Wednesday, December 08, 2021

Punjab

ਸਿੰਘੂ ਬਾਰਡਰ ਦੀਆਂ ਘਟਨਾਵਾਂ ਪਿੱਛੇ ਖੂਫੀਆਂ ਏਂਜਸੀਆਂ ਦਾ ਹੱਥ ਹੋਣ ਦਾ ਸੱਕ-ਸੁਨੀਲ ਜਾਖੜ

PUNJAB NEWS EXPRESS | October 19, 2021 06:49 PM

ਚੰਡੀਗੜ੍ਹ:ਪੰਜਾਬ ਪ੍ਰਦੇਸ਼ ਕਾਂਗਸਰ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਸਿੰਘੂ ਬਾਰਡਰ ਤੇ ਇਕ ਵਿਅਕਤੀ ਦੀ ਹੋਈ ਹੱਤਿਆਂ ਦੇ ਮਾਮਲੇ ਵਿਚ ਕੇਂਦਰ ਦੀਆਂ ਖੂਫੀਆਂ ਏਂਜਸੀਆਂ ਦਾ ਹੱਥ ਹੋਣ ਦਾ ਸੱਕ ਪ੍ਰਗਟ ਕਰਦਿਆਂ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਅੰਦੋਲਣ ਨੂੰ ਇਕ ਧਰਮ ਵਿਸੇਸ਼ ਦਾ ਅੰਦੋਲਣ ਸਿੱਧ ਕਰਨ ਅਤੇ ਸਿੱਖਾਂ ਅਤੇ ਨਿਹੰਗ ਜੱਥੇਬੰਦੀਆਂ ਵਿਚ ਪਾੜਾ ਪਾਉਣ ਦੀ ਸਾਜਿਸ ਕਰ ਰਹੀ ਹੈ।
ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਪਿੱਛਲੇ ਦਿਨੀਂ ਕੇਂਦਰੀ ਖੇਤੀ ਮੰਤਰੀ ਨਾਲ ਹੋਈਆਂ ਬੈਠਕਾਂ ਦੀਆਂ ਜਨਤਕ ਹੋਈਆਂ ਤਸਵੀਰਾਂ ਵਿਚ ਇਕ ਸਾਬਕਾ ਪੁਲਿਸ ਕੈਟ ਪਿੰਕੀ ਦੀ ਹਾਜਰੀ ਅਤੇ ਪਿੱਛਲੇ ਦਿਨਾਂ ਦੌਰਾਨ ਇਕ ਤੋਂ ਬਾਅਦ ਇਕ ਸਿਲਸਿਲੇਵਾਰ ਵਾਪਰੀਆਂ ਘਟਨਾਵਾਂ ਸਿੱਧ ਕਰਦੀਆਂ ਹਨ ਕਿ ਕੇਂਦਰ ਸਰਕਾਰ ਪੰਜਾਬ ਦੇ ਅਮਨ ਭਾਈਚਾਰੇ ਨੂੰ ਭੰਗ ਕਰਨ ਲਈ ਸਾਜਿਸਾਂ ਵਿਚ ਸਾਮਿਲ ਹੈ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਵਰਜਿਆ ਕਿ ਉਹ ਬਾਰੂਦ ਦੇ ਢੇਰ ਨਾਲ ਖੇਡਣਾ ਬੰਦ ਕਰੇ ।
ਸ੍ਰੀ ਜਾਖੜ ਨੇ ਕਿਹਾ ਕਿ ਕੇਂਦਰ ਦੀਆਂ ਏਂਜਸੀਆਂ ਦੀ ਸ਼ੁਰੂ ਤੋਂ ਹੀ ਕੋਸਿ਼ਸ ਰਹੀ ਹੈ ਕਿ ਕਿਸਾਨਾਂ ਦੇ ਧਰਮ ਨਿਰਪੱਖ ਸੰਘਰਸ਼ ਨੂੰ ਸਿੱਖਾਂ ਦਾ ਸੰਘਰਸ਼ ਐਲਾਣਿਆ ਜਾਵੇ ਅਤੇ ਇਸੇ ਲਈ ਅੰਦੋਲਣ ਕਰ ਰਹੇ ਕਿਸਾਨਾਂ ਨੂੰ ਖਾਲੀਸਤਾਨੀ ਕਿਹਾ ਗਿਆ। ਉਨ੍ਹਾਂ ਨੇ ਕਿਹਾ ਕਿ ਸਿੱਖ ਅਤੇ ਪੰਜਾਬੀ ਦੇਸ਼ ਦੀ ਖੜਗ ਭੁਜਾ ਹਨ ਅਤੇ ਇੰਨ੍ਹਾਂ ਨੇ ਆਪਣੀ ਦੇਸ਼ ਭਗਤੀ ਸਿਰਾਂ ਦੀ ਕੁਰਬਾਨੀ ਦੇ ਕੇ ਸਿੱਧ ਕੀਤੀ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਦੀ ਬੈਠਕ ਵਿਚ ਪੁਲਿਸ ਕੈਟ ਦਾ ਹੋਣਾ ਕੇਂਦਰ ਸਰਕਾਰ ਦੀ ਮੰਸਾਂ ਤੇ ਸਵਾਲ ਖੜੇ ਕਰਦਾ ਹੈ।