Monday, August 31, 2026
ਤਾਜਾ ਖਬਰਾਂ
ਰਾਸ਼ਟਰੀ ਪੈਨਲ ਨੇ ਜਾਤੀਵਾਦੀ ਟਿੱਪਣੀ ਕਰਨ ਲਈ ਪੰਜਾਬ ਕਾਂਗਰਸ ਮੁਖੀ ਵੜਿੰਗ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ।ਹਲਦਵਾਨੀ ‘ਸ਼ੁੱਧੀਕਰਨ’ ਦੇ ਮੁੱਦੇ ਤੋਂ ਧਿਆਨ ਭਟਕਾਉਣ ਲਈ ਬਦਲੇ ਦੀ ਰਾਜਨੀਤੀ, ਵੜਿੰਗ ਵੱਲੋਂ NCSC ਦੇ ਗ੍ਰਿਫ਼ਤਾਰੀ ਸਬੰਧੀ ਹੁਕਮਾਂ ’ਤੇ ਤਿੱਖਾ ਪ੍ਰਤੀਕਰਮਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿਖੇ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ਦਾ ਆਯੋਜਨਅਗਾਂਹਵਧੂ ਕਿਸਾਨ ਤੇ ਪੰਜਾਬੀ ਲੇਖਕ ਸ. ਮਹਿੰਦਰ ਸਿੰਘ ਦੁਸਾਂਝ ਦੇ ਸਦੀਵੀ ਵਿਛੋੜੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾਪੰਥਕ ਏਕਤਾ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ 5ਵਾਂ ਸਥਾਪਨਾ ਦਿਵਸਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਸਤੌਜ ਵਿਖੇ ਕੀਤੀ ਗਈ ਵਿਸ਼ਾਲ ਰੈਲੀ, ਐਨਪੀਐਸ ਮੁਲਾਜ਼ਮਾਂ ਤੇ ਕੀਤੀਆਂ ਪਾਣੀ ਦੀਆਂ ਵੁਛਾੜਾਂ

Punjab

ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿਖੇ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ਦਾ ਆਯੋਜਨ

PUNJAB NEWS EXPRESS | August 31, 2026 09:23 PM

ਪਟਿਆਲਾ: ਚੋਣ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਵਿਖੇ ਪ੍ਰਿੰਸੀਪਲ ਪ੍ਰੋ. (ਡਾ.) ਵਨੀਤਾ ਰਾਣੀ ਦੀ ਅਗਵਾਈ ਹੇਠ ਕਾਲਜ ਵਿਖੇ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਸ਼੍ਰੀ. ਕੁੰਦਨ ਗੋਗੀਆ, ਮੇਅਰ, ਪਟਿਆਲਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪ੍ਰਿੰਸੀਪਲ ਪ੍ਰੋ. (ਡਾ.) ਵਨੀਤਾ ਰਾਣੀ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦੁਆਰਾ ਸ਼ਹਿਰ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਲਈ ਉਨ੍ਹਾਂ ਨੂੰ ਇੱਕ ਪ੍ਰੇਰਨਾ ਸ੍ਰੋਤ ਦੱਸਿਆ। ਮੇਅਰ ਸ਼੍ਰੀ. ਕੁੰਦਨ ਗੋਗੀਆ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਦੇਸ਼ ਦੇ ਭਵਿੱਖ ਦਾ ਫੈਸਲਾ ਕਰਨ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਨੇ ਸਮੂਹ ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ ਅਤੇ ਬਿਨਾਂ ਕਿਸੇ ਲਾਲਚ, ਡਰ ਜਾਂ ਭੇਦਭਾਵ ਤੋਂ ਬਿਨਾਂ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਨੋਡਲ ਅਫ਼ਸਰ ਸਵੀਪ ਪਟਿਆਲਾ (ਸ਼ਹਿਰੀ) ਸ਼੍ਰੀ. ਰੁਪਿੰਦਰ ਸਿੰਘ ਨੇ ਲੋਕਤੰਤਰ ਦੀ ਮਜ਼ਬੂਤੀ ਲਈ ਨੌਜਵਾਨਾਂ ਨੂੰ ਵੋਟ ਰਜਿਸਟ੍ਰੇਸ਼ਨ ਕਰਵਾਉਣ ਅਤੇ ਆਪਣੇ ਪਰਿਵਾਰ ਅਤੇ ਆਪਣੇ ਆਲੇ-ਦੁਆਲੇ ਦੇ ਨੌਜਵਾਨ ਵੋਟਰਾਂ ਦੀ ਵੋਟ ਬਣਾਉਣ ਸਬੰਧੀ ਪ੍ਰੋਤਸਾਹਿਤ ਕੀਤਾ।

