Wednesday, May 20, 2026
ਤਾਜਾ ਖਬਰਾਂ
ਪੰਜਾਬ: ਗਾਇਕਾ ਦੀ ਲਾਸ਼ ਨਹਿਰ ਵਿੱਚੋਂ ਮਿਲੀ; ਪਰਿਵਾਰ ਨੇ ਕੈਨੇਡਾ ਸਥਿਤ ਵਿਅਕਤੀ ਨੂੰ ਦੋਸ਼ੀ ਠਹਿਰਾਇਆਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਫੁੱਟ ਪਾਊ ਤਾਕਤਾਂ ਪੰਜਾਬ ਵਿੱਚ ਕਦੇ ਵੀ ਸਫਲ ਨਹੀਂ ਹੋਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨਈਡੀ ਨੇ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕੀਤਾਆਪ ਦੇ ਦੋ-ਤਿਹਾਈ ਰਾਜ ਸਭਾ ਸੰਸਦ ਮੈਂਬਰਾਂ ਵੱਲੋਂ ਪਾਰਟੀ ਛੱਡਣ ਨਾਲ ਕੇਜਰੀਵਾਲ ਦੀ ਲੀਡਰਸ਼ਿਪ ‘ਤੇ ਖੜ੍ਹੇ ਹੋਏ ਗੰਭੀਰ ਸਵਾਲ: ਅਸ਼ਵਨੀ ਸ਼ਰਮਾਪਟਿਆਲਾ ਵਿੱਚ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ,  ਨਕਲੀ, ਮਿਲਾਵਟੀ ਅਤੇ ਤਸਕਰੀ ਸ਼ਰਾਬ ਗਿਰੋਹਾਂ ’ਤੇ ਕੱਸਿਆ ਸ਼ਿਕੰਜਾਅਕਾਲੀ ਦਲ ਦੀ ਮੁੜ-ਸੁਰਜੀਤੀ ਅਤੇ ਪੰਥਕ ਏਕਤਾ ਲਈ ਵੱਡਾ ਐਲਾਨ - ਕਰਨੈਲ ਸਿੰਘ ਪੀਰਮੁਹੰਮਦ

Punjab

ਛੱਤਬੀੜ ਚਿੜੀਆਘਰ ਨੇ ਜਾਨਵਰਾਂ ਨੂੰ ਗਰਮੀਆਂ ਦੌਰਾਨ ਤਿੱਖੜ ਧੁੱਪ ਤੇ ਲੂ ਤੋਂ ਬਚਾਉਣ ਲਈ ਕੀਤੇ ਵਿਆਪਕ ਪ੍ਰਬੰਧ

ਪੰਜਾਬ ਨਿਊਜ਼ ਐਕਸਪ੍ਰੈੱਸ | May 20, 2026 04:41 PM

- ਡੈਸਰਟ ਕੂਲਰ, ਏਅਰ ਸਰਕੂਲੇਟਰ ਪੱਖੇ ਅਤੇ ਐਗਰੋ ਨੈੱਟ ਲਗਾਏ

ਚੰਡੀਗੜ੍ਹ, 20 ਮਈ: ਗਰਮੀਆਂ ਦੇ ਮੌਸਮ ਵਿੱਚ ਪੈ ਰਹੀ ਮਾਰੂ ਲੂ ਦੇ ਮੱਦੇਨਜ਼ਰ ਜਾਨਵਰਾਂ ਦੀ ਸੁਚੱਜੀ ਦੇਖਭਾਲ ਪ੍ਰਤੀ ਆਪਣੀ ਵਚਨਬੱਧਤਾ ਪੂਰੀ ਕਰਦਿਆਂ ਮਹਿੰਦਰ ਚੌਧਰੀ ਜ਼ੂਲੋਜੀਕਲ ਪਾਰਕ (ਛੱਤਬੀੜ ਚਿੜੀਆਘਰ) ਨੇ ਜੰਗਲੀ ਜੀਵਾਂ ਦੀ ਸਾਂਭ-ਸੰਭਾਲ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ ਹਨ।

ਜੰਗਲਾਤ ਅਤੇ ਜੰਗਲੀ ਜੀਵਾਂ ਦੀ ਸੰਭਾਲ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਦੀ ਸੋਚ ਤੋਂ ਸੇਧ ਲੈਂਦਿਆਂ ਚਿੜੀਆਘਰ ਪ੍ਰਬੰਧਨ ਨੇ ਵੱਖ-ਵੱਖ ਸ਼੍ਰੇਣੀ ਦੇ ਜਾਨਵਰਾਂ ਨੂੰ ਰਾਹਤ ਦੇਣ ਲਈ ਵਿਆਪਕ ਉਪਾਅ ਕੀਤੇ ਹਨ।

