Thursday, October 29, 2026
ਤਾਜਾ ਖਬਰਾਂ
• ਤਰਨ ਤਾਰਨ ਬਾਜ਼ਾਰ ਵਿੱਚ ਗੋਲੀਬਾਰੀ ਵਿੱਚ ਇੱਕ ਦੀ ਮੌਤ, ਦੋ ਜ਼ਖਮੀ; ਹਮਲਾ ਵੀਡੀਓ ਵਿੱਚ ਰਿਕਾਰਡ  • ਝੋਟਾ ਕਮੇਟੀ ਦੀਆਂ ਮੰਗਾਂ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਖ਼ਤ ਰੁਖ਼ ਮਾਨਸਾ ਦੇ ਵਿਰੋਧ ਪ੍ਰਦਰਸ਼ਨ 'ਤੇ ਪੁਲਿਸ ਦੀ ਕਾਰਵਾਈ ਦਾ ਡਰ  • ਮਾਨਸਾ ਵਿੱਚ ਪੰਜਾਬ ਪੁਲਿਸ ਵੱਲੋਂ ਨਸ਼ੇ ਦੀ ਓਵਰਡੋਜ਼ ਨਾਲ ਮਾਰੇ ਗਏ ਨੌਜਵਾਨ ਦੀ ਲਾਸ਼ ਖੋਹਣ ਦੀ ਵਿਰੋਧੀ ਧਿਰ ਵੱਲੋਂ ਨਿੰਦਾ • ਪੰਜਾਬ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਵਾਲੇ ਨੌਜਵਾਨ ਦੀ ਲਾਸ਼ ਜ਼ਬਰਦਸਤੀ ਆਪਣੇ ਕਬਜ਼ੇ ਵਿੱਚ ਲਈ, ਮਾਨਸਾ ਵਿੱਚ ਤਣਾਅ • ਮਾਨਸਾ ਦੇ ਪਿੰਡ ਭੰਮੇ ਕਲਾਂ ਵਿੱਚ ਨਸ਼ੇ ਨਾਲ ਮੌਤ ਦੀ ਭੇਂਟ ਚੜ੍ਹੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੁਲਿਸ ਵਲੋ ਪਰਿਵਾਰ ਤੋ ਖੋਹਣਾ ਸ਼ਰਮਨਾਕ ਘਟਨਾ - ਇਯਾਲੀ • ਹਾਈ ਕੋਰਟ ਨੇ ਡੀਏ ਬਕਾਏ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਸਕੱਤਰ 'ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ, 3 ਨਵੰਬਰ ਨੂੰ ਤਲਬ ਕੀਤਾ

Punjab

ਯੁੱਧ ਨਸ਼ਿਆਂ ਵਿਰੁੱਧ: ਅਹਿਮਦਗੜ੍ਹ ਵਿੱਚ ਨਸ਼ਾ ਤਸਕਰੀ ਦੇ ਮੁਲਜ਼ਮ ਦਾ ਘਰ ਢਾਹਿਆ

ਪੰਜਾਬ ਨਿਊਜ਼ ਐਕਸਪ੍ਰੈੱਸ | October 29, 2026 04:00 PM

- ਰਿਕਾਰਡ ਦੀ ਪੜਤਾਲ ਅਤੇ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਾਅਦ ਕਾਨੂੰਨ ਅਨੁਸਾਰ ਕਾਰਵਾਈ
- ਭਾਰੀ ਪੁਲਿਸ ਬਲ ਦੀ ਤਾਇਨਾਤੀ ਹੇਠ ਕੀਤੀ ਗਈ ਕਾਰਵਾਈ
- ਮੁਲਜ਼ਮ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਅਤੇ ਰੇਲਵੇ ਐਕਟ ਤਹਿਤ ਮਾਮਲੇ ਦਰਜ
- ਪਰਿਵਾਰਾਂ ਦੇ ਦੁੱਖਾਂ 'ਤੇ ਕਿਸੇ ਨੂੰ ਵੀ ਆਪਣੀ ਜ਼ਿੰਦਗੀ ਉਸਾਰਨ ਨਹੀਂ ਦਿੱਤੀ ਜਾਵੇਗੀ: ਐੱਸ.ਐੱਸ.ਪੀ. ਖੱਖ

