Saturday, August 29, 2026
ਤਾਜਾ ਖਬਰਾਂ
ਪੰਥਕ ਏਕਤਾ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ 5ਵਾਂ ਸਥਾਪਨਾ ਦਿਵਸਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਸਤੌਜ ਵਿਖੇ ਕੀਤੀ ਗਈ ਵਿਸ਼ਾਲ ਰੈਲੀ, ਐਨਪੀਐਸ ਮੁਲਾਜ਼ਮਾਂ ਤੇ ਕੀਤੀਆਂ ਪਾਣੀ ਦੀਆਂ ਵੁਛਾੜਾਂਮਹਾਰਾਸ਼ਟਰ ਪੁਲਿਸ ਨੇ CJP ਕਨਵੀਨਰ 'ਤੇ ਕਥਿਤ ਤੌਰ 'ਤੇ ਲਾਤੂਰ ਦੇ ਸਕੂਲ 'ਚ ਦਾਖ਼ਲ ਹੋ ਕੇ ਅਧਿਆਪਕਾਂ ਨੂੰ ਧਮਕਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈਅਮਰੀਕਾ ਨਾਲ ਵਪਾਰਕ ਗੱਲਬਾਤ ਅਸਫਲ ਹੋਣ ਤੋਂ ਬਾਅਦ, ਕੈਨੇਡੀਅਨ ਪ੍ਰਧਾਨ ਮੰਤਰੀ ਅਮਰੀਕਾ ਵਿਰੁੱਧ ਪਰਸਪਰ ਟੈਰਿਫ ਲਗਾਉਣਗੇਭਗਵੰਤ ਮਾਨ ਸਰਕਾਰ ਦੇ 4.5 ਸਾਲਾਂ ਦੇ ਇਤਿਹਾਸਕ ਕੰਮਾਂ ਦਾ ਵਿਰੋਧੀਆਂ ਕੋਲ ਕੋਈ ਜਵਾਬ ਨਹੀਂ, ਇਸ ਲਈ ਉਹ ਚਿੱਕੜ ਉਛਾਲਣ 'ਤੇ ਉਤਰ ਆਏ ਹਨ: ਬਲਤੇਜ ਪੰਨੂਯੂ.ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਪ੍ਰਵਾਸੀ ਮਾਮਲੇ ਮੰਤਰੀ ਰਵਜੋਤ ਸਿੰਘ ਨਾਲ ਮੁਲਾਕਾਤ

Punjab

ਪਰਿਵਾਰਾਂ, ਸੂਰਮਿਆਂ ਅਤੇ ਗੈਰ-ਸਰਕਾਰੀ ਸੰਗਠਨਾਂ ਨੇ ਨਸ਼ਾ ਮੁਕਤੀ ਲਈ ਇਲਾਜ ਕਰਵਾ ਰਹੇ ਮਰੀਜ਼ਾਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ

