Saturday, January 28, 2023
ਤਾਜਾ ਖਬਰਾਂ

Punjab

ਭਾਕਿਯੂ ਏਕਤਾ ਡਕੌਂਦਾ ਦਾ ਆਗੂ ਹਰਦੀਪ ਸਿੰਘ ਗਾਲਿਬ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਨਿਗਲਿਆ

PUNJAB NEWS EXPRESS | April 16, 2022 12:54 PM

ਚੰਡੀਗੜ੍ਹ: ਇਨਕਲਾਬੀ ਸਫ਼ਾਂ ਚ ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਆਗੂ ਹਰਦੀਪ ਸਿੰਘ ਗਾਲਿਬ ਕਲਾਂ ਨਹੀਂ ਰਹੇ। ਉਹਨਾਂ ਅੱਜ ਆਖਰੀ ਸਾਹ ਲਿਆ। ਉਹ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਪੀੜਤ ਚਲੇ ਆ ਰਹੇ ਸਨ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਇਨਕਲਾਬੀ ਕੇਂਦਰ, ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਨੇ ਅੱਗੇ ਦੱਸਿਆ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਅਤੇ ਦਿੱਲੀ ਵਿੱਚ ਚੱਲੇ ਲੰਬੇ ਸੰਘਰਸ਼ ਵਿਚ ਹਰਦੀਪ ਸਿੰਘ ਦੀ ਭੂਮਿਕਾ ਯਾਦਗਾਰੀ ਸੀ ਤੇ ਉਸਨੇ ਅੰਦੋਲਨ ਦੀ ਸਫਲਤਾ ਲਈ ਖਾਧ ਖੁਰਾਕ ਦਾ ਵਾਜਬ ਖਿਆਲ ਰੱਖੇ ਬਿਨਾਂ ਅਣਥੱਕ ਦੀ ਮਿਹਨਤ ਕੀਤੀ ਅਤੇ ਉਹਨਾਂ ਨੂੰ ਇਸ ਬਿਮਾਰੀ ਦਾ ਪ੍ਰਕੋਪ ਦਿੱਲੀ ਸੰਘਰਸ਼ ਦੌਰਾਨ ਹੀ ਦੇਖਣ ਨੂੰ ਮਿਲਿਆ। ਉਹਨਾਂ ਦੱਸਿਆ ਕਿ ਉਹਨਾਂ ਦਾ ਰਾਜੀਵ ਗਾਂਧੀ ਕੈਂਸਰ ਹਸਪਤਾਲ ਦਿੱਲੀ, ਡੀਐਮਸੀ ਲੁਧਿਆਣਾ ਸਮੇਤ ਵੱਖ ਵੱਖ ਥਾਵਾਂ ਤੇ ਇਲਾਜ ਹੁੰਦਾ ਰਿਹਾ, ਪ੍ਰੰਤੂ ਬਿਮਾਰੀ ਦੀ ਹਾਲਤ ਵਿੱਚ ਵੀ ਉਹਨਾਂ ਨੇ ਕਿਸਾਨੀ ਸੰਘਰਸ਼ ਦਾ ਪਰਚਮ ਬੁਲੰਦ ਰੱਖਿਆ। ਹਰਦੀਪ ਗਾਲਿਬ ਕਿਸਾਨੀ ਸੰਘਰਸ਼ ਦਾ ਝੰਡਾ ਬੁਲੰਦ ਰੱਖਣ ਵਾਲੇ ਆਗੂ ਸਮੇਤ ਨਵਾਂ ਲੋਕ ਪੱਖੀ ਸਮਾਜ ਸਿਰਜਣ ਲਈ ਚੱਲ ਰਹੀ ਇਨਕਲਾਬੀ ਜਮਹੂਰੀ ਲਹਿਰ ਦਾ ਸਜਿੰਦ ਅੰਗ ਵੀ ਸੀ। ਇਨਕਲਾਬੀ ਕੇਂਦਰ, ਪੰਜਾਬ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਸਾਥੀ ਹਰਦੀਪ ਗਾਲਿਬ ਦੇ ਬੇਵਕਤੀ ਵਿਛੋੜੇ ਸਮੇਂ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਮੁਖਤਿਆਰ ਪੂਹਲਾ, ਜਸਵੰਤ ਜੀਰਖ, ਜਗਜੀਤ ਲਹਿਰਾ ਮੁਹੱਬਤ ਨੇ ਦੱਸਿਆ ਕਿ ਸਾਥੀ ਹਰਦੀਪ ਗਾਲਿਬਕਲਾਂ ਦਾ 16 ਅਪੑੈਲ ਸ਼ਨੀਵਾਰ ਨੂੰ ਸਵੇਰੇ 11 ਵਜੇ ਪਿੰਡ ਗਾਲਿਬ ਕਲਾਂ ਵਿਖੇ ਕੀਤਾ ਜਾਵੇਗਾ। ਆਗੂਆਂ ਨੇ ਭਾਕਿਯੂ ਏਕਤਾ ਡਕੌਂਦਾ ਅਤੇ ਇਨਕਲਾਬੀ ਜਮਹੂਰੀ ਲਹਿਰ ਦੇ ਕਾਰਕੁਨਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।

