Saturday, October 31, 2026
ਤਾਜਾ ਖਬਰਾਂ
• ਤਰਨ ਤਾਰਨ ਬਾਜ਼ਾਰ ਵਿੱਚ ਗੋਲੀਬਾਰੀ ਵਿੱਚ ਇੱਕ ਦੀ ਮੌਤ, ਦੋ ਜ਼ਖਮੀ; ਹਮਲਾ ਵੀਡੀਓ ਵਿੱਚ ਰਿਕਾਰਡ  • ਝੋਟਾ ਕਮੇਟੀ ਦੀਆਂ ਮੰਗਾਂ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਖ਼ਤ ਰੁਖ਼ ਮਾਨਸਾ ਦੇ ਵਿਰੋਧ ਪ੍ਰਦਰਸ਼ਨ 'ਤੇ ਪੁਲਿਸ ਦੀ ਕਾਰਵਾਈ ਦਾ ਡਰ  • ਮਾਨਸਾ ਵਿੱਚ ਪੰਜਾਬ ਪੁਲਿਸ ਵੱਲੋਂ ਨਸ਼ੇ ਦੀ ਓਵਰਡੋਜ਼ ਨਾਲ ਮਾਰੇ ਗਏ ਨੌਜਵਾਨ ਦੀ ਲਾਸ਼ ਖੋਹਣ ਦੀ ਵਿਰੋਧੀ ਧਿਰ ਵੱਲੋਂ ਨਿੰਦਾ • ਪੰਜਾਬ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਵਾਲੇ ਨੌਜਵਾਨ ਦੀ ਲਾਸ਼ ਜ਼ਬਰਦਸਤੀ ਆਪਣੇ ਕਬਜ਼ੇ ਵਿੱਚ ਲਈ, ਮਾਨਸਾ ਵਿੱਚ ਤਣਾਅ • ਮਾਨਸਾ ਦੇ ਪਿੰਡ ਭੰਮੇ ਕਲਾਂ ਵਿੱਚ ਨਸ਼ੇ ਨਾਲ ਮੌਤ ਦੀ ਭੇਂਟ ਚੜ੍ਹੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੁਲਿਸ ਵਲੋ ਪਰਿਵਾਰ ਤੋ ਖੋਹਣਾ ਸ਼ਰਮਨਾਕ ਘਟਨਾ - ਇਯਾਲੀ • ਹਾਈ ਕੋਰਟ ਨੇ ਡੀਏ ਬਕਾਏ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਸਕੱਤਰ 'ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ, 3 ਨਵੰਬਰ ਨੂੰ ਤਲਬ ਕੀਤਾ

Punjab

ਅਗਲੀ ਅਕਾਲੀ ਦਲ ਦੀ ਸਰਕਾਰ ਫੂਡ ਪ੍ਰੋਸੈਸਿੰਗ ਇੰਡਸਟਰੀ ਤੋਂ ਸਾਰੇ ਟੈਕਸ ਮੁਆਫ ਕਰੇਗੀ: ਸੁਖਬੀਰ ਬਾਦਲ

ਪੰਜਾਬ ਨਿਊਜ਼ ਐਕਸਪ੍ਰੈੱਸ | October 31, 2026 07:49 PM

- ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸਮਰਾਲਾ ਵਿਚ ਫੋਕਲ ਪੁਆਇੰਟ ਬਣਾਵੇਗੀ
- ਵਪਾਰੀਆਂ ਤੇ ਉਦਯੋਗਪਤੀਆਂ ਨਾਲ ਕੀਤੀ ਹੁੰਗਾਰੇਭਰਪੂਰ ਮੀਟਿੰਗ

ਸਮਰਾਲਾ, 31 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਫੂਡ ਪ੍ਰੋਸੈਸਿੰਗ ਉਦਯੋਗਾਂ ਤੋਂ ਸਾਰੇ ਟੈਕਸ ਖ਼ਤਮ ਕਰੇਗੀ ਅਤੇ ਪ੍ਰਦੂਸ਼ਣ ਨਾ ਫੈਲਾਉਣ ਵਾਲੇ ਉਦਯੋਗਾਂ ਲਈ ਮਿਕਸ ਲੈਂਡ ਯੂਜ਼ ਦੀ ਆਗਿਆ ਦੇਵੇਗੀ।

ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨਾਲ ਮਿਲ ਕੇ ਇਥੇ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਭਰਵੀਂ ਮੀਟਿੰਗ ਕੀਤੀ, ਨੇ ਕਿਹਾ ਕਿ ਸਮਰਾਲਾ ਵਿਚ ਮੱਕੀ, ਆਲੂਆਂ ਅਤੇ ਮਟਰ ਦਾਣਿਆਂ ਦੀ ਫੂਡ ਪ੍ਰੋਸੈਸਿੰਗ ਵਾਸਤੇ ਕਾਫੀ ਸਮਰਥਾ ਹੈ ਅਤੇ ਇਸ ਵਾਸਤੇ ਹਲਕੇ ਵਿਚ 56 ਏਕੜ ਵਿਚ ਫੂਡ ਪ੍ਰੋਸੈਸਿੰਗ ਯੂਨਿਟ ਲਗਾਇਆ ਜਾਵੇਗਾ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਥਾਨਕ ਉਦਯੋਗਾਂ ਦੀ ਮੰਗ ਦੇ ਜਵਾਬ ਵਿਚ ਇਹ ਗੱਲ ਆਖੀ ਤੇ ਕਿਹਾ ਕਿ ਭਾਵੇਂ ਇਥੇ ਫੂਡ ਪ੍ਰੋਸੈਸਿੰਗ ਕਲਸਟਰ ਦੀ ਪ੍ਰਵਾਨਗੀ ਹੋ ਗਈ ਹੈ ਤੇ ਸ਼ੁਰੂਆਤ ਵੀ ਹੋ ਗਈ ਹੈ ਪਰ ਹਾਲੇ ਤੱਕ ਇਸਦਾ ਕੋਈ ਉਦਯੋਗ ਨਹੀਂ ਲੱਗਾ। ਉਹਨਾਂ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸਮਰਾਲਾ ਵਿਚ ਫੋਕਲ ਪੁਆਇੰਟ ਸਥਾਪਿਤ ਕਰੇਗੀ ਤਾਂ ਜੋ ਇਥੇ ਖੇਤੀਬਾੜੀ ਮਸ਼ੀਨਰੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਰਾਜਪੁਰਾ ਦੀ ਤਰਜ਼ ’ਤੇ ਹੀ ਵਿਸ਼ੇਸ਼ ਮਸ਼ੀਨਰੀ ਸੈਕਟਰ ਤੇ ਇਲਾਕਾ ਵਿਕਸਿਤ ਕੀਤਾ ਜਾ ਸਕੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਇਥੇ ਸਾਰੀਆਂ ਪ੍ਰਦੂਸ਼ਣ ਨਾ ਫੈਲਾਉਣ ਵਾਲੀਆਂ ਉਦਯੋਗਿਕ ਇਕਾਈਆਂ ਵਾਸਤੇ ਮਿਕਸਡ ਲੈਂਡ ਯੂਜ਼ ਦੀ ਪ੍ਰਵਾਨਗੀ ਵੀ ਦਿੱਤੀ ਜਾਵੇਗੀ।

ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਆਲਮਜੀਤ ਸਿੰਘ ਤੇ ਅਰਵਿੰਦਰ ਸਿੰਘ ਵਿੱਕੀ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਧਿਆਨ ਵਿਚ ਲਿਆਂਦਾ ਕਿ ਉਹਨਾਂ ਨੂੰ ਅਨਾਜ ਦੀ ਖਰੀਦ ’ਤੇ 2.5 ਫੀਸਦੀ ਕਮਿਸ਼ਨ ਖ਼ਤਮ ਹੋਣ ਕਾਰਨ ਕਿੰਨੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਆੜ੍ਹਤੀਆਂ ਨੂੰ ਅਨਾਜ ਦੀ ਢੋਆ ਢੁਆਈ ਦੇ ਟੈਂਡਰ ਵੀ ਦਿੱਤੇ ਜਾਣ ਅਤੇ ਝੋਨੇ ਵਿਚ ਨਮੀ ਦੀ ਮਾਤਰਾ ਵਿਚ ਛੋਟ ਦਿੱਤੀ ਜਾਵੇ ਤੇ ਨਾਲ ਹੀ ਦਾਣੇ ਦੇ ਟੁੱਟਣ ਦੀ ਦਰ ਵਿਚ ਵੀ ਛੋਟ ਦਿੱਤੀ ਜਾਵੇ।
ਐਸੋਸੀਏਸ਼ਨ ਮੈਂਬਰਾਂ ਦੀ ਗੱਲ ਨੂੰ ਧਿਆਨ ਨਾਲ ਸੁਣਨ ਉਪਰੰਤ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਆੜ੍ਹਤੀਆਂ ਨੂੰ 2.5 ਫੀਸਦੀ ਆੜ੍ਹਤ ਵੀ ਲੈ ਕੇ ਦੇਵੇਗੀ ਤੇ ਉਹਨਾਂ ਦੀਆਂ ਹੋਰ ਮੰਗਾਂ ਵੀ ਪੂਰੀਆਂ ਕੀਤੀਆਂ ਜਾਣਗੀਆਂ।