ਪੰਜਾਬ ਨਿਊਜ਼ ਐਕਸਪ੍ਰੈੱਸ | August 29, 2026 05:35 PM

- *ਰੱਖੜੀ ਦੇ ਤਿਉਹਾਰ ਨੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਪਰਿਵਾਰਕ ਸਾਂਝ ਵਧਾਈ; ਸਿਹਤਯਾਬੀ ਅਤੇ ਉਮੀਦ ਦੇ ਸੰਦੇਸ਼ ਨੂੰ ਕੀਤਾ ਹੋਰ ਮਜ਼ਬੂਤ*
- *ਕਪੂਰਥਲਾ ਸੈਂਟਰ ਵਿਖੇ ਸਹਿਤਯਾਬ ਹੋ ਰਹੇ ਮਰੀਜ਼ ਦਾ ਸੰਦੇਸ਼: "ਮੇਰੀ ਪਿਆਰੀ ਭੈਣ, ਮੈਂ ਜੋ ਵੀ ਕੀਤਾ; ਉਸ ਲਈ ਮੈਨੂੰ ਮਾਫ਼ ਕਰ ਦੇਣਾ"*
- *ਮੈਂ ਪਿਛਲੇ 10 ਸਾਲਾਂ ਤੋਂ ਨਸ਼ਾ ਮੁਕਤ ਹਾਂ, ਤੁਸੀਂ ਵੀ ਨਸ਼ੇ ਦੀ ਲਤ ਤੋਂ ਬਾਹਰ ਆ ਸਕਦੇ ਹੋ: ਸੂਰਮਾ ਪੰਕਜ ਮਹਾਜਨ*
- *ਰੱਖੜੀ ਵਰਗੇ ਤਿਉਹਾਰ ਸਾਨੂੰ ਯਾਦ ਦਿਵਾਉਂਦੇ ਹਨ ਕਿ ਨਸ਼ਾ ਮੁਕਤੀ ਇੱਕਲੇ ਵਿਅਕਤੀ ਦਾ ਸਫ਼ਰ ਨਹੀਂ, ਸਗੋਂ ਸਮੁੱਚੇ ਪਰਿਵਾਰ ਦੀ ਸਮੂਹਿਕ ਜ਼ਿੰਮੇਵਾਰੀ ਹੈ: ਡਾ. ਬਲਬੀਰ ਸਿੰਘ*

ਚੰਡੀਗੜ੍ਹ, 29 ਅਗਸਤ: ਪੰਜਾਬ ਦੇ ਵੱਖ-ਵੱਖ ਸਰਕਾਰੀ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰਾਂ ਵਿਖੇ ਸ਼ੁੱਕਰਵਾਰ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਪਰਿਵਾਰਾਂ ਨੇ ਆਪਣੇ ਉਨ੍ਹਾਂ ਅਜ਼ੀਜ਼ਾਂ ਨਾਲ ਸਮਾਂ ਬਿਤਾਇਆ ਜੋ ਨਸ਼ੇ ਦੀ ਸਮੱਸਿਆ ਤੋਂ ਉਭਰਨ ਲਈ ਇਲਾਜ ਕਰਵਾ ਰਹੇ ਹਨ।

ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਆਯੋਜਿਤ ਇਨ੍ਹਾਂ ਸਮਾਗਮਾਂ ਨੇ ਭੈਣ-ਭਰਾ ਦੇ ਪਿਆਰ ਅਤੇ ਸਹਿਯੋਗ ਦੇ ਸੰਦੇਸ਼ ਨੂੰ ਮਜ਼ਬੂਤ ਕੀਤਾ। ਇਸ ਦੇ ਨਾਲ ਹੀ, ਇਲਾਜ ਕਰਵਾ ਰਹੇ ਲੋਕਾਂ ਨੂੰ ਨਸ਼ਾ ਮੁਕਤੀ ਪ੍ਰਤੀ ਵਚਨਬੱਧ ਰਹਿਣ, ਆਪਣੇ ਪਿਆਰਿਆਂ ਕੋਲ ਮੁੜ ਪਰਤਣ ਅਤੇ ਇੱਕ ਸਿਹਤਮੰਦ ਤੇ ਸੰਤੁਸ਼ਟ ਜੀਵਨ ਜਿਉਣ ਲਈ ਉਤਸ਼ਾਹਿਤ ਕੀਤਾ ਗਿਆ।

