Monday, April 12, 2021

Punjab

ਗੁਰਦਾਸਪੁਰ ਪੁਲਿਸ ਨੇ 22 ਗ੍ਰਾਮ 250 ਮਿਲੀਗ੍ਰਾਮ ਹੈਰੋਇਨ ਫੜੀ, ਚਾਰ ਦੋਸ਼ੀਆਂ ਨੂੰ ਕੀਤਾ ਕਾਬੂ

ਸੰਦੀਪ ਸੰਨੀ | February 28, 2021 05:17 PM

ਗੁਰਦਾਸਪੁਰ: ਪੁਲਿਸ ਨੇ ਵੱਖ ਵੱਖ ਕਾਰਵਾਈਆਂ ਵਿੱਚ ਚਾਰ ਦੋਸ਼ੀਆਂ ਨੂੰ 22 ਗ੍ਰਾਮ 250 ਮਿਲੀਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਥਾਣਾ ਸਦਰ ਦੇ ਏਐਸਆਈ ਕਸ਼ਮੀਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਦੋਸ਼ਣ ਰਾਣੀ ਵਾਸੀ ਜੋੜਾ ਛੱਤਰਾਂ ਚਾੱਟਾਂ ਨੂੰ ਲਿੰਕ ਰੋਡ ਪਿੰਡ ਜੋਈਆਂ ਤੋਂ ਸ਼ੱਕ ਹੋਣ ‘ਤੇ ਕਾਬੂ ਕੀਤਾ। ਥਾਣਾ ਸਦਰ ਵਿੱਚ ਸੂਚਨਾ ਦੇਣ ‘ਤੇ ਪਹੁੰਚੀ ਟੀਮ ਨੇ ਲਿਫਾਫੇ ਨੂੰ ਚੇਕ ਕੀਤਾ ਅਤੇ ਉਸ ਵਿੱਚੋਂ 7.50 ਗ੍ਰਾਮ ਹੈਰੋਇਨ ਬਰਾਮਦ ਕੀਤੀ। 

ਥਾਣਾ ਤਿੱਬੜ ਥਾਣੇ ਦੇ ਏਐਸਆਈ ਗੁਰਨਾਮ ਸਿੰਘ ਸਮੇਤ ਪੁਲਿਸ ਟੀਮ ਨੇ ਤਿੱਬੜ ਤੋਂ  ਤਿੱਬੜੀ ਨੂੰ ਜਾਂਦੀ ਸੜਕ ਤੋਂ ਬਿਨਾ ਨੰਬਰੀ ਬਾਈਕ ਸਵਾਰ ਦੋਸ਼ੀ ਕੁਲਦੀਪ ਕੁਮਾਰ ਪੁੱਤਰ ਦੁਰਗਾ ਦਾਸ ਵਾਸੀ ਪਨਿਆੜ ਨੂੰ ਕਾਬੂ ਕੀਤਾ। ਤਲਾਸ਼ੀ ਲੈਣ 'ਤੇ ਦੋਸ਼ੀ ਕੋਲੋਂ ਇਕ ਲਿਫਾਫਾ ਮਿਲਿਆ,  ਜਿਸ ਤੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਦੀਨਾਨਗਰ ਦੇ ਏਐਸਆਈ ਰਮਨ ਕੁਮਾਰ ਸਣੇ ਪੁਲਿਸ ਦਸਤੇ ਨੇ ਸ਼ੱਕ ਦੇ ਅਧਾਰ 'ਤੇ ਸ਼ਮਸ਼ਾਨਘਾਟ ਪਿੰਡ ਘੁੱਲਾ ਬ੍ਰਾਹਮਣਾ ਤੋਂ ਦੋਸ਼ਣ ਚਰਨੋ ਉਰਫ ਸਿਟੀ ਵਾਸੀ ਗਾਂਧੀਆਂ ਨੂੰ ਕਾਬੂ ਕੀਤਾ। ਲੇਡੀ ਕਾਂਸਟੇਬਲ ਖੁਸ਼ਦੀਪ ਕੌਰ ਨੇ ਦੋਸ਼ਣ ਦੀ ਤਲਾਸ਼ੀ ਲੈਣ 'ਤੇ ਉਸ ਦੇ ਹੱਥ ਵਿਚ ਫੜੇ ਲਿਫਾਫੇ ਵਿਚੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਕਲਾਨੌਰ ਦੇ ਏਐਸਆਈ ਰਵਿੰਦਰ ਕੁਮਾਰ ਸਣੇ ਪੁਲਿਸ ਪਾਰਟੀ ਨੇ ਇੱਕ ਪੈਲੇਸ ਨਜਦੀਕ ਦੋਸ਼ੀ ਸਰਬਜੀਤ ਸਿੰਘ ਉਰਫ ਸਾਬੀ ਪੁੱਤਰ ਪਲਵਿੰਦਰ ਸਿੰਘ ਵਾਸੀ ਨਵਾਂ ਕੱਟੜਾ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕਰ ਲਿਆ। ਇਤਲਾਹ ਦੇਣ ‘ਤੇ ਜਾਂਚ ਟੀਮ ਦੇ ਐਸਆਈ ਪਰਮਬੀਰ ਸਿੰਘ ਮੌਕੇ' ਤੇ ਪਹੁੰਚੇ ਅਤੇ ਦੋਸ਼ੀ ਕੋਲੋਂ ਲਿਫਾਫੇ ਵਿਚੋਂ 4 ਗ੍ਰਾਮ 200 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਉਕਤ ਚਾਰਾਂ ਦੋਸ਼ੀਆੰ ਖ਼ਿਲਾਫ਼ ਸਬੰਧਤ ਥਾਣਿਆਂ ਵਿੱਚ ਕੇਸ ਦਰਜ ਕਰ ਲਿਆ ਹੈ।

