Monday, October 05, 2026
ਤਾਜਾ ਖਬਰਾਂ
• ਕੀਆ ਇੰਡੀਆ ਨੇ ਕੈਂਟੋਨਮੈਂਟ ਬੋਰਡ ਅੰਬਾਲਾ ਦੇ ਸਹਿਯੋਗ ਨਾਲ ਪ੍ਰੋਜੈਕਟ ਡੀ.ਆਰ.ਓ.ਪੀ. ਦੇ ਪੰਜਵੇਂ ਪੜਾਅ ਦੀ ਸ਼ੁਰੂਆਤ ਕੀਤੀ, ਇੰਡਿਅਨ ਪਾਲਿਊਸ਼ਨ ਕੰਟਰੋਲ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਲਾਗੂਕਰਨ • ਤਿੰਨ ਮਾਸੂਮ ਬੱਚਿਆਂ ਦੀ ਮੌਤ ਦਾ ਮਾਮਲਾ ਟਰੇਸ, ਮਾਂ ਹੀ ਨਿਕਲੀ ਬੱਚਿਆਂ ਦੀ ਕਾਤਿਲ • ਕੈਨੇਡਾ ਦੇ ਸਸਕੈਚਵਨ ਵਿੱਚ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਸਿਖਲਾਈ ਪਾਇਲਟਾਂ ਦੀ ਮੌਤ • ਬੀਐਸਐਫ ਨੇ ਅਕਾਲ ਤਖ਼ਤ ਦੇ ਜਥੇਦਾਰ, ਸਿੱਖ ਸੰਗਤ ਨੂੰ ਜ਼ੀਰੋ ਲਾਈਨ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ; ਅਕਾਲ ਤਖ਼ਤ ਦੇ ਜਥੇਦਾਰ ਨੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਅਰਦਾਸ ਕੀਤੀ • ਮਾਲੇਰਕੋਟਲਾ ਦੇ ਡੀਸੀ 'ਤੇ ਸਟਾਫ ਨੂੰ 'ਅਪਮਾਨਿਤ' ਕਰਨ ਦਾ ਦੋਸ਼; ਕਰਮਚਾਰੀਆਂ ਨੇ 25 ਸਤੰਬਰ ਨੂੰ ਹੜਤਾਲ ਦਾ ਐਲਾਨ ਕੀਤਾ • ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ AAP ਸਰਕਾਰ ਦਾ ਧੋਖਾ, 8% DA ਵਧਾ ਕੇ ਆਪਣੀ ਪਿੱਠ ਥਪਥਪਾ ਰਹੀ ਸਰਕਾਰ: ਤਰੁਣ ਚੁਗ

Punjab

ਰਾਸ਼ਟਰੀ ਸਵੈ-ਇੱਛਤ ਖੂਨਦਾਨ ਦਿਵਸ: ਸਿਹਤ ਮੰਤਰੀ ਵੱਲੋਂ ਖੂਨਦਾਨੀਆਂ, ਐਨਜੀਓਜ਼ ਅਤੇ ਬਲੱਡ ਸੈਂਟਰਾਂ ਦਾ ਸਨਮਾਨ

