Tuesday, September 29, 2026
ਤਾਜਾ ਖਬਰਾਂ
• ਕੀਆ ਇੰਡੀਆ ਨੇ ਕੈਂਟੋਨਮੈਂਟ ਬੋਰਡ ਅੰਬਾਲਾ ਦੇ ਸਹਿਯੋਗ ਨਾਲ ਪ੍ਰੋਜੈਕਟ ਡੀ.ਆਰ.ਓ.ਪੀ. ਦੇ ਪੰਜਵੇਂ ਪੜਾਅ ਦੀ ਸ਼ੁਰੂਆਤ ਕੀਤੀ, ਇੰਡਿਅਨ ਪਾਲਿਊਸ਼ਨ ਕੰਟਰੋਲ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਲਾਗੂਕਰਨ • ਤਿੰਨ ਮਾਸੂਮ ਬੱਚਿਆਂ ਦੀ ਮੌਤ ਦਾ ਮਾਮਲਾ ਟਰੇਸ, ਮਾਂ ਹੀ ਨਿਕਲੀ ਬੱਚਿਆਂ ਦੀ ਕਾਤਿਲ • ਕੈਨੇਡਾ ਦੇ ਸਸਕੈਚਵਨ ਵਿੱਚ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਸਿਖਲਾਈ ਪਾਇਲਟਾਂ ਦੀ ਮੌਤ • ਬੀਐਸਐਫ ਨੇ ਅਕਾਲ ਤਖ਼ਤ ਦੇ ਜਥੇਦਾਰ, ਸਿੱਖ ਸੰਗਤ ਨੂੰ ਜ਼ੀਰੋ ਲਾਈਨ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ; ਅਕਾਲ ਤਖ਼ਤ ਦੇ ਜਥੇਦਾਰ ਨੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਅਰਦਾਸ ਕੀਤੀ • ਮਾਲੇਰਕੋਟਲਾ ਦੇ ਡੀਸੀ 'ਤੇ ਸਟਾਫ ਨੂੰ 'ਅਪਮਾਨਿਤ' ਕਰਨ ਦਾ ਦੋਸ਼; ਕਰਮਚਾਰੀਆਂ ਨੇ 25 ਸਤੰਬਰ ਨੂੰ ਹੜਤਾਲ ਦਾ ਐਲਾਨ ਕੀਤਾ • ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ AAP ਸਰਕਾਰ ਦਾ ਧੋਖਾ, 8% DA ਵਧਾ ਕੇ ਆਪਣੀ ਪਿੱਠ ਥਪਥਪਾ ਰਹੀ ਸਰਕਾਰ: ਤਰੁਣ ਚੁਗ

