Saturday, October 03, 2026
ਤਾਜਾ ਖਬਰਾਂ
• ਕੀਆ ਇੰਡੀਆ ਨੇ ਕੈਂਟੋਨਮੈਂਟ ਬੋਰਡ ਅੰਬਾਲਾ ਦੇ ਸਹਿਯੋਗ ਨਾਲ ਪ੍ਰੋਜੈਕਟ ਡੀ.ਆਰ.ਓ.ਪੀ. ਦੇ ਪੰਜਵੇਂ ਪੜਾਅ ਦੀ ਸ਼ੁਰੂਆਤ ਕੀਤੀ, ਇੰਡਿਅਨ ਪਾਲਿਊਸ਼ਨ ਕੰਟਰੋਲ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਲਾਗੂਕਰਨ • ਤਿੰਨ ਮਾਸੂਮ ਬੱਚਿਆਂ ਦੀ ਮੌਤ ਦਾ ਮਾਮਲਾ ਟਰੇਸ, ਮਾਂ ਹੀ ਨਿਕਲੀ ਬੱਚਿਆਂ ਦੀ ਕਾਤਿਲ • ਕੈਨੇਡਾ ਦੇ ਸਸਕੈਚਵਨ ਵਿੱਚ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਸਿਖਲਾਈ ਪਾਇਲਟਾਂ ਦੀ ਮੌਤ • ਬੀਐਸਐਫ ਨੇ ਅਕਾਲ ਤਖ਼ਤ ਦੇ ਜਥੇਦਾਰ, ਸਿੱਖ ਸੰਗਤ ਨੂੰ ਜ਼ੀਰੋ ਲਾਈਨ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ; ਅਕਾਲ ਤਖ਼ਤ ਦੇ ਜਥੇਦਾਰ ਨੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਅਰਦਾਸ ਕੀਤੀ • ਮਾਲੇਰਕੋਟਲਾ ਦੇ ਡੀਸੀ 'ਤੇ ਸਟਾਫ ਨੂੰ 'ਅਪਮਾਨਿਤ' ਕਰਨ ਦਾ ਦੋਸ਼; ਕਰਮਚਾਰੀਆਂ ਨੇ 25 ਸਤੰਬਰ ਨੂੰ ਹੜਤਾਲ ਦਾ ਐਲਾਨ ਕੀਤਾ • ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ AAP ਸਰਕਾਰ ਦਾ ਧੋਖਾ, 8% DA ਵਧਾ ਕੇ ਆਪਣੀ ਪਿੱਠ ਥਪਥਪਾ ਰਹੀ ਸਰਕਾਰ: ਤਰੁਣ ਚੁਗ

Punjab

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਮਥੁਰਾ ਕਲੋਨੀ ਤੇ ਡੀ.ਸੀ. ਸਾਕਸ਼ੀ ਸਾਹਨੀ ਨੇ ਜੁਝਾਰ ਨਗਰ ਵਿਖੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ

PUNJAB NEWS EXPRESS | January 27, 2023 08:36 PM

ਪਟਿਆਲਾ : ਪੰਜਾਬ ਦੇ ਲੋਕਾਂ ਦੇ ਘਰਾਂ ਦੇ ਨੇੜੇ ਹੀ ਉਨ੍ਹਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੀ ਅਮ੍ਰਿਤਸਰ ਸਾਹਿਬ ਤੋਂ 400 ਆਮ ਆਦਮੀ ਕਲੀਨਿਕ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਨ ਲਈ ਆਨਲਾਈਨ ਸਮਾਗਮ ਮੌਕੇ ਵਿਧਾਇਕ ਪਟਿਆਲਾ ਸ਼ਹਿਰੀ ਸ. ਅਜੀਤ ਪਾਲ ਸਿੰਘ ਕੋਹਲੀ ਨੇ ਮਥੁਰਾ ਕਲੋਨੀ ਵਿਖੇ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜੁਝਾਰ ਨਗਰ ਵਿਖੇ ਆਮ ਆਦਮੀ ਕਲੀਨਿਕ ਪਟਿਆਲਾ ਵਾਸੀਆਂ ਨੂੰ ਸਮਰਪਿਤ ਕੀਤੇ।
ਇਸ ਮੌਕੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ 35 ਹੋਰ ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਲੋਕਾਂ ਦੀ ਸਿਹਤ ਲਈ ਇਹ ਕਲੀਨਿਕ ਰਾਮਬਾਣ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕ ਵਧਾਈ ਦੇ ਪਾਤਰ ਹਨ ਜਿਹਨਾਂ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਉਹਨਾਂ ਦੇ ਘਰਾਂ ਦੇ ਨੇੜੇ ਹੀ ਸਿਹਤ ਸੇਵਾਵਾਂ ਉਪਲਭਧ ਕਰਵਾਉਣ ਲਈ ਆਮ ਆਦਮੀ ਕਲੀਨਿਕ ਦੀ ਸਥਾਪਨਾ ਕਰਵਾ ਕੇ ਲੋਕਾਂ ਨੂੰ ਸਮਰਪਿਤ ਕੀਤੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਇੱਕ ਡਰੀਮ ਪ੍ਰੌਜੈਕਟ ਹੈ ਜਿਸ ਨਾਲ ਹੁਣ ਆਮ ਬਿਮਾਰੀਆਂ ਹੋਣ ਤੇਂ ਲੋਕਾਂ ਨੂੰ ਦੂਰ ਦੁਰਾਡੇ ਦੇ ਹਸਪਤਾਲਾ ਵਿੱਚ ਜਾਣ ਦੀ ਲੋੜ ਨਹੀ ਪਵੇਗੀ।ਜਿਸ ਨਾਲ ਵੱਡੇ ਹਸਪਤਾਲਾਂ ਤੇਂ ਵੀ ਮਰੀਜਾਂ ਦਾ ਬੋਝ ਘਟੇਗਾ।ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਡਾਇਰੈਕਟਰ ਦਰਸ਼ਨ ਕੁਮਾਰ, ਸਿਵਲ ਸਰਜਨ ਡਾ. ਦਲਬੀਰ ਕੌਰ , ਜੁਆਇੰਟ ਕਮਿਸ਼ਨਰ ਨਮਨ ਮੜਕਨ , ਸੀਨੀਅਰ ਮੈਡੀਕਲ ਅਫਸਰ ਡਾ. ਕੁਸ਼ਲਦੀਪ ਕੌਰ ਵੀ ਮੌਜੂਦ ਸਨ। ਇਸ ਮਗਰੋਂ ਵਿਧਾਇਕ ਕੋਹਲੀ ਨੇ ਏਰੀਏ ਅਧੀਨ ਆਂਉਂਦੇ ਆਮ ਆਦਮੀ ਕਲੀਨਿਕ ਰਾਜਪੂਰਾ ਕਲੋਨੀ, ਹੇਂਡਲੇ ਫੀਮੇਲ, ਸਿੱਟੀ ਬ੍ਰਾਂਚ ਅਤੇ ਦਾਰੂ ਕੁਟੀਆ ਆਦਿ ਦਾ ਵੀ ਦੌਰਾ ਕੀਤਾ ਅਤੇ ਰਿਬਨ ਕੱਟ ਕੇ ਵੀ ਇਹਨਾਂ ਕਲੀਨਿਕਾਂ ਦਾ ਉਦਘਾਟਨ ਕੀਤਾ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜੁਝਾਰ ਨਗਰ ਵਿਖੇ ਆਮ ਆਦਮੀ ਕਲ਼ੀਨਿਕ ਦਾ ਰਿਬਨ ਕੱਟਕੇ ਉਦਘਾਟਨ ਕਰਨ ਮੌਕੇ ਉਹਨਾਂ ਨਾਲ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਸਪੁੱਤਰ ਐਡਵੋਕੇਟ ਰਾਹੁਲ ਸੈਣੀ ਅਤੇ ਸਿਵਲ ਸਰਜਨ ਡਾ.