ਪੰਜਾਬ ਨਿਊਜ਼ ਐਕਸਪ੍ਰੈੱਸ | October 05, 2026 05:24 PM

- *ਕਾਲਜ ਵਿਦਿਆਰਾਥੀਆਂ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਖੂਨਦਾਨ ਕਰਨ ਦਾ ਲੈਣਾ ਚਾਹੀਦੈ ਅਹਿਦ: ਡਾ. ਬਲਬੀਰ ਸਿੰਘ*
- *ਹੋਰਨਾਂ ਨੂੰ ਖੂਨਦਾਨ ਲਈ ਪ੍ਰੇਰਣ ਵਾਸਤੇ ਵਲੰਟੀਅਰਜ਼ ਨੂੰ ‘ਸਟਾਰ ਡੋਨਰਜ਼’ ਤੋਂ ‘ਸਟਾਰ ਮੋਟੀਵੇਟਰਜ਼’ ਬਣਨ ਦੀ ਕੀਤੀ ਅਪੀਲ*
- *ਸਿਹਤ ਮੰਤਰੀ ਵੱਲੋਂ ਵਿਭਾਗ ਨੂੰ ਹੈਪੇਟਾਈਟਸ-ਸੀ ਦੀ ਪਾਜ਼ਟੇਵਿਟੀ ਦਰ ਨੂੰ ਰਾਸ਼ਟਰੀ ਔਸਤ ਤੋਂ ਘੱਟ ਰੱਖਣ ਲਈ ਯਤਨਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼*
- *ਸਵੈ-ਇੱਛਤ ਖੂਨਦਾਨ ਕਰਨ ਵਿੱਚ ਪੰਜਾਬ ਨੇ ਰਾਸ਼ਟਰੀ ਪੱਧਰ ’ਤੇ ਤੀਜਾ ਸਥਾਨ ਹਾਸਲ ਕੀਤਾ; ਇਕੱਤਰ ਕੀਤੇ 5.44 ਲੱਖ ਯੂਨਿਟ ਖੂਨ ਵਿਚ ਸਰਕਾਰੀ ਕੇਂਦਰਾਂ ਦਾ ਯੋਗਦਾਨ 99.6 ਫੀਸਦੀ*
- *ਪਠਾਨਕੋਟ ਨੂੰ ‘ਸਕਸ਼ਮ ਜ਼ਿਲ੍ਹਾ’ ਅਤੇ ਛੇ ਹੋਰ ਜ਼ਿਲਿ੍ਹਆਂ ਨੂੰ ‘ਸੁਰੱਖਿਅਤ ਜ਼ਿਲ੍ਹੇ’ ਦਾ ਦਿੱਤਾ ਖ਼ਿਤਾਬ*

ਚੰਡੀਗੜ੍ਹ, 5 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਾਰਿਆਂ ਲਈ ਸੁਰੱਖਿਅਤ ਖੂਨ ਦੀ ਉਪਲਬਧਤਾ ਯਕੀਨੀ ਬਣਾਉਣ ਦੀ ਵਚਨਵਧਤਾ ਦੁਹਰਾਉਂਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਮਿਉਂਸਪਲ ਭਵਨ ਵਿਖੇ ‘ਰਾਸ਼ਟਰੀ ਸਵੈ-ਇੱਛਤ ਖੂਨਦਾਨ ਦਿਵਸ’ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਖੂਨਦਾਨੀਆਂ, ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਅਤੇ ਖੂਨ ਕੇਂਦਰਾਂ ਨੂੰ ਸਨਮਾਨਿਤ ਕੀਤਾ।

ਇਸ ਸਮਾਗਮ ਦੌਰਾਨ, ਸਿਹਤ ਮੰਤਰੀ ਨੇ ਕੇਂਦਰ ਸਰਕਾਰ ਦੇ ‘ਈ-ਰਕਤਕੋਸ਼’ ਪੋਰਟਲ ’ਤੇ ਪ੍ਰਤੀ ਮਿਲੀਅਨ ਆਬਾਦੀ ਪਿੱਛੇ ਸਵੈ-ਇੱਛਾ ਨਾਲ ਖੂਨ ਦਾਨ ਕਰਨ ਵਿੱਚ ਦੇਸ਼ ਭਰ ’ਚੋਂ ਤੀਜਾ ਸਥਾਨ ਹਾਸਲ ਕਰਨ ਅਤੇ ਦੁਬਾਰਾ ਖੂਨਦਾਨ ਕਰਨ ਵਾਲੇ ਸਵੈ-ਇੱਛਤ ਦਾਨੀਆਂ’ ਦੀ ਗਿਣਤੀ ਵਿੱਚ ਦੇਸ਼ ਦੀ ਅਗਵਾਈ ਕਰਨ ਲਈ ਪੰਜਾਬ ਦੀ ਸ਼ਾਨਦਾਰ ਪ੍ਰਾਪਤੀ ’ਤੇ ਮਾਣ ਜ਼ਾਹਰ ਕੀਤਾ। ਇਸ ਦੌਰਾਨ ਡਾ. ਬਲਬੀਰ ਸਿੰਘ ਨੇ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕਾਊਂਸਲ ਦਾ ਵਿਸ਼ੇਸ਼ ਯਾਦਗਾਰੀ ਕਿਤਾਬਚਾ ਵੀ ਜਾਰੀ ਕੀਤਾ, ਜਿਸ ਵਿੱਚ ਸੂਬੇ ਦੀਆਂ ਪ੍ਰਮੁੱਖ ਪ੍ਰਾਪਤੀਆਂ, ਵਧੀਆ ਕਾਰਜ-ਪ੍ਰਣਾਲੀਆਂ ਅਤੇ ਖੂਨਦਾਨੀਆਂ ਦੇ ਯੋਗਦਾਨ ਨੂੰ ਦਰਸਾਇਆ ਗਿਆ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਸੂਬੇ ਵਿੱਚ ਸਿਹਤ ਸੰਭਾਲ ਅਤੇ ਖੂਨ ਸੰਚਾਰ ਸੇਵਾਵਾਂ ਵਿੱਚ ਸੁਧਾਰ ਲਿਆਉਣ ਲਈ ਚਾਰ ਮੁੱਖ ਖੇਤਰਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਕਾਲਜ ਪੜ੍ਹਦੇ ਹਰੇਕ ਵਿਦਿਆਰਥੀ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਖੂਨਦਾਨ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ।