Punjab

ਚਾਨਣ ਵਾਲਾਂ ਨੂੰ ਬਣਾਵਾਂਗੇ ਸਰਹੱਦੀ ਖੇਤਰ ਦੀ ਸਿੱਖਿਆ ਦਾ ਧੂਰਾ-ਹਰਜੋਤ ਸਿੰਘ ਬੈਂਸ

PUNJAB NEWS EXPRESS | January 27, 2023 08:22 PM

ਫਾਜਿਲ਼ਕਾ : ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਜੀ ਬੈਂਸ ਨੇ ਉਚੇਚੇ ਤੌਰ ਤੇ ਸਮਾਰਟ ਸਕੂਲ ਚਾਨਣ ਵਾਲਾ ਵਿਜਟ ਕੀਤਾ। ਉਹਨਾਂ ਨੇ ਕਿਹਾ ਕਿ ਸਿੱਖਿਆ ਉਹਨਾਂ ਦੀ ਸਰਕਾਰ ਦੇ ਏਜੰਡੇ ਦਾ ਮੁੱਖ ਹਿੱਸਾ ਹੈ। ਸਕੂਲਾ ਦੇ ਵਿਕਾਸ ਲਈ ਸਰਕਾਰ ਵੱਡੇ ਪੱਧਰ ਤੇ ਨਿਵੇਸ਼ ਕਰ ਰਹੀ ਹੈ। ਸਕੂਲ ਆਫ ਐਮੀਨੈਂਸ ਸਮੇਤ ਸਮੂਹ ਸਕੂਲਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ ‌। ਉਹਨਾਂ ਕਿਹਾ ਕਿ ਸਰਹੱਦੀ ਖੇਤਰ ਦੇ ਸਕੂਲਾਂ ਵਿੱਚ ਪਹਿਲ ਦੇ ਆਧਾਰ ਤੇ ਅਧਿਆਪਕਾ ਦੀ ਨਿਯੁਕਤੀ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਉਹਨਾਂ ਨੇ ਚਾਨਣ ਵਾਲਾਂ ਸਕੂਲ ਬਾਰੇ ਜ਼ੋ ਸੁਣਿਆ ਸੀ ਉਸ ਨੇ ਦੇਖ ਕੇ ਬਹੁਤ ਵਧੀਆ ਮਹਿਸੂਸ ਹੋਇਆ। ਉਹਨਾਂ ਕਿਹਾ ਕਿ ਚਾਨਣ ਵਾਲਾ ਸਕੂਲ ਨੂੰ ਸਰਹੱਦੀ ਖੇਤਰ ਦੀ ਸਿੱਖਿਆ ਦਾ ਧੁਰਾ ਬਣਾਵਾਂਗੇ।ਇਸ ਖੇਤਰ ਦੇ ਪਿੰਡ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਸਾਡੇ ਇਸ ਸਕੂਲ ਨੂੰ ਸੱਭ ਸਹੂਲਤਾਂ ਨਾਲ ਲੈਸ ਕਰਾਂਗੇ। ਉਹਨਾਂ ਕਿਹਾ ਕਿ ਸਰਕਾਰ ਸਰਹੱਦੀ ਖੇਤਰ ਦੀ ਸਿੱਖਿਆ ਦੇ ਵਿਕਾਸ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਰਦਾਰ ਹਰਜੋਤ ਸਿੰਘ ਬੈਂਸ ਨੇ ਆਪਣੇ ਰੁਝੇਵਿਆਂ ਦੇ ਬਾਵਜੂਦ ਸਕੂਲ ਦਾ ਇੱਕ ਇੱਕ ਪੱਖ ਬਹੁਤ ਬਾਰੀਕੀ ਨਾਲ ਜਾਣਿਆ ਤੇ ਇਸ ਵੱਡੇ ਉਪਰਾਲੇ ਲਈ ਸਮੁੱਚੀ ਟੀਮ ਚਾਨਣ ਵਾਲਾ ਦੀ ਬਹੁਤ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਸਮੂਹ ਸਟਾਫ ਨਾਲ ਚਾਹ ਦਾ ਕੱਪ ਸਾਂਝਾ ਕਰਦਿਆਂ ਸਟਾਫ ਨੂੰ ਆਪਣੇ ਪਣ ਦਾ ਅਹਿਸਾਸ ਕਰਵਾਇਆ। ਜਲਦੀ ਹੀ ਦੁਬਾਰਾ ਮਿਲਣ ਦਾ ਵਾਅਦਾ ਕਰ ਕੇ ਆਪਣੇ ਨਿਮਰ ਸੁਭਾਅ ਨਾਲ ਸਭ ਦਾ ਦਿਲ ਜਿੱਤ ਕੇ ਇਹ ਵੀ ਅਹਿਸਾਸ ਕਰਵਾ ਦਿੱਤਾ ਕਿ ਉਹਨਾਂ ਦੀ ਅਗਵਾਈ ਯਕੀਨਨ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਬੁਲੰਦੀਆਂ ਤੱਕ ਲੈ ਕੇ ਜਾਵੇਗੀ। ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਸਵੀਕਾਰ ਗਾਂਧੀ, ਮੈਡਮ ਸ਼ਵੇਤਾ ਕੁਮਾਰੀ, ਮੈਡਮ ਰੇਨੂੰ ਬਾਲਾ, ਮੈਡਮ ਗੁਰਮੀਤ ਕੌਰ, ਮੈਡਮ ਸੈਲਿਕਾ, ਗੌਰਵ ਮਦਾਨ , ਰਾਜ ਕੁਮਾਰ ਸੰਧਾ, ਇਨਕਲਾਬ ਗਿੱਲ ਅਤੇ ਸਹਿਯੋਗੀ ਸਟਾਫ ਮੈਡਮ ਰਜਨੀ ਬਾਲਾ, ਪਲਵਿੰਦਰ ਕੌਰ, ਪ੍ਰਿਅੰਕਾ, ਅਮਨਦੀਪ ਕੌਰ, ਪਰਵਿੰਦਰ, ਹਰਪ੍ਰੀਤ ਕੌਰ ਸੁਨੀਤਾ ਰਾਣੀ , ਆਂਗਣਵਾੜੀ ਸਟਾਫ ਮੈਡਮ ਪੂਨਮ, ਭਰਪੂਰ ਕੌਰ, ਬਲਜੀਤ ਕੌਰ ਅਤੇ ਰਜਨੀ ਮੌਜੂਦ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਕੇਂਦਰ ਸਰਕਾਰ ਹਾੜ੍ਹੀ ਸੀਜ਼ਨ ਲਈ 5.5 ਲੱਖ ਮੀਟਰਕ ਟਨ ਡੀ.ਏ.ਪੀ. ਅਤੇ 15 ਲੱਖ ਮੀਟਰਕ ਟਨ ਯੂਰੀਆ ਦੀ ਸਪਲਾਈ ਯਕੀਨੀ ਬਣਾਵੇ: ਖੁੱਡੀਆਂ

