Thursday, August 20, 2026

Punjab

ਪੰਜਾਬ ਸੂਬੇ ਨੇ ਮੋਹਾਲੀ ਦੇ ਸਰਕਾਰੀ ਸੰਸਥਾਨ ਵਿੱਚ ਤਿੰਨ ਹੋਰ ਸਫਲ ਲਿਵਰ ਟਰਾਂਸਪਲਾਂਟ ਨਾਲ ਰਚਿਆ ਨਵਾਂ ਮੀਲ ਪੱਥਰ: ਡਾ. ਬਲਬੀਰ ਸਿੰਘ

ਪੰਜਾਬ ਨਿਊਜ਼ ਐਕਸਪ੍ਰੈੱਸ | August 20, 2026 08:27 PM

- ਪੀ ਆਈ ਐਲ ਬੀ ਐਸ ਮੋਹਾਲੀ ਵਿਖੇ ਇੱਕ ਹਫ਼ਤੇ ਵਿੱਚ ਤਿੰਨ ਲਿਵਰ ਟਰਾਂਸਪਲਾਂਟ ਪੰਜਾਬ ਦੀ ਐਡਵਾਂਸਡ ਸਰਕਾਰੀ ਸਿਹਤ ਸੇਵਾ ਦੀ ਵਧ ਰਹੀ ਸਮਰੱਥਾ ਦਾ ਸਬੂਤ: ਸਿਹਤ ਮੰਤਰੀ
- ਪੰਜਾਬ ਭਰ ਵਿੱਚ ਲਿਵਰ ਟਰਾਂਸਪਲਾਂਟ ਸੇਵਾਵਾਂ ਲਈ ਪੀ ਆਈ ਐਲ ਬੀ ਐਸ ਮੋਹਾਲੀ ਹੱਬ ਵਜੋਂ ਕਰੇਗਾ ਕੰਮ
- ਮੋਹਾਲੀ ਅਤੇ ਪਟਿਆਲਾ ਵਿਖੇ ਜਲਦ ਸ਼ੁਰੂ ਹੋਣਗੀਆਂ ਗੁਰਦਿਆਂ ਦੀਆਂ ਟਰਾਂਸਪਲਾਂਟ ਸੇਵਾਵਾਂ
- ਭਗਵੰਤ ਮਾਨ ਸਰਕਾਰ ਲੋਕਾਂ ਨੂੰ ਉੱਚ ਪੱਧਰੀ ਸੁਪਰ-ਸਪੈਸ਼ਲਿਟੀ ਸਿਹਤ ਸੇਵਾਵਾਂ ਉਨ੍ਹਾਂ ਦੀ ਪਹੁੰਚ ਵਿੱਚ ਮੁਹੱਈਆ ਕਰਵਾਉਣ ਲਈ ਵਚਨਬੱਧ: ਡਾ. ਬਲਬੀਰ ਸਿੰਘ

ਚੰਡੀਗੜ੍ਹ/ਐਸ.ਏ.ਐਸ. ਨਗਰ (ਮੋਹਾਲੀ), 20 ਅਗਸਤ (ਹਰਜਿੰਦਰ ਸਿੰਘ ਭੱਟੀ) : ਪੰਜਾਬ ਸੂਬੇ ਨੇ ਐਡਵਾਂਸਡ ਸਰਕਾਰੀ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਸਰਕਾਰ ਵੱਲੋਂ ਸਥਾਪਿਤ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼, ਮੋਹਾਲੀ ਵਿਖੇ ਇੱਕ ਹਫ਼ਤੇ ਦੇ ਅੰਦਰ ਤਿੰਨ ਸਫਲ ਲਿਵਰ ਟਰਾਂਸਪਲਾਂਟ ਸਰਜਰੀਆਂ ਕੀਤੀਆਂ ਗਈਆਂ ਹਨ। ਇਹ ਪ੍ਰਾਪਤੀ ਸੂਬੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਉੱਚ ਪੱਧਰੀ ਟਰਾਂਸਪਲਾਂਟ ਸੇਵਾਵਾਂ ਵਿਕਸਤ ਕਰਨ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਹੈ।