ਸਰਗਰਮ ਖੂਨਦਾਨੀਆਂ ਨੂੰ ਇਸ ਨੇਕ ਕਾਰਜ ਲਈ ’ਚੈਂਪੀਅਨ’ ਵਜੋਂ ਅੱਗੇ ਆਉਣ ਲਈ ਉਤਸ਼ਾਹਿਤ ਕਰਦਿਆਂ ਉਨ੍ਹਾਂ ਕਿਹਾ, ‘‘ਤੁਸੀਂ ਆਪਣੇ ਨਿਰਸਵਾਰਥ ਕਾਰਜਾਂ ਰਾਹੀਂ ਆਪਣੀ ਵਚਨਬੱਧਤਾ ਸਾਬਤ ਕੀਤੀ ਹੈ। ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ‘ਸਟਾਰ ਡੋਨਰਜ਼’ ਤੋਂ ’ਸਟਾਰ ਮੋਟੀਵੇਟਰਜ਼’ ਬਣੋ ਤਾਂ ਜੋ ਹੋਰ ਲੋਕਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਜਾਨਾਂ ਬਚਾਉਣ ਲਈ ਪ੍ਰੇਰਿਆ ਜਾ ਸਕੇ।’’

ਇਲਾਕੇ ਵਿੱਚ ਹੈਪੇਟਾਈਟਸ- ਸੀ ਦੇ ਫੈਲਾਅ ’ਤੇ ਚਿੰਤਾ ਪ੍ਰਗਟ ਕਰਦਿਆਂ ਸਿਹਤ ਮੰਤਰੀ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਢੁਕਵੀਂ ਸਕ੍ਰੀਨਿੰਗ, ਵਿਆਪਕ ਟਰੈਕਿੰਗ, ਸਮੇਂ ਸਿਰ ਇਲਾਜ ਅਤੇ ਖੂਨ ਸਬੰਧੀ ਸੁਰੱਖਿਆ ਦੇ ਸਖ਼ਤ ਨਿਯਮਾਂ ਰਾਹੀਂ ਪੰਜਾਬ ਵਿੱਚ ਹੈਪੇਟਾਈਟਸ -ਸੀ ਦੀ ਪਾਜ਼ੇਟਿਵਿਟੀ ਦਰ ਨੂੰ ਰਾਸ਼ਟਰੀ ਔਸਤ ਤੋਂ ਹੇਠਾਂ ਲਿਆਉਣ ਲਈ ’ਮਿਸ਼ਨ ਮੋਡ’ ਵਿੱਚ ਕੰਮ ਕਰਨ।

