Friday, August 21, 2026

Punjab

8 ਮਹੀਨਿਆਂ ਵਿੱਚ 3.71 ਲੱਖ ਤੋਂ ਵੱਧ ਸੈਲਾਨੀ ਛੱਤਬੀੜ ਚਿੜੀਆਘਰ ਪਹੁੰਚੇ: ਲਾਲ ਚੰਦ ਕਟਾਰੂਚੱਕ

ਪੰਜਾਬ ਨਿਊਜ਼ ਐਕਸਪ੍ਰੈੱਸ | August 21, 2026 06:59 PM

- *ਚਿੜੀਆਘਰ ਵਿਖੇ ਸੈਲਾਨੀਆਂ ਦੀ ਰਿਕਾਰਡ ਗਿਣਤੀ ਪੰਜਾਬ ਸਰਕਾਰ ਦੀ ਜੰਗਲੀ ਜੀਵ ਜਾਗਰੂਕਤਾ ਮੁਹਿੰਮ ਦੀ ਸਫਲਤਾ ‘ਤੇ ਮੋਹਰ: ਲਾਲ ਚੰਦ ਕਟਾਰੂਚੱਕ*

ਚੰਡੀਗੜ੍ਹ, ਅਗਸਤ 21: ਮਹਿੰਦਰ ਚੌਧਰੀ ਜੂਆਲੋਜੀਕਲ ਪਾਰਕ, ਛੱਤਬੀੜ ਵਿਖੇ ਸੈਲਾਨੀਆਂ ਦੀ ਆਮਦ ਵਿੱਚ ਲਗਾਤਾਰ ਹੋ ਰਹੇ ਵਾਧਾ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੰਗਲੀ ਜੀਵ ਸੰਭਾਲ ਅਤੇ ਲੋਕ ਜਾਗਰੂਕਤਾ ਨੂੰ ਉਤਸਾਹਿਤ ਕਰਨ ਦੇ ਨਿਰੰਤਰ ਯਤਨਾਂ ਦੇ ਪ੍ਰਤੱਖ ਨਤੀਜੇ ਦਿਖਾਈ ਦੇ ਰਹੇ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੌਜੂਦਾ ਸਾਲ ਦੇ ਪਹਿਲੇ 8 ਮਹੀਨਿਆਂ ਵਿੱਚ ਛੱਤਬੀੜ ਚਿੜੀਆਘਰ ਵਿਖੇ 3, 71, 011 ਸੈਲਾਨੀਆਂ ਦੀ ਆਮਦ ਦਰਜ ਕੀਤੀ ਗਈ ਹੈ, ਜੋ ਸੂਬਾ ਸਰਕਾਰ ਦੇ ਜੰਗਲੀ ਜੀਵ ਸੰਭਾਲ ਦੀ ਦਿਸਾ ਵਿੱਚ ਕੀਤੇ ਗਏ ਯਤਨਾਂ ਨੂੰ ਦਰਸਾਉਂਦਾ ਹੈ।

ਇਸ ਸਬੰਧੀ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਬਾਰੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਸਾਡੀ ਸਰਕਾਰ ਨੇ ਲੋਕਾਂ ਨੂੰ ਜੰਗਲੀ ਜੀਵਾਂ ਦੇ ਪਾਲਣ-ਪੋਸਣ ਅਤੇ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਲਗਾਤਾਰ ਕੰਮ ਕੀਤਾ ਹੈ ਅਤੇ ਲੋਕਾਂ ਵੱਲੋਂ ਮਿਲਿਆ ਹੁੰਗਾਰਾ ਬਹੁਤ ਉਤਸ਼ਾਹਜਨਕ ਰਿਹਾ ਹੈ।”

ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਬਾਰੇ ਕੈਬਨਿਟ ਮੰਤਰੀ ਨੇ ਦੱਸਿਆ, “ਛੱਤਬੀੜ ਚਿੜੀਆਘਰ ਵਿਖੇ ਸਿਰਫ ਜਨਵਰੀ ਵਿੱਚ ਹੀ 48, 719 ਸੈਲਾਨੀ ਆਏ, ਜਦੋਂ ਕਿ ਫਰਵਰੀ ਵਿੱਚ 54216, ਮਾਰਚ ਵਿੱਚ 66377, ਅਪ੍ਰੈਲ ਵਿੱਚ 40168, ਮਈ ਵਿੱਚ 33134, ਜੂਨ ਵਿੱਚ 71928, ਜੁਲਾਈ ਵਿੱਚ 35980, ਅਤੇ ਅਗਸਤ ਵਿੱਚ 20489 ਸੈਲਾਨੀਆਂ ਨੇ ਇਸ ਚਿੜੀਆਘਰ ਦੇ ਸੁਚੱਜੇ ਅਤੇ ਬਿਹਤਰੀਨ ਢੰਗ ਨਾਲ
ਮੇਨਟੇਂਨ ਰੱਖੇ ਗਏ ਮਾਹੌਲ ਵਿੱਚ ਪੰਛੀਆਂ ਅਤੇ ਜਾਨਵਰਾਂ ਦੀਆਂ ਵਿਭਿੰਨ ਪ੍ਰਜਾਤੀਆਂ ਨੂੰ ਦੇਖਿਆ।”

