Tuesday, September 21, 2021
ਤਾਜਾ ਖਬਰਾਂ
ਬੇਜ਼ਮੀਨੇ ਲੋਕਾਂ ਵਿੱਚ ਜ਼ਮੀਨਾਂ ਵੰਡਣ ਅਤੇ ਕਰਜ਼ਾ ਮੁਆਫ਼ੀ ਦੀ ਮੰਗ ਨੂੰ ਲੈ ਕੇ ਔਰਤਾਂ ਵੱਲੋਂ ਸੰਗਰੂਰ 'ਚ ਰੋਸ ਪ੍ਰਦਰਸ਼ਨਪੰਜਾਬ ਮੰਤਰੀ ਮੰਡਲ ਵੱਲੋਂ ਵੱਖ-ਵੱਖ ਗਰੀਬ-ਪੱਖੀ ਉਪਰਾਲਿਆਂ ’ਤੇ ਵਿਚਾਰ-ਵਟਾਂਦਰਾਪੰਜਾਬ ਦੇ ਮੁੱਖ ਮੰਤਰੀ ਨੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਸਵੇਰੇ 9 ਵਜੇ ਦਫ਼ਤਰ ਪਹੁੰਚਣ ਦੇ ਦਿੱਤੇ ਨਿਰਦੇਸ਼ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਨੇ ਤਨਖਾਹ ਵਾਧੇ ਦੇ ਪੱਤਰ ਨੂੰ ਮੁੜ ਰੱਦ ਕਰਦਿਆਂ ਕਰਾਰ ਦਿੱਤਾ ਵੱਡਾ ਧੋਖਾਪੰਜਾਬ ਵਿੱਤ ਤੇ ਯੋਜਨਾ ਭਵਨ ਵਿੱਚ ਲੱਗੀ ਅੱਗ ਦੀਆਂ ਤਾਰਾ ਮੁੱਖ ਮੰਤਰੀ ਦੇ ਅਸਤੀਫੇ ਨਾਲ ਤੇ ਨਹੀ ਜੁੜੀਆਂ - ਸਹਿਜਧਾਰੀ ਸਿੱਖ ਪਾਰਟੀ ਵੱਲੋਂ ਉਚ ਪਧਰੀ ਜਾਂਚ ਦੀ ਮੰਗ ਆਲ ਇੰਡੀਆ ਜੱਟ ਮਹਾਂਸਭਾ, ਚੰਡੀਗੜ੍ਹ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਕੀਤੀ ਪੰਜਾਬ ਦੇ ਡਿਪਟੀ CM ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ

Punjab

ਸੀ.ਪੀ. ਰਾਕੇਸ਼ ਅਗਰਵਾਲ ਵੱਲੋਂ ਬਲਾਤਕਾਰ ਪੀੜਤਾਂ ਦੇ ਸਸ਼ਕਤੀਕਰਨ ਲਈ ਪ੍ਰੋਜੈਕਟ ਸਵੇਰਾ ਦੀ ਸੁਰੂਆਤ

