Monday, April 12, 2021

Punjab

ਜੂਡੋ ਖਿਡਾਰੀ ਜਸਲੀਨ ਸਿੰਘ ਸੈਣੀ ਤਾਸ਼ਕੰਦ ਗ੍ਰੈਂਡ ਸਲੈਮ ਵਿਖੇ ਦਿਖਾਏਗਾ ਖੇਡ ਜੌਹਰ, ਮੈਡਲ ਜਿੱਤਣੇ ਤੇ ਟੋਕਿਓ ਓਲੰਪਿਕ ਦੀ ਮਿਲੇਗੀ ਸਿੱਧੀ ਟਿਕਟ

PUNJAB NEWS EXPRESS | February 28, 2021 07:28 PM

ਗੁਰਦਾਸਪੁਰ-(ਸੰਦੀਪ ਸੰਨੀ): ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਗੁਰਦਾਸਪੁਰ ਦਾ ਹੋਣਹਾਰ ਜੂਡੋ ਖਿਡਾਰੀ ਜਸਲੀਨ ਸਿੰਘ ਸੈਣੀ ਟੋਕਿਓ ਓਲੰਪਿਕ 2021 ਦੀ ਸੁਨਹਿਰੀ ਸਫਰ ਲਈ ਸਿੱਧੀ ਟਿਕਟ ਕੱਟਣ ਤੋਂ ਸਿਰਫ ਦੋ ਕਦਮ ਪਿੱਛੇ ਹੈ। ਇਸ ਸਫਰ ਨੂੰ ਯਾਦਗਾਰੀ ਬਣਾਉਣ ਲਈ ਵਿਸ਼ਵ ਪੱਧਰੀ ਜੂਡੋ ਮੈਦਾਨਾਂ ਵਿਚ ਮੈਡਲ ਜਿੱਤਣ ਲਈ ਦਿਨ-ਰਾਤ ਇਕ ਕਰ ਰਿਹਾ ਹੈ। ਇਸ ਲਈ ਜਸਲੀਨ ਸਿੰਘ ਸੈਣੀ ਨੇ ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਗੁਰਦਾਸਪੁਰ ਵੱਲੋਂ 5 ਤੋਂ 7 ਮਾਰਚ ਤੱਕ ਉਜ਼ਬੇਕਿਸਤਾਨ (ਤਾਸ਼ਕੰਦ) ਵਿਖੇ ਤਾਸ਼ਕੰਦ ਗ੍ਰੈਂਡ ਸਲੈਮ 2021 ਵਿਚ ਹਿੱਸਾ ਲੈਣ ਲਈ ਜਸਲੀਨ ਸਿੰਘ ਸੈਣੀ ਨੇ ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਗੁਰਦਾਸਪੁਰ ਤੋਂ ਆਸ਼ੀਰਵਾਦ ਲੈ ਕੇ ਅੰਤਰਰਾਸ਼ਟਰੀ ਪੱਧਰ 'ਤੇ ਤਗਮਾ ਜਿੱਤ ਕੇ ਓਲੰਪਿਕ ਵਿਚ ਸਿੱਧੇ ਕੁਆਲੀਫਾਈ ਕਰਨ ਦੇ ਸੁਪਨੇ ਸੰਜੋਈ ਰੱਖਿਆ ਹੈ।

ਸੈਂਟਰ ਇੰਚਾਰਜ ਅਮਰਜੀਤ ਸ਼ਾਸਤਰੀ ਅਤੇ ਜੂਡੋ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਖਿਡਾਰੀ ਜਸਲੀਨ ਸੈਣੀ ਤੰਗ ਆਰਥਿਕ ਹਾਲਤਾਂ ਅਤੇ ਕੋਰੋਨਾ ਸੰਕਟ ਦੌਰਾਨ ਪਿਛਲੇ 2 ਸਾਲਾਂ ਤੋਂ ਵਿਦੇਸ਼ੀ ਧਰਤੀ 'ਤੇ ਰਹਿ ਕੇ 66 ਕਿਲੋਗ੍ਰਾਮ ਭਾਰ ਵਰਗ ਵਿੱਚ ਓਲੰਪਿਕ ਕੁਆਲੀਫਾਈ ਕਰਨ ਵਾਲੀ ਸੂਚੀ ਵਿੱਚ 56ਵਾਂ ਸਥਾਨ ਪ੍ਰਾਪਤ ਕਰ ਚੁੱਕਾ ਹੈ। ਉੱਧਰ, ਜਸਲੀਨ ਸੈਨੀ ਏਸ਼ੀਆ ਮਹਾਂਦੀਪ ਦੇ ਕੋਟੇ ਵਿਚ ਮੌਜੂਦਾ ਓਲੰਪਿਕ ਕੁਆਲੀਫਾਇਰ ਹੈ, ਪਰ ਜੂਨ 2021 ਤਕ ਵਿਸ਼ਵ ਪੱਧਰ 'ਤੇ ਜੂਡੋ ਮੈਚਾਂ ਵਿਚ ਆਪਣੀ ਮੌਜੂਦਾ ਲੈਅ ਬਣਾਈ ਰੱਖਣ ਲਈ ਨਿਰੰਤਰ ਸੰਘਰਸ਼ ਦੀ ਜ਼ਰੂਰਤ ਹੈ। ਹਾਲਾਂਕਿ ਭਾਰਤ ਸਰਕਾਰ ਦਾ ਖੇਡ ਮੰਤਰਾਲਾ ਬਾਹਰ ਖੇਡਣ ਦੇ ਸਾਰਾ ਖਰਚ ਅਦਾ ਕਰ ਰਿਹਾ ਹੈ, ਲੇਕਿਨ ਫਿਰ ਵੀ ਗੁਰਦਾਸਪੁਰ ਦਾ ਜੂਡੋ ਸੈਂਟਰ ਓਲੰਪੀਅਨ ਖਿਡਾਰੀ ਦੇ ਤਗਮੇ ਜਿੱਤਣ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਬੁਨਿਆਦੀ ਸਹੂਲਤਾਂ ਦੇ ਯੋਗ ਨਹੀਂ ਹੈ। ਇੰਚਾਰਜ ਸ਼ਾਸਤਰੀ ਨੇ ਮੰਗ ਕੀਤੀ ਕਿ ਖੇਡ ਵਿਭਾਗ ਪੰਜਾਬ ਹਲਕੇ ਦੇ ਵਿਧਾਇਕ ਨੂੰ ਜੂਡੋ ਸੈਂਟਰ ਨੂੰ ਵਧੀਆ ਸਹੂਲਤਾਂ ਮੁੱਹਇਆ ਕਰਨ ਦੀ ਮੰਗ ਕੀਤੀ।