ਉਨ੍ਹਾਂ ਨੇ ਕਿਹਾ ਕਿ ਨਿਹੰਗ ਜੱਥੇਬੰਦੀਆਂ ਗੁਰੂ ਦੀ ਲਾੜਲੀ ਫੌਜ਼ ਹਨ ਪਰ ਸਿੰਘੂ ਬਾਰਡਰ ਦੀ ਘਟਨਾ ਕਿੰਨ੍ਹਾਂ ਨੇ ਕਿਸ ਨੂੰ ਪ੍ਰੇਰ ਕੇ ਕਰਵਾਈ ਜਾ ਕਿੰਨਾਂ ਹਲਾਤਾਂ ਵਿਚ ਵਾਪਰੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਹਤਿਆ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੋਵੇਗੀ ਪਰ ਇਸ ਸਾਰੇ ਵਰਤਾਰੇ ਵਿਚ ਏਂਜਸੀਆਂ ਸਿੱਖਾਂ, ਨਿੰਹਗਾਂ, ਕਿਸਾਨਾਂ ਅਤੇ ਐਸਸੀ ਭਾਈਚਾਰਿਆਂ ਦੇ ਅੰਦਰ ਵੀ ਪਾੜੇ ਪਾਉਣ ਦੀ ਫਿਰਾਕ ਵਿਚ ਹਨ, ਜਿਸ ਤੋਂ ਸਭ ਨੂੰ ਸੁਚੇਤ ਰਹਿਣ ਦੀ ਜਰੂਰਤ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਨਿਹੰਗ ਜੱਥੇਬੰਦੀਆਂ ਦਾ ਦਿੱਲੀ ਤੇ ਬਾਰਡਰਾਂ ਦੇ ਹੋਣਾਂ ਅੰਦੋਲਣ ਲਈ ਨੁਕਸਾਨਦਾਇਕ ਬਿਲਕੁਲ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਉਥੇ ਹੋਣ ਨਾਲ ਹੀ ਭਾਜਪਾ ਦੇ ਦੰਬਗਾਂ ਨੇ ਅੰਦੋਲਣਕਾਰੀ ਕਿਸਾਨਾਂ ਨੂੰ ਉਥੇ ਉਠਾਉਣ ਦਾ ਹੌਂਸਲਾ ਨਹੀਂ ਸੀ ਕੀਤਾ ਪਰ ਜ਼ੇਕਰ ਉਹ ਉਥੇ ਨਾ ਹੋਏ ਤਾਂ ਅੰਦੋਲਣ ਕਮਜੋਰ ਹੋਵੇਗਾ। ਸ੍ਰੀ ਜਾਖੜ ਨੇ ਕਿਹਾ ਕਿ ਪਹਿਲਾਂ ਹਰਿਆਣਾ ਦੇ ਇਕ ਐਸਡੀਐਮ ਵੱਲੋਂ ਪੁਲਿਸ ਨੂੰ ਕਿਸਾਨਾਂ ਦੇ ਸਿਰ ਪਾੜਨ ਦਾ ਕਹਿਣਾ, ਫਿਰ ਹਰਿਆਣਾ ਦੇ ਮੁੱਖ ਮੰਤਰੀ ਦਾ ਲੋਕਾਂ ਨੂੰ ਡਾਂਗਾਂ ਚੁੱਕਣ ਲਈ ਕਹਿਣਾ, ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਭਾਜਪਾ ਨੇਤਾ ਵੱਲੋਂ ਗੱਡੀ ਥੱਲੇ ਦੇ ਕੇ ਮਾਰਿਆ ਜਾਣਾ, ਸਿੰਘੂ ਬਾਰਡਰ ਦੀ ਘਟਨਾ ਅਤੇ ਪੰਜਾਬ ਵਿਚ ਬੀਐਸਐਫ ਨੂੰ 50 ਕਿਲੋਮੀਟਰ ਤੱਕ ਦਾ ਅਧਿਕਾਰ ਦੇਣਾ ਇਹ ਸਭ ਇਕ ਵੱਡੀ ਸਾਜਿਸ ਦੀਆਂ ਕੜੀਆਂ ਜਾਪਦੀਆਂ ਹਨ।
ਸ੍ਰੀ ਜਾਖੜ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਅੱਗ ਨਾਲ ਖੇਡਣ ਦੀ ਬਜਾਏ ਕਿਸਾਨਾਂ ਦੀ ਮੰਗ ਮੰਨ ਕੇ ਕਾਨੂੰਨ ਰੱਦ ਕਰਨ। ਉਨ੍ਹਾਂ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਬੇ ਦੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਇਕਜੁੱਟ ਹੋਣ।