ਦਲਬੀਰ ਕੌਰ ਵੀ ਮੋਜੂਦ ਸਨ। ਕਲੀਨਿਕ ਦੇ ਉਦਘਾਟਨ ਤੋਂ ਬਾਦ ਡਿਪਟੀ ਕਮਿਸ਼ਨਰ ਅਤੇ ਅਧਿਕਾਰੀਆ ਨੇਂ ਮੁੱਖ ਮੰਤਰੀ ਵੱਲੋਂ ਆਮ ਆਦਮੀ ਕਲੀਨਿਕਾਂ ਦੇ ਵਰਚੂਅਲ ਉਦਘਾਟਨ ਦਾ ਲਾਈਵ ਪ੍ਰੋਗਰਾਮ ਵੀ ਅਟੈਂਡ ਕੀਤਾ। ਉਹਨਾਂ ਕਿਹਾ ਕਿ ਪਹਿਲਾ ਬਣਾਏ ਆਮ ਆਦਮੀ ਕਲੀਨਿਕਾਂ ਦੀ ਸਫਲਤਾ ਨੂੰ ਦੇਖਦੇ ਹੋਏ ਹੀ ਹੁਣ 400ਨਵੇਂ ਆਮ ਆਦਮੀ ਕਲੀਨਿਕਾ ਦੀ ਸਥਾਪਨਾ ਪੰਜਾਬ ਸਰਕਾਰ ਦਵਾਰਾ ਕੀਤੀ ਗਈ ਹੈ।ਉਹਨਾ ਕਿਹਾ ਕਿ ਇਹਨਾ ਕਲ਼ੀਨਿਕਾ ਵਿਚ ਮਰੀਜਾਂ ਦੀ ਰਜਿਸ਼ਟਰੇਸ਼ਨ ਤੋਂ ਦਵਾਈ ਲੈਣ ਦੀ ਪ੍ਰੀਕਿਰਿਆ ਪੇਪਰ ਰਹਿਤ ਹੋਵੇਗੀ ਅਤੇ ਇਹ ਡਾਟਾ ਬਿਮਾਰੀਆਂ ਤੇਂ ਕਾਬੂ ਪਾਉਣ ਲਈ ਨਵੀਆਂ ਖੋਜਾਂ ਲਈ ਵੀ ਸਹਾਈ ਹੋਵੇਗਾ।
ਉਨ੍ਹਾਂ ਦੱਸਿਆ ਕਿ ਅੱਜ ਜਿਲ੍ਹੇ ਵਿੱਚ 35 ਹੋਰ ਨਵੇਂ ਆਮ ਆਦਮੀ ਖੁੱਲਣ ਨਾਲ ਜਿਲ੍ਹੇ ਵਿੱਚ ਖੁੱਲੇ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਹੁਣ 40 ਹੋ ਗਈ ਹੈ।
ਸਿਵਲ ਸਰਜਨ ਡਾ. ਦਲਬੀਰ ਕੌਰ ਨੇ ਕਿਹਾ ਕਿ ਇਹਨਾਂ ਕਲੀਨਿਕਾਂ ਵਿੱਚ ਜਿਥੇ ਮਰੀਜਾਂ ਦੀ ਯੋਗ ਡਾਕਟਰਾਂ ਵੱਲੋਂ ਮੁਫਤ ਸਿਹਤ ਜਾਂਚ ਹੋਵੇਗੀ ਉਥੇ ਮਰੀਜਾਂ ਦੇ 41 ਤਰਾਂ ਦੇ ਲੋੜੀਂਦੇ ਲੈਬ ਟੈਸਟ ਅਤੇ 96 ਤਰਾਂ ਦੀਆਂ ਦਵਾਈਆਂ ਵੀ ਲੋੜ ਅਨੁਸਾਰ ਮਰੀਜਾਂ ਨੂੰ ਮੁਫਤ ਦਿੱਤੀਆਂ ਜਾਣਗੀਆਂ।ਇਸ ਮੌਕੇ ਵੱਡੀ ਗਿਣਤੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਲੰਟੀਅਰਾਂ ਸਮੇਤ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ, ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਮੈਡੀਕਲ ਅਫਸਰ ਡਾ. ਭਾਵਨਾ ਸ਼ਰਮਾ, ਜੁਝਾਰ ਨਗਰ ਵੈਲਫੈਅਰ ਸੁਸਾਇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ, ਜੋਲ਼ੀ, ਧਰਮਵੀਰ ਸ਼ਰਮਾ, ਬਲਦੇਵ ਸਿੰਘ , ਅਨੁਪ ਕੁਮਾਰ, ਨਿਰਮਲ ਸਿੰਘ ਵੀ ਹਾਜਰ ਸਨ।
ਇਸ ਤੋਂ ਇਲਾਵ ਜਿਲ੍ਹੇ ਵਿੱਚ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜੇਮਾਜਰਾ ਵੱਲੋਂ ਆਮ ਆਦਮੀ ਕਲੀਨਿਕ ਢੈਂਠਲ (ਸ਼ੁਤਰਾਣਾ), ਵਿਧਾਇਕ ਸ. ਹਰਮੀਤ ਸਿੰਘ ਪਠਾਨਮਾਜਰਾ ਵੱਲੋਂ ਆਮ ਆਦਮੀ ਕਲ਼ੀਨਿਕ ਘੜਾਮ (ਦੁਧਨਸਾਂਧਾ), ਵਿਧਾਇਕ ਗੁਰਲਾਲ ਸਿੰਘ ਵੱਲੋਂ ਆਮ ਆਦਮੀ ਕਲੀਨਿਕ ਹਰਪਾਲਪੂਰ (ਹਰਪਾਲਪੂਰ), ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਆਮ ਆਦਮੀ ਕਲੀਨਿਕ ਕਕਰਾਲਾ( ਭਾਦਸੋਂ), ਵਿਧਾਇਕ ਨੀਨਾ ਮਿੱਤਲ ਵੱਲੋਂ ਆਮ ਆਦਮੀ ਕਲੀਨਿਕ ਰਾਜਪੁਰਾ (ਰਾਜਪੁਰਾ) , ਸ. ਕੁਲਵੰਤ ਸਿੰਘ ਬਾਜੀਗਰ ਵੱਲੋਂ ਆਮ ਆਦਮੀ ਕਲੀਨਿਕ ਅਰਨੋਂ (ਸ਼ੁਤਰਾਣਾ) ਦਾ ਰਿੱਬਨ ਕੱਟ ਕੇ ਉਦਘਾਟਨ ਕਰਕੇ ਇਹ ਕਲ਼ੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ।

