Saturday, July 24, 2021

Punjab

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਨਰੇਗਾ ਵਰਕਰ ਫਰੰਟ ਤੇ ਮਜਦੂਰ ਕਿਸਾਨ ਦਲਿਤ ਫਰੰਟ ਨਾਲ ਹੋਇਆ ਗਠਜੋੜ

PUNJAB NEWS EXPRESS | June 13, 2021 08:22 PM

ਚੰਡੀਗੜ੍ਹ, 13 ਜੂਨ 2021: ਪੰਜਾਬ ਦੀ ਰਾਜਨੀਤੀ ਵਿੱਚ ਅੱਜ ਜੋਰਦਾਰ ਧਮਾਕਾ ਹੋਇਆ ਜਦੋਂ ਅਕਾਲੀ ਦਲ ਬਾਦਲ ਅਤੇ ਬਸਪਾ ਦੇ ਨਵੇਂ ਗਠਜੋੜ ਦੇ ਮੁਕਾਬਲੇ ਇੱਕ ਹੋਰ ਸ਼ਕਤੀਸ਼ਾਲੀ ਗਠਜੋੜ ਵਜੂਦ ਵਿੱਚ ਆ ਗਿਆ।

ਇੱਕ ਲੱਖ ਨਰੇਗਾ ਮੈਂਬਰਾਂ ਵਾਲਾ ਫਰੰਟ ਅਤੇ ਮਜਦੂਰ ਕਿਸਾਨ ਦਲਿਤ ਫਰੰਟ ਨੇ ਅੱਜ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ: ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਦਾ ਐਲਾਨ ਕਰ ਦਿੱਤਾ। ਅੱਜ ਉਘੇ ਸਮਾਜਿਕ, ਧਾਰਮਿਕ ਅਤੇ ਰਾਜਨੀਤੀ ਦੇ ਆਗੂ ਸ: ਬਲਵੰਤ ਸਿੰਘ ਰਾਮੂਵਾਲੀਆ ਦੇ ਮਾਰਗ ਦਰਸ਼ਨ `ਤੇ ਉਪਰੋਕਤ ਦੋਵੇਂ ਫਰੰਟ ਦੇ ਆਗੂਆਂ ਨੇ ਸ: ਸੁਖਦੇਵ ਸਿੰਘ ਢੀਂਡਸਾ ਨਾਲ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ `ਤੇ ਮੁਲਾਕਾਤ ਕਰਕੇ ਅਕਾਲੀ ਦਲ ਬਾਦਲ ਅਤੇ ਬਸਪਾ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਤਕੜੀ ਟੱਕਰ ਦੇਣ ਦਾ ਐਲਾਨ ਕਰਦਿਆਂ ਹਰਾਉਣ ਦਾ ਅਹਿਦ ਲਿਆ। ਇਸ ਦੌਰਾਨ ਸਾਰੇ ਆਗੂਆਂ ਨੇ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਵਿੱਚ- ਬਹੁਜਨ ਸਮਾਜ ਗਜ਼ੁਗਾ ਮੈਦਾਨ ਵਿੱਚ ਦਾ ਨਾਅਰਾ ਵੀ ਦਿੱਤਾ।
