Tuesday, July 07, 2026
ਤਾਜਾ ਖਬਰਾਂ
'ਸਤਲੁਜ' ਨੇ ਖਾਲੜਾ ਕਤਲ ਦੀ ਜਾਂਚ ਦੀ ਕਹਾਣੀ ਨੂੰ ਮੁੜ ਸੁਰਜੀਤ ਕੀਤਾ, ਇਸ ਮਾਮਲੇ ਦਾ ਪਰਦਾ ਫਾਸ਼ ਕਰਨ ਵਾਲੇ ਪੱਤਰਕਾਰ ਨੇ ਆਪਣੇ ਕਰੀਅਰ ਦੇ ਸਭ ਤੋਂ ਵੱਡੇ ਮੌਕੇ ਨੂੰ ਯਾਦ ਕੀਤਾ'ਪੰਜਾਬ 95' ਆਖਰਕਾਰ OTT 'ਤੇ 'ਸਤਲੁਜ' ਦੇ ਰੂਪ ਵਿੱਚ ਦਰਸ਼ਕਾਂ ਤੱਕ ਹੁੰਚ ਗਈ, ਜਸਵੰਤ ਸਿੰਘ ਖਾਲੜਾ ਦੀ ਕਹਾਣੀ ਨੂੰ ਮੁੜ ਸੁਰਜੀਤ ਕੀਤਾਜਨਤਾ ਦਲ (ਯੂਨਾਈਟਿਡ) ਨੇ ਪੰਜਾਬ ਰੋਡਮੈਪ ਦਾ ਖੁਲਾਸਾ ਕੀਤਾ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜ ਦੀ ਰਾਜਨੀਤੀ ਵਿੱਚ ਪ੍ਰਵੇਸ਼ ਦਾ ਐਲਾਨ ਕੀਤਾਸ਼੍ਰੋਮਣੀ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਲਈ ਡੀ.ਜੀ.ਪੀ. ਪੰਜਾਬ ਨੂੰ ਦਿੱਤੀ ਸ਼ਿਕਾਇਤਪੰਜਾਬ ਸਰਕਾਰ ਨੇ ‘ਐਲਡਰਲਾਈਨ 14567’ ਰਾਹੀਂ ਬਜ਼ੁਰਗਾਂ ਲਈ ਸਹਾਇਤਾ ਪ੍ਰਣਾਲੀ ਨੂੰ ਕੀਤਾ ਹੋਰ ਮਜ਼ਬੂਤ: ਡਾ. ਬਲਜੀਤ ਕੌਰਸੁਖਜਿੰਦਰ ਸਿੰਘ ਰੰਧਾਵਾ ਦੀ ਐੱਚ.ਐੱਮ. ਸ਼ਾਹ ਨਾਲ ਮੁਲਾਕਾਤ ਨੇ ਸਿਆਸੀ ਅਟਕਲਾਂ ਸ਼ੁਰੂ ਕਰ ਦਿੱਤੀਆਂ; ਗਹਿਲੋਤ ਅਤੇ ਦੋਤਾਸਰਾ ਨੇ ਸਮਰਥਨ ਦਿੱਤਾ

Punjab

ਜ਼ਿਲ੍ਹਾ ਭਾਸ਼ਾ ਦਫ਼ਤਰ ਐੱਸ.ਏ.ਐੱਸ.ਨਗਰ ਵਿਖੇ ਉਰਦੂ ਆਮੋਜ਼ ਕੋਰਸ ਵਿੱਚ ਦਾਖਲੇ ਦੀ ਮਿਤੀ ਵਿੱਚ ਵਾਧਾ

ਪੰਜਾਬ ਨਿਊਜ਼ ਐਕਸਪ੍ਰੈੱਸ | July 07, 2026 03:21 PM

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਜੁਲਾਈ (ਹਰਜਿੰਦਰ ਸਿੰਘ ਭੱਟੀ): ਭਾਸ਼ਾ ਵਿਭਾਗ, ਪੰਜਾਬ ਮਾਂ-ਬੋਲੀ ਪੰਜਾਬੀ ਦੇ ਨਾਲ਼-ਨਾਲ਼ ਹੋਰਨਾਂ ਜ਼ੁਬਾਨਾਂ ਦੇ ਵਿਕਾਸ ਲਈ ਵੀ ਸਰਗਰਮ ਰਹਿੰਦਾ ਹੈ। ਇਸੇ ਲੜੀ ਤਹਿਤ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ ਵਿਖੇ ਉਰਦੂ ਆਮੋਜ਼ ਕੋਰਸ ਸ਼ੁਰੂ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਦਰਸ਼ਨ ਕੌਰ ਖੋਜ ਅਫ਼ਸਰ, ਐੱਸ.ਏ.ਐੱਸ.ਨਗਰ ਨੇ ਦੱਸਿਆ ਕਿ ਜੂਨ ਮਹੀਨੇ ਦੌਰਾਨ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਅਤੇ ਦਫ਼ਤਰਾਂ ਦਾ ਸਮਾਂ ਘੱਟ ਹੋਣ ਕਾਰਨ ਉਰਦੂ ਸਿੱਖਣ ਦੇ ਬਹੁਤ ਸਾਰੇ ਚਾਹਵਾਨ ਸਮੇਂ ਸਿਰ ਦਾਖਲਾ ਫਾਰਮ ਨਹੀਂ ਭਰ ਸਕੇ। ਇਸ ਦੇ ਮੱਦੇਨਜ਼ਰ ਦਾਖਲਾ ਫਾਰਮ ਭਰਨ ਦੀ ਆਖਰੀ ਮਿਤੀ ਵਧਾ ਕੇ 15 ਜੁਲਾਈ 2026 ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਕੋਰਸ ਦੀ ਦਾਖਲਾ ਅਤੇ ਪ੍ਰੀਖਿਆ ਫੀਸ ਯਕਮੁਸ਼ਤ 500 ਰੁਪਏ ਹੈ। ਇਸ ਕੋਰਸ ਦੀ ਮਿਆਦ 6 ਮਹੀਨੇ ਅਤੇ ਜਮਾਤ ਦਾ ਸਮਾਂ ਰੋਜ਼ਾਨਾ ਇੰਕ ਘੰਟਾ ਹੋਵੇਗਾ। ਕੋਰਸ ਵਿੱਚ ਦਾਖਲੇ ਲਈ ਉਮਰ ਦੀ ਕੋਈ ਪਾਬੰਦੀ ਨਹੀਂ ਹੈ, ਕੋਈ ਵੀ ਆਮ ਨਾਗਰਿਕ ਜਾਂ ਸਰਕਾਰੀ ਅਧਿਕਾਰੀ/ਕਰਮਚਾਰੀ ਇਸ ਦਾ ਲਾਭ ਲੈ ਸਕਦਾ ਹੈ।

