Tuesday, September 01, 2026
ਤਾਜਾ ਖਬਰਾਂ
ਛੋਟੇ ਸਾਹਿਬਜ਼ਾਦਿਆਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੀਰੀ ਪੀਰੀ ਖਾਲਸਾ ਮਾਰਚ ਰਵਾਨਾਰਾਸ਼ਟਰੀ ਪੈਨਲ ਨੇ ਜਾਤੀਵਾਦੀ ਟਿੱਪਣੀ ਕਰਨ ਲਈ ਪੰਜਾਬ ਕਾਂਗਰਸ ਮੁਖੀ ਵੜਿੰਗ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ।ਹਲਦਵਾਨੀ ‘ਸ਼ੁੱਧੀਕਰਨ’ ਦੇ ਮੁੱਦੇ ਤੋਂ ਧਿਆਨ ਭਟਕਾਉਣ ਲਈ ਬਦਲੇ ਦੀ ਰਾਜਨੀਤੀ, ਵੜਿੰਗ ਵੱਲੋਂ NCSC ਦੇ ਗ੍ਰਿਫ਼ਤਾਰੀ ਸਬੰਧੀ ਹੁਕਮਾਂ ’ਤੇ ਤਿੱਖਾ ਪ੍ਰਤੀਕਰਮਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿਖੇ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ਦਾ ਆਯੋਜਨਅਗਾਂਹਵਧੂ ਕਿਸਾਨ ਤੇ ਪੰਜਾਬੀ ਲੇਖਕ ਸ. ਮਹਿੰਦਰ ਸਿੰਘ ਦੁਸਾਂਝ ਦੇ ਸਦੀਵੀ ਵਿਛੋੜੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾਪੰਥਕ ਏਕਤਾ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ 5ਵਾਂ ਸਥਾਪਨਾ ਦਿਵਸ

