Friday, July 04, 2025

National

ਜਸਪਾਲ ਧਾਮੀ ਦੀ ਪੁਸਤਕ 'ਮਸੀਹੇ ਬੋਲਦੇ ਨੇ' ਰਿਲੀਜ਼

ਅਮਰੀਕ ਸਿੰਘ  | May 23, 2023 06:37 AM
 

ਅੰਮ੍ਰਿਤਸਰ 22 ਮਈ (          )
ਅੱਜ ਇੱਥੇ ਇਕ ਨਿੱਜੀ ਹੋਟਲ 'ਚ ਪਰਵਾਸੀ ਸ਼ਾਇਰ ਜਸਪਾਲ ਧਾਮੀ ਦਾ ਨਵਾਂ ਕਾਵਿ ਸੰਗ੍ਰਹਿ ਮਸੀਹੇ ਬੋਲਦੇ ਨੇ' 'ਅੱਖਰ' ਮੈਗਜ਼ੀਨ ਦੇ ਸੰਪਾਦਕ ਤੇ ਪ੍ਰਸਿੱਧ ਸ਼ਾਇਰ ਵਿਸ਼ਾਲ ਤੇ 'ਕਹਾਣੀ ਧਾਰਾ' ਮੈਗਜ਼ੀਨ ਦੇ ਸੰਪਾਦਕ ਤੇ ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ ਨੇ ਸਾਂਝੇ ਤੌਰ 'ਤੇ ਰਿਲੀਜ਼ ਕੀਤਾ |
ਪੁਸਤਕ ਦੇ ਲੇਖਕ ਜਸਪਾਲ ਧਾਮੀ ਨੇ ਸ਼ੁਰੂ ਵਿਚ 'ਮਸੀਹੇ ਬੋਲਦੇ ਨੇ' ਵਿਚੋਂ ਆਪਣੀਆਂ ਕੁਝ ਚੋਣਵੀਆਂ ਕਵਿਤਾਵਾਂ ਪੜ੍ਹ ਕੇ ਸੁਣਾਈਆਂ | ਉਪਰੰਤ ਉਨ੍ਹਾਂ ਕਿਹਾ ਕਿ ਮੇਰੀ ਪਹਿਲੀ ਪੁਸਤਕ ਗ਼ਜ਼ਲ ਸੰਗ੍ਰਹਿ 'ਯਾਦਾਂ ਦਾ ਪਸ਼ਮੀਨਾ' ਤੋਂ ਬਾਅਦ ਇਹ ਦੂਜੀ ਕਾਵਿ ਪੁਸਤਕ ਹੈ | ਮੈਂ ਸ਼ੁਰੂ ਤੋਂ ਕਵਿਤਾ ਦੀ ਪ੍ਰਗੀਤਕ ਸ਼ੈਲੀ ਦਾ ਹਾਮੀ ਰਿਹਾ ਹਾਂ | ਇਸ ਕਿਤਾਬ ਰਾਹੀਂ ਮੈਂ ਰਵਾਇਤੀ ਕਵਿਤਾ ਤੋਂ ਉਪਰ ਉੱਠ ਕੇ ਗੱਲ ਕਰਨ ਦੀ ਕੋਸ਼ਿਸ ਕੀਤੀ ਹੈ | ਇਸ ਵਿਚ ਮੈਂ ਨਵੇਂ ਕਾਵਿ ਮੁਹਾਵਰੇ ਨਾਲ ਆਪਣੀ ਗੱਲ ਕੀਤੀ ਹੈ | ਪ੍ਰਸਿੱਧ ਸ਼ਾਇਰ ਵਿਸ਼ਾਲ ਨੇ ਜਸਪਾਲ ਧਾਮੀ ਨੂੰ  ਆਧੁਨਿਕ ਯੁੱਗ ਦਾ ਕਵੀ ਕਹਿੰਦਿਆਂ ਕਿਹਾ ਕਿ ਜਸਪਾਲ ਧਾਮੀ ਨੇ ਆਪਣੀ ਲੇਖਣੀ ਦੀ ਸ਼ੁਰੂਆਤ ਅੰਮਿ੍ਤਾ ਪ੍ਰੀਤਮ ਦੇ ਪਰਚੇ 