ਚਾਹਵਾਨ ਸਿਖਿਆਰਥੀ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਕਮਰਾ ਨੰ. 518-ਏ, ਚੌਥੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76) ਤੋਂ ਕਿਸੇ ਵੀ ਕੰਮਕਾਜ ਵਾਲ਼ੇ ਦਿਨ ਮੁਫ਼ਤ ਦਾਖਲਾ ਫਾਰਮ ਪ੍ਰਾਪਤ ਕਰਕੇ 15 ਜੁਲਾਈ ਤੱਕ ਜਮ੍ਹਾਂ ਕਰਵਾ ਸਕਦੇ ਹਨ। ਕੋਰਸ ਦੇ ਦਾਖਲੇ ਸਬੰਧੀ ਜਾਣਕਾਰੀ ਲੈਣ ਲਈ ਫੋਨ ਨੰ. 9463387365 ’ਤੇ ਸੰਪਰਕ ਕਰ ਸਕਦੇ ਹੋ।

Have something to say? Post your comment

google.com, pub-6021921192250288, DIRECT, f08c47fec0942fa0

Punjab

ਅੰਮ੍ਰਿਤਸਰ ਵਿੱਚ 25 ਕਿੱਲੋ ਹੈਰੋਇਨ ਸਮੇਤ 3 ਕਾਬੂ

ਹਾਈਕੋਰਟ ਵਿੱਚ ਅੱਜ ਡੀਏ ਦੇ ਬਕਾਏ 'ਤੇ ਨਹੀਂ ਆਇਆ ਕੋਈ ਫੈਸਲਾ

ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਦੀਆਂ ਮੁੱਦਿਆਂ ਦੇ ਹੱਲ ਲਈ ਅਹਿਮ ਮੀਟਿੰਗਾਂ

BLOs ਨਾਲ ਕਿਸੇ ਵੀ ਕਿਸਮ ਦਾ ਦੁਰਵਿਹਾਰ ਨਹੀਂ ਕੀਤਾ ਜਾਵੇਗਾ ਬਰਦਾਸ਼ਤ: ਸੀਈਓ ਅਨਿੰਦਿਤਾ ਮਿਤਰਾ

ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ: ਮਾਨ ਸਰਕਾਰ ਵੱਲੋਂ 13 ਹਜ਼ਾਰ ਤੋਂ ਵੱਧ ਪਿੰਡਾਂ ਵਿੱਚ ਵਿਖਾਈ ਜਾ ਰਹੀ ਹੈ ਦਸਤਾਵੇਜ਼ੀ ਫ਼ਿਲਮ*

ਬਜ਼ੁਰਗਾਂ ਦੇ ਮਾਣ-ਸਤਿਕਾਰ ਅਤੇ ਸੁਰੱਖਿਆ ਲਈ ਮਾਨ ਸਰਕਾਰ ਦਾ ਵੱਡਾ ਕਦਮ; ਮੋਹਾਲੀ 'ਚ ਬਣੇਗਾ ਆਧੁਨਿਕ ਬਿਰਧ ਆਸ਼ਰਮ

ਮਾਨ ਸਰਕਾਰ ਦੀਆਂ ਕਿਸਾਨ-ਪੱਖੀ ਨੀਤੀਆਂ ਸਦਕਾ ਬਾਗਬਾਨੀ ਹੇਠ ਰਕਬਾ ਵੱਧ ਕੇ 5.21 ਲੱਖ ਹੈਕਟੇਅਰ ਹੋਇਆ: ਮੋਹਿੰਦਰ ਭਗਤ

ਲੋਕ ਮਿਲਣੀ: ਦਾਊਂ, ਰਾਏਪੁਰ ਅਤੇ ਬਹਿਲੋਲਪੁਰ ਵਿਖੇ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨਾਲ ਕੀਤਾ ਸਿੱਧਾ ਸੰਵਾਦ

ਸੰਤ ਬਾਬਾ ਤੇਜਾ ਸਿੰਘ ਜੀ ਦੀ 61ਵੀਂ ਸਲਾਨਾ ਬਰਸੀ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਸ਼ਰਧਾ ਨਾਲ ਸੰਪੰਨ

ਗੈਂਗਸਟਰਾਂ ‘ਤੇ ਵਾਰ ਦਾ 166ਵਾਂ ਦਿਨ: ਪੰਜਾਬ ਪੁਲਿਸ ਵੱਲੋਂ 704 ਥਾਈਂ ਛਾਪੇਮਾਰੀ; 405 ਵਿਅਕਤੀ ਕਾਬੂ