ਚੰਡੀਗੜ੍ਹ: ਪਹਿਲੇ ਦੌਰ ਦੀ ਗਿਣਤੀ ਤੋਂ ਬਾਅਦ ਤਰਨ ਤਾਰਨ ਉਪ-ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਅੱਗੇ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਦੂਜੇ ਸਥਾਨ 'ਤੇ, ਕਾਂਗਰਸ ਤੀਜੇ ਸਥਾਨ 'ਤੇ ਅਤੇ ਆਜ਼ਾਦ ਮਨਦੀਪ ਸਿੰਘ ਚੌਥੇ ਸਥਾਨ 'ਤੇ ਹੈ। ਭਾਜਪਾ ਆਖਰੀ ਸਥਾਨ 'ਤੇ ਹੈ।
ਰਿਪੋਰਟਾਂ ਅਨੁਸਾਰ, ਪਹਿਲੇ ਦੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਨੂੰ 5843 ਵੋਟਾਂ ਮਿਲੀਆਂ ਹਨ, ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ 4363 ਵੋਟਾਂ, ਕਾਂਗਰਸ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ 2955 ਵੋਟਾਂ ਅਤੇ ਮਨਦੀਪ ਸਿੰਘ ਨੂੰ 1889 ਵੋਟਾਂ ਮਿਲੀਆਂ ਹਨ ਅਤੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਸਿਰਫ਼ 435 ਵੋਟਾਂ ਮਿਲੀਆਂ ਹਨ।