Friday, February 27, 2026
ਤਾਜਾ ਖਬਰਾਂ
ਪੰਜਾਬ ਦੀ ਮਾਨ ਸਰਕਾਰ ਨੇ ਚੁੱਪ-ਚਾਪ ਰੋਜ਼ਾਨਾ ਅਜੀਤ ਦੇ ਮਾਲਕ ਬਰਜਿੰਦਰ ਸਿੰਘ ਹਮਦਰਦ ਵਿਰੁੱਧ 315 ਕਰੋੜ ਰੁਪਏ ਦੇ ਜੰਗ-ਏ-ਆਜ਼ਾਦੀ ਕੇਸ ਨੂੰ ਵਾਪਸ ਲਿਆਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਧਾਂਦਲੀ ਦੇ ਦੋਸ਼ ਲਗਾਉਣ ਵਾਲੀ ਆਡੀਓ ਕਲਿੱਪ ਦੀ ਫੋਰੈਂਸਿਕ ਜਾਂਚ ਦੇ ਹੁਕਮ ਦਿੱਤੇਚਾਰ ਸਾਲ, ਪੰਜ SIT, ਕੋਈ ਚਲਾਨ ਨਹੀਂ: ਬਿਕਰਮ ਮਜੀਠੀਆ ਵਿਰੁੱਧ 'ਆਪ' ਸਰਕਾਰ ਦਾ NDPS ਕੇਸ ਲਟਕਿਆ ਹੋਇਆਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਾਨ ਨੂੰ ਖ਼ਤਰਾ ਹੋਣ ਦਾ ਦੋਸ਼, ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਬਿਕਰਮ ਮਜੀਠੀਆ ਨਾਭਾ ਜੇਲ੍ਹ ਤੋਂ ਬਾਹਰ ਆਏਅਕਾਲ ਤਖ਼ਤ ਦੇ ਟਕਰਾਅ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੇਰਾ ਰਾਧਾ ਸੁਆਮੀ ਬਿਆਸ ਮੁਖੀ ਵਿਰੁੱਧ ਨਵਾਂ ਮੋਰਚਾ ਖੋਲ੍ਹਿਆਗੈਂਗਸਟਰਾਂ ਨੇ 'ਆਪ' ਦੇ ਅਲਟੀਮੇਟਮਾਂ ਦੀ ਉਲੰਘਣਾ ਕੀਤੀ, ਪੰਜਾਬ ਵਿੱਚ ਨਿਸ਼ਾਨਾ ਬਣਾ ਕੇ ਕਤਲ ਬੇਰੋਕ ਜਾਰੀ

National

ਪੰਜਾਬ ਅੰਦਰ ਲੜਕੀਆਂ ਦੇ ਦਰ ਅਨੁਪਾਤ ਘੱਟ ਹੋਣਾ ਗਹਿਰੀ ਚਿੰਤਾ ਦਾ ਵਿਸ਼ਾ : ਪ੍ਰੋ. ਬਡੂੰਗਰ

PUNJAB NEWS EXPRESS | January 12, 2025 08:06 PM

ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਅੰਦਰ ਲੜਕੀਆਂ ਦੇ ਦਰ ਅਨੁਪਾਤ ਘੱਟ ਹੋਣ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਜਿਸ ਧਰਤੀ ਉੱਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੰਘ ਨਾਦ ਗੂੰਜਿਆ। ਜਿਸ ਧਰਤੀ ਉੱਤੇ ਪਾਤਸ਼ਾਹ ਨੇ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥” (473) ਦਾ ਉਤਮ ਸੰਦੇਸ਼ ਦੇਕੇ ਘੋਰ ਨਿਰਾਦਰੀ ਦਾ ਨਰਕ ਭੋਗ ਰਹੀ ਔਰਤ ਦੇ ਹੱਕ ਵਿਚ ਨਾਅਰਾ ਬੁਲੰਦ ਕੀਤਾ ਸੀ, ਉਸ ਧਰਤੀ ਉੱਤੇ ਲੜਕੀਆਂ ਦਾ ਅਨੁਪਾਤ ਦਰ ਘੱਟਣਾ ਤਾਂ ਇਕ ਸਮਾਜਿਕ ਕਲੰਕ ਵੀ ਹੈ।