ਅਹਿਮਦਗੜ੍ਹ /ਮਾਲੇਰਕੋਟਲਾ, 29 ਅਕਤੂਬਰ : "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਨਸ਼ਿਆਂ ਦੇ ਕਾਰੋਬਾਰ ਵਿਰੁੱਧ ਆਪਣਾ ਸਖ਼ਤ ਰੁਖ਼ ਜਾਰੀ ਰੱਖਦਿਆਂ ਮਾਲੇਰਕੋਟਲਾ ਪੁਲਿਸ ਨੇ ਅੱਜ ਵਾਰਡ ਨੰਬਰ 4, ਅਹਿਮਦਗੜ੍ਹ ਵਿਖੇ ਨਸ਼ਾ ਤਸਕਰੀ ਦੇ ਇੱਕ ਮੁਲਜ਼ਮ ਦਾ ਘਰ ਢਾਹ ਦਿੱਤਾ। ਇਹ ਕਾਰਵਾਈ ਲਾਗੂ ਕਾਨੂੰਨ ਅਨੁਸਾਰ ਕੀਤੀ ਗਈ। ਕਾਰਵਾਈ ਤੋਂ ਪਹਿਲਾਂ ਜਾਇਦਾਦ ਦੀ ਮਾਲਕੀ ਅਤੇ ਸਬੰਧਤ ਰਿਕਾਰਡ ਦੀ ਪੜਤਾਲ ਕੀਤੀ ਗਈ ਅਤੇ ਸਮਰੱਥ ਅਧਿਕਾਰੀ ਤੋਂ ਪ੍ਰਵਾਨਗੀ ਲਈ ਗਈ। ਮੁਲਜ਼ਮ ਦੀ ਪਛਾਣ ਸਲੀਮ ਪੁੱਤਰ ਗਾਮਾ ਰਾਮ ਵਾਸੀ ਵਾਰਡ ਨੰਬਰ 4, ਅਹਿਮਦਗੜ੍ਹ, ਜ਼ਿਲ੍ਹਾ ਮਾਲੇਰਕੋਟਲਾ ਵਜੋਂ ਹੋਈ ਹੈ।

ਇਹ ਕਾਰਵਾਈ ਸੀਨੀਅਰ ਕਪਤਾਨ ਪੁਲਿਸ (ਐੱਸ.ਐੱਸ.ਪੀ.) ਹਰਕਮਲ ਪ੍ਰੀਤ ਸਿੰਘ ਖੱਖ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਕਾਰਵਾਈ ਦੀ ਅਗਵਾਈ ਐੱਸ.ਪੀ. (ਡੀ) ਸ੍ਰੀ ਰਮਨਦੀਪ ਸਿੰਘ ਭੁੱਲਰ, ਡੀ.ਐੱਸ.ਪੀ. ਅਹਿਮਦਗੜ੍ਹ ਸ੍ਰੀ ਇੰਦਰਪਾਲ ਸਿੰਘ ਚੌਹਾਨ ਅਤੇ ਐੱਸ.ਐੱਚ.ਓ. ਥਾਣਾ ਸਿਟੀ ਅਹਿਮਦਗੜ੍ਹ ਐੱਸ.ਆਈ. ਬਲੌਰ ਸਿੰਘ ਨੇ ਕੀਤੀ। ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਮੌਕੇ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ ਅਤੇ ਕਾਰਵਾਈ ਸ਼ਾਂਤੀਪੂਰਵਕ ਮੁਕੰਮਲ ਹੋਈ।

ਮੁਲਜ਼ਮ ਖ਼ਿਲਾਫ਼ ਦੋ ਅਪਰਾਧਿਕ ਮਾਮਲੇ ਦਰਜ ਹਨ। ਪਹਿਲਾ ਮਾਮਲਾ ਮੁਕੱਦਮਾ ਨੰਬਰ 14 ਮਿਤੀ 22.05.2017 ਅ/ਧ 3 ਰੇਲਵੇ ਐਕਟ, ਥਾਣਾ ਜੀ.ਆਰ.ਪੀ. ਸੰਗਰੂਰ ਵਿਖੇ ਦਰਜ ਹੈ। ਦੂਜਾ ਮਾਮਲਾ ਮੁਕੱਦਮਾ ਨੰਬਰ 90 ਮਿਤੀ 04.09.2026 ਅ/ਧ 22 ਐੱਨ.ਡੀ.ਪੀ.ਐੱਸ. ਐਕਟ, ਥਾਣਾ ਸਿਟੀ ਅਹਿਮਦਗੜ੍ਹ ਵਿਖੇ ਦਰਜ ਹੈ, ਜਿਸ ਵਿੱਚ ਉਸ ਪਾਸੋਂ 20 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ।