ਇਸ ਮੌਕੇ ਇੰਡਸਟਰੀ ਐਸੋਸੀਏਸ਼ਨ ਦੇ ਪਵਨਜੋਤ ਸਿੰਘ ਰਿਆਤ ਨੇ ਜ਼ੋਰ ਦੇ ਕੇ ਕਿਹਾ ਕਿ ਉਦਯੋਗਪਤੀਆਂ ਨੂੰ ਜੀ ਐਸ ਟੀ ਰੀਫੰਡ ਨਹੀਂ ਮਿਲ ਰਹੇ। ਹੋਰ ਉਦਯੋਗਪਤੀਆਂ ਨੇ ਦੱਸਿਆ ਕਿ ਉਹਨਾਂ ਨੂੰ ਵੀ ਜੀ ਐਸ ਟੀ ਇੰਸਪੈਕਟਰਾਂ ਕੋਲੋਂ ਤੰਗ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਕਿਉਂਕਿ ਉਹ ਆਮ ਆਦਮੀ ਪਾਰਟੀ (ਆਪ) ਦੇ ਪੈਸਾ ਇਕੱਠਾ ਕਰਨ ਦੇ ਏਜੰਟਾਂ ਵਜੋਂ ਕੰਮ ਕਰ ਰਹੇ ਹਨ। ਉਹਨਾਂ ਦੱਸਿਆ ਕਿ ਕਿਵੇਂ ਅਕਾਲੀ ਦਲ ਦੀ ਸਰਕਾਰ ਵੇਲੇ ਉਹਨਾਂ ਨੂੰ ਜੀ ਐਸ ਟੀ ਦੀ ਪੈਸੇ ਵਾਪਸ ਮਿਲਦੇ ਸਨ। ਉਹਨਾਂ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਰਾਹਤ ਸਕੀਮ ਮੁੜ ਸ਼ੁਰੂ ਕਰੇਗੀ ਜਿਸ ਤਹਿਤ ਯਕਮੁਸ਼ਤ ਟੈਕਸ ਦੀ ਆਗਿਆ ਸੀ। ਉਹਨਾਂ ਕਿਹਾ ਕਿ ਸਾਨੂੰ ਆਪਣੇ ਨਾਗਰਿਕਾਂ ’ਤੇ ਵਿਸ਼ਵਾਸ ਹੈ ਤੇ ਅਸੀਂ ਯਕੀਨੀ ਬਣਾਵਾਂਗੇ ਕਿ ਕੋਈ ਵੀ ਇੰਸਪੈਕਟਰ ਕਿਸੇ ਵੀ ਕਾਰਨ ਤੁਹਾਡੇ ਦਰਾਂ ’ਤੇ ਨਾ ਆਵੇ ਅਤੇ ਜੀ ਐਸ ਟੀ ਅਧਿਕਾਰੀਆਂ ਨਾਲ ਤੁਹਾਡਾ ਆਪਸੀ ਸੰਚਾਰ ਆਨਲਾਈਨ ਹੋਵੇ।

ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਜਤਿੰਦਰ ਸਿੰਘ ਰਾਜੂ ਤੇ ਸੁਨਿਆਰਾ ਐਸੋਸੀਏਸ਼ਨ ਦੇ ਰਾਜੀਵ ਵਰਮਾ ਨੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਪੁਲਿਸ ਤੇ ਗੈਂਗਸਟਰਾਂ ਦੇ ਹੱਥੋਂ ਤੰਗ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਸਰਦਾਰ ਬਾਦਲ ਨੇ ਦਵਾਈਆਂ ਵਾਲਿਆਂ ਨੂੰ ਭਰੋਸਾ ਦੁਆਇਆ ਕਿ ਉਹਨਾਂ ਨੂੰ ਕੋਈ ਤੰਗ ਪ੍ਰੇਸ਼ਾਨ ਲਹੀਂ ਕਰੇਗਾ। ਉਹਨਾਂ ਇਹ ਵੀ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਵਿਚ ਗੈਂਗਸਟਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਇਹ ਬੁਰਾਈ ਹਮੇਸ਼ਾ ਵਾਸਤੇ ਖ਼ਤਮ ਹੋ ਜਾਵੇਗੀ।

