Sunday, March 29, 2026
ਤਾਜਾ ਖਬਰਾਂ
ਪੰਜਾਬ ਦੀ ਮਾਨ ਸਰਕਾਰ ਨੇ ਚੁੱਪ-ਚਾਪ ਰੋਜ਼ਾਨਾ ਅਜੀਤ ਦੇ ਮਾਲਕ ਬਰਜਿੰਦਰ ਸਿੰਘ ਹਮਦਰਦ ਵਿਰੁੱਧ 315 ਕਰੋੜ ਰੁਪਏ ਦੇ ਜੰਗ-ਏ-ਆਜ਼ਾਦੀ ਕੇਸ ਨੂੰ ਵਾਪਸ ਲਿਆਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਧਾਂਦਲੀ ਦੇ ਦੋਸ਼ ਲਗਾਉਣ ਵਾਲੀ ਆਡੀਓ ਕਲਿੱਪ ਦੀ ਫੋਰੈਂਸਿਕ ਜਾਂਚ ਦੇ ਹੁਕਮ ਦਿੱਤੇਚਾਰ ਸਾਲ, ਪੰਜ SIT, ਕੋਈ ਚਲਾਨ ਨਹੀਂ: ਬਿਕਰਮ ਮਜੀਠੀਆ ਵਿਰੁੱਧ 'ਆਪ' ਸਰਕਾਰ ਦਾ NDPS ਕੇਸ ਲਟਕਿਆ ਹੋਇਆਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਾਨ ਨੂੰ ਖ਼ਤਰਾ ਹੋਣ ਦਾ ਦੋਸ਼, ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਬਿਕਰਮ ਮਜੀਠੀਆ ਨਾਭਾ ਜੇਲ੍ਹ ਤੋਂ ਬਾਹਰ ਆਏਅਕਾਲ ਤਖ਼ਤ ਦੇ ਟਕਰਾਅ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੇਰਾ ਰਾਧਾ ਸੁਆਮੀ ਬਿਆਸ ਮੁਖੀ ਵਿਰੁੱਧ ਨਵਾਂ ਮੋਰਚਾ ਖੋਲ੍ਹਿਆਗੈਂਗਸਟਰਾਂ ਨੇ 'ਆਪ' ਦੇ ਅਲਟੀਮੇਟਮਾਂ ਦੀ ਉਲੰਘਣਾ ਕੀਤੀ, ਪੰਜਾਬ ਵਿੱਚ ਨਿਸ਼ਾਨਾ ਬਣਾ ਕੇ ਕਤਲ ਬੇਰੋਕ ਜਾਰੀ

Punjab

ਚੰਡੀਗੜ੍ਹ 'ਚ ਕੇਜਰੀਵਾਲ ਲਈ ਨਵੇਂ 'ਸ਼ੀਸ਼ ਮਹਿਲ' ਦੇ ਦੋਸ਼ ਤੇ ਭਾਜਪਾ ਨੇ ਮੁੱਖਮੰਤਰੀ ਮਾਨ ਤੋਂ ਮੰਗਿਆ ਸਪੱਸ਼ਟੀਕਰਨ

PUNJAB NEWS EXPRESS | October 31, 2025 07:59 PM

ਚੰਡੀਗੜ੍ਹ, :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਕ ਵਾਰ ਮੁੜ ਤੋਂ ਵਿਵਾਦਾਂ ਦੇ ਘੇਰੇ 'ਚ ਹਨ | ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਚੰਡੀਗੜ੍ਹ ਦੇ ਸੈਕਟਰ-2 ਵਿੱਚ ਮੁੱਖ ਮੰਤਰੀ ਦੇ ਕੋਟੇ ਅਧੀਨ ਮਿਲੀ ਸਰਕਾਰੀ ਕੋਠੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲਈ ਨਵਾਂ ਸ਼ੀਸ਼ ਮਹਿਲ ਤਿਆਰ ਕੀਤੇ ਜਾਣ ਦੇ ਮੁੱਦੇ ਤੇ ਸਪੱਸ਼ਟੀਕਰਨ ਦੇਣ ਨੂੰ ਕਿਹਾ ਹੈ | ਸ਼ਰਮਾ ਨੇ ਟਵੀਟ ਵਿਚ ਲਿਖਿਆ ਹੈ ਕਿ ਇਹ ਗੱਲ ਸਿਰਫ਼ ਪੰਜਾਬ ਤੱਕ ਹੀ ਨਹੀਂ ਰਹੀ, ਸਗੋਂ ਦਿੱਲੀ ਤੱਕ ਵੀ ਗੂੰਜ ਰਹੀ ਹੈ |

ਆਮ ਆਦਮੀ ਪਾਰਟੀ ਦੀ ਆਪਣੀ ਹੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਵੱਲੋਂ ਇਸ ਦਾ ਖੁਲਾਸਾ ਕੀਤੇ ਜਾਣ ਤੋਂ ਬਾਅਦ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਮਾਮਲੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਘੇਰਿਆ |

ਉਨ੍ਹਾਂ ਨੇ ਸਮਾਜਿਕ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਲਿਖਿਆ "ਮੁੱਖ ਮੰਤਰੀ ਭਗਵੰਤ ਮਾਨ ਜੀ, ਕੀ ਇਹ ਸੱਚ ਹੈ ਕਿ ਤੁਸੀਂ ਆਪਣੇ ਮੁੱਖ ਮੰਤਰੀ ਕੋਟੇ ਵਿੱਚ ਅਲਾਟ ਹੋਈ ਸੈਕਟਰ-2 ਵਾਲੀ ਕੋਠੀ ਨੂੰ ਅਰਵਿੰਦ ਕੇਜਰੀਵਾਲ ਦੇ ਨਵੇਂ 'ਸ਼ੀਸ਼ ਮਹਲ' ਵਾਂਗ ਤਿਆਰ ਕਰਵਾ ਦਿੱਤਾ ਹੈ? ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਸੱਚ ਜਾਣਨਾ ਚਾਹੁੰਦੇ ਹਨ |