Have something to say? Post your comment

Punjab

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਪਿੰਡ ਮੁਲਾਂਪੁਰ ਗਰੀਬਦਾਸ, ਨਾਡਾ ਅਤੇ ਖਿਜਰਾਬਾਦ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ

ਨਵੀਂ ਬੋਤਲਾਂ ਵਿੱਚ ਪੁਰਾਣੀ ਸ਼ਰਾਬ ਵਾਂਗ ਹਨ, ਆਮ ਆਦਮੀ ਕਲੀਨਿਕ - ਵੜਿੰਗ

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਮਥੁਰਾ ਕਲੋਨੀ ਤੇ ਡੀ.ਸੀ. ਸਾਕਸ਼ੀ ਸਾਹਨੀ ਨੇ ਜੁਝਾਰ ਨਗਰ ਵਿਖੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ

ਭੀਖ ਮੰਗਦੇ ਬੱਚਿਆਂ ਨੂੰ ਭਿੱਖਿਆ ਦੇ ਰਾਹ ਤੋਂ ਸਿੱਖਿਆ ਦੇ ਰਾਹ 'ਤੇ ਲਿਜਾਣ ਦੇ ਪਟਿਆਲਾ ਮਾਡਲ ਨੂੰ ਪੂਰੇ ਪੰਜਾਬ 'ਚ ਲਾਗੂ ਕੀਤਾ ਜਾਵੇਗਾ-ਡਾ. ਬਲਜੀਤ ਕੌਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੁਧਿਆਣਾ ਦੇ ਵਿਕਾਸ ਕਾਰਜਾਂ 'ਤੇ ਲਗਭਗ 29.08 ਕਰੋੜ ਰੁਪਏ ਖਰਚ ਕਰਨ ਦਾ ਕੀਤਾ ਫੈਸਲਾ: ਡਾ. ਇੰਦਰਬੀਰ ਸਿੰਘ ਨਿੱਜਰ

ਚਾਨਣ ਵਾਲਾਂ ਨੂੰ ਬਣਾਵਾਂਗੇ ਸਰਹੱਦੀ ਖੇਤਰ ਦੀ ਸਿੱਖਿਆ ਦਾ ਧੂਰਾ-ਹਰਜੋਤ ਸਿੰਘ ਬੈਂਸ

ਪ੍ਰਵਾਨਿਤ ਨਕਸੇ਼ ਤੋਂ ਉਲਟ ਜਾ ਕੇ ਦੁਕਾਨ ਵਾਧਾ ਕਰਨ ਵਾਲੇ 55 ਲੋਕਾਂ ਨੂੰ ਨਗਰ ਨਿਗਮ ਅਬੋਹਰ ਨੇ ਜਾਰੀ ਕੀਤੇ ਨੋਟਿਸ

ਏਡੀਸੀ ਸੰਦੀਪ ਕੁਮਾਰ ਵੱਲੋਂ ਕਰਨੀਖੇੜਾ ’ਚ ਆਮ ਆਦਮੀ ਕਲੀਨਕ ਦੀ ਸ਼ੁਰੂਆਤ

ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਇੱਕ ਇਨਕਲਾਬੀ ਕਦਮ-ਕੁਲਤਾਰ ਸਿੰਘ ਸੰਧਵਾਂ

ਜੈ ਇੰਦਰ ਕੌਰ ਨੇ ਪ੍ਰਧਾਨ ਮੰਤਰੀ ਮੋਦੀ ਦੇ 'ਪਰੀਕਸ਼ਾ ਪੇ ਚਰਚਾ' ਆਊਟਰੀਚ ਪ੍ਰੋਗਰਾਮ ਦੀ ਕੀਤੀ ਸ਼ਲਾਘਾ