PUNJAB NEWS EXPRESS | July 23, 2021 09:11 PM

ਚੰਡੀਗੜ/ਲੁਧਿਆਣਾ: ਬਲਾਤਕਾਰ ਪੀੜਤਾਂ ਨੂੰ ਉਨਾਂ ਦੇ ਮੁੜ ਵਸੇਬੇ ਵਿੱਚ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਲੁਧਿਆਣਾ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਅੱਜ ਪ੍ਰੋਜੈਕਟ ਸਵੇਰਾ: ਏਕ ਨਈ ਸੁਬਾਹ, ਏਕ ਨਈ ਸ਼ੁਰੂਆਤ ਦਾ ਆਰੰਭ ਸਥਾਨਕ ਲੁਧਿਆਣਾ ਪੁਲਿਸ ਦੇ ਇੱਕ ਇੰਟਰਐਕਟਿਵ ਸੈਸ਼ਨ ਦੌਰਾਨ ਕਨਫਡ੍ਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਨਾਲ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਲੁਧਿਆਣਾ ਰੁਪਿੰਦਰ ਕੌਰ ਸਰਾਂ, ਇਹ ਪ੍ਰੋਜੈਕਟ ਜਿਨਾਂ ਦੀ ਦਿਮਾਗੀ ਕਾਢ ਹੈ, ਨੇ ਕਿਹਾ ਕਿ ਪੀੜਤਾਂ ਦੇ ਉੱਜਵਲ ਭਵਿੱਖ ਦੀ ਉਸਾਰੀ ਅਤੇ ਉਨਾਂ ਦੀ ਮਿਹਨਤ ਨਾਲ ਉਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਨਾਲ-ਨਾਲ ਪ੍ਰਭਾਵਤ ਪਰਿਵਾਰਾਂ ਨੂੰ ਸਮਾਜ ਵਿੱਚ ਸਤਿਕਾਰਯੋਗ ਜੀਵਨ ਜਿਉਣ ਦਾ ਮੌਕਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਕਿਹਾ ਕਿ ਇੱਕ ਸਮਾਜ ਹੋਣ ਦੇ ਨਾਤੇ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਨਾਂ ਪੀੜਤਾਂ ਦੀ ਸਹਾਇਤਾ ਕਰੀਏ, ਨਾ ਕਿ ਸਿਰਫ ਇੱਕ ਡਿਊਟੀ ਦੇ ਤੌਰ ‘ਤੇ ਕੰਮ ਕਰੀਏ। ਉਨਾਂ ਅੱਗੇ ਦੱਸਿਆ ਕਿ ਅਸੀਂ ਪੀੜਤ ਲੋਕਾਂ ਨੂੰ ਰੁਜ਼ਗਾਰ ਦੇ ਕੇ ਉਨਾਂ ਦਾ ਸ਼ਸ਼ਕਤੀਕਰਨ ਕਰਨਾ ਚਾਹੁੰਦੇ ਹਾਂ ਅਤੇ ਉਨਾਂ ਅੱਗੇ ਦੱਸਿਆ ਕਿ ਸੀ.ਆਈ.ਆਈ. ਪਹਿਲਾਂ ਹੀ ਸਹਿਯੋਗ ਲਈ ਵਚਨਬੱਧ ਹੈ।
ਪ੍ਰੋਜੈਕਟ ਦੇ ਪਿੱਛੇ ਪ੍ਰੇਰਣਾ ਸਾਂਝੀ ਕਰਦਿਆਂ ਸਰਾਂ ਨੇ ਕਿਹਾ, ‘‘ਇਸ ਤਰਾਂ ਦੇ ਬਹੁਤ ਸਾਰੇ ਮਾਮਲੇ ਹਨ ਅਤੇ ਮੈਂ ਹਮੇਸ਼ਾਂ ਸੋਚਿਆ ਹੈ ਕਿ ਉਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਲਈ ਕੀ ਕੀਤਾ ਜਾ ਸਕਦਾ ਹੈ‘‘। ਉਨਾਂ ਦੂਜੀਆਂ ਅਜਿਹੀਆਂ ਸੰਸਥਾਵਾਂ ਨੂੰ ਪੀੜਤਾਂ ਅਤੇ ਉਨਾਂ ਦੇ ਬੱਚਿਆਂ ਨੂੰ ਵਿੱਤੀ ਸਹਾਇਤਾ/ਸਿੱਖਿਆ ਪ੍ਰਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੋਵੇਗਾ।
ਇਨਾਂ ਪੀੜਤਾਂ ਨੂੰ ਗੱਲਬਾਤ ਕਰਨ ਅਤੇ ਉਨਾਂ ਨੂੰ ਭਾਵਾਤਮਕ ਸਹਾਇਤਾ ਪ੍ਰਦਾਨ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਸਰਾਂ ਨੇ ਦੱਸਿਆ ਕਿ ਸਮਾਜਕ ਸੰਗਠਨਾਂ ਵੱਲੋਂ ਇਸ ਮੋਰਚੇ ਵੱਲ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪ੍ਰੋਜੈਕਟ ਸਵੇਰਾ ਟੀਮ ਦੀ ਅਗਵਾਈ ਏ.ਡੀ.ਸੀ.ਪੀ. ਜ਼ੋਨ 4 ਰੁਪਿੰਦਰ ਕੌਰ ਸਰਾਂ ਦੇ ਨਾਲ ਵਿਧਾਤਾ ਗਰੁੱਪ ਐਂਟਰਪਿ੍ਰਨੋਰ ਦੇ ਜੁਆਇੰਟ ਐਮ.ਡੀ. ਅਮਿਤ ਜੁਨੇਜਾ, ਸਹਿਜ ਸਲਿਊਸ਼ਨਜ਼ ਦੇ ਡਾਇਰੈਕਟਰ ਅਤੇ ਸੀ.ਆਈ.ਆਈ, ਲੁਧਿਆਣਾ ਦੇ ਮੌਜੂਦਾ ਚੇਅਰਮੈਨ ਅਸ਼ਪ੍ਰੀਤ ਸਿੰਘ ਸਾਹਨੀ ਤੋਂ ਇਲਾਵਾ ਐਚ.ਆਰ.ਬੀ.ਐਲ. ਗਰੁੱਪ ਦੇ ਐਮ.ਡੀ. ਅਤੇ ਮੌਜੂਦਾ ਵਾਈਸ ਚੇਅਰਮੈਨ ਸੀ.ਆਈ.ਆਈ, ਲੁਧਿਆਣਾ ਦੀ ਅਸ਼ਵਿਨ ਨਾਗਪਾਲ ਵੱਲੋਂ ਕੀਤੀ ਜਾ ਰਹੀ ਹੈ। ਸੀਨੀਅਰ ਸਲਾਹਕਾਰ ਅਤੇ ਪੀਡੀਟਿ੍ਰਕ ਕਿ੍ਰਟਿਕਲ ਕੇਅਰ ਸਪੈਸ਼ਲਿਸ਼ਟ ਇਨ ਕਲੀਓ ਮਦਰ ਐਂਡ ਚਾਈਲਡ ਇੰਸਟੀਚਿਊਟ, ਲੁਧਿਆਣਾ ਡਾ. ਮਹਿਕ ਬਾਂਸਲ, ਡਾ. ਵੀਨਸ ਬਾਂਸਲ, ਸੀਨੀਅਰ ਸਾਈਕੋਲੋਜਿਸਟ ਡਾ. ਰਾਸ਼ੀ ਮੈਂਬਰ ਵਜ਼ੋ ਸ਼ਾਮਲ ਹਨ।