ਕਾਰਵਾਈ ਸਬੰਧੀ ਗੱਲ ਕਰਦਿਆਂ ਐੱਸ.ਐੱਸ.ਪੀ. ਖੱਖ ਨੇ ਕਿਹਾ ਕਿ ਨਸ਼ਿਆਂ ਦੀ ਅਸਲ ਕੀਮਤ ਘਰਾਂ ਅੰਦਰ ਚੁਕਾਈ ਜਾਂਦੀ ਹੈ। "ਸਾਡੀਆਂ ਗਲੀਆਂ ਵਿੱਚ ਵਿਕਣ ਵਾਲੀ ਹਰ ਗੋਲੀ ਕਿਸੇ ਨਾ ਕਿਸੇ ਪਰਿਵਾਰ ਤੱਕ ਪਹੁੰਚਦੀ ਹੈ। ਉਹ ਉਸ ਮਾਂ ਤੱਕ ਪਹੁੰਚਦੀ ਹੈ ਜੋ ਦੇਰ ਰਾਤ ਤੱਕ ਦਰਵਾਜ਼ੇ 'ਤੇ ਉਡੀਕ ਕਰਦੀ ਹੈ, ਉਸ ਪਿਤਾ ਤੱਕ ਜੋ ਚੁੱਪ-ਚਾਪ ਆਪਣੀ ਉਮਰ ਭਰ ਦੀ ਕਮਾਈ ਇਲਾਜ 'ਤੇ ਖ਼ਰਚ ਕਰ ਦਿੰਦਾ ਹੈ, ਅਤੇ ਉਨ੍ਹਾਂ ਬੱਚਿਆਂ ਤੱਕ ਜੋ ਨਸ਼ੇ ਕਾਰਨ ਆਪਣੇ ਮਾਤਾ ਜਾਂ ਪਿਤਾ ਨੂੰ ਗੁਆਉਂਦੇ ਦੇਖ ਕੇ ਵੱਡੇ ਹੁੰਦੇ ਹਨ। ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਇਸੇ ਦਰਦ ਤੋਂ ਮੁਨਾਫ਼ਾ ਕਮਾਉਂਦੇ ਹਨ। ਮਾਲੇਰਕੋਟਲਾ ਵਿੱਚ ਅਜਿਹੀਆਂ ਗਤੀਵਿਧੀਆਂ ਨੂੰ ਕੋਈ ਪਨਾਹ ਨਹੀਂ ਮਿਲੇਗੀ, " ਉਨ੍ਹਾਂ ਕਿਹਾ।

ਉਨ੍ਹਾਂ ਅੱਗੇ ਕਿਹਾ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤੀ ਗਈ ਹੈ। "ਸਾਡੀ ਲੜਾਈ ਨਸ਼ਿਆਂ ਅਤੇ ਇਨ੍ਹਾਂ ਨੂੰ ਫੈਲਾਉਣ ਵਾਲਿਆਂ ਵਿਰੁੱਧ ਹੈ, ਨਾ ਕਿ ਪਰਿਵਾਰ ਦੇ ਬੇਕਸੂਰ ਮੈਂਬਰਾਂ ਵਿਰੁੱਧ, " ਉਨ੍ਹਾਂ ਕਿਹਾ।

ਐੱਸ.ਐੱਸ.ਪੀ. ਖੱਖ ਨੇ ਇਸ ਧੰਦੇ ਵਿੱਚ ਸ਼ਾਮਲ ਲੋਕਾਂ ਨੂੰ ਵੀ ਅਪੀਲ ਕੀਤੀ। "ਪਿੱਛੇ ਹਟ ਕੇ ਇਮਾਨਦਾਰੀ ਦੀ ਜ਼ਿੰਦਗੀ ਚੁਣਨ ਲਈ ਕਦੇ ਵੀ ਦੇਰ ਨਹੀਂ ਹੁੰਦੀ। ਨਸ਼ੇ ਦੀ ਲਤ ਨਾਲ ਜੂਝ ਰਿਹਾ ਕੋਈ ਵੀ ਵਿਅਕਤੀ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਅਤੇ ਓਟ ਕਲੀਨਿਕਾਂ ਵਿੱਚ ਮੁਫ਼ਤ ਇਲਾਜ ਪ੍ਰਾਪਤ ਕਰ ਸਕਦਾ ਹੈ, ਅਤੇ ਮਾਲੇਰਕੋਟਲਾ ਪੁਲਿਸ ਮਦਦ ਮੰਗਣ ਵਾਲੇ ਹਰ ਪਰਿਵਾਰ ਦੇ ਨਾਲ ਖੜ੍ਹੀ ਹੈ, " ਉਨ੍ਹਾਂ ਕਿਹਾ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੀ ਵਿਕਰੀ ਜਾਂ ਤਸਕਰੀ ਸਬੰਧੀ ਕੋਈ ਵੀ ਜਾਣਕਾਰੀ ਨੇੜਲੇ ਥਾਣੇ ਜਾਂ ਸੇਫ਼ ਪੰਜਾਬ ਹੈਲਪਲਾਈਨ 9779-100-200 'ਤੇ ਸਾਂਝੀ ਕੀਤੀ ਜਾਵੇ। ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

