Thursday, August 20, 2026

Punjab

ਮੋਹਾਲੀ ਪੁਲਿਸ ਵੱਲੋਂ 302 ਭਗੌੜਿਆਂ ਖ਼ਿਲਾਫ਼ ਕਾਰਵਾਈ, 200 ਗ੍ਰਿਫ਼ਤਾਰ

ਪੰਜਾਬ ਨਿਊਜ਼ ਐਕਸਪ੍ਰੈੱਸ | August 20, 2026 09:18 PM

- 102 ਦੇ ਨਾਮ ਵੈਰੀਫਿਕੇਸ਼ਨ ਉਪਰੰਤ ਪੀ ਓ ਲਿਸਟ ਵਿੱਚੋਂ ਬਾਹਰ ਕੀਤੇ ਗਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਅਗਸਤ (ਹਰਜਿੰਦਰ ਸਿੰਘ ਭੱਟੀ): ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ ਭਗੌੜੇ ਅਪਰਾਧੀਆਂ (ਪੀ ਓਜ਼) ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ 1 ਜੂਨ 2025 ਤੋਂ 20 ਅਗਸਤ 2026 ਤੱਕ ਕੁੱਲ 302 ਭਗੌੜਿਆਂ ਸਬੰਧੀ ਕਾਰਵਾਈ ਕਰਦਿਆਂ 200 ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ 102 ਮਾਮਲਿਆਂ ਵਿੱਚ ਤਸਦੀਕ ਤੋਂ ਬਾਅਦ ਉਨ੍ਹਾਂ ਦੇ ਨਾਮ ਪੀ ਓ ਸੂਚੀ ਵਿੱਚੋਂ ਖਾਰਜ ਕੀਤੇ ਗਏ ਹਨ।

ਐੱਸ ਪੀ (ਜਾਂਚ) ਸੌਰਵ ਜਿੰਦਲ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ ਐਸ.ਐਸ.ਪੀ. ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਭਗੌੜੇ ਅਪਰਾਧੀਆਂ ਨੂੰ ਕਾਬੂ ਕਰਨ ਲਈ ਗਠਿਤ ਪੀ ਓ ਸਟਾਫ ਅਤੇ ਵੱਖ-ਵੱਖ ਥਾਣਿਆਂ ਦੀਆਂ ਪੁਲਿਸ ਟੀਮਾਂ ਵੱਲੋਂ ਉਪ ਕਪਤਾਨ ਪੁਲਿਸ (ਕਰਾਈਮ ਅਗੇਂਸਟ ਵੂਮੈਨ ਐਂਡ ਚਾਈਲਡ) ਅਜੀਤਪਾਲ ਸਿੰਘ ਦੀ ਨਿਗਰਾਨੀ ਹੇਠ ਸਾਂਝੇ ਤੌਰ ’ਤੇ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਪੁਲਿਸ ਵੱਲੋਂ ਲਗਾਤਾਰ ਭਗੌੜਿਆਂ ਦੀ ਪਛਾਣ, ਟਰੇਸਿੰਗ ਅਤੇ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਗਈ।

ਉਨ੍ਹਾਂ ਦੱਸਿਆ ਕਿ 302 ਮਾਮਲਿਆਂ ਵਿੱਚੋਂ 200 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ 22 ਮਾਮਲਿਆਂ ਵਿੱਚ ਸਬੰਧਤ ਮੁਕੱਦਮਿਆਂ ਵਿੱਚ ਸਜ਼ਾ, ਬਰੀ ਜਾਂ ਕੇਸ ਰੱਦ ਹੋਣ ਦੀ ਤਸਦੀਕ ਤੋਂ ਬਾਅਦ ਵਿਅਕਤੀਆਂ ਦੇ ਨਾਮ ਪੀ ਓ ਸੂਚੀ ਵਿੱਚੋਂ ਹਟਾਏ ਗਏ। ਇਸੇ ਤਰ੍ਹਾਂ 80 ਭਗੌੜਿਆਂ ਦੀ ਮੌਤ ਹੋਣ ਦੀ ਪੁਸ਼ਟੀ ਤੋਂ ਬਾਅਦ ਉਨ੍ਹਾਂ ਦੇ ਨਾਮ ਵੀ ਪੀ ਓ ਸੂਚੀ ਵਿੱਚੋਂ ਖਾਰਜ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਭਗੌੜਿਆਂ ਵਿੱਚੋਂ 8 ਸੰਗੀਨ ਅਪਰਾਧਾਂ ਨਾਲ ਸਬੰਧਤ, ਜਦਕਿ 13 ਚੈੱਕ ਬਾਊਂਸ ਦੇ ਮਾਮਲਿਆਂ ਵਿੱਚ ਲੋੜੀਂਦੇ ਸਨ।

