Tuesday, May 13, 2025
ਤਾਜਾ ਖਬਰਾਂ
ਨੰਗਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਬਣਾਏਗੀ ਮਾਨ ਸਰਕਾਰ, ਹਰਜੋਤ ਬੈਂਸ ਵੱਲੋਂ ਖਾਕਾ ਜਾਰੀਐੱਸਕੇਐੱਮ ਵੱਲੋਂ ਰਾਕੇਸ਼ ਟਿਕੈਤ 'ਤੇ ਹੋਏ ਹਿੰਸਕ ਭੀੜ ਦੇ ਹਮਲੇ ਦੀ ਸਖ਼ਤ ਨਿੰਦਾ, ਫਿਰਕੂ ਭੀੜ 'ਮੋਦੀ, ਮੋਦੀ' ਦੇ ਨਾਅਰੇ ਲਗਾ ਰਹੀ ਸੀਕਿਸਾਨ ਆਗੂ ਰਾਕੇਸ਼ ਟਿਕੈਤ ਤੇ ਹਮਲਾ ਭਾਜਪਾ ਵੱਲੋਂ ਭੜਕਾਈ ਫਿਰਕੂ ਮਾਨਸਿਕਤਾ ਦਾ ਸਿੱਟਾ: ਮਨਜੀਤ ਧਨੇਰਐੱਸਕੇਐੱਮ ਆਗੂ ਰਕੇਸ਼ ਟਿਕੈਤ ਉੱਪਰ ਸੰਘੀ ਗੁੰਡਿਆਂ ਵੱਲੋਂ ਹਮਲਾ ਕਰਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਦੱਤ, ਖੰਨਾ‘ਦੇਸ਼ ਭਗਤਾਂ ਤੋਂ ਰਾਖਿਆਂ ਤੱਕ: ਮਾਨ ਨੇ ਚੰਡੀਗੜ੍ਹ ਵਿਖੇ ਇਤਿਹਾਸਕ ਪਦਯਾਤਰਾ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਹਲਫ਼ ਲਿਆਪੰਜਾਬ ਸਰਕਾਰ ਦਾ ਕਮਾਲ, 899 ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਦੀ ਭਰਤੀ ਵਿੱਚੋਂ 100 ਤੋਂ ਵਧੇਰੇ ਅਧਿਆਪਕ ਸੋਧੀਆਂ ਸੂਚੀਆਂ ‘ਚੋਂ ਕੀਤੇ ਬਾਹਰ