ਇਸ ਮੌਕੇ `ਤੇ ਬੋਲਦਿਆਂ ਸ: ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾ ਨੂੰ ਦਲਿਤ ਸਮਾਜ ਦੇ ਹਿਤੈਸ਼ੀ ਨਰੇਗਾ ਮੈਂਬਰ ਫਰੰਟ ਅਤੇ ਮਜਦੂਰ ਕਿਸਾਨ ਦਲਿਤ ਫਰੰਟ ਵੱਲੋਂ ਮੁੱਖ ਮਾਰਗ ਦਰਸ਼ਕ ਬਨਣ ਦੀ ਪੇਸ਼ਕਸ਼ ਕੀਤੀ ਗਈ ਸੀ। ਜਿਸਦੇ ਬਾਅਦ ਉਨ੍ਹਾਂ ਵੱਲੋਂ ਇਸ ਸ਼ਰਤ ਉਤੇ ਇਸ ਪੇਸ਼ਕਸ਼ ਨੂੰ ਪ੍ਰਵਾਨ ਕੀਤਾ ਗਿਆ ਕਿ ਉਹ ਫਰੰਟ ਵਿੱਚ ਨਾ ਤਾਂ ਕੋਈ ਆਹੁਦੇਦਾਰੀ ਲੈਣਗੇ ਅਤੇ ਨਾ ਹੀ ਪਾਰਟੀ ਵਿੱਚ ਸ਼ਾਮਿਲ ਹੋਣਗੇ।
ਮਜਦੂਰ ਕਿਸਾਨ ਦਲਿਤ ਫਰੰਟ ਦੇ ਚੇਅਰਮੈਨ ਕਾਮਰੇਡ ਲਸ਼ਕਰ ਸਿੰਘ ਅਤੇ ਨਰੇਗਾ ਵਰਕਰ ਫਰੰਟ ਇੰਡੀਆ ਦੇ ਕੌਮੀ ਪ੍ਰਧਾਨ ਰੇਸ਼ਮ ਸਿੰਘ ਕਾਹਲੋਂ ਨੇ ਅਕਾਲੀ ਦਲ ਬਾਦਲ ਅਤੇ ਬਸਪਾ ਨਾਲ ਹੋਏ ਗਠਜੋੜ `ਤੇ ਆਪਣੀ ਪ੍ਰਤੀਕੀਰਿਆ ਦਿੰਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਅਤੇ ਮਾਇਆਵਤੀ ਦਾ ਗਠਜੋੜ ਬਾਬਾ ਸਾਹਿਬ ਅੰਬੇਡਕਰ ਅਤੇ ਬਾਬੂ ਕਾਂਸ਼ੀਰਾਮ ਦੇ ਸਿਧਾਂਤਾਂ ਨਾਲ ਗੱਦਾਰੀ ਹੈ ਅਤੇ ਪੰਜਾਬ ਦਾ ਦਲਿਤ ਸਮਾਜ ਕਦੇ ਵੀ ਇਸ ਗਠਜੋੜ ਨੂੰ ਸਵੀਕਾਰ ਨਹੀ ਕਰੇਗਾ। ਇਸ ਮੌਕੇ `ਤੇ ਬੋਲਦਿਆਂ ਸ: ਢੀਂਡਸਾ ਨੇ ਉਪਰੋਕਤ ਦੋਵੇਂ ਫਰੰਟਾਂ ਦੇ ਪਾਰਟੀ ਨੂੰ ਮਿਲੇ ਪੁਰਜ਼ੋਰ ਸਮਰਥਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾ ਦਾ ਇਹ ਗਠਜੋੜ ਬਾਦਲਾਂ ਦੀ ਨਵੀਂ ਚਾਲ ਫੇਲ੍ਹ ਕਰੇਗਾ।
ਕਾਮਰੇਡ ਲਸ਼ਕਰ ਸਿੰਘ ਅਤੇ ਸ: ਰੇਸ਼ਮ ਸਿੰਘ ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਫਰੰਟ ਇਕਲੇ ਪੰਜਾਬ ਵਿੱਚ ਹੀ ਇੱਕ ਲੱਖ ਤੋਂ ਵੱਧ ਮੁੱਖ ਦਲਿਤ ਪਰਿਵਾਰਾਂ ਅਤੇ ਛੋਟੇ ਕਿਸਾਨਾਂ ਅਤੇ ਮਜਦੂਰਾਂ ਦੀ ਅਗਵਾਈ ਕਰਦੇ ਹਨ। ਜਿਕਰਯੋਗ ਹੈ ਕਿ ਦਲਿਤ ਅਤੇ ਨਰੇਗਾ ਵਰਕਰਾਂ ਦੇ ਇਹ ਨੇਤਾ ਰੇਸ਼ਮ ਸਿੰਘ ਕਾਹਲੋਂ ਦੀ ਅਗਵਾਈ ਵਿੱਚ 17 ਸਾਲ ਪਹਿਲਾਂ ਬਾਬੂ ਕਾਂਸ਼ੀਰਾਮ ਜੀ ਦੀ ਬਿਮਾਰੀ ਦੇ ਇਲਾਜ਼ ਬਾਰੇ ਸ਼ੱਕੀ ਮੁੱਦਿਆਂ ਨੂੰ ਲੈਕੇ ਮਾਇਆਵਤੀ ਤੋਂ ਅੱਡ ਹੋ ਗਏ ਸਨ।

