Saturday, November 15, 2025

Punjab

ਤਰਨ ਤਾਰਨ ਦਾ ਨਤੀਜਾ 2027 'ਚ ਸੁਖਬੀਰ ਬਾਦਲ ਦੀ ਅਗਵਾਈ ਹੇਠ ਬਣਨ ਵਾਲੀ ਅਕਾਲੀ ਸਰਕਾਰ ਦਾ ਮੁੱਢ ਹੈ - ਬ੍ਰਹਮਪੁਰਾ

PUNJAB NEWS EXPRESS | November 14, 2025 09:58 PM
ਬ੍ਰਹਮਪੁਰਾ ਵੱਲੋਂ ਪਾਰਟੀ ਪ੍ਰਧਾਨ ਦੀ ਅਣਥੱਕ ਮਿਹਨਤ ਅਤੇ ਵਰਕਰਾਂ ਦੇ ਜਜ਼ਬੇ ਨੂੰ ਸਲਾਮ; ਕਿਹਾ - ਅਸੀਂ ਹਾਰੇ ਨਹੀਂ, ਸਗੋਂ ਮੁੜ ਮੁੱਖ ਧਿਰ ਵਜੋਂ ਉੱਭਰੇ ਹਾਂ
ਤਰਨ ਤਾਰਨ:  ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਤਰਨ ਤਾਰਨ ਜ਼ਿਮਨੀ-ਚੋਣ 'ਚ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ "ਵਿਰੋਧੀਆਂ ਦੀ ਹਾਰ ਅਤੇ ਪੰਥਕ ਸੋਚ ਦੀ ਜਿੱਤ" ਕਰਾਰ ਦਿੱਤਾ ਹੈ। ਉਨ੍ਹਾਂ ਇਸ ਪ੍ਰਦਰਸ਼ਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਣਥੱਕ ਮਿਹਨਤ ਅਤੇ ਸਮੂਹ ਟਕਸਾਲੀ ਅਤੇ ਅਕਾਲੀ ਵਰਕਰਾਂ ਦੇ ਜਜ਼ਬੇ ਨੂੰ ਸਲਾਮ ਕੀਤਾ, ਜਿੰਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਪਾਰਟੀ ਦਾ ਝੰਡਾ ਬੁਲੰਦ ਰੱਖਿਆ।
 
ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਇਹ ਨਤੀਜਾ ਉਨ੍ਹਾਂ ਸਾਰੀਆਂ ਤਾਕਤਾਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ ਜੋ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਡੂੰਘੀਆਂ ਸਾਜ਼ਿਸ਼ਾਂ ਰਚ ਰਹੀਆਂ ਸਨ। ਉਨ੍ਹਾਂ ਕਿਹਾ, "ਇੱਕ ਪਾਸੇ 'ਆਪ' ਸਰਕਾਰ ਦੀ ਖੁੱਲ੍ਹੀ ਧੱਕੇਸ਼ਾਹੀ ਅਤੇ ਸਰਕਾਰੀ ਮਸ਼ੀਨਰੀ ਦੀ ਬੇਸ਼ਰਮੀ ਨਾਲ ਦੁਰਵਰਤੋਂ ਕੀਤੀ ਗਈ, ਅਤੇ ਦੂਜੇ ਪਾਸੇ ਉਹ ਫ਼ਿਰਕੂ ਤਾਕਤਾਂ ਸਨ ਜੋ ਪੰਜਾਬ ਅਤੇ ਪੰਥ ਵਿੱਚ ਫੁੱਟ ਪਾਉਣ ਲਈ ਆਪੇ ਬਣਾਏ ਧੜੇ ਖੜ੍ਹੇ ਕਰ ਰਹੀਆਂ ਸਨ।
 
ਉਨ੍ਹਾਂ ਕਿਹਾ ਕਿ ਇੰਨ੍ਹਾਂ ਸਾਰੀਆਂ ਚੁਣੌਤੀਆਂ ਦੇ ਬਾਵਜੂਦ, ਸ਼੍ਰੋਮਣੀ ਅਕਾਲੀ ਦਲ ਦਾ ਦੂਜੇ ਸਥਾਨ 'ਤੇ ਆਉਣਾ ਸਾਡੀ ਹਾਰ ਨਹੀਂ, ਸਗੋਂ ਉਨ੍ਹਾਂ ਤਾਕਤਾਂ ਦੀ ਨੈਤਿਕ ਹਾਰ ਹੈ ਜੋ ਪੰਜਾਬ ਨੂੰ ਲੁੱਟ ਰਹੀਆਂ ਹਨ। ਸ੍ਰ. ਬ੍ਰਹਮਪੁਰਾ ਨੇ ਦਾਅਵੇ ਨਾਲ ਕਿਹਾ ਕਿ ਇਹ ਨਤੀਜਾ 2027 ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਬਣਨ ਵਾਲੀ ਅਕਾਲੀ ਸਰਕਾਰ ਲਈ ਇੱਕ ਤਕੜਾ ਸੰਕੇਤ ਹੈ। ਇਸਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਮੁੜ ਅਕਾਲੀ ਦਲ ਵੱਲ ਉਮੀਦ ਨਾਲ ਵੇਖ ਰਹੇ ਹਨ ਅਤੇ ਝੂਠੇ ਬਦਲਾਅ ਨੂੰ ਨਕਾਰ ਚੁੱਕੇ ਹਨ।
 
