Thursday, October 08, 2026
ਤਾਜਾ ਖਬਰਾਂ
• ਸੀਬੀਆਈ ਦੀ ਐਫਆਈਆਰ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਓਐਸਡੀ ਦਾ ਪਰਦਾਫਾਸ਼ ਕੀਤਾ, ਪੋਸਟਿੰਗ, ਟੈਂਡਰ ਅਤੇ ਨੀਤੀਗਤ ਫੈਸਲਿਆਂ ਲਈ ਕਥਿਤ ਰਿਸ਼ਵਤ ਦੇ ਵੇਰਵੇ ਦਿੱਤੇ • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਈ ਕੋਰਟ ਦੇ ਹੁਕਮਾਂ 'ਤੇ ਆਪਣੇ ਸਾਥੀਆਂ 'ਤੇ ਸੀਬੀਆਈ ਦੀ ਕਾਰਵਾਈ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਹਨ • ਕੈਬਨਿਟ ਮੀਟਿੰਗ ਵਿੱਚ ਭਰਤੀ ਦਾ ਐਲਾਨ ਨਾ ਹੋਣ 'ਤੇ ਭੜਕੇ ਬੇਰੁਜ਼ਗਾਰ ਅਧਿਆਪਕ • ਕੀਆ ਇੰਡੀਆ ਨੇ ਕੈਂਟੋਨਮੈਂਟ ਬੋਰਡ ਅੰਬਾਲਾ ਦੇ ਸਹਿਯੋਗ ਨਾਲ ਪ੍ਰੋਜੈਕਟ ਡੀ.ਆਰ.ਓ.ਪੀ. ਦੇ ਪੰਜਵੇਂ ਪੜਾਅ ਦੀ ਸ਼ੁਰੂਆਤ ਕੀਤੀ, ਇੰਡਿਅਨ ਪਾਲਿਊਸ਼ਨ ਕੰਟਰੋਲ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਲਾਗੂਕਰਨ • ਤਿੰਨ ਮਾਸੂਮ ਬੱਚਿਆਂ ਦੀ ਮੌਤ ਦਾ ਮਾਮਲਾ ਟਰੇਸ, ਮਾਂ ਹੀ ਨਿਕਲੀ ਬੱਚਿਆਂ ਦੀ ਕਾਤਿਲ • ਕੈਨੇਡਾ ਦੇ ਸਸਕੈਚਵਨ ਵਿੱਚ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਸਿਖਲਾਈ ਪਾਇਲਟਾਂ ਦੀ ਮੌਤ

Punjab

ਮਾਨ ਸਰਕਾਰ ਵੱਲੋਂ ਭਲਕੇ 19,200 ਸਰਕਾਰੀ ਸਕੂਲਾਂ ਵਿੱਚ ਕਰਵਾਈ ਜਾਵੇਗੀ 'ਮੈਗਾ PTM'; 25 ਲੱਖ ਮਾਪੇ ਹੋਣਗੇ ਸ਼ਾਮਲ

