Thursday, April 09, 2026

Punjab

ਵਿਧਾਇਕ ਦੀ ਕੋਠੀ ਅੱਗੇ ਲੱਗਾ ਧਰਨਾ ਸਮਾਪਤ, ਪੜ੍ਹੋ ਕੀ ਹੈ ਮਾਮਲਾ

April 09, 2026 07:12 PM

- ਹਲਕਾ ਸਮਾਣਾ ਵਿਧਾਇਕ ਦੇ ਕਦਮ ਨਾਲ ਕਿਸਾਨਾਂ ਵਿੱਚ ਖੁਸ਼ੀ ਅਤੇ ਸੰਤੁਸ਼ਟੀ ਦਾ ਮਹੌਲ

ਸਮਾਣਾ: ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਵਿੱਚ ਲਗੇ ਧਰਨੇ ਦੌਰਾਨ ਕਿਸਾਨ ਆਗੂਆਂ ਨਾਲ ਮਿਲ ਕੇ ਧਰਨਾ ਸਮਾਪਤ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਚੌਂਕ ਚ ਇਹ ਧਰਨਾ ਲਗਭਗ ਡੇਢ ਮਹੀਨੇ ਤੱਕ ਚੱਲ ਰਿਹਾ ਸੀ, ਜਿਸ ਵਿੱਚ ਦੂਰ-ਨੇੜਿਓਂ ਕਾਫੀ ਲੋਕ ਸ਼ਾਮਿਲ ਹੋਏ ਸਨ।

ਪਿਛਲੇ ਦਿਨੀਂ ਧਰਨੇ ਦੌਰਾਨ ਮੋਰਚੇ ਵਿੱਚ ਸ਼ਾਮਿਲ ਬਜ਼ੁਰਗ ਕਿਸਾਨ ਗੋਬਿੰਦ ਸਿੰਘ (70 ਸਾਲ) ਪਿੰਡ ਚੱਠਾ ਨਨਹੇੜਾ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਿਸਾਨ ਆਗੂਆਂ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਮਦਦ ਦੀ ਮੰਗ ਕੀਤੀ ਸੀ।

ਇਸ ਮੌਕੇ ਵਿਧਾਇਕ ਚੇਤਨ ਸਿੰਘ ਨੇ ਮੁੱਖ ਮੰਤਰੀ ਰਿਲੀਫ਼ ਫੰਡ ਤੋਂ 5 ਲੱਖ ਰੁਪਏ ਦਾ ਚੈੱਕ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਹੱਥੋਂ ਹੱਥ ਦਿੱਤਾ। ਉਨ੍ਹਾਂ ਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਕਰਜ਼ਾ ਮਾਫ ਕਰਨ ਦਾ ਐਲਾਨ ਵੀ ਕੀਤਾ।

ਧਰਨੇ ਦੌਰਾਨ ਐੱਸ.ਡੀ.ਐੱਮ. ਰਿਚਾ ਗੋਇਲ, ਡੀ.ਐੱਸ.ਪੀ. ਫਤਹਿ ਸਿੰਘ ਬਰਾੜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਟਿਵਾਣਾ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਹਾਜ਼ਰ ਰਹੇ। ਵਿਧਾਇਕ ਦੇ ਇਹ ਕਦਮ ਕਿਸਾਨਾਂ ਅਤੇ ਸਮਾਜ ਵਿੱਚ ਸਮਰਥਨ ਅਤੇ ਸੁਖ-ਸਹੂਲਤ ਪ੍ਰਦਾਨ ਕਰਨ ਵਾਲੇ ਤਰੀਕੇ ਵਜੋਂ ਦੇਖੇ ਗਏ।

Have something to say? Post your comment

google.com, pub-6021921192250288, DIRECT, f08c47fec0942fa0

Punjab

ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ ਗਿਆ

ਪੰਜਾਬ ਸਰਕਾਰ ਨੇ ਹਾਜ਼ਰੀ ਨਾਲ ਸਬੰਧਤ ਸੁਧਾਰਾਂ ਨਾਲ ਮਿਸ਼ਨ ਸਮਰੱਥ 2026-27 ਦੀ ਕੀਤੀ ਸ਼ੁਰੂਆਤ

ETO. ਵਲੋਂ PWD ਵੱਲੋਂ ਬਣਵਾਈ ਜਾ ਰਹੀਆਂ ਸੜਕਾਂ ਦੀ ਪ੍ਰਗਤੀ ਸਬੰਧੀ ਸਮੀਖਿਆ ਮੀਟਿੰਗ

ਖ਼ਾਲਸਾ ਕਾਲਜ ਵਿਖੇ ਫੁੱਲਾਂ ਦੀ ਰਹਿੰਦ-ਖੂੰਹਦ ਦੀ ਰੀਸਾਈਕਲਿੰਗ ’ਤੇ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ ਗਈ

ਛੀਨਾ ਨੇ ਸਰਹੱਦੀ ਵਾੜ ਦਾ ਹੱਲ ਕਰਨ ’ਤੇ ਕੇਂਦਰ ਦੇ ਫੈਸਲੇ ਦਾ ਕੀਤਾ ਸਵਾਗਤ

ਗੈਂਗਸਟਰਾਂ 'ਤੇ ਵਾਰ ਦਾ 79ਵਾਂ ਦਿਨ: ਪੰਜਾਬ ਪੁਲਿਸ ਵੱਲੋਂ 567 ਥਾਵਾਂ 'ਤੇ ਛਾਪੇਮਾਰੀ; 252 ਗ੍ਰਿਫ਼ਤਾਰ

ਸਿੰਚਾਈ ਲਈ ਨਹਿਰੀ ਪਾਣੀ ਟੇਲਾਂ ਤੱਕ ਪੁੱਜਦਾ ਕਰਕੇ ਪਾਣੀ ਤੇ ਪੰਜਾਬ ਨੂੰ ਬਚਾਉਣਾ ਭਗਵੰਤ ਮਾਨ ਸਰਕਾਰ ਦਾ ਮਕਸਦ -ਬਰਿੰਦਰ ਗੋਇਲ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੈਨਸ਼ਨਰ ਸੇਵਾ ਪੋਰਟਲ ਬਾਰੇ ਬੈਂਕਾਂ ਨਾਲ ਅਹਿਮ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ

ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਨੂੰ ਪਰਾਲੀ ਸਾੜਨ ਘਟਾਉਣ ਦੀ ਪਹਿਲ ਲਈ ਮਿਲਿਆ ਸਕੋਚ ਸਿਲਵਰ ਐਵਾਰਡ 2025

ਕੋਟਕਪੂਰਾ ਗੋਲੀਬਾਰੀ ਕੇਸ ਚੰਡੀਗੜ੍ਹ ਦੀ ਅਦਾਲਤ ਵਿੱਚ ਸ਼ਿਫਟ