Have something to say? Post your comment

Punjab

ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ 'ਚ ਘਪਲੇਬਾਜੀ ਦਾ ਦੋਸ਼ ਲਗਾਉਂਦੇ ਹੋਏ ਸਰਕਾਰ ਵਿਰੁੱਧ ਡੰਡੌਤ ਮਾਰਚ

ਧਨਜੀਤ ਸਿੰਘ ਵਿਰਕ ਨੇ ਡਾ. ਵੇਰਕਾ ਦੀ ਹਾਜ਼ਰੀ ਵਿੱਚ ਪੰਜਾਬ ਜੈਨਕੋ ਲਿਮਟਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਡੇਅਰੀ ਸਵੈ ਰੁਜ਼ਗਾਰ ਸਿਖਲਾਈ ਕੋਰਸ ਲਈ ਬਿਨੈਕਾਰਾਂ ਦੀ ਕਾਊਂਸਲਿੰਗ 9 ਦਸੰਬਰ ਨੂੰ

ਨਵਾਂਸ਼ਹਿਰ ਵਿਖੇ ਮਨਾਇਆ ਗਿਆ ਅੰਤਰ ਰਾਸ਼ਟਰੀ ਦਿਵਿਆਂਗ ਦਿਵਸ

ਡੀ ਸੀ ਸਾਰੰਗਲ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਝੰਡਾ ਦਿਵਸ ਫੰਡ ਵਿੱਚ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣ ਦੀ ਅਪੀਲ

ਸੁਸਾਇਟੀ ਫ਼ਾਰ ਵੈੱਲਫੇਅਰ ਆਫ਼ ਦੀ ਹੈਂਡੀਕੈਪਡ ਨੂੰ ਰਾਸ਼ਟਰਪਤੀ ਵੱਲੋਂ ਸਰਵੋਤਮ ਐਨ.ਜੀ.ਓ ਪੁਰਸਕਾਰ

ਸ਼੍ਰੋਮਣੀ ਅਕਾਲੀ ਦਲ ਦੇ 101 ਸਾਲਾ ਸਥਾਪਨਾ ਦਿਹਾੜੇ `ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਸੈਮੀਨਾਰ ਦਾ ਆਯੋਜਨ

ਭਾਸ਼ਾ ਵਿਭਾਗ ਵੱਲੋਂ 'ਰੇਡੀਓ ਤੇ ਪੰਜਾਬੀ ਭਾਸ਼ਾ' 'ਤੇ ਕਰਵਾਏ ਅੰਤਰ ਰਾਸ਼ਟਰੀ ਵੈਬੀਨਾਰ 'ਚ ਵੱਖ ਵੱਖ ਮੁਲਕਾਂ ਤੋਂ ਕਈ ਡੈਲੀਗੇਟਸ ਨੇ ਹਿੱਸਾ ਲਿਆ

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਪਟਿਆਲਾ ਪੁਲਿਸ ਨੇ ਭਾਦਸੋਂ ਏਰੀਆ 'ਚ ਹੋਏ ਵਿਦੇਸ਼ ਵੱਸਦੇ ਵਿਅਕਤੀ ਦੀ ਮਾਤਾ ਦੇ ਕਤਲ ਦੀ ਗੁੱਥੀ ਸੁਲਝਾਈ, 3 ਗ੍ਰਿਫ਼ਤਾਰ