'ਨਾਗਮਾਣੀ' ਨਾਲ ਕੀਤੀ | ਕਿਸੇ ਸਮੇਂ ਉਸ ਦੀਆਂ ਕਵਿਤਾਵਾਂ 'ਨਾਗਮਣੀ' ਦੇ ਟਾਇਟਲ ਪੰਨੇ ਉ ੱਤੇ ਛਪਦੀਆਂ ਰਹੀਆਂ ਤੇ ਹੁਣ ਤੱਕ ਉਹ ਨਿਰੰਤਰ ਨਿੱਗਰ ਤੇ ਨਰੋਇਆ ਲਿਖਦਾ ਆ ਰਿਹਾ ਹੈ | ਇਸ ਵੇਲੇ ਉਹ ਸਮਕਾਲ ਨੂੰ  ਪੂਰੀ ਸਮਰੱਥਾ ਨਾਲ ਫੜਨ ਵਾਲਾ ਵੱਡਾ ਸ਼ਾਇਰ ਹੈ | ਭਗਵੰਤ ਰਸੂਲਪੁਰੀ ਨੇ ਕਿਤਾਬ ਦੇ ਰਿਲੀਜ਼ ਉਪਰੰਤ ਕਿਹਾ ਕਿ ਧਾਮੀ ਦੀ ਕਵਿਤਾ ਸਾਡੇ ਇਤਿਹਾਸ ਮਿਥਿਹਾਸ ਅਤੇ ਸਮਕਾਲੀ ਸਮਾਜ ਦੇ ਸੱਭਿਆਚਾਰ ਵਿਚ ਵਾਪਰ ਰਹੀਆਂ ਮਹੱਤਵਪੂਰਨ ਘਟਨਾਵਾਂ ਤੇ ਪ੍ਰਸੰਗਾ ਦਾ ਪੁਨਰਵਿਸ਼ਲੇਸ਼ਣ ਕਰਦੀ ਹੈ | ਉਸ ਦਾ ਕਾਵਿ ਮੁਹਾਵਰਾ ਅਤੇ ਮੁਹਾਂਦਰਾ ਨਿਵੇਕਲਾ ਹੈ |
ਪੰਜਾਬੀ ਗਾਇਕ ਤੇ ਸ਼ਾਇਰ ਹਰਿੰਦਰ ਸੋਹਲ ਨੇ ਕਿਹਾ ਕਿ ਮੈਨੂੰ ਜਸਪਾਲ ਧਾਮੀ ਦੀ ਕਵਿਤਾ ਵਿਚ ਪ੍ਰਗੀਤਕ ਅੰਸ਼ ਆਪਣੇ ਵੱਲ ਖਿਚਦਾ ਹੈ | ਅਜਿਹਾ ਇਸ ਕਰਕੇ ਹੋਇਆ ਕਿ ਉਹ ਮੁੱਢਲੇ ਰੂਪ ਵਿਚ ਇਕ ਗਾਇਕ ਵੀ ਰਿਹਾ ਹੈ | ਉਸ ਨੂੰ  ਸੰਗੀਤਕ ਸੂਝ ਵੀ ਹੈ | ਕਾਲਜ ਦੇ ਯੂਥ ਫੈਸਟੀਵੈੱਲ 'ਚ ਉਹਦੀ ਸੁਰੀਲੀ ਆਵਾਜ਼ ਦਾ ਜਾਦੂ ਰਿਹਾ ਹੈ | ਉਨ੍ਹਾਂ ਦੀ ਜੀਵਨ ਸਾਥਣ ਚਰਨਜੀਤ ਕੌਰ ਨੇ ਵੀ ਜਸਪਾਲ ਧਾਮੀ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ | ਕਿਵੇਂ ਉਹ ਕਾਲਜ ਅਧਿਆਪਕ ਦੀ ਕੱਚੀ ਨੌਕਰੀ ਛੱਡ ਕੇ ਬੈਂਕ ਦਾ ਪੱਕਾ ਮੁਲਾਜ਼ਮ ਉਪਰੰਤ ਪਰਵਾਸੀ ਹੋ ਗਿਆ ਪਰ ਇਸ ਦੇ ਬਾਵਜੂਦ ਸੰਗੀਤ, ਗੀਤ ਤੇ ਕਵਿਤਾ ਉਨ੍ਹਾਂ ਦੇ ਮਨ ਮਸਤਕ ਵਿਚ ਵਹਿੰਦੀ ਰਹੀ |