ਪਰਿਵਾਰਾਂ ਦੇ ਨਾਲ-ਨਾਲ, ਵੱਖ-ਵੱਖ ਗੈਰ-ਸਰਕਾਰੀ ਸੰਗਠਨਾਂ (ਐੱਨ.ਜੀ.ਓ.) ਅਤੇ ਪੰਜਾਬ ਦੇ ਸੂਰਮਿਆਂ ਤੇ ਪੀਅਰ ਅੰਬੈਸਡਰਾਂ, ਜਿਨ੍ਹਾਂ ਨੇ ਖ਼ੁਦ ਨਸ਼ੇ ਦੀ ਲਤ ਤੋਂ ਬਾਹਰ ਨਿਕਲ ਕੇ ਨਸ਼ਾ ਮੁਕਤ ਜੀਵਨ ਅਪਣਾਇਆ ਹੈ ਅਤੇ ਹੁਣ ਇਸੇ ਰਾਹ ’ਤੇ ਅੱਗੇ ਵਧ ਰਹੇ ਹੋਰ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ, ਨੇ ਵੀ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਅਤੇ ਮਰੀਜ਼ਾਂ ਨੂੰ ਹੌਂਸਲਾ ਦਿੱਤਾ।

ਗੁਰਦਾਸਪੁਰ ਸਥਿਤ ਜ਼ਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਵਿਖੇ ਸੂਰਮਾ ਪੰਕਜ ਮਹਾਜਨ, ਜੋ ਖ਼ੁਦ ਨਸ਼ੇ ਦੀ ਲਤ ਤੋਂ ਬਾਹਰ ਆਉਣ ਦੇ ਰਾਹ ’ਤੇ ਚੱਲ ਰਹੇ ਹਨ, ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਆਪਣਾ ਨਿੱਜੀ ਸਫ਼ਰ ਸਾਂਝਾ ਕਰਦਿਆਂ ਇਲਾਜ ਕਰਵਾ ਰਹੇ ਮਰੀਜ਼ਾਂ ਦਾ ਹੌਂਸਲਾ ਵਧਾਇਆ। ਉਨ੍ਹਾਂ ਕਿਹਾ, “ਅਸੀਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਤੁਹਾਨੂੰ ਸਾਰਿਆਂ ਨੂੰ ਹੌਂਸਲਾ ਦੇਣ ਲਈ ਇੱਥੇ ਆਏ ਹਾਂ। ਸਰਕਾਰ ਤੁਹਾਡੀ ਮਦਦ ਲਈ ਬਹੁਤ ਵੱਡੀ ਭੂਮਿਕਾ ਨਿਭਾ ਰਹੀ ਹੈ ਅਤੇ ਅਸੀਂ ਵੀ ਤੁਹਾਨੂੰ ਸਹਿਯੋਗ ਤੇ ਉਤਸ਼ਾਹ ਦੇਣ ਲਈ ਇੱਥੇ ਹਾਂ। ਮੈਂ ਖ਼ੁਦ ਨਸ਼ੇ ਦੀ ਲਤ ਤੋਂ ਗੁਜ਼ਰ ਚੁੱਕਾ ਹਾਂ ਅਤੇ ਇਸ ਗੱਲ ਦੀ ਗਵਾਹੀ ਦੇ ਸਕਦਾ ਹਾਂ ਕਿ ਇਸ ਲਤ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ। ਮੈਂ ਪਿਛਲੇ 10 ਸਾਲਾਂ ਤੋਂ ਨਸ਼ਾ ਮੁਕਤ ਹਾਂ ਅਤੇ ਚਾਹੁੰਦਾ ਹਾਂ ਕਿ ਤੁਸੀਂ ਵੀ ਇਸੇ ਰਾਹ ’ਤੇ ਚੱਲੋ। ਰੱਖੜੀ ਦੇ ਮੌਕੇ ’ਤੇ, ਸਾਡੀਆਂ ਭੈਣਾਂ ਵੀ ਤੁਹਾਡੇ ਇਸ ਯਤਨ ਵਿੱਚ ਤੁਹਾਡਾ ਸਾਥ ਦੇਣ ਲਈ ਇੱਥੇ ਮੌਜੂਦ ਹਨ। ਆਓ, ਉਨ੍ਹਾਂ ਨਾਲ ਇਹ ਵਾਅਦਾ ਕਰੀਏ ਕਿ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ।”