Punjab

ਏਡੀਸੀ ਸੰਦੀਪ ਕੁਮਾਰ ਵੱਲੋਂ ਕਰਨੀਖੇੜਾ ’ਚ ਆਮ ਆਦਮੀ ਕਲੀਨਕ ਦੀ ਸ਼ੁਰੂਆਤ

PUNJAB NEWS EXPRESS | January 27, 2023 08:18 PM

ਫਾਜਿ਼ਲਕਾ : ਫਾਜਿਲ਼ਕਾ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ ਆਈਏਐਸ ਨੇ ਅੱਜ ਕਰਨੀਖੇੜਾ ਵਿਖ ਵਿਖੇ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਆਮ ਆਦਮੀ ਕਲੀਨਿਕ ਬਿਮਾਰੀਆਂ ਨੂੰ ਮੁਢਲੇ ਪੱਧਰ ’ਤੇ ਰੋਕਣ ’ਚ ਕਾਮਯਾਬ ਹੋਣਗੇ।ਇਸ ਮੌਕੇ ਸਿਵਲ ਸਰਜਨ ਡਾ: ਸਤੀਸ਼ ਗੋਇਲਾ ਅਤੇ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਦੇ ਭਰਾ ਸ੍ਰੀ ਕਰਮਜੀਤ ਸਿੰਘ ਸਵਨਾ ਵੀ ਵਿਸੇਸ਼ ਤੌਰ ਤੇ ਹਾਜਰ ਰਹੇ।
ਇਸ ਮੌਕੇ ਸ੍ਰੀ ਸੰਦੀਪ ਕੁਮਾਰ ਨੇ ਆਖਿਆ ਕਿ ਕਈ ਵਾਰ ਅਸੀਂ ਡਾਕਟਰ ਕੋਲ ਸ਼ਹਿਰ ਜਾਣ ਦੀ ਘੌਲ ਕਰਦੇ ਹੋਏ ਆਪਣੀ ਬਿਮਾਰੀ ਨੂੰ ਵਧਾ ਬੈਠਦੇ ਹਾਂ, ਜਿਸ ਨਾਲ ਬਾਅਦ ਵਿੱਚ ਇਲਾਜ ’ਤੇ ਵੱਡਾ ਖਰਚ ਆਉਂਦਾ ਹੈ ਪਰ ਆਮ ਆਦਮੀ ਕਲੀਨਿਕ ’ਚ ਬੈਠਾ ਕੁਆਲੀਫ਼ਾਈਡ ਡਾਕਟਰ (ਘੱਟੋ—ਘੱਟ ਐਮ ਬੀ ਬੀ ਐਸ) ਉਨ੍ਹਾਂ ਨੂੰ ਹੋਣ ਵਾਲੇ ਮਰਜ਼ ਨੂੰ ਜਿੱਥੇ ਝੱਟ ਫੜ ਲਵੇਗਾ, ਉੱਥੇ ਨਾਲ ਹੀ ਲੋੜੀਂਦੀ ਦਵਾਈ ਸ਼ੁਰੂ ਕਰ ਕੇ, ਉਸ ਨੂੰ ਠੀਕ ਹੋਣ ਵੱਲ ਵੀ ਲੈ ਜਾਵੇਗਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਇਕੱਲੇ ਸਿਹਤ ਜਾਂਚ ਹੀ ਨਹੀਂ ਸਗੋਂ ਮੁਢਲੀ ਸਹਾਇਤਾ ਦੇਣ, ਪੱਟੀ ਕਰਨ ਜਿਹੀਆਂ ਸੇਵਾਵਾਂ ਵੀ ਦੇਵੇਗਾ। ਲੋਕਾਂ ਨੂੰ ਟੈਸਟ ਮੁਫ਼ਤ ਕਰਵਾਉਣ ਦੀ ਸਹੂਲਤ ਵੀ ਮਿਲੇਗੀ ਅਤੇ ਲੋਕਾਂ ਨੂੰ ਆਪਣੇ ਸੈਂਪਲ ਦੇਣ ਕਿਸੇ ਲੈਬ ’ਤੇ ਨਹੀਂ ਜਾਣਾ ਪਵੇਗਾ ਬਲਕਿ ਇੱਥੇ ਹੀ ਉਨ੍ਹਾਂਂ ਦੇ ਸੈਂਪਲ ਲੈ ਲਏ ਜਾਣਗੇ। ਇੱਥੇ ਹੀ ਰਿਪੋਰਟ ਮਿਲ ਜਾਵੇਗੀ।
ਇਸ ਮੌਕੇ ਸਿਵਲ ਸਰਜਨ ਡਾ: ਸਤੀਸ਼ ਗੋਇਲ ਨੇ ਕਿਹਾ ਕਿ ਲਗਪਗ 91 ਤਰ੍ਹਾਂਂ ਦੀਆਂ ਦਵਾਈਆਂ ਇਨ੍ਹਾਂ ਆਮ ਆਦਮੀ ਕਲੀਨਿਕਾਂ ’ਤੇ ਉਪਲਬਧ ਕਰਵਾਈਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਬਾਹਰੋਂ ਦਵਾਈ ਨਾ ਲੈਣੀ ਪਵੇ। ਇਸ ਤੋਂ ਇਲਾਵਾ ਜੇਕਰ ਕਿਸੇ ਮਾਹਿਰ ਡਾਕਟਰ ਦੀ ਸਲਾਹ ਦੀ ਲੋੜ ਪੈਂਦੀ ਹੈ ਤਾਂ ਇੱਥੇ ਸਥਿਤ ਡਾਕਟਰ ਵੱਲੋਂ ਉਸ ਨੂੰ ਉਸ ਹਾਲਤ ਵਿੱਚ ਡਾਕਟਰ ਕੋਲ ਰੈਫ਼ਰ ਕੀਤਾ ਜਾਵੇਗਾ।
ਇਸ ਮੋਕੇ ਸਹਾਇਕ ਸਿਵਲ ਸਰਜਨ ਡਾ: ਬਬੀਤਾ, ਡਾ: ਕਵਿਤਾ ਸਿੰਘ, ਡਾ: ਸੁਮੇਧਾ ਸਚਦੇਵਾ, ਡਾ: ਅਸੀਸ਼ ਗਰੋਵਰ, ਡਾ: ਅਮਿਤ, ਡੀਪੀਐਮ ਰਾਜੇਸ ਕੁਮਾਰ ਆਦਿ ਵੀ ਹਾਜਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਨੰਗਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਬਣਾਏਗੀ ਮਾਨ ਸਰਕਾਰ, ਹਰਜੋਤ ਬੈਂਸ ਵੱਲੋਂ ਖਾਕਾ ਜਾਰੀ