ਉਨ੍ਹਾਂ ਦੁਹਰਾਇਆ ਕਿ ਸਰਕਾਰ, ਖੂਨ ਚੜ੍ਹਾਉਣ ਦੀ ਪ੍ਰਕਿਰਿਆ ਨੂੰ ਸੁਰੱਖਿਅਤ ਬਣਾਉਣ ਲਈ ਉੱਨਤ ‘ਨਿਊਕਲੀਕ ਐਸਿਡ ਟੈਸਟਿੰਗ’ (ਐਨਏਟੀ) ਅਤੇ ’ਕੈਮੀਲਿਊਮਿਨੇਸੈਂਸ ਇਮਯੂਨੋਐਸੇ’ (ਸੀਐਲਆਈਏ) ਤਕਨੀਕਾਂ ਨੂੰ ਲਾਗੂ ਕਰ ਰਹੀ ਹੈ ਤਾਂ ਜੋ ਜਾਂਚ ਨਾਲ ਸਬੰਧਤ ‘ਵਿੰਡੋ ਪੀਰੀਅਡ’ ਨੂੰ ਘਟਾਇਆ ਜਾ ਸਕੇ ਅਤੇ ਐੱਚ.ਆਈ.ਵੀ. , ਹੈਪੇਟਾਈਟਸ ਬੀ ਅਤੇ ਹੈਪੇਟਾਈਟਸ -ਸੀ ਵਰਗੀਆਂ ਲਾਗਾਂ ਦੇ ਫੈਲਾਅ ਨੂੰ ਖ਼ਤਮ ਕੀਤਾ ਜਾ ਸਕੇ।

ਸੂਬੇ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਨੇ ਖੂਨ ਚੜ੍ਹਾਉਣ ਲਈ ਮਜ਼ਬੂਤ ਢਾਂਚਾ ਤਿਆਰ ਕੀਤਾ ਹੈ, ਜਿਸ ਵਿੱਚ 198 ਲਾਇਸੰਸਸ਼ੁਦਾ ਬਲੱਡ ਸੈਂਟਰ (49 ਸਰਕਾਰੀ, 7 ਫੌਜੀ ਅਤੇ 142 ਨਿੱਜੀ/ਟਰੱਸਟ ਵਲੋਂ ਸੰਚਾਲਿਤ) ਸ਼ਾਮਲ ਹਨ। ਸਾਲ 2025-26 ਦੌਰਾਨ, ਸੂਬੇ ਭਰ ਵਿੱਚ 6583 ਖੂਨਦਾਨ ਕੈਂਪਾਂ ਰਾਹੀਂ ਕੁੱਲ 5, 44, 167 ਯੂਨਿਟ ਖੂਨ ਇਕੱਤਰ ਕੀਤਾ ਗਿਆ। ਸਰਕਾਰੀ ਬਲੱਡ ਸੈਂਟਰਾਂ ਵਿੱਚ ਇਕੱਠੇ ਕੀਤੇ ਗਏ 1, 78, 382 ਯੂਨਿਟਾਂ ਵਿੱਚੋਂ, 1, 77, 583 ਯੂਨਿਟ—ਲਗਭਗ 99.6 ਫੀਸਦੀ—ਸਵੈ-ਇੱਛਤ ਖੂਨਦਾਨੀਆਂ ਵੱਲੋਂ ਦਾਨ ਕੀਤੇ ਗਏ ਸਨ।

ਖੂਨਦਾਨ ਬਾਰੇ ਫੈਲੀਆਂ ਗਲਤ ਧਾਰਨਾਵਾਂ ਨੂੰ ਰੱਦ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ, ‘‘ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜ਼ੋਰੀ ਜਾਂ ਘਾਟ ਨਹੀਂ ਆਉਂਦੀ। ਚੰਗੀ ਸਿਹਤ ਜੀਵਨ ਦਾ ਅਸਲ ਖਜ਼ਾਨਾ ਹੈ ਅਤੇ ਨਿਯਮਤ ਖੂਨਦਾਨ ਨਾ ਸਿਰਫ਼ ਸਾਨੂੰ ਤੰਦਰੁਸਤ ਅਤੇ ਚੁਸਤ-ਦਰੁਸਤ ਰੱਖਦਾ ਹੈ ਸਗੋਂ ਕੀਮਤੀ ਜਾਨਾਂ ਵੀ ਬਚਾਉਂਦਾ ਹੈ। ਆਓ, ਅਸੀਂ ਪੰਜਾਬ ਵਿੱਚ ਨਿਯਮਤ ਸਵੈ-ਇੱਛਤ ਖੂਨਦਾਨ ਨੂੰ ਲੋਕ ਲਹਿਰ ਬਣਾਈਏ।’’