Have something to say? Post your comment

Punjab

ਜਸ਼ਨ ਮਨਾਉਣੇ ਬੰਦ ਕਰੋ, ਕੋਟਕਪੂਰਾ ਕੇਸ ਅਜੇ ਖਤਮ ਨਹੀਂ ਹੋਇਆ-ਕੈਪਟਨ ਅਮਰਿੰਦਰ ਸਿੰਘ ਦਾ ਸੁਖਬੀਰ ਨੂੰ ਜਵਾਬ

ਕੋਵਿਡ-19 ਦੇ ਮੱਦੇਨਜ਼ਰ ਮੰਡੀ ਬੋਰਡ ਵੱਲੋਂ ਕਣਕ ਦੀ ਖਰੀਦ ਸਬੰਧੀ ਮਸਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਕੰਟਰੋਲ ਰੂਮ ਸਥਾਪਤ

ਕੈਪਟਨ ਅਮਰਿੰਦਰ ਸਿੰਘ ਨੇ ਸੋਨੂ ਸੂਦ ਨੂੰ ਕੋਵਿਡ ਟੀਕਾਕਰਨ ਮੁਹਿੰਮ ਦਾ ਬਰਾਂਡ ਐਬੰਸਡਰ ਨਿਯੁਕਤ ਕੀਤਾ

ਪੰਜਾਬ ਤੋਂ ਮੁਲਾਜ਼ਮ ਜਥੇਬੰਦੀਆਂ ਦੇ ਜਥੇ ਦਿੱਲੀ ਕਿਸਾਨ-ਮੋਰਚੇ ਲਈ ਰਵਾਨਾ

ਜੇਕਰ ਕੋਟਕਪੂਰਾ ਕੇਸ ਵਿਚ ਐਸ.ਆਈ.ਟੀ. ਦੀ ਪੜਤਾਲ ਰੱਦ ਹੋਈ ਜਾਂ ਜਾਂਚ ਟੀਮ ਦੇ ਮੁਖੀ ਨੂੰ ਹਟਾਇਆ ਤਾਂ ਪੰਜਾਬ ਸਰਕਾਰ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਵੇਗੀ

ਸੂਬੇ ਵਿੱਚ 2642 ਮੀਟਿ੍ਰਕ ਟਨ ਕਣਕ ਦੀ ਹੋਈ ਖ਼ਰੀਦ : ਆਸ਼ੂ

ਪਟਿਆਲਾ ਜ਼ਿਲ੍ਹੇ ਦੀਆਂ ਮੰਡੀ 'ਚ ਪਹਿਲੇ ਦਿਨ 12,623 ਮੀਟਰਿਕ ਟਨ ਕਣਕ ਦੀ ਹੋਈ ਆਮਦ

ਪਟਿਆਲਾ ਦੇ ਇਕ ਜੋੜੇ ਦੇ ਟੁੱਟੇ ਰਿਸ਼ਤੇ ਨੂੰ ਮੁੜਨ ਜੋੜਨ 'ਚ ਜਸਟਿਸ ਰਾਜਨ ਗੁਪਤਾ ਨੇ ਦਿਖਾਈ ਵਿਸ਼ੇਸ਼ ਦਿਲਚਸਪੀ

ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀਆਂ ਐਪਾਂ ਸਬੰਧੀ ਗੂਗਲ ਮੀਟ ਰਾਹੀਂ ਦਿੱਤੀ ਟ੍ਰੇਨਿੰਗ

ਜ਼ਿਲੇ ਵਿਚ 23, 27 ਅਤੇ 29 ਅਪ੍ਰੈਲ ਨੂੰ ਲੱਗਣਗੇ ਮੈਗਾ ਰੋਜ਼ਗਾਰ ਮੇਲੇ-ਰੁਪਿੰਦਰ ਕੌਰ