ਐਸ.ਐਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ ਭਗੌੜੇ ਅਪਰਾਧੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਲਈ ਪੁਲਿਸ ਵੱਲੋਂ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦੇ ਭਗੌੜਿਆਂ ਦੀ ਭਲਾ ਕਰਕੇ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮਾਂ ਨੂੰ ਸਰਗਰਮ ਰੱਖਿਆ ਗਿਆ ਹੈ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ, ਕਾਨੂੰਨ ਅਨੁਸਾਰ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

Have something to say? Post your comment

google.com, pub-6021921192250288, DIRECT, f08c47fec0942fa0

Punjab

ਹਰਚੰਦ ਸਿੰਘ ਬਰਸਟ ਵੱਲੋਂ ਬੂਟਿਆਂ ਦਾ ਲੰਗਰ ਲਗਾਉਣ ਲਈ ਪੰਜਾਬ ਮੰਡੀ ਬੋਰਡ ਕਰਮਚਾਰੀ ਯੂਨੀਅਨ ਸਨਮਾਨਿਤ

66 ਸਾਲਾ ਮਹਿਲਾ ਨੂੰ ਗੰਭੀਰ ਹਾਰਟ ਵਾਲਵ ਲੀਕੇਜ ਤੋਂ ਮਿਲੀ ਰਾਹਤ, ਪਾਰਸ ਹੈਲਥ ਪੰਚਕੂਲਾ ਵਿਖੇ ਸਫਲ ਮਾਈਟ੍ਰਾਕਲਿਪ ਪ੍ਰਕਿਰਿਆ

ਭਾਜਪਾ ਨੇ 2018 ਦੀ ਪੁਰਾਣੀ ਵੀਡੀਓ ਨੂੰ ਨਵੀਂ ਦੱਸ ਕੇ ਕੀਤਾ ਪੋਸਟ; ਪਿੰਡ ਜੱਲ੍ਹਾ ਦੇ ਸਰਕਾਰੀ ਸਕੂਲ ਦੀ ਪਹਿਲਾਂ ਹੀ ਬਦਲ ਚੁੱਕੀ ਹੈ ਨੁਹਾਰ: ਹਰਜੋਤ ਬੈਂਸ

ਪੰਜਾਬ ਸੂਬੇ ਨੇ ਮੋਹਾਲੀ ਦੇ ਸਰਕਾਰੀ ਸੰਸਥਾਨ ਵਿੱਚ ਤਿੰਨ ਹੋਰ ਸਫਲ ਲਿਵਰ ਟਰਾਂਸਪਲਾਂਟ ਨਾਲ ਰਚਿਆ ਨਵਾਂ ਮੀਲ ਪੱਥਰ: ਡਾ. ਬਲਬੀਰ ਸਿੰਘ

ਪੰਜਾਬ ਸਰਕਾਰ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ: ਹਰਪਾਲ ਚੀਮਾ

ਮਹਿਲਾਵਾਂ ਦੀ ਅਗਵਾਈ ਨਾਲ ਮਜ਼ਬੂਤ ਹੋਵੇਗਾ ਲੋਕਤੰਤਰ ਅਤੇ ਸਮਾਵੇਸ਼ੀ ਵਿਕਾਸ: ਸਪੀਕਰ ਸੰਧਵਾਂ ਅਤੇ ਮੰਤਰੀ ਡਾ. ਬਲਜੀਤ ਕੌਰ

ਸਿਹਤ ਮੰਤਰੀ ਵੱਲੋਂ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ

ਸੰਤ ਲੋਂਗੋਵਾਲ ਦੀ ਕੁਰਬਾਨੀ ਪੰਜਾਬ ਦੀ ਅਮਨ-ਸ਼ਾਂਤੀ ਤੇ ਏਕਤਾ ਲਈ ਮਾਰਗਦਰਸ਼ਨ: ਗਿਆਨੀ ਹਰਪ੍ਰੀਤ ਸਿੰਘ

ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ 1,785.29 ਕਰੋੜ ਰੁਪਏ ਜਾਰੀ; 24 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਲਾਭ

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਸ਼ਰਧਾਂਜਲੀ ਭੇਟ