Have something to say? Post your comment

Punjab

ਵਧੀਕ ਮੁੱਖ ਸਕੱਤਰ ਕਿਰਤ ਵੱਲੋਂ ਦਫ਼ਤਰਾਂ ਦੀ ਅਚਨਚੇਤ ਚੈਕਿੰਗ

ਅਨੁਸੂਚਿਤ ਜਾਤੀ ਕਾਰਪੋਰੇਸ਼ਨ ਵੱਲੋਂ 10,151 ਲਾਭਪਾਤਰੀਆਂ ਨੂੰ 41.48 ਕਰੋੜ ਰੁਪਏ ਦੀ ਦਿੱਤੀ ਜਾਵੇਗੀ ਵਿੱਤੀ ਰਾਹਤ : ਇੰਜ: ਮੋਹਨ ਲਾਲ ਸੂਦ

ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿੱਚ ਉਪ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ

ਵਧੀਕ ਮੁੱਖ ਸਕੱਤਰ ਕਿਰਤ ਵੱਲੋਂ ਦਫ਼ਤਰਾਂ ਦੀ ਅਚਨਚੇਤ ਚੈਕਿੰਗ

ਕੇਂਦਰ ਸਰਕਾਰ ਸੰਕੇਤ ਭਾਸ਼ਾ ਨੂੰ ਵੀ ਹੋਰਨਾਂ ਭਾਸ਼ਾਵਾਂ ਦੀ ਤਰ੍ਹਾਂ ਭਾਰਤੀ ਸੰਵਿਧਾਨ 'ਚ ਥਾਂ ਦੇਵੇ-ਮਨੀਸ਼ਾ ਗੁਲਾਟੀ

ਬਾਦਲ ਦਲ ਦੇ ਸਰਗਰਮ ਯੂਥ ਆਗੂ ਤਰਲੋਚਨ ਸਿੰਘ (ਤੋਚੀ ਬਾਬਾ) ਆਪਣੇ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) `ਚ ਹੋਏ ਸ਼ਾਮਿਲ

ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ: ਅਨੁਸੂਚਿਤ ਜਾਤੀਆਂ ਕਮਿਸ਼ਨ

ਪੁਲਿਸ ਵੱਲੋਂ 21 ਕਿਲੋ ਗਾਂਜੇ ਅਤੇ 30 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਤਿੰਨ ਕਾਬੂ

ਬੇਜ਼ਮੀਨੇ ਲੋਕਾਂ ਵਿੱਚ ਜ਼ਮੀਨਾਂ ਵੰਡਣ ਅਤੇ ਕਰਜ਼ਾ ਮੁਆਫ਼ੀ ਦੀ ਮੰਗ ਨੂੰ ਲੈ ਕੇ ਔਰਤਾਂ ਵੱਲੋਂ ਸੰਗਰੂਰ 'ਚ ਰੋਸ ਪ੍ਰਦਰਸ਼ਨ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ’ਆਈ ਖੇਤ’ ਐਪ ਜਾਰੀ