ਪੀ ਆਈ ਐਲ ਬੀ ਐਸ ਵਿਖੇ ਅੱਜ ਇਨ੍ਹਾਂ ਮਰੀਜ਼ਾਂ ਦੇ ਅੰਗਦਾਨੀ (ਡੋਨਰਜ਼) ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਉੱਚ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇੱਕ ਹਫ਼ਤੇ ਵਿੱਚ ਤਿੰਨ ਲਿਵਰ ਟਰਾਂਸਪਲਾਂਟ ਦਾ ਸਫਲਤਾਪੂਰਵਕ ਹੋਣਾ ਪੰਜਾਬ ਲਈ ਬੇਹੱਦ ਮਾਣ ਵਾਲੀ ਗੱਲ ਹੈ। ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਉਸ ਵਚਨਬੱਧਤਾ ਨੂੰ ਪ੍ਰਤੀਕ ਹੈ, ਜਿਸ ਤਹਿਤ ਸਰਕਾਰੀ ਸੰਸਥਾਵਾਂ ਰਾਹੀਂ ਲੋਕਾਂ ਨੂੰ ਉੱਚ ਪੱਧਰੀ ਸੁਪਰ-ਸਪੈਸ਼ਲਿਟੀ ਸਿਹਤ ਸੇਵਾਵਾਂ ਉਨ੍ਹਾਂ ਦੀ ਪਹੁੰਚ ਵਿੱਚ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।

ਇਨ੍ਹਾਂ ਤਿੰਨ ਟਰਾਂਸਪਲਾਂਟ ਕੇਸਾਂ ਵਿੱਚ ਪਰਿਵਾਰਕ ਪਿਆਰ, ਤਿਆਗ ਅਤੇ ਮਜ਼ਬੂਤ ਰਿਸ਼ਤਿਆਂ ਦੀਆਂ ਭਾਵਨਾਤਮਕ ਕਹਾਣੀਆਂ ਵੀ ਸਾਹਮਣੇ ਆਈਆਂ ਹਨ। ਇੱਕ ਮਾਮਲੇ ਵਿੱਚ ਪਤਨੀ ਨੇ ਆਪਣੇ ਪਤੀ ਨੂੰ, ਦੂਸਰੇ ਵਿੱਚ ਮਾਂ ਨੇ ਆਪਣੀ ਧੀ ਨੂੰ ਅਤੇ ਤੀਸਰੇ ਵਿੱਚ ਪੁੱਤਰ ਨੇ ਆਪਣੇ ਪਿਤਾ ਨੂੰ ਲਿਵਰ ਦਾ ਹਿੱਸਾ ਦਾਨ ਕੀਤਾ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਮਾਮਲੇ ਸਿਰਫ਼ ਮੈਡੀਕਲ ਸਫਲਤਾ ਦੀਆਂ ਕਹਾਣੀਆਂ ਨਹੀਂ ਹਨ, ਸਗੋਂ ਪਿਆਰ, ਤਿਆਗ ਅਤੇ ਪਰਿਵਾਰਕ ਬੰਧਨ ਦੀਆਂ ਮਿਸਾਲਾਂ ਵੀ ਹਨ। ਅਜਿਹੇ ਨਿਸ਼ਕਾਮ ਯਤਨ ਗੰਭੀਰ ਲਿਵਰ ਰੋਗਾਂ ਨਾਲ ਜੂਝ ਰਹੇ ਮਰੀਜ਼ਾਂ ਲਈ ਨਵੀਂ ਉਮੀਦ ਅਤੇ ਜੀਵਨ ਦੀ ਨਵੀਂ ਰਾਹ ਦਿਖਾਉਂਦੇ ਹਨ।

ਇਨ੍ਹਾਂ ਤਿੰਨ ਨਵੇਂ ਟਰਾਂਸਪਲਾਂਟਾਂ ਨਾਲ ਪੰਜਾਬ ਇੰਸਟੀਚਿਊਟ ਆਫ ਲਿਵਰ ਤੇ ਬਿਲੀਅਰੀ ਸਾਇੰਸਜ਼ ਮੋਹਾਲੀ ਵਿਖੇ ਹੁਣ ਤੱਕ ਕੁੱਲ ਪੰਜ ਸਫਲ ਲਿਵਰ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ, ਜੋ ਪੰਜਾਬ ਦੀ ਸਰਕਾਰੀ ਅਤੇ ਜਨਤਕ ਸਿਹਤ ਪ੍ਰਣਾਲੀ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ।