ਸੂਬਾ ਪੱਧਰੀ ਸਨਮਾਨ ਸਮਾਰੋਹ ਦੌਰਾਨ, ਕੋਟਕਪੂਰਾ ਦੇ ‘ਪੀ.ਬੀ.ਜੀ. ਵੈਲਫੇਅਰ ਕਲੱਬ’ ਨੇ ਸਰਕਾਰੀ ਕੇਂਦਰਾਂ ਨੂੰ ਖੂਨ ਦੇ 8, 933 ਯੂਨਿਟ ਸਪਲਾਈ ਕਰਨ ਲਈ ਸਵੈ-ਇੱਛਤ ਖੂਨਦਾਨ ਸੰਸਥਾਵਾਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਪੁਰਸ਼ ਦਾਨੀਆਂ ਵਿੱਚ, ਬਠਿੰਡਾ ਦੇ ਸੁਰਿੰਦਰ ਪਾਲ ਨੂੰ 149 ਵਾਰ ਖੂਨਦਾਨ ਕਰਕੇ ਪੰਜਾਬ ਵਿੱਚ ਮੋਹਰੀ ਸਥਾਨ ਪ੍ਰਾਪਤ ਕਰਨ ਜਦੋਂ ਕਿ ਮਹਿਲਾਵਾਂ ਵਿੱਚ 69 ਵਾਰ ਖੂਨ ਦਾਨ ਕਰ ਕੇ ਜਲੰਧਰ ਦੀ ਹਰਵਿੰਦਰ ਕੌਰ ਮੋਹਰੀ ਰਹੀ, ਨੂੰ ਸਨਮਾਨਿਤ ਕੀਤਾ ਗਿਆ।

ਕੁੱਲ ਮਿਲਾ ਕੇ, 17 ਸੈਂਚੁਰੀਅਨ ਪੁਰਸ਼ ਦਾਨੀਆਂ (100 ਤੋਂ ਵਧ ਵਾਰ ਖੂਨ ਦਾਨ ਕਰਨ ਵਾਲੇ), 18 ਮਹਿਲਾ ਦਾਨੀਆਂ (25 ਤੋਂ ਵਧ ਵਾਰ ਖੂਨ ਦਾਨ ਕਰਨ), ਚਾਰ ਵਿਸ਼ੇਸ਼ ਤੌਰ ’ਤੇ ਦਿਵਿਆਂਗ ਦਾਨੀਆਂ, 12 ਸਿੰਗਲ-ਡੋਨਰ ਪਲੇਟਲੇਟ (ਐਸਡੀਪੀ) ਐਪੀਰੇਸਿਸ ਦਾਨੀਆਂ ਅਤੇ ਛੇ ਸਵੈ-ਇੱਛੁਕ ਸੰਗਠਨਾਂ ਨੂੰ ਸਨਮਾਨਿਤ ਕੀਤਾ ਗਿਆ। ਸੇਵਾਮੁਕਤ ਸਿਵਲ ਸਰਜਨ ਡਾ. ਅਜੇ ਬੱਗਾ ਨੂੰ ਸਵੈ-ਇੱਛਤ ਬਲੱਡ ਟ੍ਰਾਂਸਫਿਊਜ਼ਨ ਲਈ ਉਨ੍ਹਾਂ ਦੀਆਂ ਸੇਵਾਵਾਂ ਲਈ ਵੱਕਾਰੀ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਪਟਿਆਲਾ ਅਤੇ ਸੰਗਰੂਰ ਨੂੰ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹੇ ਘੋਸ਼ਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਘੱਟੋ-ਘੱਟ ਡਿਸਕਾਰਡ ਦਰਾਂ, ਸਭ ਤੋਂ ਵੱਧ ਕੰਪੋਨੈਂਟ ਸੈਪਰੇਸ਼ਨ ਅਤੇ ਥੈਲੇਸੀਮੀਆ ਦੇ ਮਰੀਜ਼ਾਂ ਲਈ ਸਮਰਪਿਤ ਸਪਲਾਈ ਪ੍ਰਦਰਸ਼ਿਤ ਕਰਨ ਵਾਲੇ ਖੂਨ ਕੇਂਦਰਾਂ ਨੂੰ ਵੀ ਸਨਮਾਨ ਦਿੱਤੇ ਗਏ। ਟ੍ਰਾਂਸਫਿਊਜ਼ਨ ਮੈਡੀਸਨ ਵਿਭਾਗ ਪੀਜੀਆਈਐਮਆਰ ਚੰਡੀਗੜ੍ਹ ਅਤੇ ਸਰਕਾਰੀ ਮੈਡੀਕਲ ਕਾਲਜ, ਸੈਕਟਰ-32, ਚੰਡੀਗੜ੍ਹ ਨੂੰ ਵੀ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਅਕਾਦਮਿਕ ਸਿਖਲਾਈ ਸਹਾਇਤਾ ਲਈ ਸਨਮਾਨਿਤ ਕੀਤਾ ਗਿਆ।