ਸ੍ਰ. ਬ੍ਰਹਮਪੁਰਾ ਨੇ ਪਾਰਟੀ ਪ੍ਰਧਾਨ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਸਾਰੇ ਟਕਸਾਲੀ ਅਤੇ ਅਕਾਲੀ ਵਰਕਰਾਂ ਅਤੇ ਤਰਨ ਤਾਰਨ ਦੇ ਸੂਝਵਾਨ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿੰਨ੍ਹਾਂ ਨੇ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਵਿੱਚ ਆਪਣਾ ਵਿਸ਼ਵਾਸ ਮੁੜ ਪ੍ਰਗਟਾਇਆ ਹੈ।
 
ਉਨ੍ਹਾਂ ਪੂਰੇ ਦਾਅਵੇ ਅਤੇ ਭਵਿੱਖਬਾਣੀ ਨਾਲ ਕਿਹਾ ਕਿ ਤਰਨ ਤਾਰਨ ਦਾ ਇਹ ਨਤੀਜਾ 2027 ਵਿੱਚ ਆਉਣ ਵਾਲੀ ਵੱਡੀ ਜਿੱਤ ਦਾ ਮੁੱਢ ਹੈ। ਉਨ੍ਹਾਂ ਵਰਕਰਾਂ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਅੱਜ ਤੋਂ ਹੀ 2027 ਦੀ ਤਿਆਰੀ ਸ਼ੁਰੂ ਕਰ ਦੇਣ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸੁਖਬੀਰ ਸਿੰਘ ਬਾਦਲ ਦੀ ਮਜ਼ਬੂਤ ਲੀਡਰਸ਼ਿਪ ਹੇਠ ਸ਼੍ਰੋਮਣੀ ਅਕਾਲੀ ਦਲ 2027 ਵਿੱਚ ਪੰਜਾਬ ਅੰਦਰ ਜ਼ਬਰਦਸਤ ਵਾਪਸੀ ਕਰੇਗਾ ਅਤੇ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ 'ਤੇ ਤੋਰਨ ਲਈ ਆਪਣੀ ਸਰਕਾਰ ਬਣਾਏਗਾ।

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਪੁਲਿਸ ਵੱਲੋਂ ਅੰਤਰ-ਰਾਜੀ ਜਾਅਲੀ ਕਰੰਸੀ ਮਾਡਿਊਲ ਦਾ ਪਰਦਾਫਾਸ਼; 9.99 ਕਰੋੜ ਰੁਪਏ ਦੀ ਨਕਲੀ ਅਤੇ ਪੁਰਾਣੀ ਕਰੰਸੀ ਸਮੇਤ ਦੋ ਕਾਬੂ

ਪੰਜਾਬ ਭਾਜਪਾ ਨੇ ਬਿਹਾਰ ਚੋਣ ਨਤੀਜਿਆਂ ਨੂੰ ਵਿਕਾਸ ਦੀ ਜਿੱਤ ਦੱਸਿਆ,  ਬਿਹਾਰ ਵਿਜੇ ‘ਤੇ ਪੰਜਾਬ ਭਾਜਪਾ ਵਿੱਚ ਜਸ਼ਨ

2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਪੰਜਾਬ ਦੀ 'ਆਪ' ਨੇ ਤਰਨਤਾਰਨ ਸੀਟ ਬਰਕਰਾਰ ਰੱਖੀ

ਤਰਨਤਾਰਨ ਜ਼ਿਮਨੀ ਚੋਣ ਵਿੱਚ 'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਲੀਡ ਵਧੀ

ਤਰਨ ਤਾਰਨ ਉਪ ਚੋਣ ਵਿੱਚ 'ਆਪ' ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚਕਾਰ ਮੁਕਾਬਲਾ, ਪੰਜਵੇਂ ਦੌਰ ਵਿੱਚ 'ਆਪ' 187 ਵੋਟਾਂ ਨਾਲ ਅੱਗੇ

ਲੈਂਡ ਪੁਲਿੰਗ ਦੀ ਨਾਕਾਮੀ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਹੁਣ ਪੀਐਸਪੀਸੀਐਲ ਦੀ 90 ਏਕੜ ਜ਼ਮੀਨ ਵੇਚਣ ਦੀ ਤਿਆਰੀ ਚ— ਪਰਗਟ ਸਿੰਘ

ਪਹਿਲੇ ਦੌਰ ਦੀ ਗਿਣਤੀ ਤੋਂ ਬਾਅਦ ਤਰਨ ਤਾਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਅੱਗੇ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਜਪਾ ਪੰਜਾਬ ਵੱਲੋਂ ਵਿਸ਼ਾਲ ਧਾਰਮਿਕ ਸਮਾਗਮਾਂ ਦਾ ਆਯੋਜਨ

ਤੀਜੇ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਲਈ ਦੁਨੀਆਂ ਭਰ ‘ਚੋਂ 2.25 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ: ਹਰਜੋਤ ਬੈਂਸ

ਕੇਂਦਰ ਨੇ ਪੰਜਾਬ ਵਿੱਚ ਰਣਨੀਤਕ ਫਿਰੋਜ਼ਪੁਰ-ਪੱਟੀ ਰੇਲ ਲਿੰਕ ਨੂੰ ਮਨਜ਼ੂਰੀ ਦਿੱਤੀ: ਕੇਂਦਰੀ ਮੰਤਰੀ ਬਿੱਟੂ