Punjab

ਬੋਨਸ ਕਰਮਚਾਰੀਆਂ ਦਾ ਹੱਕ ਹੈ, ਕੋਈ ਭੀਖ ਨਹੀਂ: ਜਗਦੀਪ ਕਾਹਲੋਂ

PUNJAB NEWS EXPRESS | October 20, 2020 02:39 PM

ਸਰਹਿੰਦ :ਨਾਰਦਨ ਰੇਲਵੇ ਮੈਨਸ ਯੂਨੀਅਨ ਸਰਹਿੰਦ ਬ੍ਰਾਂਚ ਦੇ ਰਾਜਪੁਰਾ ਸੈਕਸ਼ਨ ਦੇ ਕਰਮਚਾਰੀਆਂ ਵੱਲੋਂ ਬੋਨਸ ਦਾ ਐਲਾਨ ਨਾ ਹੋਣ ਦੇ ਰੋਸ ਵਜੋਂ ਅੱਜ ਗੇਟ ਮੀਟਿੰਗ ਕੀਤੀ।ਇਸ ਗੇਟ ਮੀਟਿੰਗ ਦੀ ਪ੍ਰਧਾਨਗੀ ਅੰਬਾਲਾ ਮੰਡਲ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਤੇ ਬਰਾਂਚ ਪ੍ਰਧਾਨ ਜਸਮੇਰ ਸਿੰਘ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਬੋਲਦਿਆਂ ਅੰਬਾਲਾ ਮੰਡਲ ਦੇ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲਂੋ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਕਰਮਚਾਰੀਆਂ ਨਾਲ ਧੱਕੇ-ਸ਼ਾਹੀ  ਦਿਨੋਂ ਦਿਨ  ਵਧਦੀ ਜਾ ਰਹੀ ਹੈ।ਪਹਿਲਾਂ ਕੇਦਰੀ ਕਰਮਚਾਰੀਆਂ ਦਾ ਡੀ. ਏ 2021 ਤੱਕ  ਰੋਕ ਦਿੱਤਾ ਗਿਆ ਜੋ ਬਿਲਕੁਲ ਗੈਰ ਸੰਵਿਧਾਨਕ ਹੈ। ਉਸ ਤੋਂ ਬਾਅਦ ਰੇਲਵੇ ਕਰਮਚਾਰੀਆਂ ਦੀਆਂ 50 ਪ੍ਰਤੀਸ਼ਤ ਪੋਸਟਾਂ ਨੂੰ ਖ਼ਤਮ ਕਰਨ ਦਾ ਤੁਗਲਕੀ ਫਰਮਾਨ ਜਾਰੀ ਕਰ ਦਿੱਤਾ ਗਿਆ ਅਤੇ ਹੁਣ ਕਰਮਚਾਰੀਆਂ ਦਾ ਸਾਲ 2019-2020 ਜੋ ਬੋਨਸ ਹਰ ਸਾਲ ਕਰਮਚਾਰੀਆਂ ਨੂੰ ਮਿਲਦਾ ਸੀ ਉਸ ੳੱਪਰ ਰੋਕ ਲਗਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।ਜਿਸ ਦਾ ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਅਤੇ ਨਾਰਦਨ ਰੇਲਵੇ ਮੈਨਸ ਯੂਨੀਅਨ ਵੱਲੋਂ ਸਖ਼ਤ ਵਿਰੋਧ ਕਰਦਿਆਂ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ ਕਿ ਜੇਕਰ ਸਰਕਾਰ ਨੇ ਕਰਮਚਾਰੀਆਂ ਦੇ ਬੋਨਸ ਵਿੱਚ ਕਟੌਤੀ ਕੀਤੀ ਤਾਂ 22 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਰੇਲ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਜਿਸ ਦਿਨ ਤੋਂ ਭਾਰਤ ਵਿੱਚ ਕਰੋਨਾ ਮਹਾਂਮਾਰੀ ਕਾਰਨ ਲੋਕਡਾਊਨ ਲੱਗਿਆ ਉਸ ਦਿਨ ਤੋਂ ਰੇਲਵੇ ਕਰਮਚਾਰੀ ਦਿਨ ਰਾਤ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਭਾਰਤੀ ਰੇਲ ਨੂੰ ਚਲਾ ਰਹੇ ਹਨ, ਪਰ ਕੇਂਦਰ ਸਰਕਾਰ ਕਰਮਚਾਰੀਆਂ ਨੂੰ ਇਨਾਮ ਵਜੋਂ ਉਨ੍ਹਾਂ ਦਾ ਡੀ.ਏ ਅਤੇ ਬੋਨਸ ਵਰਗੇ ਹੱਕ ਵੀ ਖੋਹ ਰਹੀ ਹੈ ਜੋ ਬਿਲਕੁਲ ਹੀ ਗੈਰ ਸੰਵਿਧਾਨਕ ਹੈ।ਐਨ.ਪੀ.ਐਸ ਸਕੀਮ ਵੀ ਕਰਮਚਾਰੀਆਂ ਲਈ ਹਾਨੀਕਾਰਕ ਹੈ।ਰੇਲਵੇ ਵਿੱਚ ਨਿੱਜੀਕਰਨ ਲਗਾਤਾਰ ਵੱਧ ਰਿਹਾ ਹੈ ਜਿਸ ਨਾਲ ਦੇਸ਼ ਵਿੱਚ ਪੂੰਜੀਪਤੀਆਂ ਨੂੰ ਲਾਭ ਮਿਲ ਰਿਹਾ ਹੈ। ਇਸ ਮੌਕੇ ਬਾਾਂਚ ਪ੍ਰਧਾਨ ਜਸਮੇਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਲਾਮਬੰਦ ਹੋਣਾ ਪਵੇਗਾ, ਸਾਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨਾ ਪਵੇਗਾ ।ਜੇਕਰ ਅਸੀਂ ਇਕੱਠੇ ਹੋ ਕੇ ਸੰਘਰਸ਼ ਨਾ ਕੀਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ ਨਹੀਂ ਕਰਨਗੀਆਂ। ਇਸ ਮੌਕੇ  ਤਾਰਾ ਨੰਦ ਝਾਅ , ਰਾਮ ਸਲੇਸ਼ ਮਾਂਝੀ, ਮਨਜੀਤ ਸਿੰਘ, ਜਸਪਾਲ ਸਿੰਘ, ਕ੍ਰਿਸ਼ਨ ਸਿੰਘ, ਕਰਮਜੀਤ ਸਿੰਘ, ਮਹਿੰਦਰ ਪਾਸਵਾਨ, ਰਿਸ਼ੀਪਾਲ, ਉਪਿੰਦਰ ਕੁਮਾਰ ਅਤੇ ਹੋਰ ਸੈਂਕੜੇ ਕਰਮਚਾਰੀ ਸ਼ਾਮਲ ਸਨ।
   