ਐਚਆਈਵੀ ਕੰਟਰੋਲ ਵਿੱਚ ਮਹੱਤਵਪੂਰਨ ਪ੍ਰਗਤੀ ਦਾ ਹਵਾਲਾ ਦਿੰਦਿਆਂ ਮੰਤਰੀ ਨੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਐਚਆਈਵੀ 95- 95-95 ਕੈਸਕੇਡ ਟੀਚਿਆਂ ਤਹਿਤ ਸ਼ਲਾਘਾਯੋਗ ਕਾਰਗੁਜ਼ਾਰੀ ਕਰਨ ਵਾਲੇ ਜ਼ਿਲਿ੍ਹਆਂ ਦਾ ਵੀ ਸਨਮਾਨ ਕੀਤਾ। ਪਠਾਨਕੋਟ ਨੂੰ ’ਸਕਸ਼ਮ ਜ਼ਿਲ੍ਹੇ’ ਵਜੋਂ ਸਨਮਾਨਿਤ ਕੀਤਾ ਗਿਆ, ਜਦੋਂ ਕਿ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ, ਕਪੂਰਥਲਾ, ਐਸਏਐਸ ਨਗਰ (ਮੋਹਾਲੀ) ਅਤੇ ਬਠਿੰਡਾ ਨੂੰ ’ਸੁਰੱਖਿਅਤ ਜ਼ਿਲ੍ਹੇ’ ਦਾ ਖਿਤਾਬ ਦਿੱਤਾ ਗਿਆ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਲਦੀ ਨਿਦਾਨ, ਤੇਜ਼ ਏਆਰਟੀ ਲਿੰਕੇਜ, ਹਾਈ ਪੇਸ਼ੈਂਟ ਰਿਟੈਂਸ਼ਨ ਅਤੇ ਵਾਇਰਲ ਲੋਡ ਦੇ ਖਾਤਮੇ ਵਿੱਚ ਨਿਰੰਤਰਤਾ ਨੇ ਪੰਜਾਬ ਵਿੱਚ ਏਡਜ਼ ’ਤੇ ਕਾਬੂ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ-ਕਮ-ਪ੍ਰੋਜੈਕਟ ਡਾਇਰੈਕਟਰ (ਪੀਐਸਏਸੀਐਸ) ਅਤੇ ਡਾਇਰੈਕਟਰ (ਪੀਐਸਬੀਟੀਸੀ) ਸਾਕਸ਼ੀ ਸਾਹਨੀ, ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਹਿਤਿੰਦਰ ਕੌਰ, ਵਧੀਕ ਪ੍ਰੋਜੈਕਟ ਡਾਇਰੈਕਟਰ (ਪੀਐਸਏਸੀਐਸ) ਡਾ. ਵਿਸ਼ਾਲ ਗਰਗ, ਸੰਯੁਕਤ ਡਾਇਰੈਕਟਰ (ਬੀਟੀਐਸ) ਡਾ. ਸੁਨੀਤਾ ਦੇਵੀ, ਸੰਯੁਕਤ ਡਾਇਰੈਕਟਰ (ਬੀਐਸਡੀ ਡਾ. ਸੁਖਵਿੰਦਰ ਕੌਰ, ਸੰਯੁਕਤ ਡਾਇਰੈਕਟਰ (ਸੀਐਸਟੀ) ਡਾ. ਹਰਪ੍ਰੀਤ ਕੌਰ, ਸੰਯੁਕਤ ਡਾਇਰੈਕਟਰ (ਪ੍ਰੀਵੈਂਸ਼ਨ) ਡਾ. ਮੀਨੂ ਅਤੇ ਸੰਯੁਕਤ ਡਾਇਰੈਕਟਰ (ਆਈਈਸੀ) ਪਵਨ ਰੇਖਾ ਬੇਰੀ ਸ਼ਾਮਲ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਆਪ ਸਰਕਾਰ ਨੇ ਪਨਬੱਸ/ਪੀ.ਆਰ.ਟੀ.ਸੀ. ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਸਮਾਂ-ਸੀਮਾ ਕੀਤੀ ਤੈਅ

