Friday, November 06, 2026
ਤਾਜਾ ਖਬਰਾਂ
• ਪੰਜਾਬ ਸਰਕਾਰ ਵੱਲੋਂ ਐਸਬੀਐਸ ਨਗਰ ਵਿਖੇ ਮੈਡੀਕਲ ਕਾਲਜ ਲਈ ਐਲ.ਓ.ਆਈ. ਜਾਰੀ • ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ 6ਵੀਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖਿਤਾਬ ਆਪਣੇ ਨਾਮ ਕੀਤਾ, ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 5-2 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ • ਮੁੱਖ ਮੰਤਰੀ ਵੱਲੋਂ 3% ਡੀ.ਏ. ਨੂੰ 'ਦੀਵਾਲੀ ਤੋਹਫ਼ਾ' ਦੱਸਣਾ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਅਤੇ ਗੁੰਮਰਾਹਕੁੰਨ: ਡੀ ਟੀ ਐੱਫ • ਪੰਜਾਬ ਨੇ ਐਨਆਰਆਈ ਪੈਨਸ਼ਨਰਾਂ ਲਈ ਸਮਰਪਿਤ ਵਟਸਐਪ ਚੈਟਬੋਟ ਪੇਸ਼ ਕੀਤਾ ਹੈ ਤਾਂ ਜੋ ਉਹ ਆਸਾਨੀ ਨਾਲ ਮੈਨੂਅਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾ ਸਕਣ: ਹਰਪਾਲ ਚੀਮਾ • ਪ੍ਰੇਮ ਸਿੰਘ ਚੰਦੂਮਾਜਰਾ ਨੇ ਪੁਨਰ ਸੁਰਜੀਤ ਨੂੰ ਛੱਡ ਦਿੱਤਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਵਾਪਸੀ ਦੀ ਸੰਭਾਵਨਾ • ਪੰਜਾਬ ਵਿੱਚ ਪਰਾਲੀ ਸਾੜਨ ਦੇ 2,347 ਮਾਮਲੇ ਦਰਜ; ਤਰਨਤਾਰਨ 558 ਮਾਮਲਿਆਂ ਨਾਲ ਸੂਚੀ ਵਿੱਚ ਸਭ ਤੋਂ ਉੱਪਰ

Punjab

ਮੁੱਖ ਮੰਤਰੀ ਵੱਲੋਂ 3% ਡੀ.ਏ. ਨੂੰ 'ਦੀਵਾਲੀ ਤੋਹਫ਼ਾ' ਦੱਸਣਾ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਅਤੇ ਗੁੰਮਰਾਹਕੁੰਨ: ਡੀ ਟੀ ਐੱਫ

ਦਲਜੀਤ ਕੌਰ | November 05, 2026 11:31 PM

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਨੱਪੇ ਹੋਏ ਮਹਿੰਗਾਈ ਭੱਤੇ (ਡੀ.ਏ.) ਵਿੱਚੋਂ ਕੇਵਲ 3% ਦੀ ਕਿਸ਼ਤ ਜਾਰੀ ਕਰਕੇ ਇਸ ਨੂੰ 'ਦੀਵਾਲੀ ਦਾ ਤੋਹਫ਼ਾ' ਐਲਾਨਣ ਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਜਥੇਬੰਦੀ ਨੇ ਇਸ ਬਿਆਨ ਨੂੰ ਲੋਕਾਂ ਅਤੇ ਮੁਲਾਜ਼ਮਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਦੱਸਿਆ।