ਮਾਸਾਹਾਰੀ ਜਾਨਵਰਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਸਾਰੇ ਬਾਘਾਂ, ਚੀਤਿਆਂ, ਸ਼ੇਰਾਂ, ਰਿੱਛਾਂ ਅਤੇ ਹੋਰਨਾਂ ਜਾਨਵਰਾਂ ਦੇ ਰੈਣ-ਬਸੇਰਿਆਂ ਵਿੱਚ ਡੈਸਰਟ ਕੂਲਰ ਅਤੇ ਏਅਰ ਸਰਕੂਲੇਟਰ ਪੱਖੇ ਪ੍ਰਦਾਨ ਕੀਤੇ ਗਏ ਹਨ। ਪਸ਼ੂ ਪ੍ਰਬੰਧਨ ਸੈੱਲ ਇਹ ਯਕੀਨੀ ਬਣਾਉਣ ਲਈ ਹਰ ਸਮੇਂ ਚੌਕਸ ਤੇ ਸਰਗਰਮ ਹੈ ਕਿ ਇਹ ਘਰ ਅਤੇ ਰੈਣ-ਬਸੇਰੇ ਠੰਡੇ ਅਤੇ ਸੁੱਕੇ ਰਹਿਣ। ਮੱਛਰ ਮੁਕਤ ਵਾਤਾਵਰਣ ਬਣਾਈ ਰੱਖਣ ਲਈ ਸਾਰੀਆਂ ਸਾਰੀਆਂ ਖਿੜਕੀਆਂ ਨੂੰ ਜਾਲੀਦਾਰ ਬਣਾਇਆ ਗਿਆ ਹੈ।

ਜਾਨਵਰਾਂ ਦੇ ਇਨ੍ਹਾਂ ਘਰਾਂ ਅਤੇ ਕੁਝ ਰੈਣ-ਬਸੇਰਿਆਂ ਨੂੰ 75ਫੀਸਦ ਸੰਘਣੀ ਐਗਰੋ-ਨੈੱਟ ਨਾਲ ਢਕਿਆ ਗਿਆ ਹੈ ਤਾਂ ਜੋ ਜਾਨਵਰਾਂ ਨੂੰ ਨਾ ਸਿਰਫ਼ ਛਾਂ ਮਿਲੇ ਸਗੋਂ ਆਲੇ- ਦੁਆਲੇ ਦੇ ਤਾਪਮਾਨ ਨੂੰ ਘਟਾਉਣ ਵਿੱਚ ਵੀ ਮਦਦ ਮਿਲੇ। ਐਮਰਜੈਂਸੀ ਦੀ ਸਥਿਤੀ ਵਿੱਚ ਚਿੜੀਆਘਰ ਵਿੱਚ ਹਰ ਥਾਂ ਪਾਣੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਟੈਂਕਰ ਅਤੇ ਟਰੈਕਟਰ ਹਮੇਸ਼ਾ ਉਪਲਬਧ ਰਹਿੰਦੇ ਹਨ।

ਸ਼ਾਕਾਹਾਰੀ ਜਾਨਵਰਾਂ ਤਿੱਖੜ ਗਰਮੀ ਅਤੇ ਤੇਜ਼ ਧੁੱਪ ਤੋਂ ਬਚਾਉਣ ਲਈ ਕਾਨੇ, ਲੱਕੜ ਅਤੇ ਬਾਂਸ ਆਦਿ ਤੋਂ ਬਣੇ ਅਸਥਾਈ ਸ਼ੈਲਟਰ/ਹੱਟ ਬਣਾਏ ਗਏ ਹਨ।

ਹਾਥੀਆਂ , ਮਨੀਪੁਰ ਦੇ ਹਿਰਨਾਂ , ਸਵੈਂਪ ਡੀਅਰ ਅਤੇ ਹਿਰਨ ਸਫਾਰੀ ਨੂੰ ਨਹਾਉਣ ਲਈ ਪਾਣੀ ਨਾਲ ਭਰਿਆ ਚਿੱਕੜ ਵਾਲਾ ਪੂਲ ਬਣਾਇਆ ਗਿਆ ਹੈ। ਕੰਕਰੀਟ ਵਾਲੇ ਪਾਣੀ ਦੇ ਪੂਲ ਵੀ ਚੌਵੀ ਘੰਟੇ ਪਾਣੀ ਨਾਲ ਭਰੇ ਰਹਿੰਦੇ ਹਨ। ਬਿਹਤਰ ਠੰਡਕ ਲਈ ਇਨ੍ਹਾਂ ਥਾਵਾਂ ’ਤੇ ਕੁਝ ਪੈਚਾਂ ਨੂੰ 75% ਸੰਘਣੇ ਐਗਰੋ-ਨੈੱਟ ਨਾਲ ਵੀ ਢੱਕਿਆ ਗਿਆ ਹੈ।