ਆਪ ਨੇ ’ਤਨਖਾਹੀਆ’ ਨੂੰ ਟਿਕਟ ਦੇ ਕੇ ਖਾਲਸਾ ਪੰਥ ਦਾ ਅਪਮਾਨ ਕੀਤਾ
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਅੱਜ ਪਾਰਟੀ ਦੇ 40 ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਵੇਲੇ ਮਨਵਿੰਦਰ ਸਿੰਘ ਗਿਆਸਪੁਰਾ ਜਿਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤਨਖਾਹੀਆ ਕਰਾਰ ਦਿੱਤਾ ਹੈ, ਨੂੰ ਵਿਧਾਨ ਸਭਾ ਦੀ ਟਿਕਟ ਦੇ ਕੇ ਖਾਲਸਾ ਪੰਥ ਦਾ ਅਪਮਾਨ ਕੀਤਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਪਾਰਟੀ ਨੇ ਸੰਜੀਵ ਅਰੋੜਾ ਨੂੰ ਟਿਕਟ ਦੇ ਦਿੱਤੀ ਹੈ ਜਿਸਦੇ ਖਿਲਾਫ ਭ੍ਰ਼ਿਸ਼ਟਾਚਾਰ ਦੇ ਦੋਸ਼ ਹਨ ਅਤੇ ਅਜਿਹੇ ਲੋਕਾਂ ਨੂੰ ਟਿਕਟਾਂ ਦੇ ਕੇ ਆਪ ਹੋਰ ਜ਼ਿਆਦਾ ਮਾੜੇ ਰਾਜ ਦੀ ਤਿਆਰੀ ਕਰ ਰਹੀ ਹੈ।

Have something to say? Post your comment

google.com, pub-6021921192250288, DIRECT, f08c47fec0942fa0

Punjab

ਮਾਈ ਭਾਗੋ ਦੀ ਫੌਜ ਪੰਜਾਬ ਵਿਚੋਂ ’ਚਿੱਟਾ’ ਖ਼ਤਮ ਕਰੇਗੀ: ਹਰਸਿਮਰਤ ਬਾਦਲ

ਗੈਂਗਸਟਰਾਂ 'ਤੇ ਵਾਰ ਦਾ 284ਵਾਂ ਦਿਨ: ਪੰਜਾਬ ਪੁਲਿਸ ਵੱਲੋਂ 475 ਥਾਈਂ ਛਾਪੇਮਾਰੀ; 152 ਕਾਬੂ

ਮਾਨਸਾ ਦੇ SSP ਖਿਲਾਫ ਮਾਣਹਾਨੀ ਦੀ ਕਾਰਵਾਈ ਆਰੰਭੀ ਜਾਵੇ: ਹਰਸਿਮਰਤ ਬਾਦਲ ਨੇ ਲੋਕ ਸਭਾ ਦੇ ਸਪੀਕਰ ਨੂੰ ਕੀਤੀ ਅਪੀਲ

‘ਆਪ’ ਦੀ ਪਹਿਲੀ ਸੂਚੀ ਨੇ ਮਹਿਲਾ ਸਸ਼ਕਤੀਕਰਨ ਅਤੇ ਇਮਾਨਦਾਰ ਸਿਆਸਤ ਦੇ ਦਾਅਵਿਆਂ ਦੀ ਖੋਲ੍ਹੀ ਪੋਲ: ਪਰਗਟ ਸਿੰਘ

ਮਾਨ ਸਰਕਾਰ ਦੇ ਫਾਸਟਟਰੈਕ ਪੋਰਟਲ ਨੇ ‘ਈਜ਼ ਆਫ਼ ਡੂਇੰਗ ਬਿਜ਼ਨਸ’ ਤਹਿਤ ਨਵੇਂ ਮਾਪਦੰਡ ਸਥਾਪਤ ਕੀਤੇ

ਅਲੀਸ਼ੇਰ ਸੜਕ ਹਾਦਸਾ: ਮੰਤਰੀ ਨੇ ਪੀੜਤ ਪਰਿਵਾਰਾਂ ਨੂੰ ਸੌਂਪੇ ਮੁਆਵਜ਼ੇ ਦੇ ਮਨਜ਼ੂਰੀ ਪੱਤਰ

ਪੰਜਾਬ ਸਰਕਾਰ ਵੱਲੋਂ 2026-27 ਵਿੱਚ 2.70 ਲੱਖ ਐਸ.ਸੀ ਵਿਦਿਆਰਥੀਆਂ ਨੂੰ ਮਿਲੇਗਾ ਸਕਾਲਰਸ਼ਿਪ ਦਾ ਲਾਭ: ਡਾ. ਬਲਜੀਤ ਕੌਰ

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾਂ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਕੀਤੀ ਗਈ ਸ਼ੋਕ ਸਭਾ

ਭਾਈ ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