ਪੰਜਾਬ ਨਿਊਜ਼ ਐਕਸਪ੍ਰੈੱਸ | October 08, 2026 03:48 PM

- *ਮੈਗਾ ਪੀਟੀਐਮ ਹਰ ਬੱਚੇ ਦਾ ਭਵਿੱਖ ਸੰਵਾਰਨ ਅਤੇ ਪੰਜਾਬ ਦੇ ਸਕੂਲਾਂ ਨੂੰ ਵਿਸ਼ਵ ਵਿੱਚ ਨੰਬਰ 1 ਬਣਾਉਣ ਲਈ ਅਧਿਆਪਕਾਂ ਨਾਲ ਬੈਠਣ ਦਾ ਸ਼ਾਨਦਾਰ ਮੌਕਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
- *ਜਦੋਂ ਸਕੂਲ ਅਤੇ ਪਰਿਵਾਰ ਮਿਲ-ਜੁਲ ਕੇ ਮਿਹਨਤ ਕਰਦੇ ਹਨ ਤਾਂ ਸਾਡੇ ਬੱਚਿਆਂ ਵਿੱਚ ਅੱਗੇ ਵਧਦੇ ਰਹਿਣ ਦਾ ਆਤਮਵਿਸ਼ਵਾਸ ਮਿਲਦਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
- *ਰਿਪੋਰਟ ਕਾਰਡ ਵਿਦਿਆਰਥੀ ਦਾ ਅਕਾਦਮਿਕ ਨਤੀਜਾ ਦੱਸਦਾ ਹੈ, ਅਸੀਂ ਹਰੇਕ ਬੱਚੇ ਲਈ ਵਿਅਕਤੀਗਤ ਧਿਆਨ ਦੇਣ ਅਤੇ ਉਹਨਾਂ ਦੀ ਤਰੱਕੀ ਲਈ ਅਨੁਕੂਲ ਯੋਜਨਾਵਾਂ ਬਣਾਉਣ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ: ਹਰਜੋਤ ਸਿੰਘ ਬੈਂਸ*
- *'ਹਰ ਦਿਨ, ਇਕ ਕਦਮ ਅੱਗੇ' ਪਹਿਲ ਹਰ ਬੱਚੇ ਦੀ ਤਰੱਕੀ ਲਈ ਇੱਕ ਠੋਸ ਕਦਮ ਹੈ: ਹਰਜੋਤ ਸਿੰਘ ਬੈਂਸ*

ਚੰਡੀਗੜ੍ਹ, 8 ਅਕਤੂਬਰ : ਭਗਵੰਤ ਮਾਨ ਸਰਕਾਰ ਵੱਲੋਂ 9 ਅਕਤੂਬਰ 2026 ਨੂੰ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਲਗਭਗ 19, 200 ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮੈਗਾ 'ਮਾਪੇ-ਅਧਿਆਪਕ ਮਿਲਣੀ' ਕਰਵਾਈ ਜਾਵੇਗੀ, ਜਿਸ ਵਿੱਚ ਲਗਭਗ 25 ਲੱਖ ਮਾਪਿਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। "ਹਰ ਦਿਨ, ਇੱਕ ਕਦਮ ਅੱਗੇ" ਵਿਸ਼ੇ ਹੇਠ ਕਰਵਾਏ ਜਾਣ ਵਾਲੇ ਇਸ ਉਪਰਾਲੇ ਰਾਹੀਂ ਮਾਪੇ ਅਤੇ ਅਧਿਆਪਕ ਮਿਲ ਕੇ ਹਰੇਕ ਬੱਚੇ ਦੀ ਤੱਰਕੀ ਦਾ ਜਸ਼ਨ ਮਨਾਉਣਗੇ, ਉਨ੍ਹਾਂ ਖੇਤਰਾਂ ਨੂੰ ਸਮਝਣਗੇ ਜਿਸ ਵਿੱਚ ਬੱਚੇ ਨੂੰ ਸਹਾਇਤਾ ਦੀ ਲੋੜ ਹੋ ਸਕਦੀ ਹੈ ਅਤੇ ਬੱਚੇ ਦੀ ਸਿੱਖਿਆ ਦੇ ਅਗਲੇ ਪੜਾਵਾਂ ਲਈ ਸਾਂਝੇ ਤੌਰ 'ਤੇ ਯੋਜਨਾ ਬਣਾਉਣਗੇ। ਇਹ ਵੱਡ-ਆਕਾਰੀ ਉਪਰਾਲਾ ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਸਿੱਖਿਆ ਦੇ ਖ਼ੇਤਰ ਵਿੱਚ ਨੰਬਰ ਇੱਕ ਰਹਿਣ ਲਈ ਦਿੱਤੀ ਗਈ ਮਾਨਤਾ ਨੂੰ ਹੋਰ ਮਜ਼ਬੂਤੀ ਕਰੇਗਾ।