ਪੰਛੀਆਂ ਦੀਆਂ ਕਈ ਕਿਸਮਾਂ ਲਈ, ਪੰਛੀਆਂ ਦੇ ਸਾਰੇ ਪਿੰਜਰਿਆਂ ਨੂੰ 75% ਘਣਤਾ ਵਾਲੇ ਐਗਰੋ-ਨੈੱਟ ਅਤੇ ਜੂਟ ਮੈਟ ਨਾਲ ਕੱਸ ਕੇ ਢੱਕਿਆ ਗਿਆ ਹੈ ਤਾਂ ਜੋ ਪੰਛੀਆਂ ਨੂੰ ਗਰਮ ਹਵਾ ਅਤੇ ਤੇਜ਼ ਧੁੱਪ ਤੋਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਗਰਮੀ ਤੋਂ ਬਚਾਇਆ ਜਾ ਸਕੇ। ਪੰਛੀਆਂ ਨੂੰ ਵਧੇਰੇ ਖੁਸ਼ ਅਤੇ ਆਰਾਮਦਾਇਕ ਬਣਾਉਣ ਲਈ ਛੋਟੇ ਪਿੰਜਰੇ ਲਟੀ ਸਪ੍ਰਿੰਕਲ ਸ਼ਾਵਰ ਪ੍ਰਦਾਨ ਕੀਤੇ ਗਏ ਹਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਗਿੱਲ ਕਲਾਂ, ਬਠਿੰਡਾ ਭਾਰਤ ਸਰਕਾਰ ਵੱਲੋਂ ਭਾਈਚਾਰਕ ਸਾਂਝ 'ਤੇ ਅਧਾਰਿਤ ਜਲ ਪ੍ਰਬੰਧਨ ਲਈ ਮਾਡਲ ਪਿੰਡ ਵਜੋਂ ਉਭਰਿਆ

ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਉਤੇ ਹੋਵੇ: ਭਗਵੰਤ ਸਿੰਘ ਮਾਨ

'ਗੈਂਗਸਟਰਾਂ ‘ਤੇ ਵਾਰ': ਚਾਰ ਮਹੀਨਿਆਂ ਵਿੱਚ 30 ਹਜ਼ਾਰ ਤੋਂ ਵੱਧ ਵਿਅਕਤੀ ਗ੍ਰਿਫ਼ਤਾਰ; 569 ਹਥਿਆਰ ਬਰਾਮਦ

ਪੰਜਾਬ ਨੇ ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ 2.0 ਵਿੱਚ ਦੇਸ਼ ਭਰ ‘ਚੋਂ ਮੋਹਰੀ ਸਥਾਨ ਮੱਲਿਆ

ਮੋਹਾਲੀ ਵਿੱਚ ਦਿਨ-ਦਿਹਾੜੇ ਬੱਚੀ ਹੋਈ ਅਗਵਾ

ਪੰਜਾਬ ਵਿੱਚ NEET ਪ੍ਰੀਖਿਆ ਦੇਣ ਵਾਲੇ ਬੱਚੇ ਸਰਕਾਰੀ ਬੱਸਾਂ ਵਿੱਚ ਕਰ ਸਕਣਗੇ ਮੁਫ਼ਤ ਸਫ਼ਰ - CM ਮਾਨ

ਦੁੱਧ ਸੈਂਪਲਿੰਗ ਮੁਹਿੰਮ ਤੋਂ ਬਾਅਦ, ਪੰਜਾਬ ਵਿੱਚ ਦੋ ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਚਲਾਈ; 211 ਸੈਂਪਲ ਕੀਤੇ ਗਏ ਇਕੱਤਰ

ਸ਼੍ਰੋਮਣੀ ਕਮੇਟੀ ਨੇ ਬੇਅਦਬੀ ਕਾਨੂੰਨ ਮੁੱਦੇ 'ਤੇ ਪੰਥਕ ਸੰਮੇਲਨ ਬੁਲਾਇਆ

ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ PSPCL ਦੇ ਸਾਬਕਾ CMD, ਸਾਬਕਾ ਸੀਨੀਅਰ XEN ਅਤੇ ਕਲੋਨਾਈਜ਼ਰ ਨੂੰ ਕੀਤਾ ਗ੍ਰਿਫ਼ਤਾਰ

ਵੱਡੇ ਨਾਰਕੋ-ਤਸਕਰੀ ਨੈੱਟਵਰਕਾਂ ਦਾ ਪਰਦਾਫਾਸ਼: ICE, ਹੈਰੋਇਨ ਅਤੇ ਪਿਸਤੌਲ ਸਮੇਤ ਤਿੰਨ ਗ੍ਰਿਫ਼ਤਾਰ