ਨਾਨਕਸਰ ਸੰਪਰਦਾਇ ਦੇ ਮੁਖੀ ਨੇ ਇਤਿਹਾਸਕ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026' ਪਾਸ ਕਰਨ ਲਈ CM ਮਾਨ ਦੀ ਕੀਤੀ ਸ਼ਲਾਘਾ

ਹਰਪਾਲ ਚੀਮਾ ਵੱਲੋਂ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਅਤੇ ਭਲਾਈ ਐਸੋਸੀਏਸ਼ਨਾਂ ਨਾਲ ਵਿਆਪਕ ਵਿਚਾਰ-ਵਟਾਂਦਰਾ

2 ਏਕੇ ਰਾਈਫ਼ਲਾਂ ਅਤੇ 10 ਕਿਲੋ ਹੈਰੋਇਨ ਸਮੇਤ ਤਿੰਨ ਗ੍ਰਿਫ਼ਤਾਰ, ਮੁਲਜ਼ਮਾਂ ਵਿੱਚ ਔਰਤ, ਉਸ ਦਾ ਪਤੀ ਤੇ ਭਰਾ ਸ਼ਾਮਲ

ਵੜਿੰਗ ਨੇ ਪਹਿਲੀ ਵਾਰ ਵੋਟਰ ਬਣਨ ਜਾ ਰਹੇ ਵੋਟਰਾਂ ਨੂੰ SIR ਦੌਰਾਨ ਬਾਹਰ ਕੱਢਣ 'ਤੇ ਸ਼ਾਹ ਦੇ ਦਖ਼ਲ ਦੀ ਮੰਗ ਕੀਤੀ

ਗੈਂਗਸਟਰਾਂ 'ਤੇ ਵਾਰ ਦਾ 252ਵਾਂ ਦਿਨ: ਪੰਜਾਬ ਪੁਲਿਸ ਵੱਲੋਂ 594 ਥਾਈਂ ਛਾਪੇਮਾਰੀ; 249 ਕਾਬੂ

ਆਪ ਸਰਕਾਰ ਆਪਣੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਹੋਰ ਮੁੱਦਿਆਂ ਵੱਲ ਧਿਆਨ ਕੇਂਦਰਿਤ ਕਰਨ ਲਈ ਪੱਬਾਂ ਭਾਰ: ਅਕਾਲੀ ਦਲ

ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਿਆ: ਰੰਧਾਵਾ

ਬਾਬਾ ਢੱਡਰੀਆਂ ਵਾਲੇ ਦੇ ਕਾਫ਼ਲੇ ਦੀ ਟੈਂਪੋ ਟਰੈਵਲਰ ਹਾਦਸਾਗ੍ਰਸਤ

‘ਵੋਟ ਚੋਰੀ’ ਦੇ ਦੋਸ਼ਾਂ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੁਰੰਤ ਅਸਤੀਫ਼ਾ ਦੇਣ: ਸ਼ੁਵਮ ਸ਼ੁਭੀ