Have something to say? Post your comment

google.com, pub-6021921192250288, DIRECT, f08c47fec0942fa0

Punjab

ਗੈਂਗਸਟਰਾਂ 'ਤੇ ਵਾਰ ਦਾ 282ਵਾਂ ਦਿਨ: ਪੰਜਾਬ ਪੁਲਿਸ ਵੱਲੋਂ 528 ਥਾਈਂ ਛਾਪੇਮਾਰੀ; 188 ਕਾਬੂ

ਸੁਖਬੀਰ ਬਾਦਲ ਨੇ ਉਦਯੋਗ ਤੇ ਵਪਾਰ ਨੂੰ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਨਿਵੇਸ਼ ਤੇ ਵਿਕਾਸ ਦਾ ਮਾਹੌਲ ਦੇਵੇਗੀ

ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਸਰਕਾਰੀ ਖਰੀਦ 100 ਲੱਖ ਮੀਟ੍ਰਿਕ ਟਨ ਤੋਂ ਪਾਰ: ਕਟਾਰੂਚੱਕ

ਹਰਪਾਲ ਚੀਮਾ ਵੱਲੋਂ ਵਿਭਾਗਾਂ ਨੂੰ ਯੋਗ ਆਊਟਸੋਰਸ ਮੁਲਾਜ਼ਮਾਂ ਨੂੰ ਠੇਕੇ 'ਤੇ ਲਿਆਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼

ਭਾਜਪਾ ਗੁਜਰਾਤ ਤੋਂ ਪੂਰੇ ਦੇਸ਼ ਵਿੱਚ ਚਿੱਟਾ ਫੈਲਾ ਰਹੀ ਹੈ, ਜਦੋਂ ਕਿ ਮਾਨ ਸਰਕਾਰ ਨਸ਼ਿਆਂ ਖਿਲਾਫ ਲੜ ਰਹੀ ਹੈ ਫੈਸਲਾਕੁੰਨ ਲੜਾਈ: ਹਰਪਾਲ ਚੀਮਾ

ਪਿਛਲੀਆਂ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਸਰਕਾਰਾਂ ਨੇ ਪੰਜਾਬ ਦਾ ਨਹਿਰੀ ਨੈੱਟਵਰਕ ਕੀਤਾ ਤਬਾਹ: ਬਲਤੇਜ ਪੰਨੂ

4 ਨਵੰਬਰ ਨੂੰ ਸੰਗਰੂਰ ਵਿੱਚ ਰਾਹੁਲ ਗਾਂਧੀ ਦੀ ‘ਇਨਸਾਫ਼ ਰੈਲੀ’, ਪੰਜਾਬ ਦੇ ਇੱਕ ਲੱਖ ਤੋਂ ਵੱਧ ਲੋਕ ਹੋਣਗੇ ਸ਼ਾਮਲ: ਪਰਗਟ ਸਿੰਘ

PSPCL ਵੱਲੋਂ ਅਕਤੂਬਰ 2026 ਦੇ ਇਨੋਵੇਸ਼ਨ ਮੁਕਾਬਲੇ ਤਹਿਤ ਚੁਣੇ ਗਏ ਨਵੀਨਤਮ ਵਿਚਾਰਾਂ ਨੂੰ ਲਾਗੂ ਕਰਨ ਲਈ ਟੀਮ ਲੀਡਰ ਨਿਯੁਕਤ

ਖੇਤੀਬਾੜੀ ਵਿਭਾਗ ਵੱਲੋਂ ਅਣ-ਅਧਿਕਾਰਤ ਗੋਦਾਮ ਕੀਤਾ ਗਿਆ ਸੀਲ, FIR ਦਰਜ

ਤਰਨ ਤਾਰਨ ਵਿਖੇ ਕਰੀਬ 5.94 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਅੰਬੇਦਕਰ ਭਵਨ ਅੰਤਿਮ ਪੜਾਅ ਵਿੱਚ: ਡਾ. ਬਲਜੀਤ ਕੌਰ