Thursday, September 17, 2026
ਤਾਜਾ ਖਬਰਾਂ
ਗੁਲਜਾਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਤਰਨ ਚੁੱਗ, ਇਨਸਾਫ ਲਈ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਦੀ ਪਹਿਲੀ ਵਰ੍ਹੇਗੰਢ ਮੌਕੇ ਲੀਲਾ ਭਵਨ ਚੌਕ ਵਿਖੇ ਜਾਗਰੂਕਤਾ ਮੁਹਿੰਮਪੰਜਾਬ ਸਰਕਾਰ ਨੇ ਬੇਅਦਬੀ ਕਾਨੂੰਨ ਨੂੰ ਲੈ ਕੇ 7 ਮੈਂਬਰੀ ਤਾਲਮੇਲ ਕਮੇਟੀ ਦਾ ਕੀਤਾ ਗਠਨਕਾਮਰੇਡ ਗੁਰਦੇਵ ਸਿੰਘ, ਬਜ਼ੁਰਗ ਮਾਰਕਸਵਾਦੀ-ਲੈਨਿਨਵਾਦੀ ਅਤੇ ਨਸਲਵਾਦ ਵਿਰੋਧੀ ਕਾਰਕੁਨ, ਦਾ 85 ਸਾਲ ਦੀ ਉਮਰ ਵਿੱਚ ਬਰੈਂਪਟਨ ਵਿੱਚ ਦੇਹਾਂਤ ਹੋ ਗਿਆਲੁਧਿਆਣਾ ਵਿੱਚ ਗੋਲੀਬਾਰੀ ਦੀ ਵੱਡੀ ਸਾਜ਼ਿਸ਼ ਨਾਕਾਮ; ਜਵਾਬੀ ਕਾਰਵਾਈ 'ਚ ਡੋਨੀ ਬੱਲ ਗਿਰੋਹ ਦੇ ਦੋ ਹਥਿਆਰਬੰਦ ਹਮਲਾਵਰ ਢੇਰ*ਚੰਡੀਗੜ੍ਹ ਦਾ ਐਪ-ਕੈਬ ਸੰਕਟ: ਉਬੇਰ, ਓਲਾ, ਇਨਡਰਾਈਵ ਅਤੇ ਰੈਪਿਡੋ ਮੁਅੱਤਲ, ਯਾਤਰੀ ਅਤੇ ਡਰਾਈਵਰ ਚਿੰਤਾ ਵਿੱਚ ਹਨ

Punjab

'ਆਪ' ਦੀ ਨਵੀਂ ਬਣੀ ਪੀਏਸੀ ਦੀ ਬੈਠਕ ਵਿੱਚ ਪੰਜਾਬ, ਗੋਆ ਅਤੇ ਗੁਜਰਾਤ ਚੋਣਾਂ ਜਿੱਤਣ 'ਤੇ ਹੋਈ ਚਰਚਾ - ਮਨੀਸ਼ ਸਿਸੋਦੀਆ

ਪੰਜਾਬ ਨਿਊਜ਼ ਐਕਸਪ੍ਰੈੱਸ | September 17, 2026 05:21 PM

- ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਦੁਬਾਰਾ ਸੀਐਮ ਚਾਹੁੰਦੇ ਹਨ ਅਤੇ ਗੋਆ-ਗੁਜਰਾਤ ਦੇ ਲੋਕ ਵੀ ਬਦਲਾਅ ਚਾਹੁੰਦੇ ਹਨ - ਮਨੀਸ਼ ਸਿਸੋਦੀਆ
- ਰਾਜਸਥਾਨ ਦੇ ਬਾਰਾਂ ਵਿੱਚ "ਆਪ" ਦੀ ਜਿੱਤ ਤੋਂ ਸਾਫ਼ ਹੈ, ਜਨਤਾ ਭਾਜਪਾ ਦਾ ਵਿਕਲਪ ਲੱਭ ਰਹੀ ਹੈ, ਜਲਦ ਰੋਡ ਸ਼ੋਅ ਕਰਾਂਗੇ - ਮਨੀਸ਼ ਸਿਸੋਦੀਆ
- ਟਰੰਪ ਦੇ ਦਬਾਅ ਵਿੱਚ ਮੋਦੀ ਸਰਕਾਰ ਅਮਰੀਕੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਜਨਤਾ 'ਤੇ ਬੋਝ ਪਾ ਰਹੀ - ਮਨੀਸ਼ ਸਿਸੋਦੀਆ
- ਅਰਵਿੰਦ ਕੇਜਰੀਵਾਲ ਨੂੰ ਹਰਾਉਣ ਲਈ ਨਵੀਂ ਦਿੱਲੀ ਵਿਧਾਨ ਸਭਾ ਵਿੱਚ 40 ਫੀਸਦੀ ਫਰਜ਼ੀ ਵੋਟਾਂ ਬਣਾਈਆਂ ਗਈਆਂ ਸਨ - ਮਨੀਸ਼ ਸਿਸੋਦੀਆ