Have something to say? Post your comment

google.com, pub-6021921192250288, DIRECT, f08c47fec0942fa0

Punjab

ਸੂਬਾ ਸਰਕਾਰ ਵੱਲੋਂ ਸੀਨੀਅਰ ਨਾਗਰਿਕਾਂ ਦੀ ਭਲਾਈ ਲਈ ₹598.75 ਲੱਖ ਦੇ ਸਟੇਟ ਐਕਸ਼ਨ ਪਲੈਨ ਨੂੰ ਪ੍ਰਵਾਨਗੀ: ਡਾ. ਬਲਜੀਤ ਕੌਰ

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੈਪਸਿਸ ਅਤੇ ਸੈਪਟਿਕ ਸ਼ਾਕ ਦੇ 12,467 ਮਰੀਜ਼ਾਂ ਦੇ ਇਲਾਜ ’ਤੇ 51.58 ਕਰੋੜ ਰੁਪਏ ਦਾ ਖ਼ਰਚ

ਸ਼੍ਰੋਮਣੀ ਕਮੇਟੀ ਵਫ਼ਦ ਵੱਲੋਂ ਨੇਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਨੁਮਾਇੰਦਿਆਂ ਨਾਲ ਮੀਟਿੰਗ

ਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਆਲਮਗੀਰ ਸਾਹਿਬ ਲੁਧਿਆਣਾ ਤੋਂ ਅਗਲੇ ਪੜਾਅ ਲਈ ਹੋਇਆ ਰਵਾਨਾ

ਵੱਡੀ ਖ਼ਬਰ: ਪੰਜਾਬ ਦੇ 8 IPS ਅਫਸਰਾਂ ਦੇ ਤਬਾਦਲੇ, ਦੇਖੋ ਲਿਸਟ

ਛੋਟੇ ਸਾਹਿਬਜ਼ਾਦਿਆਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੀਰੀ ਪੀਰੀ ਖਾਲਸਾ ਮਾਰਚ ਰਵਾਨਾ

ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿਖੇ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ਦਾ ਆਯੋਜਨ

ਅਗਾਂਹਵਧੂ ਕਿਸਾਨ ਤੇ ਪੰਜਾਬੀ ਲੇਖਕ ਸ. ਮਹਿੰਦਰ ਸਿੰਘ ਦੁਸਾਂਝ ਦੇ ਸਦੀਵੀ ਵਿਛੋੜੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

CM ਮਾਨ ਨੇ ਪੰਜਾਬ ਦੀ ਪਹਿਲੀ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਕੀਤਾ ਉਦਘਾਟਨ; ਕਿਹਾ, ਇਹ ਲੀਗ ਪੰਜਾਬ ਦੀ ਕ੍ਰਿਕਟ ਪ੍ਰਤਿਭਾ ਨੂੰ ਨਿਖਾਰੇਗੀ

CM ਮਾਨ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਦਾ ਆਸ਼ੀਰਵਾਦ ਲਿਆ