Saturday, October 17, 2026
ਤਾਜਾ ਖਬਰਾਂ
• ਨੇਹਾ ਸ਼ੋਰੀ ਤੋਂ ਪਰਵਿੰਦਰ ਝੋਟਾ ਤੱਕ: ਕਤਲਾਂ ਨੇ ਪੰਜਾਬ ਦੇ ਕਥਿਤ ਡਰੱਗ-ਪੁਲਿਸ ਗਠਜੋੜ 'ਤੇ ਸਵਾਲ ਉਠਾਏ • ਝੋਟਾ ਕਤਲ: ਅਪਰਾਧ ਸਥਾਨ ਨੂੰ ਢਾਹੁਣ ਨਾਲ ਪਰਦਾ ਪਾਉਣ ਦੇ ਦੋਸ਼ ਲੱਗੇ, ਮਾਨ ਸਰਕਾਰ ਅਤੇ ਪੁਲਿਸ ਜਾਂਚ ਦੇ ਘੇਰੇ ਵਿੱਚ  • ਝੋਟਾ ਕਤਲ ਮਾਮਲੇ 'ਤੇ 15 ਅਕਤੂਬਰ ਨੂੰ ਪੰਜਾਬ ਬੰਦ ਨੂੰ ਕਿਸਾਨ ਯੂਨੀਅਨਾਂ, ਸ਼੍ਰੋਮਣੀ ਕਮੇਟੀ, ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦਾ ਸਮਰਥਨ ਪ੍ਰਾਪਤ  • ਸੰਤ ਸੀਚੇਵਾਲ ਨੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੂੰ ਮੰਦਭਾਗਾ ਦੱਸਿਆ, ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰਸਤਿਆਂ 'ਤੇ ਸਵਾਲ ਉਠਾਏ • ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਅਤੇ ਬਠਿੰਡਾ ਵਿੱਚ 78 ਕਰੋੜ ਰੁਪਏ ਦੀ ਜ਼ਮੀਨ ਖਰੀਦੇ ਜਾਣ 'ਤੇ ਈਡੀ ਨੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ • ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਅੰਮ੍ਰਿਤਸਰ ਦੇ ਦੋ ਨੌਜਵਾਨ ਜ਼ਖਮੀ, ਪੰਚਕੂਲਾ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ

Punjab

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ’ਆਈ ਖੇਤ’ ਐਪ ਜਾਰੀ

PUNJAB NEWS EXPRESS | September 21, 2021 04:58 PM

ਪਟਿਆਲਾ:ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਦੀ ਖੇਤੀ ਮਸ਼ੀਨਰੀ ਦੀ ਜ਼ਰੂਰਤ ਪੂਰੀ ਕਰਨ ਲਈ ’ਆਈ ਖੇਤ’ ਐਪ ਜਾਰੀ ਕੀਤੀ ਗਈ ਹੈ। ਇਸ ਐਪ ਬਾਰੇ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ.ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਵਿਭਾਗ ਵੱਲੋਂ ਇਹ ਐਪ ਪਲੇਅ ਸਟੋਰ ’ਤੇ ’ਆਈ ਖੇਤ’ ਦੇ ਨਾਮ ’ਤੇ ਜਾਰੀ ਕੀਤੀ ਗਈ ਹੈ, ਜਿਸ ਦਾ ਮੁੱਖ ਮਕਸਦ ਪਰਾਲੀ ਦੀ ਸਾਂਭ-ਸੰਭਾਲ ਕਰਨ ਲਈ ਕਿਸਾਨਾਂ ਨੂੰ ਸਮੇਂ ਸਿਰ ਮਸ਼ੀਨ ਉਪਲਬਧ ਕਰਵਾਉਣਾ ਹੈ।
ਉਨ੍ਹਾਂ ਦੱਸਿਆ ਕਿ ਜੋ ਕਿਸਾਨ ਸੁਪਰ ਸੀਡਰ, ਹੈਪੀ ਸੀਡਰ, ਮਲਚਰ, ਆਰ.ਐਮ.ਬੀ ਪਲਾੳ, ਪੈਡੀ ਸਟਰਾਅ ਚੋਪਰ ਸਰੈਡਰ, ਬੇਲਰ ਅਤੇ ਰੇਕਰ ਜਿਹੀਆਂ ਨਵੀਂ ਤਕਨੀਕੀ ਮਸ਼ੀਨਾਂ ਦੀ ਖ਼ਰੀਦ ਨਹੀਂ ਕਰ ਸਕਦੇ। ਉਹ ਇਸ ਐਪ ਦੀ ਸਹਾਇਤਾ ਨਾਲ ਆਪਣੇ ਨਜ਼ਦੀਕ ਪੈਂਦੇ ਨਿੱਜੀ ਕਿਸਾਨ, ਕਿਸਾਨ ਗਰੁੱਪ, ਸਹਿਕਾਰੀ ਸਭਾਵਾਂ ਕੋਲ ਕਿਹੜੀ ਮਸ਼ੀਨਰੀ ਉਪਲਬਧ ਹੈ ਇਸ ਬਾਰੇ ਪਤਾ ਕਰ ਸਕਦੇ ਹਨ ਅਤੇ ਕਿਰਾਏ ਤੇ ਚਲਾਉਣ ਲਈ ਉਹਨਾਂ ਨਾਲ ਤਾਲਮੇਲ ਕਰ ਸਕਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਕਿਸੇ ਵੀ ਕਿਸਾਨ ਕੋਲ ਜੇਕਰ ਕੋਈ ਆਪਣੀ ਮਸ਼ੀਨਰੀ ਹੈ ਤਾਂ ਉਹ ਇਸ ਐਪ ਤੇ ਰਜਿਸਟਰਡ ਕਰਕੇ ਮਸ਼ੀਨ ਕਿਰਾਏ ’ਤੇ ਦੇ ਸਕਦਾ ਹੈ। ਇਸ ਤਰ੍ਹਾਂ ਕਰਕੇ ਕਿਸਾਨ ਆਪਣੀ ਆਮਦਨ ਦਾ ਇੱਕ ਹੋਰ ਨਵਾਂ ਤਰੀਕਾ ਵਰਤ ਕੇ ਵਧੀਆਂ ਮੁਨਾਫ਼ਾ ਪਾ ਸਕਦੇ ਹਨ।
ਉਨ੍ਹਾਂ ਕਿਸਾਨਾਂ ਨੂੰ ਵਿਭਾਗ ਵੱਲੋਂ ਜਾਰੀ ਕੀਤੀ ਗਈ ਇਸ ਐਪ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਇਸਦਾ ਲਾਹਾ ਲੈਕੇ ਪੰਜਾਬ ਦੀ ਕਿਸਾਨੀ ਨੂੰ ਇੱਕ ਨਵੀਂ ਸਿਖ਼ਰਾਂ ਲਿਜਾ ਸਕਦੇ ਹਨ, ਜਿਸ ਦਾ ਲਾਭ ਆਉਣ ਵਾਲੀਆਂ ਪੀੜੀਆਂ ਨੂੰ ਵੀ ਹੋਵੇਗਾ।