ਵੱਡੀ ਖ਼ਬਰ: 180 ਈ.ਟੀ.ਟੀ. ਅਧਿਆਪਕਾਂ ਨੂੰ ਜੂਨੀਅਰਾਂ ਦੇ ਮੁਕਾਬਲੇ ਤਨਖਾਹ ਅਸਮਾਨਤਾ ਤੋਂ ਮਿਲੇਗੀ ਰਾਹਤ: ਹਰਪਾਲ ਚੀਮਾ

ਸੂਬੇ ਦੀਆਂ ਮੰਡੀਆਂ ਵਿੱਚ 3.83 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ: 3.83 ਲੱਖ ਮੀਟ੍ਰਿਕ ਟਨ ਦੀ ਖਰੀਦ, ਕਿਸਾਨਾਂ ਨੂੰ 188 ਕਰੋੜ ਰੁਪਏ ਦੀ ਅਦਾਇਗੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਲਏ ਗਏ ਕਿਹੜੇ-ਕਿਹੜੇ ਫੈਸਲੇ, ਪੜ੍ਹੋ ਪੂਰਾ ਵੇਰਵਾ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 258ਵਾਂ ਦਿਨ: ਪੰਜਾਬ ਪੁਲਿਸ ਵੱਲੋਂ 575 ਥਾਈਂ ਛਾਪੇਮਾਰੀ; 231 ਕਾਬੂ

ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਆਪਣਾ ਹੀ ਮੁਲਾਜ਼ਮ

ਵੱਡੀ ਖ਼ਬਰ: ਕਾਂਗਰਸੀ ਆਗੂ ਦਿਨੇਸ਼ ਬੱਸੀ ਗ੍ਰਿਫ਼ਤਾਰ

ਪੰਜਾਬ ਦੀਆਂ 518 ਗਊਸ਼ਾਲਾਵਾਂ ਦੇ 100 ਕਰੋੜ ਰੁਪਏ ਤੋਂ ਵੱਧ ਦੇ ਬਿਜਲੀ ਬਿੱਲ ਮੁਆਫ਼

ਧੜੇਬੰਦੀਆਂ ਦੇ ਸਮਝੌਤਿਆਂ ’ਤੇ ਟਿਕੀ ਲੀਡਰਸ਼ਿਪ ਤੋਂ ਕਾਂਗਰਸੀ ਵਰਕਰ ਨਿਰਾਸ਼: ਅਮਨ ਅਰੋੜਾ

ਸ੍ਰੀ ਅਨੰਦਪੁਰ ਸਾਹਿਬ ਮਾਮਲਾ: ਚਾਰ ਮੈਂਬਰੀ ਜਾਂਚ ਕਮੇਟੀ ਦੀ ਰਿਪੋਰਟ ਨੂੰ ਭਲਕੇ ਕੀਤਾ ਜਾਵੇਗਾ ਜਨਤਕ - ਐਡਵੋਕੇਟ ਧਾਮੀ