Saturday, September 26, 2026
ਤਾਜਾ ਖਬਰਾਂ
• ਕੀਆ ਇੰਡੀਆ ਨੇ ਕੈਂਟੋਨਮੈਂਟ ਬੋਰਡ ਅੰਬਾਲਾ ਦੇ ਸਹਿਯੋਗ ਨਾਲ ਪ੍ਰੋਜੈਕਟ ਡੀ.ਆਰ.ਓ.ਪੀ. ਦੇ ਪੰਜਵੇਂ ਪੜਾਅ ਦੀ ਸ਼ੁਰੂਆਤ ਕੀਤੀ, ਇੰਡਿਅਨ ਪਾਲਿਊਸ਼ਨ ਕੰਟਰੋਲ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਲਾਗੂਕਰਨ • ਤਿੰਨ ਮਾਸੂਮ ਬੱਚਿਆਂ ਦੀ ਮੌਤ ਦਾ ਮਾਮਲਾ ਟਰੇਸ, ਮਾਂ ਹੀ ਨਿਕਲੀ ਬੱਚਿਆਂ ਦੀ ਕਾਤਿਲ • ਕੈਨੇਡਾ ਦੇ ਸਸਕੈਚਵਨ ਵਿੱਚ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਸਿਖਲਾਈ ਪਾਇਲਟਾਂ ਦੀ ਮੌਤ • ਬੀਐਸਐਫ ਨੇ ਅਕਾਲ ਤਖ਼ਤ ਦੇ ਜਥੇਦਾਰ, ਸਿੱਖ ਸੰਗਤ ਨੂੰ ਜ਼ੀਰੋ ਲਾਈਨ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ; ਅਕਾਲ ਤਖ਼ਤ ਦੇ ਜਥੇਦਾਰ ਨੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਅਰਦਾਸ ਕੀਤੀ • ਮਾਲੇਰਕੋਟਲਾ ਦੇ ਡੀਸੀ 'ਤੇ ਸਟਾਫ ਨੂੰ 'ਅਪਮਾਨਿਤ' ਕਰਨ ਦਾ ਦੋਸ਼; ਕਰਮਚਾਰੀਆਂ ਨੇ 25 ਸਤੰਬਰ ਨੂੰ ਹੜਤਾਲ ਦਾ ਐਲਾਨ ਕੀਤਾ • ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ AAP ਸਰਕਾਰ ਦਾ ਧੋਖਾ, 8% DA ਵਧਾ ਕੇ ਆਪਣੀ ਪਿੱਠ ਥਪਥਪਾ ਰਹੀ ਸਰਕਾਰ: ਤਰੁਣ ਚੁਗ