ਉਨ੍ਹਾਂ ਕਿਹਾ ਕਿ ਲੜਕੀ ਤਥਾ ਔਰਤ ਤਾਂ ਸੰਸਾਰ/ਸਮਾਜ ਦਾ ਕੇਂਦਰ ਬਿੰਦੂ ਹੈ। ਉਸ ਤੋਂ ਬਿਨਾਂ ਸੰਸਾਰ ਦੀ ਹੋਂਦ-ਹਸਤੀ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਲੜਕੀਆਂ ਘਰ-ਪਰਿਵਾਰ ਦੀ ਸ਼ਾਨ ਅਤੇ ਇਮਾਨ ਹੁੰਦੀਆਂ ਹਨ। ਲੜਕੀ ਤਾਂ ਪੇਕੇ ਅਤੇ ਸਹੁਰੇ ਘਰ-ਪਰਿਵਾਰ ਦਾ ਰੋਸ਼ਨ ਚਿਰਾਗ ਹੁੰਦੀ ਹੈ। ਉਨ੍ਹਾਂ ਪੰਜਾਬੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਆਓ! ਲੋਹੜੀ ਦੇ ਦਿਨ ਅਹਿਦ ਕਰੀਏ ਅਤੇ ਕੇਵਲ ਤੇ ਕੇਵਲ ਲੜਕੇ ਦੀ ਚਾਹਤ ਨੂੰ ਛੱਡਕੇ ਲੜਕੀ ਦਾ ਵੀ ਘਰ ਵਿਚ ਸਵਾਗਤ ਕਰਕੇ ਇਸ ਕਲੰਕ ਤੋਂ ਬੱਚੀਏ।

Have something to say? Post your comment

google.com, pub-6021921192250288, DIRECT, f08c47fec0942fa0

National

'ਲੋਕਾਂ ਦੇ ਨੇਤਾ, ਮਜ਼ਬੂਤ ​​ਜ਼ਮੀਨੀ ਪੱਧਰ ਦੇ ਸੰਪਰਕ ਵਾਲੇ': ਪ੍ਰਧਾਨ ਮੰਤਰੀ ਮੋਦੀ ਨੇ ਅਜੀਤ ਪਵਾਰ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਪੰਜ ਹੋਰਾਂ ਦੀ ਬਾਰਾਮਤੀ ਵਿੱਚ ਹੋਏ ਜਹਾਜ਼ ਹਾਦਸੇ ਵਿੱਚ ਮੌਤ, ਡੀਜੀਸੀਏ ਨੇ ਪੁਸ਼ਟੀ ਕੀਤੀ

ਪ੍ਰਧਾਨ ਮੰਤਰੀ ਮੋਦੀ ਦਿੱਲੀ ਦੇ ਚਰਚ ਵਿਖੇ ਕ੍ਰਿਸਮਸ ਪ੍ਰਾਰਥਨਾ ਵਿੱਚ ਸ਼ਾਮਲ ਹੋਏ, ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ

ਭਾਜਪਾ ਸ਼ਾਸਿਤ ਰਾਜਾਂ ਵਿੱਚ ਕ੍ਰਿਸਮਸ ਵਾਲੇ ਦਿਨ ਈਸਾਈਆਂ ਵਿਰੁੱਧ ਹਿੰਸਾ ਨੇ ਭਾਰਤ ਨੂੰ ਦੁਨੀਆ ਸਾਹਮਣੇ ਸ਼ਰਮਸਾਰ ਕੀਤਾ

ਖ਼ਾਲਸਾ ਯੂਨੀਵਰਸਿਟੀ ਵੱਲੋਂ 5 ਰੋਜ਼ਾ ਪੁਸਤਕ ਦੌਰਾਨ ‘ਪੰਜਾਬ ਦੇ ਰਾਜਸੀ-ਪ੍ਰਸ਼ਾਸਕੀ ਵਿਹਾਰ’ ਵਿਸ਼ੇ ਸੈਮੀਨਾਰ ਕਰਵਾਇਆ ਗਿਆ

ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਰਮ ਰੱਖਿਅਕ ਯਾਤਰਾ ਅੱਜ ਤੋਂ ਦਿੱਲੀ ਵਿੱਚ: ਹਰਮੀਤ ਸਿੰਘ ਕਾਲਕਾ

ਦਿੱਲੀ ਧਮਾਕਾ: ਪੁਲਵਾਮਾ ਵਿੱਚ ਮੁੱਖ ਦੋਸ਼ੀ ਡਾਕਟਰ ਉਮਰ ਦਾ ਘਰ ਢਾਹ ਦਿੱਤਾ ਗਿਆ

'ਐਨਡੀਏ ਜ਼ਬਰਦਸਤ ਜਿੱਤ ਵੱਲ ਵਧ ਰਿਹਾ ਹੈ': ਜਨਤਾ ਦਲ (ਯੂ) ਦੇ ਰਾਜੀਵ ਰੰਜਨ

ਬਿਹਾਰ ਚੋਣ ਨਤੀਜੇ: ਬਦਲਾਅ ਆਵੇਗਾ, ਸਰਕਾਰ ਬਣੇਗੀ, ਤੇਜਸਵੀ ਯਾਦਵ ਨੇ ਕਿਹਾ

ਬਿਹਾਰ ਚੋਣ ਨਤੀਜੇ: ਸਖ਼ਤ ਸੁਰੱਖਿਆ ਵਿਚਕਾਰ ਗਿਣਤੀ ਸ਼ੁਰੂ