Wednesday, December 08, 2021

National

ਲਖੀਮਪੁਰ-ਖੀਰੀ ਕਾਂਡ ਦੇ ਸ਼ਹੀਦਾਂ ਦੇ ਅੰਤਿਮ ਅਰਦਾਸ ਦਿਵਸ ਮੌਕੇ,12 ਅਕਤੂਬਰ ਨੂੰ 'ਸ਼ਹੀਦ ਕਿਸਾਨ ਦਿਵਸ' ਮਨਾਇਆ ਜਾਵੇਗਾ: ਕਿਸਾਨ ਆਗੂ

ਦਲਜੀਤ ਕੌਰ ਭਵਾਨੀਗੜ੍ਹ | October 09, 2021 05:22 PM

ਲਖੀਮਪੁਰ-ਖੀਰੀ ਕਾਂਡ: 11 ਤਰੀਕ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਤੇ ਮੰਤਰੀ ਨੂੰ ਅਹੁਦੇ ਤੋਂ ਹਟਾਉ; ਵਰਨਾ 18 ਅਕਤੂਬਰ ਨੂੰ 'ਆਲ ਇੰਡੀਆ ਰੇਲ ਰੋਕੋ ਦਿਵਸ' ਮਨਾਇਆ ਜਾਵੇਗਾ: ਕਿਸਾਨ ਮੋਰਚਾ

ਸਰਕਾਰ ਖੇਤੀ ਖੇਤਰ ਦੀ ਬਿਜਲੀ ਕਿੱਲਤ ਤੁਰੰਤ ਦੂਰ ਕਰੇ; ਚਾਰਾ ਫਸਲਾਂ ਤੇ ਸਬਜੀਆਂ ਦੀ ਸਿੰਜਾਈ 'ਚ ਭਾਰੀ ਮੁਸ਼ਕਲਾਂ: ਕਿਸਾਨ ਆਗੂ

ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਕਿਸਾਨੀ ਧਰਨਿਆਂ ਦੇ 374ਵੇਂ ਦਿਨ ਬੁਲਾਰਿਆਂ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਅਗਲੇ ਦਿਨਾਂ ਦੌਰਾਨ ਲਾਗੂ ਕੀਤੇ ਜਾਣ ਸੱਦਿਆਂ ਬਾਰੇ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ 12 ਅਕਤੂਬਰ ਨੂੰ ਲਖੀਮਪੁਰ-ਖੀਰੀ ਦੇ ਸ਼ਹੀਦਾਂ ਦੀ ਅੰਤਿਮ ਅਰਦਾਸ ਦਿਵਸ ਨੂੰ 'ਸ਼ਹੀਦ ਕਿਸਾਨ ਦਿਵਸ' ਵਜੋਂ ਮਨਾਇਆ ਜਾਵੇਗਾ।

ਮੁੱਖ ਸਮਾਗਮ ਤਿਕੋਨੀਆ ਲਖੀਮਪੁਰ-ਖੀਰੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਯੂ.ਪੀ ਤੇ ਸਾਰੇ ਭਾਰਤ ਦੇ ਕਿਸਾਨਾਂ ਨੂੰ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਉਸ ਦਿਨ ਸਾਰੇ ਧਰਨਾ ਵਾਲੀਆਂ ਥਾਵਾਂ ਅਤੇ ਸਾਰੇ ਧਰਮਾਂ ਦੀਆਂ ਧਾਰਮਿਕ ਸੰਸਥਾਵਾਂ ਵਿੱਚ ਪ੍ਰਾਰਥਨਾ ਸਭਾਵਾਂ ਆਯੋਜਿਤ ਕੀਤੀਆਂ ਜਾਣਗੀਆਂ। ਸ਼ਾਮ ਨੂੰ ਬਾਜ਼ਾਰਾਂ, ਸੱਥਾਂ, ਚੌਕਾਂ ਵਿੱਚ ਕੈਂਡਲ ਮਾਰਚ ਕੀਤੇ ਜਾਣਗੇ ਅਤੇ ਸ਼ਹੀਦਾਂ ਦੀ ਯਾਦ 'ਚ ਘਰਾਂ ਅੱਗੇ ਪੰਜ-ਪੰਜ ਮੋਮਬੱਤੀਆਂ ਜਲਾਈਆਂ ਜਾਣਗੀਆਂ।

ਬੁਲਾਰਿਆਂ ਨੇ ਅੱਗੇ ਦੱਸਿਆ ਕਿ ਜੇਕਰ 11 ਅਕਤੂਬਰ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਉਸ ਦੇ ਅਹੁਦੇ ਤੋਂ ਨਾ ਹਟਾਇਆ ਗਿਆ ਤਾਂ 18 ਅਕਤੂਬਰ ਨੂੰ 'ਆਲ ਇੰਡੀਆ ਰੇਲ ਰੋਕੋ ਦਿਵਸ' ਮਨਾਇਆ ਜਾਵੇਗਾ ਅਤੇ ਉਸ ਦਿਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਸਬੂਤ ਮਿਟਾਉਣ ਦਾ ਮੌਕਾ ਨਾ ਦਿੱਤਾ ਜਾਵੇ ਅਤੇ ਤੁਰੰਤ ਕਾਨੂੰਨ ਕਾਰਵਾਈ ਕਰਕੇ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ।

ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਅੱਜਕਲ੍ਹ ਖੇਤੀ ਖੇਤਰ ਦੀ ਬਿਜਲੀ ਸਪਲਾਈ 'ਚ ਬਹੁਤ ਲੰਬੇ ਕੱਟ ਲਾਏ ਜਾ ਰਹੇ ਹਨ। ਡੇਰਾ ਬਾਬਾ ਨਾਨਕ ਸਬ ਡਵੀਜ਼ਨ ਤੋਂ ਲੈਕੇ ਲਹਿਰਾਗਾਗਾ ਸਬ-ਡਵੀਜ਼ਨ ਤੱਕ ਖੇਤੀਬਾੜੀ ਕੰਮ ਕਾਰ ਦੀ ਬਿਜਲੀ ਸਪਲਾਈ 'ਚ ਭਾਰੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈ। ਕਈ ਫੀਡਰਾਂ 'ਤੇ ਸਿਰਫ 3-4 ਘੰਟੇ ਸਪਲਾਈ ਦਿੱਤੀ ਜਾ ਰਹੀ ਹੈ। ਸਬਜੀਆਂ ਤੇ ਚਾਰਾ ਫਸਲਾਂ ਲਈ ਵੀ ਲੋੜੀਂਦੀ ਸਪਲਾਈ ਨਹੀਂ ਮਿਲ ਰਹੀ। ਬੁਲਾਰਿਆਂ ਨੇ ਸਰਕਾਰ ਨੂੰ ਇਹ ਕਿੱਲਤ ਦੂਰ ਕਰਨ ਲਈ ਤੁਰੰਤ ਜਰੂਰੀ ਕਦਮ ਉਠਾਉਣ ਲਈ ਕਿਹਾ, ਵਰਨਾ ਉਹ ਬਿਜਲੀ ਦਫਤਰਾਂ ਦਾ ਘਿਰਾਉ ਕਰਨ ਲਈ ਮਜਬੂਰ ਹੋਣਗੇ।

Have something to say? Post your comment

National

ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ ਇੱਕ ਲਿਖਤੀ ਖਰੜਾ ਪ੍ਰਸਤਾਵ ਪ੍ਰਾਪਤ ਕਰਨ ਦੀ ਪੁਸ਼ਟੀ

ਪਾਕਿਸਤਾਨ ਨਾਲ ਪੰਜਾਬ ਸਰਹੱਦ ਤੋਂ ਵਪਾਰ ਖੋਲ੍ਹਣ ਲਈ ਛੇਤੀ ਹੀ ਭਾਰਤ ਸਰਕਾਰ ਕੋਲ ਪਹੁੰਚ ਕਰਾਂਗਾ-ਮੁੱਖ ਮੰਤਰੀ ਚੰਨੀ

ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਸਰਕਾਰ ਤੋਂ ਰਸਮੀ ਅਤੇ ਤਸੱਲੀਬਖਸ਼ ਜਵਾਬ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ

ਪਰਗਟ ਸਿੰਘ ਦਾ ਮਨੀਸ਼ ਸਿਸੋਦੀਆ ਨੂੰ ਜਵਾਬ, ‘‘ਦਿੱਲੀ ਦਾ ਸਿੱਖਿਆ ਮਾਡਲ ਸਿਰਫ਼ ਪਾਣੀ ਦਾ ਬੁਲਬੁਲਾ’’

ਦਿੱਲੀ ਦੇ ਸਿੱਖਿਆ ਮੰਤਰੀ ਮਾਪਦੰਡਾਂ ਅਨੁਸਾਰ ਸਕੂਲਾਂ ਦੀ ਸੂਚੀ ਨਾ ਦੇ ਕੇ ਕੀ ਲੁਕਾਉਣਾ ਚਾਹੁੰਦੇ ਹਨ?

ਪਾਕਿਸਤਾਨ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਤੇ ਸਿੱਧੂ ਤੇ ਕਾਂਗਰਸ ਪਾਰਟੀ ਚੁੱਪ ਕਿਉਂ: ਚੁੱਘ

ਦਿੱਲੀ 'ਆਪ' ਮਾਡਲ ਇੱਕ ਧੋਖਾ, ਹੋ ਚੁੱਕਿਆ ਹੈ ਬੇਨਕਾਬ : ਲੋਕ ਨਿਰਮਾਣ ਅਤੇ ਪ੍ਰਸ਼ਾਸਨਿਕ ਸੁਧਾਰ ਮੰਤਰੀ ਵਿਜੈ ਇੰਦਰ ਸਿੰਗਲਾ

ਕਾਂਗਰਸ ਵੱਲੋਂ ਦਲਿਤ ਚੇਹਰੇ ਅੱਗੇ ਕਰਨ ਨਿਰੋਲ ਛਲਾਵਾ - ਮਾਇਆਵਤੀ

ਪ੍ਰਧਾਨ ਮੰਤਰੀ ਮੋਦੀ ਵੱਲੋਂ ਕਾਨੂੰਨ ਰੱਦ ਦਾ ਐਲਾਨ ਜਿਨਾਂ ਚਿਰ ਹਕੀਕਤ ’ਚ ਨਹੀਂ ਬਦਲਦਾ ਉਦੋਂ ਤੱਕ ਚੌਕਸ ਰਹਿਣ ਦੀ ਲੋੜ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਮੋਦੀ ਸਰਕਾਰ ਨੇ ਗੁਰਪੁਰਬ ਵਾਲੇ ਦਿਨ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ : ਤਰੁਣ ਚੁੱਘ