ਇਹ ਮੈਗਾ ਪੀਟੀਐਮ ਮਾਪਿਆਂ ਨੂੰ ਆਪਣੇ ਬੱਚੇ ਦੇ ਅਧਿਆਪਕ ਨਾਲ ਬੈਠ ਕੇ ਇਹ ਸਮਝਣ ਦਾ ਮੌਕਾ ਦਵੇਗੀ ਕਿ ਉਹਨਾਂ ਦਾ ਬੱਚਾ ਕਿਸ ਖੇਤਰ ਵਿੱਚ ਬਿਹਤਰ ਕਰ ਰਿਹਾ ਹੈ, ਉਹਨਾਂ ਨੂੰ ਕਿੱਥੇ ਮਦਦ ਦੀ ਲੋੜ ਹੋ ਸਕਦੀ ਹੈ ਅਤੇ ਘਰੋਂ ਮਿਲੀ ਹੱਲਾਸ਼ੇਰੀ ਤੇ ਸਕੂਲ ਵਿੱਚ ਮਿਲੀ ਮਦਦ ਬੱਚੇ ਨੂੰ ਭਵਿੱਖ ਸੰਵਾਰਨ ਵਿੱਚ ਕਿਵੇਂ ਸਹਾਈ ਹੋ ਸਕਦੀ ਹੈ।

ਇਸ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਹਰ ਮਾ-ਪਿਓ ਆਪਣੇ ਬੱਚੇ ਨੂੰ ਅੱਗੇ ਵਧਦਾ ਦੇਖਣਾ ਚਾਹੁੰਦਾ ਹੈ। ਇਹ ਮੈਗਾ ਪੀਟੀਐਮ ਹਰ ਇੱਕ ਬੱਚੇ ਦੇ ਭਵਿੱਖ ਨੂੰ ਸੰਵਾਰਨ ਅਤੇ ਪੰਜਾਬ ਦੇ ਸਕੂਲਾਂ ਨੂੰ ਵਿਸ਼ਵ ਵਿੱਚ ਨੰਬਰ ਇੱਕ ਬਣਾਉਣ ਦਾ ਇੱਕ ਮੌਕਾ ਹੈ। ਜਦੋਂ ਸਕੂਲ ਅਤੇ ਪਰਿਵਾਰ ਮਿਲ ਕੇ ਅਗਲਾ ਕਦਮ ਚੁੱਕਦੇ ਹਨ ਤਾਂ ਸਾਡੇ ਬੱਚਿਆਂ ਵਿੱਚ ਵਿਸ਼ਵ ਪੱਧਰ 'ਤੇ ਅਗਵਾਈ ਅਤੇ ਤਰੱਕੀ ਕਰਨ ਲਈ ਆਤਮਵਿਸ਼ਵਾਸ ਪੈਦਾ ਹੋ ਜਾਂਦਾ ਹੈ।"

ਇਸ ਮੌਕੇ ਮਾਪਿਆਂ ਨਾਲ ਵਿਅਕਤੀਗਤ ਮੀਟਿੰਗਾਂ ਕਰਕੇ ਸਬੰਧਤ ਅਧਿਆਪਕ ਹਰੇਕ ਬੱਚੇ ਦਾ ਰਿਪੋਰਟ ਕਾਰਡ ਸਾਂਝਾ ਕਰਨਗੇ ਅਤੇ ਕਲਾਸਰੂਮ ਵਿੱਚ ਉਹਨਾਂ ਦੀ ਸਮੁੱਚੀ ਕਾਰਗੁਜ਼ਾਰੀ, ਹਾਜ਼ਰੀ, ਸਮਰੱਥਾ ਅਤੇ ਸੁਧਾਰ ਵਾਲੇ ਖੇਤਰਾਂ ਬਾਰੇ ਚਰਚਾ ਕਰਨਗੇ। ਅਧਿਆਪਕ ਅਤੇ ਮਾਪੇ ਨਿਰੰਤਰ ਵਿਕਾਸ ਨੂੰ ਯਕੀਨੀ ਬਣਾਉਣ ਲਈ ਹਰੇਕ ਬੱਚੇ ਦੀਆਂ ਵਿਸ਼ੇਸ਼ ਸਿੱਖਣ ਦੀਆਂ ਲੋੜਾਂ ਦੇ ਅਨੁਸਾਰ ਯੋਜਨਾਵਾਂ ਤਿਆਰ ਕਰਨਗੇ। ਇਸ ਦੌਰਾਨ ਮਾਪਿਆਂ ਨੂੰ ਸਵਾਲ ਪੁੱਛਣ ਅਤੇ ਘਰ ਵਿੱਚ ਆਪਣੇ ਬੱਚੇ ਦੀ ਸਿੱਖਣ ਵਿੱਚ ਸਹਾਇਤਾ ਕਰਨ ਦੇ ਸਧਾਰਨ ਤਰੀਕਿਆਂ ਬਾਰੇ ਗੱਲਬਾਤ ਕਰਨ ਦਾ ਮੌਕਾ ਵੀ ਮਿਲੇਗਾ।