Have something to say? Post your comment

google.com, pub-6021921192250288, DIRECT, f08c47fec0942fa0

Punjab

ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਆਮ ਆਦਮੀ ਪਾਰਟੀ ਪੰਜਾਬ ਦੇ ਬੌਧਿਕ ਵਿੰਗ ਦੇ ਸੂਬਾ ਪ੍ਰਧਾਨ ਨਿਯੁਕਤ

ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਵੇਗੀ ਭਾਈ ਪਰਵਿੰਦਰ ਸਿੰਘ ਦੀ ਤਸਵੀਰ - ਐਡਵੋਕੇਟ ਧਾਮੀ

ਕਪੂਰਥਲਾ ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਅਤੇ ਸਾਬਕਾ ਕਾਂਗਰਸੀ ਆਗੂ ਦਵਿੰਦਰਪਾਲ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ 'ਆਪ' ਵਿੱਚ ਸ਼ਾਮਿਲ

ਵਿਜੀਲੈਂਸ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

ਦਿੱਲੀ ਐਮਰਜੈਂਸੀ ਵਰਗੇ ਲੌਕਡਾਊਨ ਵਿੱਚ ਤਬਦੀਲ, ਸਵਾਲ ਪੁੱਛਣ ‘ਤੇ ਪ੍ਰਦਰਸ਼ਨਕਾਰੀਆਂ ਨੂੰ ਕੁੱਟਿਆ ਅਤੇ ਜੇਲ੍ਹੀਂ ਡੱਕਿਆ: CM ਮਾਨ

ਸਰਕਾਰ ਵੱਲੋਂ 2.45 ਕਰੋੜ ਤੋਂ ਵੱਧ ਸੈਨੇਟਰੀ ਪੈਡ ਵੰਡੇ ਗਏ, ਪੰਜਾਬ ਭਰ ਦੀਆਂ 13.65 ਲੱਖ ਤੋਂ ਵੱਧ ਮਹਿਲਾਵਾਂ ਨੂੰ ਮਿਲਿਆ ਲਾਭ

ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨਾ ਚਾਹੁੰਦਾ ਸੀ ਪਰਮਿੰਦਰ, ਉਸ ਦਾ ਸਰਕਾਰੀ ਤੌਰ ’ਤੇ ਕੀਤਾ ਗਿਆ ਕਤਲ: ਪਰਗਟ ਸਿੰਘ

CM ਮਾਨ ਦਾ ਅਮਿਤ ਸ਼ਾਹ ਨੂੰ ਜਵਾਬ: ਪੰਜਾਬ 'ਤੇ ਦੋਸ਼ ਲਾਉਣ ਦੀ ਬਜਾਏ ਗੁਜਰਾਤ 'ਚ ਫੜ੍ਹੀ ਗਈ 3,000 ਕਿੱਲੋ ਹੈਰੋਇਨ ਦਾ ਜਵਾਬ ਦਿਓ

ਪੱਬਰਾ ਸਰਫੇਸ ਵਾਟਰ ਪ੍ਰੋਜੈਕਟ ਵਿਖੇ ਕਲੋਰੀਨ ਤੇ ਅੱਗ ਤੋਂ ਸੁਰੱਖਿਆ ਸਬੰਧੀ ਐਕਸਪੋਜ਼ਰ ਵਿਜ਼ਿਟ-ਕਮ-ਮੌਕ ਡਰਿੱਲ ਸਫਲਤਾਪੂਰਵਕ ਕਰਵਾਈ

ਦੀਪਕ ਬਾਲੀ ਨੇ ਜਲੰਧਰ ਛਾਉਣੀ ਵਿੱਚ ਆਪਣੇ ਨਵੇਂ ਕਾਰਜਕਾਲ ਦੀ ਸ਼ੁਰੂਆਤ ਧਾਰਮਿਕ ਅਸਥਾਨਾ ਤੇ ਮੱਥਾ ਟੇਕ ਕੇ ਕੀਤੀ