ਅਸਿ. ਪ੍ਰੋ. ਜਗਦੇਵ ਸਿੰਘ ਨੇ ਭਾਰਤੀ ਚੋਣ ਕਮਿਸ਼ਨ ਦੀ ਵੈਬਸਾਈਟ ਅਤੇ ਮੋਬਾਇਲ ਐਪਸ ਦੀ ਵਰਤੋਂ ਕਰਦੇ ਹੋਏ ਨੌਜਵਾਨ ਵੋਟਰਾਂ ਨੂੰ ਨਵੀਂ ਵੋਟ ਬਣਾਉਣ ਸਬੰਧੀ ਫਾਰਮ-6 ਭਰਨ ਦੀ ਮੁਕੰਮਲ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਕਾਲਜ ਦੇ ਫਾਈਨ ਆਰਟਸ ਵਿਭਾਗ ਦੇ ਅਸਿ.ਪ੍ਰੋ. ਨਵਨੀਤ ਕੌਰ ਜੈਜੀ ਦੇ ਵਿਦਿਆਰਥੀਆਂ ਦੁਆਰਾ ਵੋਟਰ ਜਾਗਰੂਕਤਾ ਸਬੰਧੀ ਬਣਾਏ ਗਏ ਪੋਸਟਰ ਦੀ ਪ੍ਰਦਰਸ਼ਨੀ ਲਗਾਈ ਗਈ। ਬੀ.ਐਡ. ਭਾਗ ਦੂਜਾ ਦੀਆਂ ਵਿਦਿਆਰਥਣਾਂ ਅਮਨਦੀਪ ਕੌਰ ਅਤੇ ਗੁਨਾਵਰੀ ਸਿਆਲ ਦੁਆਰਾ “ਵੋਟ ਦੇ ਅਧਿਕਾਰ” ਵਿਸ਼ੇ ਸਬੰਧੀ ਭਾਸ਼ਣ ਦਿੱਤਾ ਗਿਆ। ਸੰਗੀਤ ਵਿਭਾਗ ਦੇ ਅਸਿ. ਪ੍ਰੋ. ਡਾ. ਰੇਖਾ ਸ਼ਰਮਾ ਦੁਆਰਾ ਤਿਆਰ ਕਰਵਾਇਆ ਦੇਸ਼ ਭਗਤੀ ਦਾ ਗੀਤ ਵਿਦਿਆਰਥੀਆਂ ਦੁਆਰਾ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਅਸਿਸਟੈਂਟ ਪ੍ਰੋਫ਼ੈਸਰ ਡਾ. ਕੁਲਜੀਤ ਕੌਰ ਦੁਆਰਾ ਕੀਤਾ ਗਿਆ। ਇਸ ਵੋਟਰ ਰਜਿਸਟ੍ਰੇਸ਼ਨ ਕੈਂਪ ਵਿੱਚ ਕਾਲਜ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਦੁਆਰਾ ਭਾਗ ਲਿਆ ਗਿਆ।

Have something to say? Post your comment

google.com, pub-6021921192250288, DIRECT, f08c47fec0942fa0

Punjab

ਅਗਾਂਹਵਧੂ ਕਿਸਾਨ ਤੇ ਪੰਜਾਬੀ ਲੇਖਕ ਸ. ਮਹਿੰਦਰ ਸਿੰਘ ਦੁਸਾਂਝ ਦੇ ਸਦੀਵੀ ਵਿਛੋੜੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

CM ਮਾਨ ਨੇ ਪੰਜਾਬ ਦੀ ਪਹਿਲੀ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਕੀਤਾ ਉਦਘਾਟਨ; ਕਿਹਾ, ਇਹ ਲੀਗ ਪੰਜਾਬ ਦੀ ਕ੍ਰਿਕਟ ਪ੍ਰਤਿਭਾ ਨੂੰ ਨਿਖਾਰੇਗੀ

CM ਮਾਨ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਦਾ ਆਸ਼ੀਰਵਾਦ ਲਿਆ

ਗੈਂਗਸਟਰਾਂ 'ਤੇ ਵਾਰ ਦਾ 222ਵਾਂ ਦਿਨ: ਪੰਜਾਬ ਪੁਲਿਸ ਵੱਲੋਂ 517 ਥਾਈਂ ਛਾਪੇਮਾਰੀ; 354 ਕਾਬੂ

ਪੰਜਾਬ BJP ਨੇ CM ਭਗਵੰਤ ਮਾਨ ਨੂੰ ਥੱਪੜ ਪੈਂਦੇ ਦਾ AI ਵੀਡੀਓ ਕੀਤਾ ਸ਼ੇਅਰ

ਪੰਜਾਬ ਸਰਕਾਰ ਨੇ ਉਦਯੋਗਿਕ ਕੇਂਦਰਾਂ ਨੇੜੇ ਵਿਸ਼ਵ ਪੱਧਰੀ ਟੈਸਟਿੰਗ ਸਹੂਲਤਾਂ ਸਥਾਪਤ ਕਰਨ ਲਈ ਨੈਸ਼ਨਲ ਟੈਸਟ ਹਾਊਸ ਨਾਲ ਹੱਥ ਮਿਲਾਇਆ

ਚੰਡੀਗੜ੍ਹ ’ਚ ਝਾੜੀਆਂ ’ਚੋਂ ਮਿਲਿਆ ਵਿਅਕਤੀ ਦਾ ਕੰਗਾਲ

ਜਲੰਧਰ ’ਚ ਪੁੱਤ-ਨੂੰਹ ਨੇ ਪਿਤਾ ਦਾ ਕੀਤਾ ਕਤਲ

ਪੰਜਾਬ ਦੇ ਹੜਤਾਲ 'ਤੇ ਗਏ ਸਕਰਾਰੀ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਕਰਨ ਦਾ ਕੀਤਾ ਐਲਾਨ

ਰਾਈਸ ਮਿਲਰਜ਼ ਦੀਆਂ ਮੰਗਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ - ਕੈਬਨਿਟ ਮੰਤਰੀ ਕਟਾਰੂਚੱਕ