ਚਿੜੀਆਘਰ ਵਿਖੇ ਕੀਤੀਆਂ ਗਈਆਂ ਜੰਗਲਾਤ ਤੇ ਜੰਗਲੀ ਜੀਵ ਸੰਭਾਲ-ਕੇਂਦਿ੍ਰਤ ਪਹਿਲਕਦਮੀਆਂ ਨੂੰ ਉਜਾਗਰ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ, “ਜੰਗਲੀ ਜੀਵਾਂ ਦੀ ਸੰਭਾਲ ਅਤੇ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਦੇ ਹਿੱਸੇ ਵਜੋਂ ਛੱਤਬੀੜ ਚਿੜੀਆਘਰ ਵਿਖੇ ਕਈ ਮਹੱਤਵਪੂਰਨ ਪਹਿਲਕਦਮੀਆਂ
ਕੀਤੀਆਂ ਗਈਆਂ ਹਨ।” ਉਨ੍ਹਾਂ ਅੱਗੇ ਕਿਹਾ, “ਦੇਸ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਲੰਬਾ ਵਾਕ-ਇਨ ਐਵੀਅਰੀ (ਪੰਛੀਘਰ) ਆਕਰਸ਼ਣ ਦਾ ਇੱਕ ਵੱਡਾ ਕੇਂਦਰ ਬਣ ਗਿਆ ਹੈ। ਇਸ ਦੇ ਨਾਲ ਹੀ ਸੈਲਾਨੀਆਂ ਦੇ ਵਿੱਦਿਅਕ ਅਤੇ ਮਨੋਰੰਜਨ ਅਨੁਭਵ ਨੂੰ ਵਧਾਉਣ ਲਈ ਇੱਕ ਅਤਿ-ਆਧੁਨਿਕ ਡਾਇਨਾਸੌਰ ਪਾਰਕ ਵੀ ਸਥਾਪਿਤ ਕੀਤਾ ਗਿਆ ਹੈ।“

Have something to say? Post your comment

google.com, pub-6021921192250288, DIRECT, f08c47fec0942fa0

Punjab

ਪਟਿਆਲਾ ਦੇ ਅਧਿਆਪਕ ਨੇ ਕੌਮੀ ਅਧਿਆਪਕ ਪੁਰਸਕਾਰ 2026 ਜਿੱਤ ਕੇ ਪੰਜਾਬ ਦਾ ਨਾਂਅ ਕੀਤਾ ਰੌਸ਼ਨ

ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ: ਮਾਲਵਾ, ਦੋਆਬਾ ਅਤੇ ਮਾਝਾ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਕਰਵਾਏ ਜਾਣਗੇ ਡਰੋਨ ਸ਼ੋਅ

ਗੈਂਗਸਟਰਾਂ ਤੇ ਵਾਰ ਦਾ 213ਵਾਂ ਦਿਨ: ਪੰਜਾਬ ਪੁਲਿਸ ਵੱਲੋਂ 648 ਥਾਈਂ ਛਾਪੇਮਾਰੀ ;424 ਕਾਬੂ

ਸਪੀਕਰ ਸੰਧਵਾਂ ਨੇ ਸੀ.ਜੇ.ਪੀ. ਵਲੰਟੀਅਰਾਂ ’ਤੇ ਹੋਏ ਹਿੰਸਕ ਹਮਲੇ ’ਤੇ ਰਾਜਸਥਾਨ ਦੇ CM ਤੋਂ ਕੀਤੀ ਫੌਰੀ ਕਾਰਵਾਈ ਦੀ ਮੰਗ

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵਿਦਿਆਰਥੀਆਂ, ਮਾਪਿਆਂ ਅਤੇ ਭਾਈਚਾਰੇ ਦੀ ਸ਼ਮੂਲੀਅਤ ਰਾਹੀਂ ਨਸ਼ਿਆਂ ਖ਼ਿਲਾਫ਼ ਜੰਗ ਨੂੰ ਹੋਰ ਮਜ਼ਬੂਤ ਕਰਨਗੇ ਪੰਜਾਬ ਦੇ ਸਕੂਲ

ਆਲੂ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰੋ: ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼

ਹਰਚੰਦ ਸਿੰਘ ਬਰਸਟ ਵੱਲੋਂ ਬੂਟਿਆਂ ਦਾ ਲੰਗਰ ਲਗਾਉਣ ਲਈ ਪੰਜਾਬ ਮੰਡੀ ਬੋਰਡ ਕਰਮਚਾਰੀ ਯੂਨੀਅਨ ਸਨਮਾਨਿਤ

66 ਸਾਲਾ ਮਹਿਲਾ ਨੂੰ ਗੰਭੀਰ ਹਾਰਟ ਵਾਲਵ ਲੀਕੇਜ ਤੋਂ ਮਿਲੀ ਰਾਹਤ, ਪਾਰਸ ਹੈਲਥ ਪੰਚਕੂਲਾ ਵਿਖੇ ਸਫਲ ਮਾਈਟ੍ਰਾਕਲਿਪ ਪ੍ਰਕਿਰਿਆ

ਮੋਹਾਲੀ ਪੁਲਿਸ ਵੱਲੋਂ 302 ਭਗੌੜਿਆਂ ਖ਼ਿਲਾਫ਼ ਕਾਰਵਾਈ, 200 ਗ੍ਰਿਫ਼ਤਾਰ

ਭਾਜਪਾ ਨੇ 2018 ਦੀ ਪੁਰਾਣੀ ਵੀਡੀਓ ਨੂੰ ਨਵੀਂ ਦੱਸ ਕੇ ਕੀਤਾ ਪੋਸਟ; ਪਿੰਡ ਜੱਲ੍ਹਾ ਦੇ ਸਰਕਾਰੀ ਸਕੂਲ ਦੀ ਪਹਿਲਾਂ ਹੀ ਬਦਲ ਚੁੱਕੀ ਹੈ ਨੁਹਾਰ: ਹਰਜੋਤ ਬੈਂਸ