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਇੱਕ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਪੰਜਾਬ ਦੇ ਅਨੇਕਾਂ ਮੁਲਾਜ਼ਮ ਅਤੇ ਅਧਿਆਪਕ ਆਪਣੀਆਂ ਮੁੱਢਲੀਆਂ ਸਹੂਲਤਾਂ ਅਤੇ ਹੱਕਾਂ ਨੂੰ ਤਰਸ ਰਹੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਮਹਿੰਗਾਈ ਭੱਤੇ ਨੂੰ ਤੋਹਫੇ ਵਜੋਂ ਪੇਸ਼ ਕਰ ਰਹੀ ਹੈ, ਜਦਕਿ ਇਹ ਮੁਲਾਜ਼ਮਾਂ ਦਾ ਅਧਿਕਾਰ ਹੈ ਜੋ ਉਨ੍ਹਾਂ ਨੂੰ ਮਹਿੰਗਾਈ ਦਾ ਮੁਕਾਬਲਾ ਕਰਨ ਲਈ ਮਿਲਣਾ ਹੁੰਦਾ ਹੈ। ਜਿਸਨੂੰ ਸਮੇਂ ਸਿਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਪਰ ਪੰਜਾਬ ਸਰਕਾਰ ਵੱਲੋਂ ਇਸਨੂੰ ਦੇਣ ਵਿੱਚ ਦੇਰੀ ਕਰਨੀ ਅਤੇ ਦੇਰੀ ਕਰਨ ਉਪਰੰਤ ਅਧੂਰਾ ਡੀ ਏ ਜਾਰੀ ਕਰਦਿਆਂ ਵੀ ਸ਼ੋਸ਼ੇਬਾਜ਼ੀ ਕੀਤੀ ਜਾਂਦੀ ਹੈ।

ਆਗੂਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧੇ ਸਵਾਲ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਇਸ ਨੂੰ ਤੋਹਫ਼ਾ ਮੰਨਦੀ ਹੈ, ਤਾਂ ਸਪਸ਼ਟ ਕਰੇ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਿਉਂ ਨਹੀਂ ਹੋ ਸਕੀ? ਸਰਕਾਰ ਵੱਲੋਂ ਕੀਤੇ ਗਏ ਵੱਡੇ-ਵੱਡੇ ਵਾਅਦਿਆਂ ਦੇ ਬਾਵਜੂਦ ਮੁਲਾਜ਼ਮ ਅਜੇ ਵੀ ਪੁਰਾਣੀ ਪੈਨਸ਼ਨ (OPS) ਦੇ ਨੋਟੀਫਿਕੇਸ਼ਨ ਨੂੰ ਅਮਲੀ ਰੂਪ ਵਿੱਚ ਲਾਗੂ ਹੋਣ ਦੀ ਉਡੀਕ ਕਰ ਰਹੇ ਹਨ। ਪੰਜਾਬ ਸਰਕਾਰ ਦੱਸੇ ਕਿ ਪੰਜਾਬ ਤਨਖਾਹ ਸਕੇਲਾਂ ਦੀ ਬਹਾਲੀ ਕਿਉਂ ਨਹੀਂ ਹੋਈ? 17/07/2020 ਦਾ ਲੋਕ-ਵਿਰੋਧੀ ਪੱਤਰ ਰੱਦ ਕਰਕੇ ਕੇਂਦਰੀ ਤਨਖਾਹ ਸਕੇਲਾਂ ਦੀ ਥਾਂ ਪੰਜਾਬ ਦੇ ਆਪਣੇ ਤਨਖਾਹ ਸਕੇਲ ਬਹਾਲ ਕਰਨ ਤੋਂ ਸਰਕਾਰ ਕਿਉਂ ਭੱਜ ਰਹੀ ਹੈ? ਪੰਜਾਬ ਸਰਕਾਰ ਨੇ 253 ਅਧਿਆਪਕਾਂ ਕੋਲੋਂ ਉਨ੍ਹਾਂ ਦਾ ਰੁਜ਼ਗਾਰ ਖੋਹਦਿਆਂ ਉਨ੍ਹਾਂ ਦੇ ਘਰਾਂ ਵਿੱਚ ਹਨੇਰਾ ਫੈਲਾਉਣ ਦੀ ਹਰਕਤ ਕਿਉਂ ਕੀਤੀ ਹੈ? ਕੱਚੇ ਤੇ ਸਪੈਸ਼ਲ ਕਾਡਰ ਅਧਿਆਪਕਾਂ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ? ਸਪੈਸ਼ਲ ਕਾਡਰ, ਕੰਪਿਊਟਰ ਅਤੇ NSQF ਅਧਿਆਪਕਾਂ ਨੂੰ ਪੂਰੇ ਸਕੇਲ ਅਤੇ ਪੱਕਾ ਰੁਜ਼ਗਾਰ ਦੇਣ ਵਰਗਾ ਅਸਲੀ ਦੀਵਾਲੀ ਗਿਫ਼ਟ ਕਿੱਥੇ ਹੈ? ਸਰਕਾਰ ਦੁਆਰਾ ਮਾਣ ਭੱਤਾ ਵਰਕਰਾਂ ਦੀ ਲੁੱਟ ਕਦੋਂ ਬੰਦ ਹੋਵੇਗੀ? ਮਿਡ-ਡੇ-ਮੀਲ, ਆਸ਼ਾ ਅਤੇ ਆਂਗਨਵਾੜੀ ਵਰਕਰਾਂ ਨੂੰ 'ਘੱਟੋ-ਘੱਟ ਉਜਰਤਾਂ ਕਾਨੂੰਨ' ਤਹਿਤ ਬਣਦੀ ਨਿਊਨਤਮ ਤਨਖਾਹ ਦੇਣ ਤੋਂ ਹੱਥ ਪਿੱਛੇ ਕਿਉਂ ਖਿੱਚੇ ਜਾ ਰਹੇ ਹਨ? ਉੱਚ ਯੋਗਤਾ ਪ੍ਰਾਪਤ ਲੱਖਾਂ ਯੋਗਤਾ ਪ੍ਰਾਪਤ ਬੇਰੁਜ਼ਗਾਰ ਸੜਕਾਂ 'ਤੇ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਹਨ। ਕੀ ਉਨ੍ਹਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਬਾਰੇ ਸਰਕਾਰ ਦੀ ਕੋਈ ਯੋਜਨਾਬੰਦੀ ਹੈ?