National

ਏਅਰ ਇੰਡੀਆ ਦਾ ਪਾਇਲਟ ਅਲਕੋਹਲ ਟੈਸਟ ’ਚ ਫੇਲ੍ਹ ਹੋਣ 'ਤੇ ਸਸਪੈਂਡ

ਪੰਜਾਬ ਨਿਊਜ਼ ਐਕਸਪ੍ਰੈੱਸ | September 25, 2026 03:46 PM

- ਟੇਕਆਫ ਤੋਂ ਪਹਿਲਾਂ ਜ਼ਿਊਰਿਖ-ਦਿੱਲੀ ਫਲਾਈਟ ਤੋਂ ਉਤਾਰਿਆ, ਯਾਤਰੀ ਵਜੋਂ ਭੇਜਿਆ ਭਾਰਤ

ਨਵੀਂ ਦਿੱਲੀ, 25 ਸਤੰਬਰ: ਏਅਰ ਇੰਡੀਆ ਦੇ ਇੱਕ ਪਾਇਲਟ ਨੂੰ 6 ਸਤੰਬਰ ਦੀ ਜ਼ਿਊਰਿਖ-ਦਿੱਲੀ ਫਲਾਈਟ ਤੋਂ ਪਹਿਲਾਂ ਅਲਕੋਹਲ ਟੈਸਟ ’ਚ ਫੇਲ੍ਹ ਹੋਣ ਕਾਰਨ ਸਸਪੈਂਡ ਕਰ ਦਿੱਤਾ ਗਿਆ ਹੈ। ਟੇਕਆਫ ਤੋਂ ਕੁਝ ਸਮਾਂ ਪਹਿਲਾਂ ਉਸ ਨੂੰ ਜ਼ਿਊਰਿਖ ਏਅਰਪੋਰਟ ’ਤੇ ਜਹਾਜ਼ ਤੋਂ ਉਤਾਰ ਦਿੱਤਾ ਗਿਆ ਅਤੇ ਬਾਅਦ ਵਿੱਚ ਯਾਤਰੀ ਵਜੋਂ ਭਾਰਤ ਭੇਜਿਆ ਗਿਆ। ਏਅਰਲਾਈਨ ਮੁਤਾਬਕ ਅੰਤਿਮ ਮੈਡੀਕਲ ਰਿਪੋਰਟ ਅਤੇ ਜਾਂਚ ਪੂਰੀ ਹੋਣ ਤੱਕ ਪਾਇਲਟ ਦਾ ਨਿਲੰਬਨ ਜਾਰੀ ਰਹੇਗਾ। ਏਅਰ ਇੰਡੀਆ ਨੇ ਕਿਹਾ ਕਿ ਸੁਰੱਖਿਆ, ਨਿਯਮਾਂ ਅਤੇ ਪ੍ਰੋਟੋਕੋਲ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਂਦੀ ਅਤੇ ਮਾਮਲਾ ਸਾਬਤ ਹੋਣ ’ਤੇ ਕੰਪਨੀ ਦੀ ਨੀਤੀ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।

ਫੁਕੇਤ-ਦਿੱਲੀ ਫਲਾਈਟ ਦੇ ਪਾਇਲਟ ਦਾ ਡਰੱਗ ਟੈਸਟ ਵੀ ਆਇਆ ਸੀ ਪਾਜ਼ੀਟਿਵ
ਇਹ ਮਾਮਲਾ ਏਅਰ ਇੰਡੀਆ ਦੇ ਇੱਕ ਹੋਰ ਪਾਇਲਟ ਦੇ ਮਾਰਿਜੁਆਨਾ ਟੈਸਟ ਪਾਜ਼ੀਟਿਵ ਆਉਣ ਤੋਂ ਕੁਝ ਦਿਨ ਬਾਅਦ ਸਾਹਮਣੇ ਆਇਆ ਹੈ। 4 ਅਗਸਤ ਨੂੰ ਫੁਕੇਤ-ਦਿੱਲੀ ਫਲਾਈਟ ਦੇ ਕਮਾਂਡਰ ਦਾ ਡਰੱਗ ਟੈਸਟ ਦੋ ਵਾਰ ਪਾਜ਼ੀਟਿਵ ਆਇਆ ਸੀ। ਰਿਪੋਰਟ ਮੁਤਾਬਕ ਉਡਾਣ ਦੌਰਾਨ ਜਹਾਜ਼ ਲਗਭਗ 300 ਫੁੱਟ ਹੇਠਾਂ ਆ ਗਿਆ ਸੀ ਅਤੇ 145 ਲੋਕਾਂ ਵਿੱਚੋਂ ਕਈ ਯਾਤਰੀ ਤੇ ਕਰੂ ਮੈਂਬਰ ਜ਼ਖਮੀ ਹੋਏ ਸਨ। ਏਅਰ ਇੰਡੀਆ ਹੁਣ ਪਾਇਲਟਾਂ ਦੀ ਪਾਬੰਦੀਸ਼ੁਦਾ ਪਦਾਰਥਾਂ ਅਤੇ ਦਵਾਈਆਂ ਸਬੰਧੀ ਵਾਧੂ ਸਕ੍ਰੀਨਿੰਗ ਕਰ ਰਹੀ ਹੈ। ਏਅਰਲਾਈਨ ਐਕਸਪ੍ਰੈੱਸ ਨੇ ਵੀ ਕਰਮਚਾਰੀਆਂ ਨੂੰ ਸਾਈਕੋਐਕਟਿਵ ਪਦਾਰਥਾਂ ਦੀ ਵਰਤੋਂ ਜਾਂ ਨਿਰਭਰਤਾ ਬਾਰੇ ਸਵੈ-ਇੱਛਾ ਨਾਲ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।