ਨਵੀਂ ਦਿੱਲੀ 17 ਸਤੰਬਰ : ਆਮ ਆਦਮੀ ਪਾਰਟੀ ਦੀ ਨਵੀਂ ਬਣੀ ਪੋਲੀਟੀਕਲ ਅਫੇਅਰਜ਼ ਕਮੇਟੀ (ਪੀਏਸੀ) ਦੀ ਵੀਰਵਾਰ ਨੂੰ ਪਹਿਲੀ ਬੈਠਕ ਹੋਈ। 'ਆਪ' ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਉਨ੍ਹਾਂ ਦੀ ਰਿਹਾਇਸ਼ 'ਤੇ ਹੋਈ ਬੈਠਕ ਵਿੱਚ ਪੀਏਸੀ ਨਾਲ ਜੁੜੇ ਪੰਜਾਬ ਦੇ ਨਵੇਂ ਮੈਂਬਰ ਸੀਐਮ ਭਗਵੰਤ ਸਿੰਘ ਮਾਨ ਅਤੇ ਮੰਤਰੀ ਹਰਪਾਲ ਸਿੰਘ ਚੀਮਾ ਵੀ ਸ਼ਾਮਲ ਹੋਏ। ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਬੈਠਕ ਵਿੱਚ ਮੁੱਖ ਤੌਰ 'ਤੇ ਪੰਜਾਬ, ਗੋਆ ਅਤੇ ਗੁਜਰਾਤ ਵਿੱਚ ਹੋਣ ਵਾਲੀਆਂ ਚੋਣਾਂ ਜਿੱਤਣ ਨੂੰ ਲੈ ਕੇ ਗੰਭੀਰ ਚਰਚਾ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਭਗਵੰਤ ਸਿੰਘ ਮਾਨ ਦੇ ਕੰਮ ਤੋਂ ਬਹੁਤ ਖੁਸ਼ ਹੈ ਅਤੇ ਉਨ੍ਹਾਂ ਨੂੰ ਦੁਬਾਰਾ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੀ ਹੈ, ਜਦਕਿ ਗੋਆ ਅਤੇ ਗੁਜਰਾਤ ਦੀ ਜਨਤਾ ਭਾਜਪਾ ਦੇ ਮਾੜੇ ਸ਼ਾਸਨ ਤੋਂ ਤੰਗ ਆ ਚੁੱਕੀ ਹੈ ਅਤੇ ਹੁਣ ਬਦਲਾਅ ਚਾਹੁੰਦੀ ਹੈ।

ਪੀਏਸੀ ਦੀ ਬੈਠਕ ਵਿੱਚ ਹੋਈ ਚਰਚਾ ਬਾਰੇ "ਆਪ" ਦੇ ਸੀਨੀਅਰ ਨੇਤਾ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਨਵੀਂ ਪੀਏਸੀ ਦੀ ਪਹਿਲੀ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਰਾਜਸਥਾਨ ਦੇ ਬਾਰਾਂ ਵਿੱਚ ਮਿਲੀ ਅਣਕਿਆਸੀ ਜਿੱਤ 'ਤੇ ਚਰਚਾ ਹੋਈ। ਜਿਸ ਤਰ੍ਹਾਂ ਬਾਰਾਂ ਦੇ ਲੋਕਾਂ ਨੇ ਭਾਜਪਾ ਦੀਆਂ ਨੀਤੀਆਂ ਨੂੰ ਨਕਾਰਿਆ ਹੈ, ਉਸ ਤੋਂ ਇਹ ਉਮੀਦ ਬਣੀ ਹੈ ਕਿ ਅੱਜ ਭਾਜਪਾ ਦੇ ਸਾਹਮਣੇ ਜੇਕਰ ਇੱਕ ਬਿਹਤਰ ਬਦਲ ਖੜ੍ਹਾ ਹੋਵੇ, ਤਾਂ ਲੋਕ ਉਸ ਵੱਲ ਦੇਖ ਰਹੇ ਹਨ ਅਤੇ ਲੱਭ ਰਹੇ ਹਨ। ਬਹੁਤ ਜਲਦ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਮੈਂ ਰਾਜਸਥਾਨ ਦੇ ਬਾਰਾਂ ਜਾ ਕੇ ਉੱਥੇ ਰੋਡ ਸ਼ੋਅ ਕਰਾਂਗੇ।

ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਦੂਜੀ ਚਰਚਾ ਪੰਜਾਬ, ਗੋਆ ਅਤੇ ਗੁਜਰਾਤ ਦੀਆਂ ਚੋਣਾਂ ਅਤੇ ਉੱਥੋਂ ਦੀਆਂ ਤਿਆਰੀਆਂ 'ਤੇ ਹੋਈ। ਉੱਥੇ ਸੰਗਠਨ ਬਹੁਤ ਚੰਗਾ ਕੰਮ ਕਰ ਰਹਾ ਹੈ ਅਤੇ ਪੰਜਾਬ ਦੇ ਲੋਕ ਦੁਬਾਰਾ ਸਰਕਾਰ ਚਾਹ ਰਹੇ ਹਨ। ਗੋਆ ਅਤੇ ਗੁਜਰਾਤ ਵਿੱਚ ਲੋਕ ਬਦਲਾਅ ਚਾਹ ਰਹੇ ਹਨ ਅਤੇ ਭਾਜਪਾ ਤੋਂ ਦੁਖੀ ਹੋ ਕੇ ਬਦਲਾਅ ਲੱਭ ਰਹੇ ਹਨ। ਇਸ ਗੱਲ 'ਤੇ ਵੀ ਚਰਚਾ ਹੋਈ ਕਿ ਇਸ ਨੂੰ ਜਿੱਤ ਵਿੱਚ ਕਿਵੇਂ ਬਦਲਿਆ ਜਾਵੇ।

ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਪੀਏਸੀ ਵਿੱਚ ਤੀਜੀ ਚਰਚਾ ਯੂਪੀਆਈ ਨੂੰ ਲੈ ਕੇ ਹੋਈ। ਸਰਕਾਰ ਨੇ ਟਰੰਪ ਦੇ ਦਬਾਅ ਵਿੱਚ ਯੂਪੀਆਈ ਨੂੰ ਲੈ ਕੇ ਜੋ ਫੈਸਲਾ ਲਿਆ ਹੈ, ਉਸ ਨਾਲ ਪੂਰੇ ਦੇਸ਼ ਦੇ ਲੋਕ ਠਗੇ ਹੋਏ ਮਹਿਸੂਸ ਕਰ ਰਹੇ ਹਨ। ਇਸ ਗੱਲ 'ਤੇ ਚਰਚਾ ਹੋਈ ਕਿ ਕਿਵੇਂ ਲੋਕਾਂ ਨੂੰ ਆਪਣਾ ਪੈਸਾ ਖਰਚ ਕਰਨ ਲਈ ਹੁਣ ਫੀਸ ਦੇਣੀ ਪਵੇਗੀ। ਇਹ ਬਹੁਤ ਅਜੀਬ ਹੈ ਕਿ ਅੱਜ ਰਿਜ਼ਰਵ ਬੈਂਕ ਸਾਨੂੰ ਇੱਕ ਨੋਟ ਜਾਰੀ ਕਰਦਾ ਹੈ ਅਤੇ ਜਦੋਂ ਅਸੀਂ ਉਸ ਨੂੰ ਖਰਚ ਕਰਦੇ ਹਾਂ, ਤਾਂ ਉਸ ਨੋਟ ਨੂੰ ਬਣਾਉਣ ਅਤੇ ਦੇਣ ਦਾ ਸਾਰਾ ਖਰਚਾ ਰਿਜ਼ਰਵ ਬੈਂਕ ਅਤੇ ਸਰਕਾਰ ਚੁੱਕਦੀ ਹੈ। ਜੇਕਰ ਮੇਰੀ ਜੇਬ ਵਿੱਚ 100 ਰੁਪਏ ਦਾ ਨੋਟ ਹੈ, ਤਾਂ ਰਿਜ਼ਰਵ ਬੈਂਕ ਮੈਥੋਂ ਇਹ ਨਹੀਂ ਕਹਿੰਦਾ ਕਿ ਮੈਨੂੰ 101 ਰੁਪਏ ਦਿਓ ਤਾਂ ਮੈਂ 100 ਰੁਪਏ ਦਿਆਂਗਾ, ਸਗੋਂ ਉਸ ਦੀ ਕੀਮਤ ਮੇਰੇ ਲਈ 100 ਰੁਪਏ ਹੀ ਹੁੰਦੀ ਹੈ।