ਡੀ ਟੀ ਐੱਫ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਸਿੰਘ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਚੇਤਾਵਨੀ ਦਿੱਤੀ ਕਿ ਮੁਲਾਜ਼ਮਾਂ ਦੇ ਹੱਕੀ ਭੱਤਿਆਂ ਦੇ ਮਾਮੂਲੀ ਹਿੱਸੇ ਨੂੰ ਵੱਡੇ ਤੋਹਫ਼ੇ ਵਜੋਂ ਪੇਸ਼ ਕਰਕੇ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾ ਨਹੀਂ ਸਕਦੀ। ਜੱਥੇਬੰਦੀ ਨੇ ਮੰਗ ਕੀਤੀ ਕਿ ਗੁੰਮਰਾਹਕੁੰਨ ਬਿਆਨਬਾਜ਼ੀ ਬੰਦ ਕਰਕੇ ਮੁਲਾਜ਼ਮਾਂ, ਅਧਿਆਪਕਾਂ ਅਤੇ ਬੇਰੁਜ਼ਗਾਰਾਂ ਦੀਆਂ ਅਸਲ ਅਤੇ ਮੁੱਢਲੀਆਂ ਮੰਗਾਂ ਨੂੰ ਤੁਰੰਤ ਹੱਲ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਨੇ ਐਨਆਰਆਈ ਪੈਨਸ਼ਨਰਾਂ ਲਈ ਸਮਰਪਿਤ ਵਟਸਐਪ ਚੈਟਬੋਟ ਪੇਸ਼ ਕੀਤਾ ਹੈ ਤਾਂ ਜੋ ਉਹ ਆਸਾਨੀ ਨਾਲ ਮੈਨੂਅਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾ ਸਕਣ: ਹਰਪਾਲ ਚੀਮਾ