ਵੱਖ-ਵੱਖ ਕੇਂਦਰਾਂ ਵਿੱਚ ਚਿੱਠੀ-ਲੇਖਣ ਅਤੇ ਰਚਨਾਤਮਕ ਕਲਾ ਦੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਇਨ੍ਹਾਂ ਗਤੀਵਿਧੀਆਂ ਰਾਹੀਂ ਮਰੀਜ਼ਾਂ ਨੂੰ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ, ਪਰਿਵਾਰਾਂ ਨਾਲ ਜੁੜਨ ਅਤੇ ਆਪਣੀ ਨਸ਼ਾ ਮੁਕਤੀ ਦੀ ਯਾਤਰਾ ’ਤੇ ਆਤਮ-ਮੰਥਨ ਕਰਨ ਦਾ ਮੌਕਾ ਮਿਲਿਆ।

ਕਪੂਰਥਲਾ ਦੇ ਜ਼ਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਵਿੱਚ ਇਲਾਜ ਕਰਵਾ ਰਹੇ ਇੱਕ ਮਰੀਜ਼ ਰਾਜਵਿੰਦਰ ਸਿੰਘ (ਬਦਲਿਆ ਹੋਇਆ ਨਾਂ) ਨੇ ਚਿੱਠੀ-ਲੇਖਣ ਗਤੀਵਿਧੀ ਰਾਹੀਂ ਨਸ਼ੇ ਦੀ ਲਤ ਨਾਲ ਆਪਣੇ ਸੰਘਰਸ਼ ਦੌਰਾਨ ਮਜ਼ਬੂਤੀ ਨਾਲ ਸਾਥ ਦੇਣ ਲਈ ਆਪਣੀ ਭੈਣ ਅਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ। ਰਾਜਵਿੰਦਰ ਨੇ ਲਿਖਿਆ, “ਜਦੋਂ ਮੈਂ ਇੱਥੇ ਆਇਆ, ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਕਿੰਨਾ ਗਲਤ ਸੀ। ਹੁਣ ਮੈਂ ਨਸ਼ਾ ਛੱਡ ਦਿੱਤਾ ਹੈ ਅਤੇ ਆਪਣੀ ਆਮ ਜ਼ਿੰਦਗੀ ਵੱਲ ਵਾਪਸ ਆ ਗਿਆ ਹਾਂ।”

ਕਪੂਰਥਲਾ ਦੇ ਜ਼ਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਵਿੱਚ ਇਲਾਜ ਕਰਵਾ ਰਹੇ ਇੱਕ ਹੋਰ ਮਰੀਜ਼ ਨੇ ਆਪਣੀ ਭੈਣ ਨੂੰ ਚਿੱਠੀ ਲਿਖੀ। ਚਿੱਠੀ ਦੇ ਇੱਕ ਅੰਸ਼ ਵਿੱਚ ਉਸ ਨੇ ਕਿਹਾ, “ਮੇਰੀ ਪਿਆਰੀ ਭੈਣ, ਮੈਂ ਜੋ ਵੀ ਕੀਤਾ, ਉਸ ਲਈ ਮੈਨੂੰ ਬਹੁਤ ਅਫ਼ਸੋਸ ਹੈ। ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ। ਮੈਨੂੰ ਆਪਣੀਆਂ ਗ਼ਲਤੀਆਂ ਦਾ ਅਹਿਸਾਸ ਹੋ ਗਿਆ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਤੁਹਾਨੂੰ ਬਹੁਤ ਯਾਦ ਕਰਦਾ ਹਾਂ। ਮੈਂ ਇਸ ਨਰਕ ਵਰਗੇ ਰਾਹ ’ਤੇ ਦੁਬਾਰਾ ਕਦੇ ਨਹੀਂ ਚੱਲਾਂਗਾ।”