Have something to say? Post your comment

Punjab

ਸਮਾਜਸੇਵੀ ਸੌਰਭ ਜੈਨ ਨੇ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਈ ਮੁਫ਼ਤ ਮੈਡੀਕਲ ਕੈਂਪਾਂ ਦੀ ਝੜੀ

ਜਸ਼ਨ ਮਨਾਉਣੇ ਬੰਦ ਕਰੋ, ਕੋਟਕਪੂਰਾ ਕੇਸ ਅਜੇ ਖਤਮ ਨਹੀਂ ਹੋਇਆ-ਕੈਪਟਨ ਅਮਰਿੰਦਰ ਸਿੰਘ ਦਾ ਸੁਖਬੀਰ ਨੂੰ ਜਵਾਬ

ਕੋਵਿਡ-19 ਦੇ ਮੱਦੇਨਜ਼ਰ ਮੰਡੀ ਬੋਰਡ ਵੱਲੋਂ ਕਣਕ ਦੀ ਖਰੀਦ ਸਬੰਧੀ ਮਸਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਕੰਟਰੋਲ ਰੂਮ ਸਥਾਪਤ

ਕੈਪਟਨ ਅਮਰਿੰਦਰ ਸਿੰਘ ਨੇ ਸੋਨੂ ਸੂਦ ਨੂੰ ਕੋਵਿਡ ਟੀਕਾਕਰਨ ਮੁਹਿੰਮ ਦਾ ਬਰਾਂਡ ਐਬੰਸਡਰ ਨਿਯੁਕਤ ਕੀਤਾ

ਪੰਜਾਬ ਤੋਂ ਮੁਲਾਜ਼ਮ ਜਥੇਬੰਦੀਆਂ ਦੇ ਜਥੇ ਦਿੱਲੀ ਕਿਸਾਨ-ਮੋਰਚੇ ਲਈ ਰਵਾਨਾ

ਜੇਕਰ ਕੋਟਕਪੂਰਾ ਕੇਸ ਵਿਚ ਐਸ.ਆਈ.ਟੀ. ਦੀ ਪੜਤਾਲ ਰੱਦ ਹੋਈ ਜਾਂ ਜਾਂਚ ਟੀਮ ਦੇ ਮੁਖੀ ਨੂੰ ਹਟਾਇਆ ਤਾਂ ਪੰਜਾਬ ਸਰਕਾਰ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਵੇਗੀ

ਸੂਬੇ ਵਿੱਚ 2642 ਮੀਟਿ੍ਰਕ ਟਨ ਕਣਕ ਦੀ ਹੋਈ ਖ਼ਰੀਦ : ਆਸ਼ੂ

ਪਟਿਆਲਾ ਜ਼ਿਲ੍ਹੇ ਦੀਆਂ ਮੰਡੀ 'ਚ ਪਹਿਲੇ ਦਿਨ 12,623 ਮੀਟਰਿਕ ਟਨ ਕਣਕ ਦੀ ਹੋਈ ਆਮਦ

ਪਟਿਆਲਾ ਦੇ ਇਕ ਜੋੜੇ ਦੇ ਟੁੱਟੇ ਰਿਸ਼ਤੇ ਨੂੰ ਮੁੜਨ ਜੋੜਨ 'ਚ ਜਸਟਿਸ ਰਾਜਨ ਗੁਪਤਾ ਨੇ ਦਿਖਾਈ ਵਿਸ਼ੇਸ਼ ਦਿਲਚਸਪੀ

ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀਆਂ ਐਪਾਂ ਸਬੰਧੀ ਗੂਗਲ ਮੀਟ ਰਾਹੀਂ ਦਿੱਤੀ ਟ੍ਰੇਨਿੰਗ