Have something to say? Post your comment

Punjab

6 ਅਗਸਤ ਤੋਂ ਸ਼ੁਰੂ ਹੋਣ ਵਾਲੀ ਪੰਜ ਜ਼ਿਲਿਆਂ ਦੀ ਆਰਮੀ ਭਰਤੀ ਰੈਲੀ ਮੁਲਤਵੀ

ਰਾਣਾ ਸੋਢੀ ਵੱਲੋਂ ਸਾਈਖੋਮ ਮੀਰਾਬਾਈ ਚਾਨੂ 'ਦੇਸ਼ ਦੀ ਸ਼ਾਨ' ਕਰਾਰ

ਮੁੱਖ ਮੰਤਰੀ ਵੱਲੋਂ ਉੱਘੇ ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ ਦੀ ਪਤਨੀ ਰਾਜਿੰਦਰ ਕੌਰ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਵਿਦਿਆਰਥੀਆਂ ਦੀ ਪੜਾਈ ਵਿੱਚ ਸੁਧਾਰ ਲਿਆਉਣ ਲਈ ਮਾਪੇ-ਅਧਿਆਪਕ ਮੀਟਿੰਗਾਂ 26 ਅਤੇ 27 ਜੁਲਾਈ ਨੂੰ

ਸਰਕਾਰੀ ਸਕੂਲਾਂ ਦੀਆਂ ਮਾਪੇ-ਅਧਿਆਪਕ ਮਿਲਣੀਆਂ 26 ਜੁਲਾਈ ਤੋਂ

ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਵੱਲੋਂ ਹਰ ਬੱਡੀ ਲਗਾਵੇ ਇੱਕ ਰੁੱਖ ਮੁਹਿੰਮ ਸ਼ੁਰੂ

ਪੁਲਿਸ ਨੇ ਬਿਨਾਂ ਮਾਸਕ ਵਾਲੇ 485 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ-13 ਦੇ ਕੀਤੇ ਚਲਾਨ

ਮੁੱਖ ਮੰਤਰੀ ਨੇ ਸੂਬੇ ਵਿਚ 1500 ਕਰੋੜ ਰੁਪਏ ਦੇ ਨਿਵੇਸ਼ ਲਈ ਅਦਿੱਤਿਆ ਬਿਰਲਾ ਗਰੁੱਪ ਦਾ ਸਵਾਗਤ ਕੀਤਾ

ਸੀ.ਪੀ. ਰਾਕੇਸ਼ ਅਗਰਵਾਲ ਵੱਲੋਂ ਬਲਾਤਕਾਰ ਪੀੜਤਾਂ ਦੇ ਸਸ਼ਕਤੀਕਰਨ ਲਈ ਪ੍ਰੋਜੈਕਟ ਸਵੇਰਾ ਦੀ ਸੁਰੂਆਤ

ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਨੇ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਮਜ਼ਾਕ ਉਡਾਇਆ: ਪਰਮਿੰਦਰ ਸਿੰਘ ਢੀਂਡਸਾ