ਪ੍ਰੇਮ ਸਿੰਘ ਚੰਦੂਮਾਜਰਾ ਨੇ ਪੁਨਰ ਸੁਰਜੀਤ ਨੂੰ ਛੱਡ ਦਿੱਤਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਵਾਪਸੀ ਦੀ ਸੰਭਾਵਨਾ

ਪੰਜਾਬ ਵਿੱਚ ਪਰਾਲੀ ਸਾੜਨ ਦੇ 2,347 ਮਾਮਲੇ ਦਰਜ; ਤਰਨਤਾਰਨ 558 ਮਾਮਲਿਆਂ ਨਾਲ ਸੂਚੀ ਵਿੱਚ ਸਭ ਤੋਂ ਉੱਪਰ

ਕਦੇ ਅਕਾਲੀ-ਭਾਜਪਾ ਗੱਠਜੋੜ ਦੇ ਕੱਟੜ ਆਲੋਚਕ ਰਹੇ ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ ਵਿੱਚ ਉਨ੍ਹਾਂ ਦੇ ਪੁਨਰ-ਮਿਲਨ ਦਾ ਸਮਰਥਨ ਕਰਦੇ ਹਨ

ਕੈਪਟਨ ਅਮਰਿੰਦਰ, ਜਿਸਨੇ ਪੰਜਾਬ ਦੇ ਵੋਟਰਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਭਾਜਪਾ ਨੂੰ ਸੱਤਾ ਦੇਣ ਨਾਲ ਪਾਕਿਸਤਾਨ ਨਾਲ ਜੰਗ ਦਾ ਖ਼ਤਰਾ ਹੋ ਸਕਦਾ ਹੈ, ਹੁਣ ਉਸੇ ਪਾਰਟੀ ਦਾ ਬਚਾਅ ਕਰਦਾ ਹੈ

ਨਸ਼ਿਆਂ ਦੀ ਭੇਟ ਚੜ੍ਹ ਰਹੇ ਨੌਜਵਾਨ, ਦੋ ਸਕੇ ਭਰਾਵਾਂ ਸਮੇਤ 3 ਦੀ ਮੌਤ ਨੇ ਪੰਜਾਬ ਸਰਕਾਰ ਦੇ ਨਸ਼ਾ ਮੁਕਤੀ ਦੇ ਦਾਅਵਿਆਂ ਦੀ ਖੋਲ੍ਹੀ ਪੋਲ : ਵਿਜੇ ਸਾਂਪਲਾ

2027 ਦੀਆਂ ਵਿਧਾਨ ਸਭਾ ਚੋਣਾਂ ਲਈ ਬੀਕੇਯੂ (ਕਾਦੀਆਂ) ਵੱਲੋਂ  ਬਿਨਾਂ ਸ਼ਰਤ ਸਮਰਥਨ ਦੇਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁਲਾਰਾ ਮਿਲਿਆ

ਗਿਆਨ ਦੀ ਜੋਤ ਜਗਾਉਂਦੀ ਕਲਮ: ਲੇਖਕ ਡਾ. ਵਿਜੇ ਗਰਗ ਦਾ ਸਾਹਿਤਕ ਸਫ਼ਰ

AAP ਦੇ ਤਿੰਨ ਮੌਜੂਦਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਹਰਮੀਤ ਸਿੰਘ ਪਠਾਣਮਾਜਰਾ ਅਤੇ ਚੇਤਨ ਸਿੰਘ ਜੌੜਾਮਾਜਰਾ ਭਾਜਪਾ ਵਿੱਚ ਸ਼ਾਮਲ

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ 'ਆਪ' ਤੋਂ ਅਸਤੀਫ਼ਾ ਦਿੱਤਾ; ਦੋ ਦਿਨਾਂ ਵਿੱਚ ਅਜਿਹਾ ਕਰਨ ਵਾਲੇ ਤੀਜੇ ਵਿਧਾਇਕ