ਪੰਜਾਬ ਭਰ ਦੇ ਹੋਰ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਵੀ ਇਸੇ ਤਰ੍ਹਾਂ ਰੱਖੜੀ ਮਨਾਈ ਗਈ। ਕਪੂਰਥਲਾ ਅਤੇ ਐੱਸ.ਏ.ਐੱਸ. ਨਗਰ ਵਿੱਚ, ਬ੍ਰਹਮਾਕੁਮਾਰੀਜ਼ ਦੇ ਸਹਿਯੋਗ ਨਾਲ ਜ਼ਿਲ੍ਹਾ ਮੁੜ ਵਸੇਬਾ ਕੇਂਦਰਾਂ ਵਿੱਚ ਰੱਖੜੀ ਸਮਾਗਮ ਕਰਵਾਏ ਗਏ।

ਪਟਿਆਲਾ ਵਿੱਚ, ਸਰਵ ਪ੍ਰੇਮ ਫਾਊਂਡੇਸ਼ਨ ਅਤੇ ਸੂਰਮਿਆਂ ਨੇ ਮਿਲ ਕੇ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਵਿੱਚ ਰੱਖੜੀ ਮਨਾਈ। ਸਰਵ ਪ੍ਰੇਮ ਫਾਊਂਡੇਸ਼ਨ ਦੇ ਮਾਧਿਅਮ ਨਾਲ ਭਾਈਚਾਰੇ ਦੀਆਂ ਮੁਟਿਆਰਾਂ ਨੇ ਮਰੀਜ਼ਾਂ ਲਈ ਹੱਥੀ ਬਣਾਈਆਂ ਰੱਖੜੀਆਂ ਦੇ ਨਾਲ- ਨਾਲ ਉਤਸ਼ਾਹਜਨਕ ਸੰਦੇਸ਼ ਭੇਜੇ।

ਇਸ ਤੋਂ ਇਲਾਵਾ, ਬਠਿੰਡਾ, ਪਠਾਨਕੋਟ, ਨਵਾਂਸ਼ਹਿਰ, ਮਾਨਸਾ, ਫ਼ਤਿਹਗੜ੍ਹ ਸਾਹਿਬ, ਫ਼ਰੀਦਕੋਟ, ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਸਥਿਤ ਸਰਕਾਰੀ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਵੀ ਰੱਖੜੀ ਮਨਾਈ ਗਈ, ਜਿਸ ਵਿੱਚ ਨਸ਼ੇ ਦੀ ਲਤ ਤੋਂ ਬਾਹਰ ਆ ਰਹੇ ਲੋਕਾਂ ਦੇ ਪਰਿਵਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਮੁੜ ਵਸੇਬਾ ਦੀ ਪ੍ਰਕਿਰਿਆ ਵਿੱਚ ਪਰਿਵਾਰ ਦੀ ਭੂਮਿਕਾ ਨੂੰ ਮਾਹਿਰਾਂ ਦੁਆਰਾ ਵਿਆਪਕ ਤੌਰ ’ਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸਰਕਾਰੀ ਕੇਂਦਰਾਂ ਵਿੱਚ ਕੌਂਸਲਰ ਪਰਿਵਾਰਾਂ ਨੂੰ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦੇ ਹਨ, ਤਾਂ ਜੋ ਉਹ ਆਪਣੇ ਪਿਆਰਿਆਂ ਦੀ ਨਸ਼ਾ ਮੁਕਤੀ ਸਫ਼ਰ ਦੌਰਾਨ ਉਨ੍ਹਾਂ ਦਾ ਸਮਰਥਨ ਕਰ ਸਕਣ ਅਤੇ ਹੌਂਸਲਾ ਵਧਾ ਸਕਣ। ਰਾਜ ਦੇ ਵੱਖ-ਵੱਖ ਕੇਂਦਰਾਂ ’ਤੇ ਪਰਿਵਾਰਕ ਕੌਂਸਲਿੰਗ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ। ਰਾਜ ਵਿੱਚ ਪਾਇਲਟ ਆਧਾਰ ’ਤੇ ਚਲਾਏ ਜਾ ਰਹੇ ਕਮਿਊਨਿਟੀ ਬ੍ਰਿਜ ਮਾਡਲ (ਸੀਬੀਐਮ) ਤਹਿਤ ਪਰਿਵਾਰਾਂ ਲਈ ਮਨੋ-ਸਿੱਖਿਆ ਸੈਸ਼ਨਾਂ ਵਿੱਚ ਭਾਗ ਲੈਣਾ ਲਾਜ਼ਮੀ ਹੈ, ਤਾਂ ਜੋ ਉਨ੍ਹਾਂ ਨੂੰ ਮਰੀਜ਼ ਦੀ ਘਰ ਵਿੱਚ ਸਿਹਤਯਾਬੀ ਦੀ ਪ੍ਰਕਿਰਿਆ ਵਿੱਚ ਪ੍ਰਭਾਵਸ਼ਾਲੀ ਸਹਿਯੋਗ ਦੇਣ ਲਈ ਜ਼ਰੂਰੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ।