ਮਨੀਸ਼ ਸਿਸੋਦੀਆ ਨੇ ਅੱਗੇ ਕਿਹਾ ਕਿ ਪਰ ਯੂਪੀਆਈ ਵਿੱਚ, ਜਿਸ ਵਿੱਚ ਕੋਈ ਖਰਚਾ ਨਹੀਂ ਹੋ ਰਿਹਾ ਅਤੇ ਕੋਈ ਛਪਾਈ ਨਹੀਂ ਹੋ ਰਹੀ, ਉਸ ਵਿੱਚ ਟਰੰਪ ਦੇ ਦਬਾਅ ਹੇਠ ਆਮ ਜਨਤਾ 'ਤੇ ਬੋਝ ਪਾਇਆ ਜਾ ਰਿਹਾ ਹੈ। ਇਸ ਪੂਰੇ ਸਕੈਮ ਦਾ 80 ਫੀਸਦੀ ਫਾਇਦਾ ਅਮਰੀਕੀ ਕੰਪਨੀਆਂ ਨੂੰ ਹੋਵੇਗਾ। ਮੋਦੀ ਜੀ ਨੇ ਟਰੰਪ ਦੇ ਦਬਾਅ ਵਿੱਚ ਇਹ ਫੈਸਲਾ ਲਿਆ ਹੈ ਅਤੇ ਪੀਏਸੀ ਵਿੱਚ ਇਸ ਦੀ ਜ਼ੋਰ-ਸ਼ੋਰ ਨਾਲ ਚਰਚਾ ਹੋਈ। ਇਸ ਮੁੱਦੇ ਨੂੰ ਪਾਰਟੀ ਅਤੇ ਸੰਗਠਨ ਵੱਲੋਂ ਚੁੱਕਿਆ ਜਾਵੇਗਾ।

ਮਨੀਸ਼ ਸਿਸੋਦੀਆ ਨੇ ਕਿਹਾ ਕਿ ਇੱਕ ਹੋਰ ਮਹੱਤਵਪੂਰਨ ਚਰਚਾ ਇਸ ਖੁਲਾਸੇ 'ਤੇ ਹੋਈ ਕਿ ਦਿੱਲੀ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਕਿਵੇਂ ਫਰਜ਼ੀ ਵੋਟਾਂ ਦੀ ਖੇਡ ਖੇਡੀ ਸੀ। ਅਜੇ ਇੱਕ ਮੀਡੀਆ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਕਿਵੇਂ ਅਰਵਿੰਦ ਕੇਜਰੀਵਾਲ ਦੀ ਨਵੀਂ ਦਿੱਲੀ ਵਿਧਾਨ ਸਭਾ ਵਿੱਚ ਅਚਾਨਕ ਚੋਣਾਂ ਤੋਂ ਪਹਿਲਾਂ ਫਰਜ਼ੀ ਵੋਟਾਂ ਬਣਾਈਆਂ ਜਾਂਦੀਆਂ ਹਨ। ਇੱਕ-ਇੱਕ ਘਰ ਵਿੱਚ 50-50 ਅਤੇ 100-100 ਵੋਟਾਂ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਚੋਣ ਕਮਿਸ਼ਨ ਪੂਰੀ ਸ਼ਿੱਦਤ ਨਾਲ ਭਾਜਪਾ ਦੀ ਸੇਵਾ ਅਤੇ ਚਰਨ ਵੰਦਨਾ ਕਰਦੇ ਹੋਏ ਉਨ੍ਹਾਂ ਵੋਟਾਂ ਨੂੰ ਬਣਾ ਦਿੰਦਾ ਹੈ। ਭਾਜਪਾ ਨੇ ਨਵੀਂ ਦਿੱਲੀ ਵਿਧਾਨ ਸਭਾ ਵਿੱਚ ਕਿਵੇਂ ਫਰਜ਼ੀ ਵੋਟਾਂ ਬਣਵਾਈਆਂ ਸਨ, ਮੀਡੀਆ ਰਿਪੋਰਟ ਵਿੱਚ ਉਸ ਦਾ ਵੀ ਖੁਲਾਸਾ ਹੋ ਗਿਆ ਹੈ।