ਅਸ਼ਵਨੀ ਸ਼ਰਮਾ ਨੇ ਦੋਸ਼ ਲਗਾਇਆ ਕਿ ਜਿਵੇਂ ਦਿੱਲੀ ਵਿੱਚ ਕੇਜਰੀਵਾਲ ਨੇ ਜਨਤਾ ਦੇ ਪੈਸਿਆਂ ਨਾਲ ਕਰੋੜਾਂ ਰੁਪਏ ਖਰਚ ਕਰਕੇ ਆਪਣਾ ਸ਼ੀਸ਼ ਮਹਲ ਤਿਆਰ ਕੀਤਾ ਸੀ, ਹੁਣ ਓਹੀ ਤਸਵੀਰ ਪੰਜਾਬ ਵਿੱਚ ਤਿਆਰ ਕੀਤੀ ਗਈ ਲਗਦੀ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਇਹ ਜਨਤਾ ਦੇ ਪੈਸਿਆਂ ਨਾਲ ਵਿਅਕਤੀਗਤ ਸ਼ਾਨ-ਸ਼ੌਕਤ ਦਿਖਾਉਣ ਦੀ ਕੋਸ਼ਿਸ਼ ਹੈ, ਜਿਸਦਾ ਸਪੱਸ਼ਟੀਕਰਨ ਭਗਵੰਤ ਮਾਨ ਨੂੰ ਦੇਨਾ ਚਾਹੀਦਾ ਹੈ।

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਦੀ ਮਾਨ ਸਰਕਾਰ ਨੇ ਚੁੱਪ-ਚਾਪ ਰੋਜ਼ਾਨਾ ਅਜੀਤ ਦੇ ਮਾਲਕ ਬਰਜਿੰਦਰ ਸਿੰਘ ਹਮਦਰਦ ਵਿਰੁੱਧ 315 ਕਰੋੜ ਰੁਪਏ ਦੇ ਜੰਗ-ਏ-ਆਜ਼ਾਦੀ ਕੇਸ ਨੂੰ ਵਾਪਸ ਲਿਆ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਧਾਂਦਲੀ ਦੇ ਦੋਸ਼ ਲਗਾਉਣ ਵਾਲੀ ਆਡੀਓ ਕਲਿੱਪ ਦੀ ਫੋਰੈਂਸਿਕ ਜਾਂਚ ਦੇ ਹੁਕਮ ਦਿੱਤੇ

ਚਾਰ ਸਾਲ, ਪੰਜ SIT, ਕੋਈ ਚਲਾਨ ਨਹੀਂ: ਬਿਕਰਮ ਮਜੀਠੀਆ ਵਿਰੁੱਧ 'ਆਪ' ਸਰਕਾਰ ਦਾ NDPS ਕੇਸ ਲਟਕਿਆ ਹੋਇਆ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਾਨ ਨੂੰ ਖ਼ਤਰਾ ਹੋਣ ਦਾ ਦੋਸ਼, ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਬਿਕਰਮ ਮਜੀਠੀਆ ਨਾਭਾ ਜੇਲ੍ਹ ਤੋਂ ਬਾਹਰ ਆਏ

ਅਕਾਲ ਤਖ਼ਤ ਦੇ ਟਕਰਾਅ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੇਰਾ ਰਾਧਾ ਸੁਆਮੀ ਬਿਆਸ ਮੁਖੀ ਵਿਰੁੱਧ ਨਵਾਂ ਮੋਰਚਾ ਖੋਲ੍ਹਿਆ

ਗੈਂਗਸਟਰਾਂ ਨੇ 'ਆਪ' ਦੇ ਅਲਟੀਮੇਟਮਾਂ ਦੀ ਉਲੰਘਣਾ ਕੀਤੀ, ਪੰਜਾਬ ਵਿੱਚ ਨਿਸ਼ਾਨਾ ਬਣਾ ਕੇ ਕਤਲ ਬੇਰੋਕ ਜਾਰੀ

ਗੋਲਡੀ ਬਰਾੜ ਨੇ ਫਿਰੌਤੀ ਮਾਮਲੇ ਵਿੱਚ ਮਾਪਿਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਦਿੱਤੀ ਧਮਕੀ

ਪੰਜਾਬ ਭਾਜਪਾ ਨੇ ਹਰਸਿਮਰਤ ਦੇ 'ਵੀਰ ਬਾਲ ਦਿਵਸ' 'ਤੇ ਦਿੱਤੇ ਬਿਆਨ ਦੀ ਨਿੰਦਾ ਕੀਤੀ

ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਪਵਿੱਤਰ ਸ਼ਹਿਰਾਂ ਵਜੋਂ ਨੋਟੀਫ਼ਾਈ

“ਅਸੀਂ ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲ ਨੇੜੇ ਗਰੀਬ ਸਿੱਖ ਪਰਿਵਾਰਾਂ 'ਤੇ ਅੱਤਿਆਚਾਰ ਬਰਦਾਸ਼ਤ ਨਹੀਂ ਕਰਾਂਗੇ”: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