Saturday, February 07, 2026
ਤਾਜਾ ਖਬਰਾਂ
ਪੰਜਾਬ ਦੀ ਮਾਨ ਸਰਕਾਰ ਨੇ ਚੁੱਪ-ਚਾਪ ਰੋਜ਼ਾਨਾ ਅਜੀਤ ਦੇ ਮਾਲਕ ਬਰਜਿੰਦਰ ਸਿੰਘ ਹਮਦਰਦ ਵਿਰੁੱਧ 315 ਕਰੋੜ ਰੁਪਏ ਦੇ ਜੰਗ-ਏ-ਆਜ਼ਾਦੀ ਕੇਸ ਨੂੰ ਵਾਪਸ ਲਿਆਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਧਾਂਦਲੀ ਦੇ ਦੋਸ਼ ਲਗਾਉਣ ਵਾਲੀ ਆਡੀਓ ਕਲਿੱਪ ਦੀ ਫੋਰੈਂਸਿਕ ਜਾਂਚ ਦੇ ਹੁਕਮ ਦਿੱਤੇਚਾਰ ਸਾਲ, ਪੰਜ SIT, ਕੋਈ ਚਲਾਨ ਨਹੀਂ: ਬਿਕਰਮ ਮਜੀਠੀਆ ਵਿਰੁੱਧ 'ਆਪ' ਸਰਕਾਰ ਦਾ NDPS ਕੇਸ ਲਟਕਿਆ ਹੋਇਆਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਾਨ ਨੂੰ ਖ਼ਤਰਾ ਹੋਣ ਦਾ ਦੋਸ਼, ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਬਿਕਰਮ ਮਜੀਠੀਆ ਨਾਭਾ ਜੇਲ੍ਹ ਤੋਂ ਬਾਹਰ ਆਏਅਕਾਲ ਤਖ਼ਤ ਦੇ ਟਕਰਾਅ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੇਰਾ ਰਾਧਾ ਸੁਆਮੀ ਬਿਆਸ ਮੁਖੀ ਵਿਰੁੱਧ ਨਵਾਂ ਮੋਰਚਾ ਖੋਲ੍ਹਿਆਗੈਂਗਸਟਰਾਂ ਨੇ 'ਆਪ' ਦੇ ਅਲਟੀਮੇਟਮਾਂ ਦੀ ਉਲੰਘਣਾ ਕੀਤੀ, ਪੰਜਾਬ ਵਿੱਚ ਨਿਸ਼ਾਨਾ ਬਣਾ ਕੇ ਕਤਲ ਬੇਰੋਕ ਜਾਰੀ

Punjab

ਵੇਰਕਾ ਨੂੰ ਦੁੱਧ ਦੀ ਪ੍ਰਾਸੈਸਿੰਗ ਲਈ ਸ਼ਾਨਦਾਰ ਲੀਡਰਸਿਪ ਰੋਲ ਵਾਸਤੇ ਐਵਾਰਡ ਮਿਲਿਆ

PUNJABNEWS EXPRESS | December 20, 2021 09:32 PM

ਚੰਡੀਗੜ:ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਫੈਡਰੇਸਨ ਲਿਮਟਿਡ (ਮਿਲਕਫੈਡ ਪੰਜਾਬ), ਵੇਰਕਾ ਜੋ ਕਿ ਪੰਜਾਬ ਦੇ ਡੇਅਰੀ ਕਿਸਾਨਾਂ ਦੀ ਖਰੀਦ ਅਤੇ ਮੰਡੀਕਰਨ ਦੀ ਸਿਖਰ ਸੰਸਥਾ ਦਾ ਅਹਿਮ ਬ੍ਰਾਂਡ ਹੈ, ਨੂੰ ਕਿ੍ਰਸੀ ਉੱਦਮੀ ਕਿ੍ਰਸਕ ਵਿਕਾਸ ਚੈਂਬਰ ਦੁਆਰਾ ਮਿਲਕ ਪੋ੍ਰਸੈਸਿਗ ਵਿੱਚ ਸਾਨਦਾਰ ਲੀਡਰਸਿਪ ਰੋਲ ਲਈ ਸਨਮਾਨਿਤ ਕੀਤਾ ਗਿਆ ਹੈ । ਵਾਈਐਸ ਪਰਮਾਰ ਯੂਨੀਵਰਸਿਟੀ ਆਫ ਹਾਰਟੀਕਰਲਚਰ ਐਂਡ ਫੋਰੈਸਟਰੀ, ਸੋਲਨ, ਹਿਮਾਚਲ ਪ੍ਰਦੇਸ ਵਿਖੇ ਹੋਏ ਪੋਗਰੈਸਿਵ ਐਗਰੀ ਲੀਡਰਸਿਪ ਸੰਮੇਲਨ 2021 ਵਿੱਚ ਵੇਰਕਾ ਨੂੰ ਕੇਂਦਰੀ ਪਸੂ ਪਾਲਣ ਅਤੇ ਡੇਅਰੀ ਮੰਤਰੀ ਪਰਸੋਤਮ ਰੁਪਾਲਾ ਵੱਲੋਂ ਇਸ ਐਵਾਰਡ ਨਾਲ ਨਿਵਾਜਿਆ ਗਿਆ। ਮਿਲਕਫੈਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਇਹ ਐਵਾਰਡ ਪ੍ਰਾਪਤ ਕੀਤਾ।

ਇਸ ਉਪਰੰਤ ਮਿਲਕਫੈਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਇਹ ਐਵਾਰਡ, ਮਿਲਕਫੈਡ ਪੰਜਾਬ ਨੂੰ ਉੱਤਰੀ ਭਾਰਤ ਵਿੱਚ ਅਤਿ ਆਧੁਨਿਕ ਡੇਅਰੀ ਪ੍ਰਾਸੈਸਿੰਗ ਦੇ ਬੁਨਿਆਦੀ ਢਾਂਚੇ ਨੂੰ ਸਥਾਪਿਤ ਕਰਨ ਵਿੱਚ ਪਾਏ ਗਏ ਯੋਗਦਾਨ ਲਈ ਸਨਮਾਨ ਵਜੋਂ ਦਿੱਤਾ ਗਿਆ ਹੈ । ਉਨਾਂ ਅੱਗੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਮਿਲਕਫੈਡ ਪੰਜਾਬ ਨੇ ਦੁੱਧ ਪ੍ਰੋਸੈਸਿੰਗ ਵਿੱਚ ਸੁਧਾਰ ਕਰਨ ਸਬੰਧੀ ਬਹੁਤ ਸਾਰੀਆਂ ਨਵੀਆਂ ਪਹਿਲਕਦਮੀਆਂ ਕੀਤੀਆਂ ਹਨ। ਅਜਿਹੇ ਯਤਨਾਂ ਦੀ ਲੜੀ ਵਿੱਚ ਮਿਲਕਫੈਡ ਨੇ ਤਕਰੀਬਨ 350 ਕਰੋੜ ਰੁਪਏ ਦੀ ਲਾਗਤ ਨਾਲ, ਵੇਰਕਾ ਮੋਹਾਲੀ ਡੇਅਰੀ ਵਿਖੇ ਨਵੀਂ ਅਤੇ ਆਧੁਨਿਕ ਫਰਮੈਂਟਡ ਡੇਅਰੀ, ਵੇਰਕਾ ਮੈਗਾ ਡੇਅਰੀ, ਬੱਸੀ ਪਠਾਣਾ ਵਿਖੇ ਐਸੇਪਟਿਕ ਦੁੱਧ ਪੈਕਜਿੰਗ ਯੂਨਿਟ, ਵੇਰਕਾ ਅੰਮਿ੍ਰਤਸਰ ਡੇਅਰੀ ਵਿਖੇ ਆਟੋਮੈਟਿਡ ਡੇਅਰੀ ਅਤੇ ਵੇਰਕਾ ਜਲੰਧਰ ਡੇਅਰੀ ਵਿਖੇ ਅਤਿ ਆਧੁਨਿਕ ਦੁੱਧ ਪਾਉਡਰ ਪਲਾਂਟ ਲਗਾਇਆ ਹੈ ।

ਇਸ ਦੁੱਧ ਪ੍ਰਾਸੈਸਿੰਗ ਅਤੇ ਉਤਪਾਦਨ ਦੇ ਬੁਨਿਯਾਦੀ ਢਾਂਚੇ ਨੂੰ ਹੋਰ ਮਜਬੂਤ ਬਣਾਉਣ ਲਈ ਮਿਲਕਫੈਡ ਪੰਜਾਬ ਵਲੋਂ ਤਕਰੀਬਨ 450 ਕਰੋੜ ਰੁਪਏ ਦੀ ਲਾਗਤ ਨਾਲ ਵੇਰਕਾ ਲੁਧਿਆਣਾ ਡੇਅਰੀ ਵਿਖੇ ਆਟੋਮੇਟਿਡ ਡੇਅਰੀ ਅਤੇ ਵੇਰਕਾ ਕੈਟਲ ਫੀਡ ਪਲਾਂਟ ਘਣੀਆ ਕੇ ਬਾਂਗਰ ਵਿੱਖੇ ਨਵਾਂ ਬਾਈਪਾਸ ਪੋ੍ਰਟੀਨ ਪਲਾਂਟ, ਵੇਰਕਾ ਮੈਗਾ ਡੇਅਰੀ ਬੱਸੀ ਪਠਾਣਾ ਵਿੱਚ ਫੇਜ ਦੋ ਅਤੇ ਤਿੰਨ, ਵੇਰਕਾ ਮੋਹਾਲੀ ਡੇਅਰੀ ਵਿੱਖੇ ਕੇਂਦਰੀ ਪ੍ਰਯੋਗਸਾਲਾ ਅਤੇ ਵੇਰਕਾ ਪਟਿਆਲਾ ਪਲਾਂਟ ਵਿੱਖੇ ਆਧੁਨਿਕ ਤਕਨੀਕ ਵਾਲਾ ਚੀਜ ਪਲਾਂਟ ਲਗਾਇਆ ਜਾ ਰਿਹਾ ਹੈ । ਇਹ ਸਾਰੇ ਪ੍ਰੋਜੈਕਟ 2024 ਤੱਕ ਮੁੱਕਮਲ ਅਤੇ ਪੂਰੀ ਤਰਾਂ ਚਾਲੂ ਹੋਣ ਜਾ ਰਹੇ ਹਨ ।

ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਕੇਂਦਰੀ ਪਸੂ ਪਾਲਣ ਅਤੇ ਡੇਅਰੀ ਮੰਤਰੀ ਨੇ ਮੌਕੇ ਤੇ ਮੌਜੂਦ ਇਕੱਠ ਨੁੰ ਭਰੋਸਾ ਦਵਾਇਆ ਕਿ ਦੁੱਧ ਪ੍ਰਾਸੈਸਿੰਗ ਨੂੰ ਮਜਬੂਤ ਕਰਨ ਵਾਸਤੇ ਲੋੜੀਦੇ ਢਾਂਚੇ ਲਈ ਅਤੇ ਦੁੱਧ ਦੀ ਗੁਣਵੱਤਾ ਨੂੰ ਵਧਾਉਣ ਵਾਲੀ ਆਧੁਨਿਕ ਤਕਨੀਕਾਂ ਵਾਲੀ ਟੈਕਨੋਲੋਜੀ ਵਾਸਤੇ ਭਾਰਤ ਸਰਕਾਰ ਵੱਲੋ ਅਲੱਗ-ਅਲੱਗ ਸਕੀਮਾਂ ਅਧੀਨ ਉਦਾਰ ਵਿੱਤੀ ਸਹਾਇਤਾ ਦਿੱਤੀ ਜਾਏਗੀ ਤਾਂ ਜੋ ਡੇਅਰੀ ਦਾ ਧੰਦਾ ਹਰ ਪੱਖੋ ਲਾਹੇਵੰਦ ਰਹੇ ।

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਿਲਕਫੈਡ ਪੰਜਾਬ ਦੀ ਇਸ ਪ੍ਰਾਪਤੀ ਲਈ ਸਲਾਘਾ ਕਰਦਿਆਂ ਕਿਹਾ ਕਿ ਮਿਲਕਫੈਡ ਨੇ ਪੰਜਾਬ ਦੇ ਦੁੱਧ ਦੀ ਪ੍ਰਾਸੈਸਿੰਗ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨਾਂ ਕਿਹਾ ਕਿ ਡੇਅਰੀ ਦਾ ਧੰਦਾ ਲੱਖਾਂ ਪੇਂਡੂ ਪਰਿਵਾਰਾਂ ਲਈ ਆਮਦਨੀ ਦਾ ਇਕ ਮਹੱਤਵਪੂਰਨ ਸਰੋਤ ਬਣ ਗਿਆ ਹੈ ਅਤੇ ਇਸ ਲਈ ਇਹ ਧੰਦਾ ਪੇਂਡੂ ਭਾਰਤ ਵਿੱਚ ਰੁਜਗਾਰ ਸਿਰਜਣ ਵਿੱਚ ਸਭ ਤੋਂ ਮਹੱਤਵਪੁਰਨ ਭੁਮਿਕਾ ਨਿਭਾ ਰਿਹਾ ਹੈ। ਮਿਲਕਫੈਡ ਪੰਜਾਬ ਦੁਆਰਾ ਕੀਤੀਆਂ ਗਈਆਂ ਵੱਖ-ਵੱਖ ਆਧੁਨਿਕੀਕਰਨ ਦੀਆਂ ਪਹਿਲਕਦਮੀਆਂ ਦੁੱਧ ਦੀ ਗੁਣਵੱਤਾ ਵਧਾਉਣ ਵਿੱਚ ਅਤੇ ਡੇਅਰੀ ਉਤਪਾਦਾਂ ਦੇ ਉਤਪਾਦਨ ਨੂੰ ਸਾਫ ਅਤੇ ਸਵੱਛ ਢੰਗ ਨਾਲ ਬਣਾਉਣ ਅਤੇ ਖਪਤਕਾਰਾਂ ਨੂੰ ਵਾਜਬ ਕੀਮਤਾਂ ਤੇ ਵਧੀਆ ਦੁੱਧ ਉਤਪਾਦ ਮੁਹੱਈਆਂ ਕਰਾਉਣ ਵਿੱਚ ਸਹਾਈ ਹੋ ਰਹੀਆਂ ਹਨ। ਇਸ ਪ੍ਰਕਿਰਿਆ ਨਾਲ ਡੇਅਰੀ ਕਿਸਾਨਾਂ ਨੂੰ ਵਧੀਆ ਲਾਹੇਵੰਦ ਕੀਮਤ ਅਦਾ ਹੋਵੇਗੀ, ਜਿਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਡੇਅਰੀ ਫਾਰਮਿੰਗ ਨੂੰ ਵਿਵਹਾਰਕ ਅਤੇ ਟਿਕਾਉ ਧੰਦਾ ਬਣਾਉਣ ਵਿੱਚ ਮੱਦਦ ਮਿਲੇਗੀ ।

ਉਨਾਂ ਅੱਗੇ ਕਿਹਾ ਕਿ ਮਿਲਕਫੈਡ ਪੰਜਾਬ ਪੇਂਡੂ ਲੋਕਾਂ ਦੀ ਸੁੱਧ ਰੋਜਾਨਾ ਆਮਦਨ ਵਿੱਚ ਵਾਧਾ ਕਰਕੇ ਅਤੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਕਮਜੋਰ ਪਈ ਆਰਥਿਕਤਾ ਨੂੰ ਮਜਬੂਤ ਕਰਨ ਵਿੱਚ ਅਤੇ ਪੇਂਡੂ ਲੋਕਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਉੱਚਾ ਚੁੱਕਣ ਵਿੱਚ ਮਹੱਤਵਪੂਰਨ ਅਤੇ ਚੰਗਾ ਯੋਗਦਾਨ ਪਾ ਰਿਹਾ ਹੈ।

ਸ. ਰੰਧਾਵਾ ਨੇ ਦੱਸਿਆ ਕਿ ਅਜਿਹੀਆਂ ਸਾਰੀਆਂ ਪਹਿਲਕਦਮੀਆਂ ਕਰਕੇ ਮਿਲਕਫੈਡ ਪੰਜਾਬ ਸੂਬੇ ਵਿੱਚ ਸਿੱਧੇ ਅਤੇ ਅਸਿੱਧੇ ਢੰਗ ਨਾਲ ਰੁਜਗਾਰ ਪੈਦਾ ਕਰਨ ਵਿੱਚ ਕਾਮਯਾਬ ਹੋਇਆ ਹੈ ਜਿਸ ਨਾਲ ਪੰਜਾਬ ਦੀ ਡੇਅਰੀ ਲਈ ਆਰਥਿਕਤਾ ਦੇ ਨਵੇਂ ਯੁੱਗ ਦੀ ਸੁਰੂਆਤ ਹੋ ਚੁੱਕੀ ਹੈ।

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਦੀ ਮਾਨ ਸਰਕਾਰ ਨੇ ਚੁੱਪ-ਚਾਪ ਰੋਜ਼ਾਨਾ ਅਜੀਤ ਦੇ ਮਾਲਕ ਬਰਜਿੰਦਰ ਸਿੰਘ ਹਮਦਰਦ ਵਿਰੁੱਧ 315 ਕਰੋੜ ਰੁਪਏ ਦੇ ਜੰਗ-ਏ-ਆਜ਼ਾਦੀ ਕੇਸ ਨੂੰ ਵਾਪਸ ਲਿਆ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਧਾਂਦਲੀ ਦੇ ਦੋਸ਼ ਲਗਾਉਣ ਵਾਲੀ ਆਡੀਓ ਕਲਿੱਪ ਦੀ ਫੋਰੈਂਸਿਕ ਜਾਂਚ ਦੇ ਹੁਕਮ ਦਿੱਤੇ

ਚਾਰ ਸਾਲ, ਪੰਜ SIT, ਕੋਈ ਚਲਾਨ ਨਹੀਂ: ਬਿਕਰਮ ਮਜੀਠੀਆ ਵਿਰੁੱਧ 'ਆਪ' ਸਰਕਾਰ ਦਾ NDPS ਕੇਸ ਲਟਕਿਆ ਹੋਇਆ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਾਨ ਨੂੰ ਖ਼ਤਰਾ ਹੋਣ ਦਾ ਦੋਸ਼, ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਬਿਕਰਮ ਮਜੀਠੀਆ ਨਾਭਾ ਜੇਲ੍ਹ ਤੋਂ ਬਾਹਰ ਆਏ

ਅਕਾਲ ਤਖ਼ਤ ਦੇ ਟਕਰਾਅ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੇਰਾ ਰਾਧਾ ਸੁਆਮੀ ਬਿਆਸ ਮੁਖੀ ਵਿਰੁੱਧ ਨਵਾਂ ਮੋਰਚਾ ਖੋਲ੍ਹਿਆ

ਗੈਂਗਸਟਰਾਂ ਨੇ 'ਆਪ' ਦੇ ਅਲਟੀਮੇਟਮਾਂ ਦੀ ਉਲੰਘਣਾ ਕੀਤੀ, ਪੰਜਾਬ ਵਿੱਚ ਨਿਸ਼ਾਨਾ ਬਣਾ ਕੇ ਕਤਲ ਬੇਰੋਕ ਜਾਰੀ

ਗੋਲਡੀ ਬਰਾੜ ਨੇ ਫਿਰੌਤੀ ਮਾਮਲੇ ਵਿੱਚ ਮਾਪਿਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਦਿੱਤੀ ਧਮਕੀ

ਪੰਜਾਬ ਭਾਜਪਾ ਨੇ ਹਰਸਿਮਰਤ ਦੇ 'ਵੀਰ ਬਾਲ ਦਿਵਸ' 'ਤੇ ਦਿੱਤੇ ਬਿਆਨ ਦੀ ਨਿੰਦਾ ਕੀਤੀ

ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਪਵਿੱਤਰ ਸ਼ਹਿਰਾਂ ਵਜੋਂ ਨੋਟੀਫ਼ਾਈ

“ਅਸੀਂ ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲ ਨੇੜੇ ਗਰੀਬ ਸਿੱਖ ਪਰਿਵਾਰਾਂ 'ਤੇ ਅੱਤਿਆਚਾਰ ਬਰਦਾਸ਼ਤ ਨਹੀਂ ਕਰਾਂਗੇ”: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