ਉਡਾਣ ਤੋਂ 12 ਘੰਟੇ ਪਹਿਲਾਂ ਅਲਕੋਹਲ ’ਤੇ ਪਾਬੰਦੀ
DGCA ਦੇ ਨਿਯਮਾਂ ਤਹਿਤ ਪਾਇਲਟਾਂ ਅਤੇ ਕਰੂ ਮੈਂਬਰਾਂ ਲਈ ਅਲਕੋਹਲ ਸਬੰਧੀ ਸਖ਼ਤ ਨਿਯਮ ਹਨ। ਨਿਯਮ 24 ਮੁਤਾਬਕ ਉਡਾਣ ਤੋਂ 12 ਘੰਟੇ ਪਹਿਲਾਂ ਤੱਕ ਅਲਕੋਹਲ ਜਾਂ ਕਿਸੇ ਵੀ ਮਾਦਕ ਪਦਾਰਥ ਦਾ ਸੇਵਨ ਮਨਾਹੀ ਹੈ। ਪਾਇਲਟਾਂ ਦੇ ਉਡਾਣ ਤੋਂ ਪਹਿਲਾਂ ਅਤੇ ਲੈਂਡਿੰਗ ਤੋਂ ਬਾਅਦ ਬ੍ਰੀਥ-ਐਨਾਲਾਈਜ਼ਰ ਟੈਸਟ ਵੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਕਮਰਸ਼ੀਅਲ ਅਤੇ ਏਅਰਲਾਈਨ ਪਾਇਲਟਾਂ ਲਈ ਮੈਡੀਕਲ ਜਾਂਚ ਅਤੇ ਸਾਈਕੋਐਕਟਿਵ ਸਬਸਟੈਂਸ ਦੀ ਰੈਂਡਮ ਡਰੱਗ ਟੈਸਟਿੰਗ ਵੀ ਲਾਜ਼ਮੀ ਹੈ।

Have something to say? Post your comment

google.com, pub-6021921192250288, DIRECT, f08c47fec0942fa0

National

PM ਮੋਦੀ ਨਾਲ CM ਯੋਗੀ ਦੀ ਮੁਲਾਕਾਤ, ਕਰੀਬ ਇੱਕ ਘੰਟਾ ਚੱਲੀ ਬੈਠਕ

ਬਲਦ ਨੇ ਨਿਗਲ ਲਿਆ 3 ਤੋਲੇ ਦਾ ਸੋਨੇ ਦਾ ਮੰਗਲਸੂਤਰ, ਸਰਜਰੀ ਕਰ ਕੱਢਿਆ ਬਾਹਰ

ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਟਰੈਕਟਰ ਦੇ ਨਾਲ ਦਰੜ ਕੇ 80 ਸਾਲਾ ਬਜ਼ੁਰਗ ਔਰਤ ਦਾ ਕਤਲ

ਤੇਂਦੂਏ ਨੇ 6 ਸਾਲਾ ਬੱਚੀ ਨੂੰ ਬਣਾਇਆ ਸ਼ਿਕਾਰ

ਵੋਟ ਚੋਰੀ ਦੇ ਸਰਗਨਾ ਗਿਆਨੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ 'ਤੇ ਦੇਸ਼ਧ੍ਰੋਹ ਦਾ ਕੇਸ ਚਲਾਇਆ ਜਾਵੇ - ਕੇਜਰੀਵਾਲ

ਵਿਆਹ ਵਾਲੀ ਰਾਤ ਹੀ ਲਾੜਾ-ਲਾੜੀ ਦੀ ਮੌਤ, ਕਮਰੇ ’ਚੋਂ ਮਿਲੀਆਂ ਲਾਸ਼ਾਂ

ਪਾਕਿਸਤਾਨ ’ਤੇ ਨਿਰਭਰਤਾ ਘਟਾਉਣ ਵੱਲ ਅਫਗਾਨਿਸਤਾਨ ਦਾ ਕਦਮ, ਕਾਬੁਲ-ਦਿੱਲੀ ਵਿਚਾਲੇ ਏਅਰ ਕਾਰਗੋ ਸੇਵਾ ਸ਼ੁਰੂ

ਹਰਿਆਣਾ: 8 IAS-HCS ਅਧਿਕਾਰੀਆਂ ਦੇ ਤਬਾਦਲੇ

ਕੈਨੇਡਾ ਦੇ ਸਸਕੈਚਵਨ ਵਿੱਚ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਸਿਖਲਾਈ ਪਾਇਲਟਾਂ ਦੀ ਮੌਤ

ਪੰਜਾਬ ਨੇ ਟੈਕਸ ਚੋਰਾਂ ਖਿਲਾਫ਼ ਸ਼ਿਕੰਜਾ ਹੋਰ ਕੱਸਿਆ: ਤਾਜ਼ਾ ਕਾਰਵਾਈ ਵਿੱਚ 4.5 ਕਰੋੜ ਰੁਪਏ ਤੋਂ ਵੱਧ ਦਾ ਸਾਮਾਨ ਜ਼ਬਤ