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਾ ਮੁਕਤੀ ਦੀ ਪ੍ਰਕਿਰਿਆ ਵਿੱਚ ਪਰਿਵਾਰਾਂ ਦੀ ਭਾਗੀਦਾਰੀ ਨਸ਼ੇ ਦੀ ਸਮੱਸਿਆ ਵਿਰੁੱਧ ਰਾਜ ਦੀ ਲੜਾਈ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਕਿਹਾ, “ਰੱਖੜੀ ਵਰਗੇ ਤਿਉਹਾਰ ਸਾਨੂੰ ਯਾਦ ਦਿਵਾਉਂਦੇ ਹਨ ਕਿ ਨਸ਼ਾ ਮੁਕਤੀ ਇੱਕਲੇ ਵਿਅਕਤੀ ਦਾ ਸਫ਼ਰ ਨਹੀਂ ਹੈ। ਪਰਿਵਾਰ ਦਾ ਪਿਆਰ, ਉਤਸ਼ਾਹ ਅਤੇ ਵਿਸ਼ਵਾਸ ਵਿਅਕਤੀ ਨੂੰ ਜੀਵਨ ਦੇ ਸਭ ਤੋਂ ਔਖੇ ਦੌਰ ਵਿੱਚੋਂ ਬਾਹਰ ਨਿਕਲਣ ਦੀ ਸ਼ਕਤੀ ਦੇ ਸਕਦਾ ਹੈ। ਸਾਡੇ ਨਸ਼ਾ ਮੁਕਤੀ ਕੇਂਦਰ ਉਮੀਦ, ਸਨਮਾਨ ਅਤੇ ਨਸ਼ਾ ਮੁਕਤੀ ਦੇ ਕੇਂਦਰ ਬਣੇ ਰਹਿਣੇ ਚਾਹੀਦੇ ਹਨ, ਜਿੱਥੇ ਮਰੀਜ਼ਾਂ ਨੂੰ ਨਾ ਸਿਰਫ਼ ਡਾਕਟਰੀ, ਸਗੋਂ ਭਾਵਨਾਤਮਕ ਅਤੇ ਸਮਾਜਿਕ ਸਹਿਯੋਗ ਵੀ ਮਿਲੇ।”

ਇਸ ਪਹਿਲਕਦਮੀ ਦਾ ਉਦੇਸ਼ ਰੱਖੜੀ ਦੀ ਭਾਵਨਾ ਦੀ ਵਰਤੋਂ ਕਰਦਿਆਂ ਪਰਿਵਾਰਕ ਸਹਿਯੋਗ, ਨਸ਼ਾ ਮੁਕਤੀ ਨੂੰ ਜਾਰੀ ਰੱਖਣ, ਰਿਸ਼ਤਿਆਂ ਦੀ ਬਹਾਲੀ ਅਤੇ ਪੰਜਾਬ ਲਈ ਨਸ਼ਾ ਮੁਕਤ ਭਵਿੱਖ ਦੇ ਵਿਆਪਕ ਸੰਦੇਸ਼ ਨੂੰ ਮਜ਼ਬੂਤ ਕਰਨਾ ਹੈ।

