ ਕਰਨ ਅਤੇ ਵਧਾਉਣ ਲਈ ਇੱਕ ਅੰਤਰਰਾਸਟਰੀ ਮੰਚ ਮੁਹੱਈਆ ਕਰਵਾਉਣਾ ਹੈ।

ਕਾਨਫਰੰਸ ਦੇ ਆਯੋਜਕਾਂ ਪ੍ਰੋ. ਐਸ.ਐਸ. ਗਿੱਲ, ਪ੍ਰੋ. ਪਿਊਸ਼ ਵਰਮਾ ਅਤੇ ਡਾ. ਬਲਵਿੰਦਰ ਰਾਜ ਨੇ ਦੱਸਿਆ ਕਿ ਉਨਾਂ ਨੂੰ ਦੇਸ਼ ਦੇ ਅੰਦਰ ਅਤੇ ਬਾਹਰ 115 ਰਿਸਰਚ ਪੇਪਰ ਪ੍ਰਾਪਤ ਹੋਏ ਹਨ ਅਤੇ ਇਨਾਂ ਦੀ ਸਮੀਖਿਆ ਤੋਂ ਬਾਅਦ 85 ਪੇਪਰਾਂ ਨੂੰ ਜ਼ੁਬਾਨੀ ਪੇਸ਼ਕਾਰੀ ਲਈ ਚੁਣਿਆ ਗਿਆ ਹੈ।ਉਨਾਂ ਦੱਸਿਆ ਕਿ ਪੇਸ਼ ਕੀਤੇ ਗਏ ਪੇਪਰ ਸਕੋਪੱਸ ਇੰਡੈਕਸਡ ਕਾਨਫਰੰਸ ਦੀ ਕਾਰਵਾਈ ਵਿੱਚ ਪ੍ਰਕਾਸਤ ਕੀਤੇ ਜਾਣਗੇ ਅਤੇ ਕੁਝ ਚੰਗੇ ਪੇਪਰਾਂ ਨੂੰ ਟੇਲਰ ਐਂਡ ਫ੍ਰਾਂਸਿਸ ਅਤੇ ਸਕੋਪੱਸ ਇੰਡੈਕਸਡ ਜਰਨਲਸ ਦੀ ਪ੍ਰਸਿੱਧ ਬੁੱਕ ਸਿਰੀਜ਼ ਵਿੱਚ ਪ੍ਰਕਾਸਤ ਕਰਨ ਲਈ ਵਿਚਾਰ ਕੀਤਾ ਜਾਵੇਗਾ।

ਪ੍ਰੋਫੈਸਰ ਪਿਊਸ਼ ਵਰਮਾ ਨੇ ਦੱਸਿਆ ਕਿ ਅੰਤਰਰਾਸਟਰੀ ਨਾਮਵਰ ਸੰਸਥਾਵਾਂ ਦੇ ਪੰਜ ਉੱਘੇ ਬੁਲਾਰੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕਰਨਗੇ ਅਤੇ ਹਰੇਕ ਸੈਸਨ ’ਚੋਂ ਇੱਕ ਸਰਬੋਤਮ ਪੇਪਰ ਨੂੰ ਸਨਮਾਨਿਆ ਜਾਵੇਗਾ।

ਪ੍ਰੋਫੈਸਰ ਐਸ.ਐਸ. ਗਿੱਲ ਨੇ ਈਸੀਈ ਵਿਭਾਗ ਦੀਆਂ ਸਮਰੱਥਾਵਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਰਾਸਟਰ ਨਿਰਮਾਣ ਲਈ ਸਾਂਝੇ ਪ੍ਰੋਜੈਕਟਾਂ ਅਤੇ ਸਹਿਯੋਗੀ ਅੰਤਰ -ਅਨੁਸ਼ਾਸਨੀ ਖੋਜਾਂ ’ਤੇ ਜੋਰ ਦਿੱਤਾ।

ਪ੍ਰੋਫੈਸਰ ਲਿਨੀ ਮੈਥਿਊ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਵਿੱਚ ਆਰ ਐਂਡ ਡੀ ਸਹੂਲਤਾਂ ਦਾ ਜ਼ਿਕਰ ਕੀਤਾ ਜਦੋਂ ਕਿ ਡਾ. ਬਲਵਿੰਦਰ ਰਾਜ ਨੇ ਕਾਨਫਰੰਸ ਵਿੱਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ।

Have something to say? Post your comment