Have something to say? Post your comment

google.com, pub-6021921192250288, DIRECT, f08c47fec0942fa0

Punjab

ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ

CM ਮਾਨ ਵੱਲੋਂ ਕੇਂਦਰੀ ਮੰਤਰੀ ਨੂੰ ਪੱਤਰ, ਕਿਹਾ - ਸਟੋਰੇਜ ਲਈ ਜਗ੍ਹਾ ਦੀ ਘਾਟ ਕਾਰਨ ਮੰਡੀਆਂ ਵਿੱਚ ਕਿਸਾਨ ਖੱਜਲ-ਖੁਆਰ ਨਾ ਹੋਣ

ਮੰਤਰੀ ਲਾਲ ਚੰਦ ਕਟਾਰੂਚੱਕ ਨੇ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਣ 'ਤੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਦਿੱਤੀ ਵਧਾਈ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 255ਵਾਂ ਦਿਨ: ਪੰਜਾਬ ਪੁਲਿਸ ਵੱਲੋਂ 617 ਥਾਈਂ ਛਾਪੇਮਾਰੀ; 303 ਵਿਅਕਤੀ ਗ੍ਰਿਫਤਾਰ

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ CM ਮਾਨ ਵੱਲੋਂ ਸਰਹੱਦੀ ਜ਼ਿਲ੍ਹਿਆਂ ’ਚ ਨਸ਼ਾ-ਮੁਕਤੀ ਬਾਰੇ ਆਤਮਿਕ ਸੁਧਾਰ ਪ੍ਰੋਗਰਾਮ ਨੂੰ ਪ੍ਰਵਾਨਗੀ

ਪੰਜਾਬ ਨੇ ਸਵੈ-ਇੱਛਾ ਨਾਲ ਖੂਨ ਦਾਨ ਕਰਨ ਵਿੱਚ ਰਾਸ਼ਟਰੀ ਪੱਧਰ ’ਤੇ ਤੀਜਾ ਸਥਾਨ ਹਾਸਲ ਕੀਤਾ

ਸਰਹੱਦ ਪਾਰੋਂ ਚੱਲ ਰਹੇ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਚਾਰ ਮੁਲਜ਼ਮ 10 ਕਿੱਲੋ ਹੈਰੋਇਨ ਅਤੇ 10 ਪਿਸਤੌਲਾਂ ਸਣੇ ਕਾਬੂ

ਹਰਜੋਤ ਸਿੰਘ ਬੈਂਸ ਵੱਲੋਂ ’ਦੈਨਿਕ ਭਾਸਕਰ’ ਦੇ ਸਟੇਟ ਐਡੀਟਰ ਦੀ ਮਾਤਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ

ਅਮਰਜੀਤ ਚਾਵਲਾ 'ਤੇ 8 ਮਹੀਨੇ ਸਰਾਂ 'ਚ ਸ਼ੋਸ਼ਣ ਦੇ ਦੋਸ਼, ਲੱਖਾਂ ਰੁਪਏ ਦੀ ਹੇਰਾਫੇਰੀ 'ਤੇ SGPC ਅਤੇ ਸੁਖਬੀਰ ਬਾਦਲ ਦੀ ਚੁੱਪ ਵੱਡੇ ਸਵਾਲ ਖੜ੍ਹੇ ਕਰ ਰਹੀ: ਬਲਤੇਜ ਪੰਨੂ

ਤਰਨਤਾਰਨ ’ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, BSF ਨੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਮਾਰਿਆ