Monday, April 12, 2021

Punjab

ਰਣਨੀਤੀ ਬਣਾਉਣ ਦਾ ਸਮਾਂ ਗਿਆ, ਹੁਣ ਮੈਦਾਨ ਵਿਚ ਨਿਤਰਨ ਦਾ ਵੇਲਾ: ਸੁਨੀਲ ਜਾਖੜ

PUNJAB NEWS EXPRESS | February 28, 2021 07:12 PM

ਚੰਡੀਗੜ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਾਂਗਰਸ ਦੇ ਕੁਝ ਆਗੂਆਂ ਦੇ ਆਏ ਤਾਜੇ ਬਿਆਨਾਂ ਤੇ ਟਿੱਪਣੀ ਕਰਦਿਆਂ ਉਨਾਂ ਨੂੰ ਹੁਣ ਨੀਤੀਗਤ ਰਾਜਨੀਤੀ ਦੀ ਬਜਾਏ ਸੰਘਰਸ਼ ਦੀ ਰਾਜਨੀਤੀ ਕਰਨ ਦਾ ਸੱਦਾ ਦਿੱਤਾ ਹੈ।
ਅੱਜ ਇੱਥੇ ਜਦ ਸੂਬਾ ਕਾਂਗਰਸ ਪ੍ਰਧਾਨ ਨੂੰ ਸ੍ਰੀ ਕਪਿਲ ਸਿੱਬਲ, ਸ੍ਰੀ ਗੁਲਾਮ ਨਬੀ ਅਜਾਦ, ਸ੍ਰੀ ਰਾਜ ਬੱਬਰ ਅਤੇ ਸ੍ਰੀ ਆਨੰਦ ਸ਼ਰਮਾ ਦੇ ਤਾਜਾ ਬਿਆਨਾਂ ਸਬੰਧੀ ਪੁੱਛਿਆ ਗਿਆ ਤਾਂ ਉਨਾਂ ਨੇ ਕਿਹਾ ਕਿ ਦੇਸ਼ ਇਕ ਚੁਣੌਤੀ ਪੂਰਨ ਸਮੇਂ ਵਿਚੋਂ ਲੰਘ ਰਿਹਾ ਹੈ ਜਦ ਮੋਦੀ ਸਕਰਾਰ ਸਮਾਜ ਦੇ ਹਰ ਵਰਗ ਪ੍ਰਤੀ ਦਮਨਕਾਰੀ ਨੀਤੀ ਅਪਨਾ ਕੇ ਕਾਰਪੋਰੇਟਾਂ ਦੀ ਸਰਕਾਰ ਬਣੀ ਹੋਈ ਹੈ। ਅਜਿਹੇ ਵਿਚ ਦੇਸ਼ ਨੂੰ ਕਾਂਗਰਸ ਤੋਂ ਸੰਘਰਸ਼ ਦੀ ਰਾਜਨੀਤੀ ਦੀ ਜਰੂਰਤ ਹੈ ਤਾਂ ਜੋ ਲੋਕਾਂ ਦੀ ਅਵਾਜ ਬੁਲੰਦ ਕੀਤੀ ਜਾ ਸਕੇ ਅਤੇ ਇਸ ਲਈ ਕਾਂਗਰਸ ਦੇ ਇਨਾਂ ਸੀਨਿਅਰ ਆਗੂਆਂ ਨੂੰ ਆਮ ਲੋਕਾਂ ਵਿਚ ਸੜਕ ਤੇ ਆ ਕੇ ਲੋਕਾਂ ਦੇ ਮੁੱਦੇ ਚੁੱਕਣੇ ਚਾਹੀਦੇ ਹਨ।
ਸ੍ਰੀ ਜਾਖੜ ਨੇ ਸ੍ਰੀ ਰਾਜ ਬੱਬਰ ਦੇ ‘ਹਮ ਹੀ ਕਾਂਗਰਸ ਹੈ’ ਵਾਲੇ ਬਿਆਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਬੇਸ਼ਕ ਤੁਸੀਂ ਹੀ ਕਾਂਗਰਸ ਹੋ ਪਰ ਇਹ ਗੱਲ ਕਰਨੀ ਸੋਭਾ ਨਹੀਂ ਦਿੰਦੀ ਕਿਉਂਕਿ ਕਾਂਗਰਸ ਦਾ ਸਾਡੇ ਤੁਹਾਡੇ ਜਨਮ ਤੋਂ ਪਹਿਲਾਂ ਦੀ ਹੈ ਅਤੇ ਇਹ ਲੋਕਾਂ ਦੀ ਪਾਰਟੀ ਹੈ। ਉਨਾਂ ਨੇ ਕਿਹਾ ਕਾਂਗਰਸ ਪਾਰਟੀ ਦਾ ਸਿਧਾਂਤ ਲੋਕਾਂ ਦੀ ਸੇਵਾ ਰਿਹਾ ਹੈ।
ਸ੍ਰੀ ਗੁਲਾਮ ਨਬੀ ਅਜਾਦ ਦੇ ਬਿਆਨ ਕਿ ਉਹ ਸਿਰਫ ਰਾਜ ਸਭਾ ਤੋਂ ਰਿਟਾਇਰ ਹੋਏ ਹਨ ਰਾਜਨੀਤੀ ਤੋਂ ਨਹੀਂ ਤੇ ਟਿੱਪਣੀ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਰਾਜਸਭਾ ਤੋਂ ਰਿਟਾਇਰ ਹੋਣਾ ਰਾਜਨੀਤੀ ਤੋਂ ਰਿਟਾਇਰ ਹੋਣਾ ਹੁੰਦਾ ਵੀ ਨਹੀਂ ਬਲਕਿ ਰਾਜਨੀਤੀ ਤਾਂ ਹੁਣ ਸ਼ੁਰੂ ਹੋਈ ਹੈ। ਉਨਾਂ ਨੇ ਸ੍ਰੀ ਸਿੱਬਲ ਦੇ ਕਾਂਗਰਸ ਦੀ ਮਜਬੂਤੀ ਸਬੰਧੀ ਬਿਆਨ ਤੇ ਕਿਹਾ ਕਿ ਆਓ ਫਿਰ ਆਮ ਲੋਕਾਂ ਵਿਚ ਜਾ ਕੇ ਮਿੱਟੀ ਨਾਲ ਮਿੱਟੀ ਹੋ ਕੇ ਪਾਰਟੀ ਅਤੇ ਦੇਸ਼ ਨੂੰ ਮਜਬੂਤ ਕਰੀਏ ਕਿਉਂਕਿ ਮਜਬੂਤ ਕਾਂਗਰਸ ਇਸ ਦੇਸ਼ ਦੀ ਜਰੂਰਤ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਤਾਂ 1 ਮਾਰਚ ਨੂੰ ਲੋਕਾਂ ਦੇ ਸਰੋਕਾਰਾਂ ਦੀ ਰਾਖੀ ਲਈ ਪੰਜਾਬ ਦੇ ਰਾਜਪਾਲ ਦਾ ਘੇਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ। ਉਨਾਂ ਨੇ ਇੰਨਾਂ ਸੀਨਿਅਰ ਆਗੂਆਂ ਨੂੰ ਇਸ ਰੋਸ਼ ਪ੍ਰਦਸ਼ਨ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਲੋਕਾਂ ਨਾਲ ਜੁੜੇ ਮੁੱਦੇ ਨੂੰ ਉਭਾਰਨ ਦੇ ਇਸ ਪ੍ਰੋਗਰਾਮ ਵਿਚ ਇੰਨਾਂ ਆਗੂਆਂ ਨੂੰੂ ਵੀ ਹਾਰਦਿਕ ਸੱਦਾ ਹੈ। ਉਨਾਂ ਨੇ ਕਿਹਾ ਕਿ ਇੰਨਾਂ ਆਗੂਆਂ ਲਈ ਲੋਕਾਂ ਨਾਲ ਜੁੜੀ ਰਾਜਨੀਤੀ ਦੀ ਸ਼ੁਰੂਆਤ ਲਈ ਇਹ ਪ੍ਰਦਸ਼ਨ ਰਿਫਰੈਸ਼ਰ ਕੋਰਸ ਸਾਬਿਤ ਹੋ ਸਕਦਾ ਹੈ। ਉਨਾਂ ਨੇ ਇੰਨਾਂ ਆਗੂਆਂ ਨੂੰੂ ਕਿਹਾ ਕਿ ਇਸ ਤੋਂ ਪਹਿਲਾਂ ਸ੍ਰੀ ਰਾਹੁਲ ਗਾਂਧੀ ਨੇ ਪੰਜਾਬ ਤੋਂ ਹੀ ਕਾਲੇ ਖੇਤੀ ਕਾਨੂੰਨਾਂ ਖਿਲਾਫ ਅਲਖ ਜਗਾਈ ਸੀ ਅਤੇ ਆਓ ਹੁਣ ਉਨਾਂ ਦੀਆਂ ਲੀਹਾਂ ਤੇ ਚਲੱਦੇ ਹੋਏ ਮਹਿੰਗਾਈ ਖਿਲਾਫ ਜਨ ਜਨ ਦੀ ਅਵਾਜ ਬੁਲੰਦ ਕਰਕੇ ਮੋਦੀ ਸਰਕਾਰ ਨੂੰ ਜਗਾਈਏ। ਇਸ ਨਾਲ ਪਾਰਟੀ ਵੀ ਮਜਬੂਤ ਹੋਵੇਗੀ ਅਤੇ ਲੋਕਾਂ ਦੀ ਪੀੜਾ ਵੀ ਸਰਕਾਰ ਤੱਕ ਪੁੱਜੇਗੀ।