Have something to say? Post your comment

google.com, pub-6021921192250288, DIRECT, f08c47fec0942fa0

Punjab

ਹਰਜੋਤ ਬੈਂਸ ਵੱਲੋਂ ਸੂਬੇ ਭਰ ਵਿੱਚ 10 ਰੋਜ਼ਾ ਸਫ਼ਾਈ ਮੁਹਿੰਮ ਦਾ ਆਗਾਜ਼; ਸਫ਼ਾਈ ਸੇਵਕਾਂ, ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਨੇ ਵਧ-ਚੜ੍ਹ ਕੇ ਲਿਆ ਹਿੱਸਾ

ਗੈਂਗਸਟਰਾਂ 'ਤੇ ਵਾਰ ਦਾ 221ਵਾਂ ਦਿਨ: ਪੰਜਾਬ ਪੁਲਿਸ ਵੱਲੋਂ 595 ਥਾਈਂ ਛਾਪੇਮਾਰੀ; 389 ਕਾਬੂ

ਸਪੀਕਰ ਸੰਧਵਾਂ ਨੇ ਪੰਜਾਬੀਆਂ ਨੂੰ ਸਰਗਰਮ ਜੀਵਨ ਸ਼ੈਲੀ ਤੇ ਜੈਵਿਕ ਖੁਰਾਕ ਅਪਣਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ

ਸਪੀਕਰ ਕੁਲਤਾਰ ਸੰਧਵਾਂ ਨੇ ਨੇਪਾਲ ਦੁਖਾਂਤ 'ਤੇ ਡੂੰਘਾ ਦੁੱਖ ਪ੍ਰਗਟਾਇਆ

ਵੜਿੰਗ ਦੀ ਮਾਨ ਨੂੰ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਚੁਣੌਤੀ: ਚੇਤਾਵਨੀ ਦਿੰਦਿਆਂ ਕਿਹਾ ਮੁੱਖ ਮੰਤਰੀ ਵਜੋਂ ਇਹ ਉਨ੍ਹਾਂ ਦਾ ਆਖਰੀ ਦਿਨ ਹੋਵੇਗਾ

ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕਰਨਾ ‘ਆਪ’ ਸਰਕਾਰ ਦੀ ਤਾਨਾਸ਼ਾਹੀ ਮਾਨਸਿਕਤਾ ਦਾ ਪ੍ਰਗਟਾਵਾ: ਕੇਵਲ ਢਿੱਲੋਂ

ਗਊਧਨ ਨੂੰ ਲੰਪੀ ਸਕਿਨ ਵੈਕਸੀਨ ਲਗਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ: ਕੈਬਨਿਟ ਮੰਤਰੀ ਖੁੱਡੀਆਂ

ਪੰਜਾਬ ਸਰਕਾਰ ਨੇ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ 181.23 ਕਰੋੜ ਰੁਪਏ ਜਾਰੀ

ਸਤਿਕਾਰ ਸਖੀਆਂ ਦੀ ਸਖ਼ਤ ਮਿਹਨਤ ਦੀ ਬਦੌਲਤ 75 ਲੱਖ ਤੋਂ ਵੱਧ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਸਕੀ - ਕੈਬਨਿਟ ਮੰਤਰੀ

ਤਿੰਨ ਤਿੰਨ ਦਹਾਕਿਆਂ ਤੋਂ ਜ਼ੇਲ੍ਹਾਂ ’ਚ ਬੰਦ ਕੌਮੀ ਯੋਧਿਆਂ ਦੀ ਰਿਹਾਈ ਲਈ ਸਮੁੱਚਾ ਪੰਥ ਯਤਨਸ਼ੀਲ - ਜਥੇਦਾਰ ਗੜਗੱਜ