ਲਿਵਰ ਟਰਾਂਸਪਲਾਂਟ ਸੇਵਾਵਾਂ ਲਈ ਪੀ ਆਈ ਐਲ ਬੀ ਐਸ ਬਣੇਗਾ ਹੱਬ

ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਭਰ ਵਿੱਚ ਲਿਵਰ ਟਰਾਂਸਪਲਾਂਟ ਸੇਵਾਵਾਂ ਦਾ ਵਿਸਥਾਰ ਕਰਨ ਲਈ ਸੂਬਾ ਸਰਕਾਰ ਵੱਲੋਂ ਇੱਕ ਵਿਆਪਕ ਮਾਡਲ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੱਬ-ਐਂਡ-ਸਪੋਕ ਮਾਡਲ ਤਹਿਤ ਪੀ ਆਈ ਐਲ ਬੀ ਐਸ ਮੋਹਾਲੀ ਮੁੱਖ ਧੁਰੇ ਵਜੋਂ ਕੰਮ ਕਰੇਗਾ, ਜਦਕਿ ਸਰਕਾਰੀ ਮੈਡੀਕਲ ਕਾਲਜ ਇਸ ਦੀਆਂ ਤਾਰਾਂ ਵਜੋਂ ਕੰਮ ਕਰਦੇ ਹੋਏ ਮਰੀਜ਼ਾਂ ਦੀ ਪਛਾਣ, ਮੁਲਾਂਕਣ, ਰੈਫਰਲ ਅਤੇ ਟਰਾਂਸਪਲਾਂਟ ਤੋਂ ਬਾਅਦ ਦੀ ਦੇਖਭਾਲ ਵਿੱਚ ਭੂਮਿਕਾ ਨਿਭਾਉਣਗੇ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਮੈਡੀਕਲ ਸੰਸਥਾਵਾਂ ਵਿੱਚ 'ਆਰਗਨ ਟਰਾਂਸਪਲਾਂਟ' ਅਤੇ ਇਸ ਨਾਲ ਸਬੰਧਤ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਕਰ ਰਹੀ ਹੈ। ਪੰਜਾਬ ਦੇ ਸਾਰੇ ਚਾਰੋ ਸਰਕਾਰੀ ਮੈਡੀਕਲ ਕਾਲਜਾਂ ਨੂੰ ਆਰਗਨ ਟਰਾਂਸਪਲਾਂਟ ਦੇ ਸਮੁੱਚੇ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਵਿਕਸਤ ਕੀਤਾ ਜਾ ਰਿਹਾ ਹੈ, ਤਾਂ ਜੋ ਮਰੀਜ਼ਾਂ ਨੂੰ ਉਨ੍ਹਾਂ ਦੇ ਖੇਤਰ ਦੇ ਨੇੜੇ ਸਮੇਂ ਸਿਰ ਅਤੇ ਵਿਸ਼ੇਸ਼ ਸਿਹਤ ਸੇਵਾਵਾਂ ਮਿਲ ਸਕਣ।

ਮੋਹਾਲੀ ਅਤੇ ਪਟਿਆਲਾ ਵਿੱਚ ਜਲਦ ਸ਼ੁਰੂ ਹੋਣਗੀਆਂ ਗੁਰਦਾ ਟਰਾਂਸਪਲਾਂਟ ਸੇਵਾਵਾਂ

ਡਾ. ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮੋਹਾਲੀ ਅਤੇ ਪਟਿਆਲਾ ਵਿਖੇ ਗੁਰਦਾ ਟਰਾਂਸਪਲਾਂਟ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਇਸ ਨਾਲ ਪੰਜਾਬ ਦੀ ਸਰਕਾਰੀ ਸਿਹਤ ਪ੍ਰਣਾਲੀ ਵਿੱਚ ਉੱਚ ਪੱਧਰੀ ਟਰਾਂਸਪਲਾਂਟ ਸੇਵਾਵਾਂ ਦੀ ਉਪਲਬਧਤਾ ਵਿੱਚ ਹੋਰ ਵਾਧਾ ਹੋਵੇਗਾ।