ਸਕੂਲ ਵਿਦਿਆਰਥੀ-ਸਹਾਇਤਾ ਪਹਿਲਕਦਮੀਆਂ ਬਾਰੇ ਵੀ ਜਾਗਰੂਕਤਾ ਪੈਦਾ ਕਰਨਗੇ, ਜਦੋਂ ਕਿ ਸਕੂਲ ਪ੍ਰਬੰਧਨ ਕਮੇਟੀ (ਐਸ.ਐਮ.ਸੀ.) ਦੇ ਮੈਂਬਰਾਂ ਨੂੰ ਸਕੂਲਾਂ ਅਤੇ ਬੱਚਿਆਂ ਦੀ ਸਿੱਖਿਆ ਵਿੱਚ ਯੋਗਦਾਨ ਪਾਉਣ ਲਈ ਉਨ੍ਹਾਂ ਦੇ ਸਮੇਂ ਅਤੇ ਮਿਹਨਤ ਲਈ ਮਾਨਤਾ ਦਿੱਤੀ ਜਾਵੇਗੀ।

ਇਸ ਦੌਰਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, "ਸਾਡਾ ਧਿਆਨ ਹਰੇਕ ਬੱਚੇ 'ਤੇ ਵਿਸ਼ੇਸ਼ ਅਤੇ ਨਿੱਜੀ ਧਿਆਨ ਦੇਣ ਅਤੇ ਉਨ੍ਹਾਂ ਦੀ ਤਰੱਕੀ ਲਈ ਸਿੱਖਣ ਦੀਆਂ ਵਿਸ਼ੇਸ਼ ਯੋਜਨਾਵਾਂ ਤਿਆਰ ਕਰਨ 'ਤੇ ਕੇਂਦਰਿਤ ਹੈ। 'ਹਰ ਦਿਨ, ਇੱਕ ਕਦਮ ਅੱਗੇ' ਸਿਰਫ਼ ਇੱਕ ਵਾਅਦਾ ਨਹੀਂ, ਸਗੋਂ ਹਰੇਕ ਵਿਦਿਆਰਥੀ ਦੀ ਸਮਰੱਥਾ ਨੂੰ ਨਿਖਾਰਨ ਅਤੇ ਉਨ੍ਹਾਂ ਦੇ ਸਿੱਖਣ ਦੇ ਸਫ਼ਰ ਨੂੰ ਬਿਹਤਰ ਬਣਾਉਣ ਲਈ ਜ਼ਮੀਨੀ ਪੱਧਰ 'ਤੇ ਚੁੱਕਿਆ ਗਿਆ ਇੱਕ ਠੋਸ ਕਦਮ ਹੈ।"