Have something to say? Post your comment

google.com, pub-6021921192250288, DIRECT, f08c47fec0942fa0

National

ਐੱਸਕੇਐੱਮ ਵੱਲੋਂ ਰਾਕੇਸ਼ ਟਿਕੈਤ 'ਤੇ ਹੋਏ ਹਿੰਸਕ ਭੀੜ ਦੇ ਹਮਲੇ ਦੀ ਸਖ਼ਤ ਨਿੰਦਾ, ਫਿਰਕੂ ਭੀੜ 'ਮੋਦੀ, ਮੋਦੀ' ਦੇ ਨਾਅਰੇ ਲਗਾ ਰਹੀ ਸੀ

ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਹਮਲਾ ਭਾਜਪਾ ਵੱਲੋਂ ਭੜਕਾਈ ਫਿਰਕੂ ਮਾਨਸਿਕਤਾ ਦਾ ਸਿੱਟਾ: ਮਨਜੀਤ ਧਨੇਰ

ਐੱਸਕੇਐੱਮ ਆਗੂ ਰਕੇਸ਼ ਟਿਕੈਤ ਉੱਪਰ ਸੰਘੀ ਗੁੰਡਿਆਂ ਵੱਲੋਂ ਹਮਲਾ ਕਰਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਦੱਤ, ਖੰਨਾ

ਸੰਗਰੂਰ ਦੇ ਸਿਵਲ ਹਸਪਤਾਲ 'ਚ ਨਾਰਮਲ ਸਲਾਈਨ ਲਗਾਉਣ ਤੋਂ ਬਾਅਦ ਕੁਝ ਮਰੀਜਾਂ ਦੀ ਵਿਗੜੀ ਸਿਹਤ

ਗੂਗਲ ਪੇਅ ਰਾਹੀਂ 4500 ਰੁਪਏ ਰਿਸ਼ਵਤ ਲੈਣ ਵਾਲਾ ਹੌਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਅਮਰੀਕਾ ਤੋਂ 119 ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਦੂਜਾ ਜੱਥਾ ਅੱਜ ਰਾਤ 10 ਵਜੇ ਅੰਮ੍ਰਿਤਸਰ ਪਹੁੰਚੇਗਾ

ਪੰਜਾਬ ਪੁਲਿਸ ਨੇ ਸੂਬੇ ਦੀਆਂ ਸੜਕਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸੇਵ ਲਾਈਫ ਇੰਡੀਆ ਨਾਲ ਸਮਝੌਤਾ ਸਹੀਬੱਧ ਕੀਤਾ

ਦਿੱਲੀ ਦੇ ਵੋਟਰ ਸਪੱਸ਼ਟ ਸੁਨੇਹਾ ਦਿੰਦੇ ਹਨ: 'ਭ੍ਰਿਸ਼ਟਾਚਾਰ' ਘੁਟਾਲਿਆਂ ਕਾਰਨ 'ਆਪ' ਦੀ ਲੀਡਰਸ਼ਿਪ ਹਾਰ ਗਈ

ਅਸੀਂ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ: ਕੇਜਰੀਵਾਲ ਨੇ ਹਾਰ ਮੰਨ ਲਈ, ਭਾਜਪਾ ਨੂੰ ਵਧਾਈ ਦਿੱਤੀ

ਦਿੱਲੀ ਚੋਣਾਂ ਦੇ ਨਤੀਜੇ: ਸ਼ੁਰੂਆਤੀ ਰੁਝਾਨਾਂ ਵਿੱਚ ਕੇਜਰੀਵਾਲ ਅੱਗੇ, ਮੁੱਖ ਮੰਤਰੀ ਆਤਿਸ਼ੀ, ਸਿਸੋਦੀਆ ਪਿੱਛੇ