ਸਿਹਤ ਮੰਤਰੀ ਨੇ ਪੀ ਆਈ ਐਲ ਬੀ ਐਸ ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਦੀ ਅਗਵਾਈ ਵਾਲੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟੀਮ ਦੀ ਸਮਰਪਣ ਭਾਵਨਾ, ਪੇਸ਼ੇਵਰ ਯੋਗਤਾ ਅਤੇ ਸਾਂਝੇ ਯਤਨਾਂ ਸਦਕਾ ਇਹ ਵਿਸ਼ੇਸ਼ ਸਰਜਰੀਆਂ ਸਫਲਤਾਪੂਰਵਕ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਉਪਲਬਧੀਆਂ ਦਰਸਾਉਂਦੀਆਂ ਹਨ ਕਿ ਪੰਜਾਬ ਦੇ ਸਰਕਾਰੀ ਹਸਪਤਾਲ ਅਤੇ ਸੰਸਥਾਨ ਸਭ ਤੋਂ ਜਟਿਲ ਮੈਡੀਕਲ ਪ੍ਰਕਿਰਿਆਵਾਂ ਕਰਨ ਲਈ ਲੋੜੀਂਦੀ ਮੁਹਾਰਤ ਅਤੇ ਬੁਨਿਆਦੀ ਢਾਂਚਾ ਲਗਾਤਾਰ ਵਿਕਸਤ ਕਰ ਰਹੇ ਹਨ।

ਪੀ ਆਈ ਐਲ ਬੀ ਐਸ ਵਿੱਚ ਮਰੀਜ਼ ਸੇਵਾਵਾਂ ਦਾ ਹੋ ਰਿਹਾ ਵਿਸਥਾਰ

ਸੰਸਥਾਨ ਵਿੱਚ ਮਿਲ ਰਹੀਆਂ ਮਰੀਜ਼ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਅਗਸਤ ਮਹੀਨੇ ਦੌਰਾਨ ਪੀ ਆਈ ਐਲ ਬੀ ਐਸ ਵਿਖੇ 239 ਫਾਈਬਰੋਸਕੈਨ ਨਾਮਾਤਰ ਦਰਾਂ ’ਤੇ ਕੀਤੇ ਗਏ ਹਨ, ਜਦਕਿ 139 ਇਨਡੋਰ ਮਰੀਜ਼ਾਂ ਨੂੰ ਇਲਾਜ ਅਤੇ ਦੇਖਭਾਲ ਮੁਹੱਈਆ ਕਰਵਾਈ ਗਈ ਹੈ।

ਉਨ੍ਹਾਂ ਕਿਹਾ ਕਿ ਸੰਸਥਾਨ ਵਿੱਚ 170 ਹੋਰ ਬੈੱਡ ਸ਼ਾਮਲ ਕੀਤੇ ਜਾਣ ਨਾਲ ਪੀ ਆਈ ਐਲ ਬੀ ਐਸ ਦੀ ਸਮਰੱਥਾ ਵਿੱਚ ਹੋਰ ਵਾਧਾ ਹੋਵੇਗਾ ਅਤੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਵਿਸ਼ੇਸ਼ ਲਿਵਰ ਅਤੇ ਬਿਲੀਅਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣਗੀਆਂ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਹਸਪਤਾਲਾਂ ਅਤੇ ਸੰਸਥਾਵਾਂ ਵਿੱਚ ਬੁਨਿਆਦੀ ਢਾਂਚੇ, ਮਾਨਵੀ ਸ਼ਕਤੀ, ਮੈਡੀਕਲ ਉਪਕਰਨਾਂ ਅਤੇ ਵਿਸ਼ੇਸ਼ ਸੇਵਾਵਾਂ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ, ਤਾਂ ਜੋ ਸਮਾਜ ਦੇ ਹਰ ਵਰਗ ਤੱਕ ਮਿਆਰੀ ਸਿਹਤ ਸੇਵਾਵਾਂ ਪਹੁੰਚਾਈਆਂ ਜਾ ਸਕਣ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਸੰਸਥਾਵਾਂ ਵਿੱਚ ਵਿਸ਼ੇਸ਼ ਮੈਡੀਕਲ ਸਮਰੱਥਾਵਾਂ ਨੂੰ ਵਿਕਸਤ ਕਰਨ ਦੇ ਨਾਲ-ਨਾਲ ਜਨਤਕ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਦੀ ਰਹੇਗੀ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਉੱਚ ਪੱਧਰੀ ਇਲਾਜ ਦੀਆਂ ਸਹੂਲਤਾਂ ਸੂਬੇ ਵਿੱਚ ਹੀ ਮਿਲ ਸਕਣ ਅਤੇ ਉਨ੍ਹਾਂ ਨੂੰ ਇਲਾਜ ਲਈ ਪੰਜਾਬ ਤੋਂ ਬਾਹਰ ਦੀਆਂ ਸੰਸਥਾਵਾਂ ’ਤੇ ਨਿਰਭਰ ਨਾ ਰਹਿਣਾ ਪਵੇ।

Have something to say? Post your comment

google.com, pub-6021921192250288, DIRECT, f08c47fec0942fa0

Punjab

ਹਰਚੰਦ ਸਿੰਘ ਬਰਸਟ ਵੱਲੋਂ ਬੂਟਿਆਂ ਦਾ ਲੰਗਰ ਲਗਾਉਣ ਲਈ ਪੰਜਾਬ ਮੰਡੀ ਬੋਰਡ ਕਰਮਚਾਰੀ ਯੂਨੀਅਨ ਸਨਮਾਨਿਤ

66 ਸਾਲਾ ਮਹਿਲਾ ਨੂੰ ਗੰਭੀਰ ਹਾਰਟ ਵਾਲਵ ਲੀਕੇਜ ਤੋਂ ਮਿਲੀ ਰਾਹਤ, ਪਾਰਸ ਹੈਲਥ ਪੰਚਕੂਲਾ ਵਿਖੇ ਸਫਲ ਮਾਈਟ੍ਰਾਕਲਿਪ ਪ੍ਰਕਿਰਿਆ

ਮੋਹਾਲੀ ਪੁਲਿਸ ਵੱਲੋਂ 302 ਭਗੌੜਿਆਂ ਖ਼ਿਲਾਫ਼ ਕਾਰਵਾਈ, 200 ਗ੍ਰਿਫ਼ਤਾਰ

ਭਾਜਪਾ ਨੇ 2018 ਦੀ ਪੁਰਾਣੀ ਵੀਡੀਓ ਨੂੰ ਨਵੀਂ ਦੱਸ ਕੇ ਕੀਤਾ ਪੋਸਟ; ਪਿੰਡ ਜੱਲ੍ਹਾ ਦੇ ਸਰਕਾਰੀ ਸਕੂਲ ਦੀ ਪਹਿਲਾਂ ਹੀ ਬਦਲ ਚੁੱਕੀ ਹੈ ਨੁਹਾਰ: ਹਰਜੋਤ ਬੈਂਸ

ਪੰਜਾਬ ਸਰਕਾਰ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ: ਹਰਪਾਲ ਚੀਮਾ

ਮਹਿਲਾਵਾਂ ਦੀ ਅਗਵਾਈ ਨਾਲ ਮਜ਼ਬੂਤ ਹੋਵੇਗਾ ਲੋਕਤੰਤਰ ਅਤੇ ਸਮਾਵੇਸ਼ੀ ਵਿਕਾਸ: ਸਪੀਕਰ ਸੰਧਵਾਂ ਅਤੇ ਮੰਤਰੀ ਡਾ. ਬਲਜੀਤ ਕੌਰ

ਸਿਹਤ ਮੰਤਰੀ ਵੱਲੋਂ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ

ਸੰਤ ਲੋਂਗੋਵਾਲ ਦੀ ਕੁਰਬਾਨੀ ਪੰਜਾਬ ਦੀ ਅਮਨ-ਸ਼ਾਂਤੀ ਤੇ ਏਕਤਾ ਲਈ ਮਾਰਗਦਰਸ਼ਨ: ਗਿਆਨੀ ਹਰਪ੍ਰੀਤ ਸਿੰਘ

ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ 1,785.29 ਕਰੋੜ ਰੁਪਏ ਜਾਰੀ; 24 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਲਾਭ

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਸ਼ਰਧਾਂਜਲੀ ਭੇਟ