ਇਹ ਮੈਗਾ ਪੀ.ਟੀ.ਐਮ. ਸਕੂਲਾਂ ਅਤੇ ਮਾਪਿਆਂ ਵਿਚਾਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ 'ਪੰਜਾਬ ਸਿੱਖਿਆ ਕ੍ਰਾਂਤੀ' ਤਹਿਤ ਕੀਤੇ ਜਾ ਰਹੇ ਯਤਨਾਂ ਦਾ ਹੀ ਇੱਕ ਹਿੱਸਾ ਹੈ। ਐਸ.ਐਮ.ਸੀ. ਮੈਂਬਰ ਮਾਪਿਆਂ ਤੱਕ ਪਹੁੰਚ ਕਰਨ ਅਤੇ ਉਨ੍ਹਾਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਵਿੱਚ ਸਕੂਲਾਂ ਦੀ ਮਦਦ ਕਰਨਗੇ। ਇਸ ਰਾਹੀਂ, ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਮਾਪਿਆਂ ਨੂੰ ਆਪਣੇ ਬੱਚੇ ਦੀ ਪ੍ਰਗਤੀ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ ਜਾਵੇ ਅਤੇ ਅਗਲੇ ਪੜਾਅ ਵਿੱਚ ਸਹਾਇਤਾ ਕਰਨ ਦਾ ਵਿਹਾਰਕ ਤਰੀਕਾ ਸੁਝਾਇਆ ਜਾਵੇ। ਇਸ ਨਾਲ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਦੇਸ਼ ਦੇ ਨੰਬਰ ਇੱਕ ਸਿੱਖਿਆ ਪ੍ਰਣਾਲੀ ਵਜੋਂ ਪੰਜਾਬ ਦੀ ਮੋਹਰੀ ਸਥਿਤੀ ਹੋਰ ਮਜ਼ਬੂਤ ਹੋਵੇਗੀ।

*ਮੁੱਖ ਨੁਕਤੇ:*

ਮਿਤੀ ਅਤੇ ਵਿਸ਼ਾ: 9 ਅਕਤੂਬਰ, 2026 | "ਹਰ ਦਿਨ, ਇੱਕ ਕਦਮ ਅੱਗੇ" (ਹਰੇਕ ਬੱਚੇ ਲਈ ਫੈਸਲਾਕੁੰਨ ਕਦਮ)

ਕਵਰੇਜ: ਸਾਰੇ 23 ਜ਼ਿਲ੍ਹਿਆਂ ਵਿੱਚ ਲਗਭਗ 19, 200 ਸਰਕਾਰੀ ਸਕੂਲ

ਮਾਪਿਆਂ ਤੱਕ ਪਹੁੰਚ: ਲਗਭਗ 25 ਲੱਖ ਮਾਪੇ

ਵਿਅਕਤੀਗਤ ਧਿਆਨ: ਕਲਾਸਰੂਮ ਦੀ ਕਾਰਗੁਜ਼ਾਰੀ, ਹਾਜ਼ਰੀ ਅਤੇ ਵਿਸ਼ੇਸ਼ ਸਹਾਇਤਾ ਸਬੰਧੀ ਲੋੜਾਂ ਦੇ ਆਧਾਰ 'ਤੇ ਹਰੇਕ ਵਿਦਿਆਰਥੀ ਲਈ ਵਿਅਕਤੀਗਤ ਵਿਕਾਸ ਯੋਜਨਾਵਾਂ ਅਤੇ ਟੀਚਾਗਤ ਧਿਆਨ।

ਮਾਪਿਆਂ ਦੀ ਜਾਗਰੂਕਤਾ: ਵਿਦਿਆਰਥੀ-ਸਹਾਇਤਾ ਪਹਿਲਕਦਮੀਆਂ ਬਾਰੇ ਜਾਣਕਾਰੀ

ਸਮਾਜਿਕ ਮਾਨਤਾ: ਸਕੂਲਾਂ ਅਤੇ ਬੱਚਿਆਂ ਦੀ ਸਿੱਖਿਆ ਵਿੱਚ ਯੋਗਦਾਨ ਲਈ ਐਸ.ਐਮ.ਸੀ. ਮੈਂਬਰਾਂ ਨੂੰ ਹੱਲਾਸ਼ੇਰੀ

ਸੂਬੇ ਦੀ ਪ੍ਰਾਪਤੀ: ਕੇਂਦਰ ਸਰਕਾਰ ਦੇ ਮੁਲਾਂਕਣਾਂ ਰਾਹੀਂ ਸਕੂਲ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦੇ ਸਭ ਤੋਂ ਬਿਹਤਰ ਪ੍ਰਦਰਸ਼ਨ ਵਾਲੇ ਸੂਬੇ ਵਜੋਂ ਮਿਲੀ ਮਾਨਤਾ ਸਬੰਧੀ ਪੰਜਾਬ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ।