ਪੰਜਾਬ ਸਰਕਾਰ ਦਾ ਕਮਾਲ, 899 ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਦੀ ਭਰਤੀ ਵਿੱਚੋਂ 100 ਤੋਂ ਵਧੇਰੇ ਅਧਿਆਪਕ ਸੋਧੀਆਂ ਸੂਚੀਆਂ ‘ਚੋਂ ਕੀਤੇ ਬਾਹਰ

ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ, ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ - ਇਯਾਲੀ

ਦਿੱਲੀ ਤੋਂ 'ਆਪ' ਆਗੂ ਪੰਜਾਬ ਦੇ ਖ਼ਜ਼ਾਨੇ 'ਤੇ ਬੋਝ ਬਣੇ ਹੋਏ ਹਨ-ਸਤਨਾਮ ਸਿੰਘ ਚਾਹਲ

'ਆਪ' ਵਲੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਸਖ਼ਤ ਆਲੋਚਨਾ, ਡੀਟੀਐਫ 'ਤੇ ਪੰਜਾਬ ਸਰਕਾਰ ਦੁਆਰਾ ਸਿੱਖਿਆ ਸੁਧਾਰਾਂ 'ਤੇ ਰਾਜਨੀਤੀ ਕਰਨ ਦਾ ਦੋਸ਼

ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਵਕਫ਼ ਬਿੱਲ ਦਾ ਕੀਤਾ ਸਖ਼ਤ ਵਿਰੋਧ, ਭਾਜਪਾ ਨੇ ਘੱਟ ਗਿਣਤੀ ਦੇ ਧਰਮਾਂ ਉੱਤੇ ਡਾਕਾ ਮਾਰਨ ਦਾ ਰਾਹ ਖੋਲ੍ਹਿਆ: ਮੀਤ ਹੇਅਰ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਰਨਲ ਬਾਠ ਹਮਲੇ ਦੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪੀ

"ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਨਾਲ ਧੋਖਾ ਕੀਤਾ"-ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਨੇ ਮੁੱਖ ਮੰਤਰੀ 'ਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਦਾ ਦੋਸ਼ ਲਗਾਇਆ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਖੁਦ ਨੋਟਿਸ ਲੈ ਕੇ ਕੀਤੀ ਜਾਵੇਗੀ ਸਖ਼ਤ ਕਾਰਵਾਈ: ਜਥੇਦਾਰ ਕੁਲਦੀਪ ਸਿੰਘ ਗੜਗੱਜ

ਡਾ. ਰਵੀ ਭਗਤ ਨੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