ਫਾਜਿ਼ਲਕਾ : ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਜਿ਼ਨ੍ਹਾਂ ਮਸ਼ੀਨਾਂ ਤੇ ਸਬਸਿਡੀ ਦਿੱਤੀ ਗਈ ਹੈ ਉਨ੍ਹਾਂ ਦੀ ਭੌਤਿਕ ਪੜਤਾਲ (ਫਿਜੀਕਲ ਵੇਰੀਫਿਕੇਸ਼ਨ) 1 ਦਸੰਬਰ 2023 ਨੂੰ ਕੀਤੀ ਜਾਣੀ ਹੈ। ਸਹਾਇਕ ਕਪਾਹ ਵਿਸਥਾਰ ਅਫ਼ਸਰ ਫਾਜਿ਼ਲਕਾ ਸ੍ਰੀ ਬਲਦੇਵ ਸਿੰਘ ਨੇ ਦੱਸਿਆ ਕਿ ਫਾਜਿ਼ਲਕਾ ਬਲਾਕ ਨਾਲ ਸਬੰਧਤ ਕਿਸਾਨਾਂ ਦੀਆਂ ਮਸ਼ੀਨਾਂ ਦੀ ਭੋਤਿਕ ਪੜਤਾਲ ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜਿ਼ਲਕਾ ਵਿਖੇ 1 ਦਸੰਬਰ ਨੂੰ ਸਵੇਰੇ 9 ਵਜੇ ਕੀਤੀ ਜਾਵੇਗੀ।
ਇਸ ਲਈ ਜਿੰਨ੍ਹਾਂ ਕਿਸਾਨਾਂ, ਸਹਿਕਾਰੀ ਸਭਾਵਾਂ, ਐਫਪੀਓ, ਗ੍ਰਾਮ ਪੰਚਾਇਤਾਂ, ਐਂਟਰਪਰਨਿਊਰ ਵੱਲੋਂ ਮਿਤੀ 31 ਅਕਤੂਬਰ 2023 ਅਤੇ ਇਸਤੋਂ ਬਾਅਦ ਮਸ਼ੀਨਰੀ ਖਰੀਦੀ ਹੈ ਉਹ ਇਸ ਦੀ ਭੌਤਿਕ ਪੜਤਾਲ ਲਈ ਉਕਤ ਮਿਤੀ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜਿ਼ਲਕਾ ਵਿਖੇ ਸਮੇਤ ਆਪਣੀ ਮਸ਼ੀਨ ਅਤੇ ਹੋਰ ਲੋੜੀਂਦੇ ਦਸਤਾਵੇਜ ਲੈ ਕੇ ਪੁੱਜਣ