Have something to say? Post your comment

Punjab

ਜਸ਼ਨ ਮਨਾਉਣੇ ਬੰਦ ਕਰੋ, ਕੋਟਕਪੂਰਾ ਕੇਸ ਅਜੇ ਖਤਮ ਨਹੀਂ ਹੋਇਆ-ਕੈਪਟਨ ਅਮਰਿੰਦਰ ਸਿੰਘ ਦਾ ਸੁਖਬੀਰ ਨੂੰ ਜਵਾਬ

ਕੋਵਿਡ-19 ਦੇ ਮੱਦੇਨਜ਼ਰ ਮੰਡੀ ਬੋਰਡ ਵੱਲੋਂ ਕਣਕ ਦੀ ਖਰੀਦ ਸਬੰਧੀ ਮਸਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਕੰਟਰੋਲ ਰੂਮ ਸਥਾਪਤ

ਕੈਪਟਨ ਅਮਰਿੰਦਰ ਸਿੰਘ ਨੇ ਸੋਨੂ ਸੂਦ ਨੂੰ ਕੋਵਿਡ ਟੀਕਾਕਰਨ ਮੁਹਿੰਮ ਦਾ ਬਰਾਂਡ ਐਬੰਸਡਰ ਨਿਯੁਕਤ ਕੀਤਾ

ਪੰਜਾਬ ਤੋਂ ਮੁਲਾਜ਼ਮ ਜਥੇਬੰਦੀਆਂ ਦੇ ਜਥੇ ਦਿੱਲੀ ਕਿਸਾਨ-ਮੋਰਚੇ ਲਈ ਰਵਾਨਾ

ਜੇਕਰ ਕੋਟਕਪੂਰਾ ਕੇਸ ਵਿਚ ਐਸ.ਆਈ.ਟੀ. ਦੀ ਪੜਤਾਲ ਰੱਦ ਹੋਈ ਜਾਂ ਜਾਂਚ ਟੀਮ ਦੇ ਮੁਖੀ ਨੂੰ ਹਟਾਇਆ ਤਾਂ ਪੰਜਾਬ ਸਰਕਾਰ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਵੇਗੀ

ਸੂਬੇ ਵਿੱਚ 2642 ਮੀਟਿ੍ਰਕ ਟਨ ਕਣਕ ਦੀ ਹੋਈ ਖ਼ਰੀਦ : ਆਸ਼ੂ

ਪਟਿਆਲਾ ਜ਼ਿਲ੍ਹੇ ਦੀਆਂ ਮੰਡੀ 'ਚ ਪਹਿਲੇ ਦਿਨ 12,623 ਮੀਟਰਿਕ ਟਨ ਕਣਕ ਦੀ ਹੋਈ ਆਮਦ

ਪਟਿਆਲਾ ਦੇ ਇਕ ਜੋੜੇ ਦੇ ਟੁੱਟੇ ਰਿਸ਼ਤੇ ਨੂੰ ਮੁੜਨ ਜੋੜਨ 'ਚ ਜਸਟਿਸ ਰਾਜਨ ਗੁਪਤਾ ਨੇ ਦਿਖਾਈ ਵਿਸ਼ੇਸ਼ ਦਿਲਚਸਪੀ

ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀਆਂ ਐਪਾਂ ਸਬੰਧੀ ਗੂਗਲ ਮੀਟ ਰਾਹੀਂ ਦਿੱਤੀ ਟ੍ਰੇਨਿੰਗ

ਜ਼ਿਲੇ ਵਿਚ 23, 27 ਅਤੇ 29 ਅਪ੍ਰੈਲ ਨੂੰ ਲੱਗਣਗੇ ਮੈਗਾ ਰੋਜ਼ਗਾਰ ਮੇਲੇ-ਰੁਪਿੰਦਰ ਕੌਰ