Have something to say? Post your comment

google.com, pub-6021921192250288, DIRECT, f08c47fec0942fa0

Punjab

ਮਾਨ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਪੂਰੇ ਘਟਨਾਕ੍ਰਮ ਦੀ ਜਾਂਚ ਲਈ 3 ਮੈਂਬਰੀ ਐਸਆਈਟੀ ਦਾ ਕੀਤਾ ਗਠਨ

ਗੁਰਦੁਆਰਾ ਭਾਈ ਬਹਿਲੋ ਜੀ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਖਿਲਾਫ਼ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਸੰਗਤਾਂ- ਕਾਹਲਵਾਂ

'ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ' ਤਹਿਤ ਹੁਣ ਤੱਕ ਕਰੀਬ 3,722 ਕਰੋੜ ਰੁਪਏ ਮਹਿਲਾਵਾਂ ਦੇ ਖਾਤਿਆਂ ਵਿੱਚ ਸਿੱਧੇ ਟਰਾਂਸਫਰ

50,000 ਰੁਪਏ ਰਿਸ਼ਵਤ ਲੈਂਦੇ SDO ਨੂੰ ਵਿਜੀਲੈਂਸ ਨੇ ਕੀਤਾ ਰੰਗੇ ਹੱਥੀਂ ਕਾਬੂ

ਗੁਰੂ ਘਰ ਦੇ ਲੰਗਰ ਹਾਲ ’ਤੇ ਹਮਲੇ ਦਾ ਮਾਮਲਾ ਬੇਹੱਦ ਗੰਭੀਰ, ਦੋਸ਼ੀਆਂ ਖਿਲਾਫ ਹੋਵੇ ਸਖ਼ਤ ਕਾਰਵਾਈ- ਐਡਵੋਕੇਟ ਧਾਮੀ

LPU ਹਿੰਸਾ ਮਾਮਲਾ: ਪੰਜਾਬ ਸਰਕਾਰ ਨੇ ਹਾਈਕੋਰਟ ’ਚ ਦਾਖ਼ਲ ਕੀਤੀ ਸਟੇਟਸ ਰਿਪੋਰਟ

ਸੀਬੀਆਈ ਦੀ ਐਫਆਈਆਰ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਓਐਸਡੀ ਦਾ ਪਰਦਾਫਾਸ਼ ਕੀਤਾ, ਪੋਸਟਿੰਗ, ਟੈਂਡਰ ਅਤੇ ਨੀਤੀਗਤ ਫੈਸਲਿਆਂ ਲਈ ਕਥਿਤ ਰਿਸ਼ਵਤ ਦੇ ਵੇਰਵੇ ਦਿੱਤੇ

CM ਮਾਨ ਨੇ ‘ਲਾਲ ਲਕੀਰ’ ਅੰਦਰ ਬਣੇ ਮਕਾਨਾਂ ਦੇ ਮਾਲਕਾਨਾ ਹੱਕ ਦਿੱਤੇ; ਦਹਾਕਿਆਂ ਦੀ ਉਡੀਕ ਖ਼ਤਮ ਹੋਈ

ਆਪ ਨੇ ਭਾਜਪਾ ਸਰਕਾਰ ਵੱਲੋਂ ਈਡੀ-ਸੀਬੀਆਈ ਦੀ ਦੁਰਵਰਤੋਂ ਵਿਰੁੱਧ ਕੀਤਾ ਪ੍ਰਦਰਸ਼ਨ,ਪ੍ਰਧਾਨ ਮੰਤਰੀ ਮੋਦੀ ਦਾ ਫੂਕਿਆ ਪੁਤਲਾ

ਗੈਂਗਸਟਰਾਂ 'ਤੇ ਵਾਰ ਦਾ 260ਵਾਂ ਦਿਨ: ਪੰਜਾਬ ਪੁਲਿਸ ਵੱਲੋਂ 563 ਥਾਈਂ ਛਾਪੇਮਾਰੀ; 230 ਕਾਬੂ