ਮਨੀਸ਼ ਸਿਸੋਦੀਆ ਨੇ ਕਿਹਾ ਕਿ ਹੁਣ ਜਦੋਂ ਐਸਆਈਆਰ ਹੋਈ ਹੈ, ਤਾਂ ਉਹ ਸਾਰੀਆਂ ਦੀਆਂ ਸਾਰੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਹਨ। ਚੋਣਾਂ ਤੋਂ ਠੀਕ ਪਹਿਲਾਂ ਜਿੰਨੀਆਂ ਵੀ ਵੋਟਾਂ ਬਣੀਆਂ ਸਨ, ਉਹ ਸਭ ਫਰਜ਼ੀ ਸਨ ਅਤੇ ਉਨ੍ਹਾਂ ਵਿੱਚੋਂ 40 ਫੀਸਦੀ ਤਾਂ ਐਸਆਈਆਰ ਵਿੱਚ ਵੀ ਫਰਜ਼ੀ ਪਾਈਆਂ ਗਈਆਂ ਹਨ। ਹੁਣ ਦੇਖਣਾ ਹੈ ਕਿ ਚੋਣ ਕਮਿਸ਼ਨ ਇਸ ਗੱਲ ਦਾ ਕਿਵੇਂ ਨੋਟਿਸ ਲੈਂਦਾ ਹੈ।

ਪੰਜਾਬ ਚੋਣਾਂ ਦੀਆਂ ਤਿਆਰੀਆਂ ਨਾਲ ਜੁੜੇ ਇੱਕ ਸਵਾਲ 'ਤੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਪੂਰੀ ਤਿਆਰੀ ਹੈ। ਭਗਵੰਤ ਮਾਨ ਦੀ ਸਰਕਾਰ ਦੇ ਕੰਮ ਤੋਂ ਲੋਕ ਬਹੁਤ ਖੁਸ਼ ਹਨ ਅਤੇ "ਆਪ" ਸਰਕਾਰ ਨੂੰ ਦੁਬਾਰਾ ਲਿਆਉਣਾ ਚਾਹੁੰਦੇ ਹਨ ਅਤੇ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਪੰਜਾਬ ਦੇ ਲੋਕ ਇਹ ਵੀ ਜਾਣਦੇ ਹਨ ਕਿ ਬਾਈ ਚਾਂਸ ਜੇਕਰ ਭਗਵੰਤ ਮਾਨ ਮੁੱਖ ਮੰਤਰੀ ਨਾ ਰਹੇ, ਤਾਂ ਪੁਰਾਣੀਆਂ ਪਾਰਟੀਆਂ ਫਿਰ ਤੋਂ ਨਸ਼ੇ ਨੂੰ ਫੈਲਾਉਣਗੀਆਂ, ਜਨਤਾ ਦੇ ਪੈਸੇ 'ਤੇ ਡਾਕਾ ਮਾਰਨਗੀਆਂ, ਰੁਜ਼ਗਾਰ ਵਿੱਚ ਬੇਈਮਾਨੀ ਕਰਨਗੀਆਂ ਅਤੇ ਵਪਾਰੀਆਂ ਨੂੰ ਲੁੱਟਣਗੀਆਂ। ਪੰਜਾਬ ਦੇ ਲੋਕ ਉਸ ਪੁਰਾਣੇ ਦੌਰ ਨੂੰ ਵਾਪਸ ਆਉਂਦੇ ਨਹੀਂ ਦੇਖਣਾ ਚਾਹੁੰਦੇ।

ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਅਜੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਨੈਸ਼ਨਲ ਕੌਂਸਲ ਦੀ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਨੈਸ਼ਨਲ ਐਗਜ਼ੀਕਿਊਟਿਵ ਦੀ ਮੀਟਿੰਗ ਨੇ ਨਵੀਂ ਪੀਏਸੀ ਦਾ ਗਠਨ ਕੀਤਾ ਸੀ, ਜਿਸ ਵਿੱਚ ਅਰਵਿੰਦ ਕੇਜਰੀਵਾਲ ਨੂੰ ਸੰਯੋਜਕ ਬਣਾਇਆ ਗਿਆ ਅਤੇ ਕੁਝ ਨਵੇਂ ਮੈਂਬਰ ਵੀ ਉਸ ਵਿੱਚ ਜੁੜੇ।

Have something to say? Post your comment

google.com, pub-6021921192250288, DIRECT, f08c47fec0942fa0

Punjab

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 240ਵਾਂ ਦਿਨ: ਪੰਜਾਬ ਪੁਲਿਸ ਵੱਲੋਂ 526 ਥਾਵਾਂ ’ਤੇ ਛਾਪੇਮਾਰੀ; 265 ਵਿਅਕਤੀ ਕਾਬੂ

ਪੰਜਾਬ ਵਿੱਚ 'ਸਵੱਛਤਾ ਹੀ ਸੇਵਾ-2026' ਮੁਹਿੰਮ ਦੀ ਸ਼ੁਰੂਆਤ

ਫਿਰੌਤੀ ਲਈ ਘਰਾਂ/ਕੋਠੀਆਂ ’ਤੇ ਫਾਇਰਿੰਗ ਕਰਨ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ 4 ਗੁਰਗੇ ਗ੍ਰਿਫ਼ਤਾਰ !

ਜਦੋਂ ਪੰਜਾਬ ਵਿੱਚ 'ਚਿੱਟਾ' ਉੱਭਰਿਆ ਅਤੇ ਫੈਲਿਆ, ਉਦੋਂ ਭਾਜਪਾ ਸੱਤਾ ਵਿੱਚ ਭਾਈਵਾਲ ਸੀ, ਫਿਰ ਉਦੋਂ ਕੋਈ ਯਾਤਰਾ ਕਿਉਂ ਨਹੀਂ ਕੱਢੀ ?: ਬਲਤੇਜ ਪੰਨੂ

ਕਾਨੂੰਨੀ ਵਿਵਾਦਾਂ ਵਿੱਚ ਫਸੇ ਬੱਚਿਆਂ ਨੂੰ ਹੁਨਰਮੰਦ ਬਣਾਉਣ ਵੱਲ ਪੰਜਾਬ ਸਰਕਾਰ ਦਾ ਅਹਿਮ ਉਪਰਾਲਾ

ਮਾਨ ਸਰਕਾਰ ਵੱਲੋਂ ਸਟੇਟ ਮੈਂਟਲ ਹੈਲਥ ਅਥਾਰਟੀ ਵਿੱਚ 11 ਗ਼ੈਰ-ਸਰਕਾਰੀ ਮੈਂਬਰ ਨਾਮਜ਼ਦ

ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਤੀਜਾ ਪੜਾਅ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਿੱਖ ਖ਼ਾਲਸਾਈ ਜਾਹੋ-ਜਲਾਲ ਨਾਲ ਹੋਇਆ ਆਰੰਭ

ਮਾਨਸਿਕ ਸਿਹਤ: ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਨਿਊਰੋਟਿਕ ਅਤੇ ਤਣਾਅ-ਸਬੰਧੀ ਸਮੱਸਿਆਵਾਂ ਦਾ ਇਲਾਜ ਸ਼ਾਮਲ

SGPC ਵੱਲੋਂ ਐਡੀਸ਼ਨਲ ਹੈੱਡ ਗ੍ਰੰਥੀ ਮਲਕੀਤ ਸਿੰਘ ਤੇ ਡਰਾਈਵਰ ਮੋਹਣ ਸਿੰਘ ਮੁਅੱਤਲ: ਅਨੈਤਿਕ ਮਾਮਲੇ ’ਚ ਨਾਂ ਆਉਣ ’ਤੇ ਹੋਈ ਕਾਰਵਾਈ

ਗੁਰਪ੍ਰੀਤ ਹਰੀ ਨੌਂ ਕਤਲ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਦਾ ਐਲਾਨ, ‘ਵਾਰਿਸ ਪੰਜਾਬ ਦੇ’ ਦੇ ਪ੍ਰਚਾਰ ’ਤੇ ਰੋਕ