Saturday, January 28, 2023
ਤਾਜਾ ਖਬਰਾਂ

Punjab

ਐਸਸੀ ਕਮਿਸ਼ਨ ਕੋਲ ਪੁੱਜਾ ਮਾਨਤਾ ਪ੍ਰਾਪਤ ਸਕੂਲਾਂ ਦੀ ਜਾਂਚ ਦਾ ਮਾਮਲਾ, ਜਾਂਚ ਨਿਰਪੱਖ ਅਤੇ ਪਾਰਦਰਸ਼ੀ ਹੋਵੇਗੀ: ਹੰਸ

AMRIK SINGH | May 12, 2022 05:52 PM

ਅੰਮ੍ਰਿਤਸਰ: ਮਾਨਤਾ ਪ੍ਰਾਪਤ ਸਕੂਲਾਂ ‘ਚ ਐਸਸੀ ਵਿਿਦਆਂਰਥੀਆਂ ਲਈ 5% ਕੋਟੇ ਦੀ ਸੀਟਾਂ ਦੀ ਬਹਾਲੀ ਦਾ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਪੁੱਜ ਗਿਆ ਹੈ।

ਚੇਤੇ ਰਹੇ ਕਿ ਅੱਜ ਅੰਮ੍ਰਿਤਸਰ ‘ਚ ਆਰਪੀਆਈ (ਅਠਾਵਲੇ) ਦੇ ਸੂਬਾਈ ਕਨਵੀਨਰ ਸ੍ਰ ਸਤਨਾਮ ਸਿੰਘ ਗਿੱਲ, ਸੂਬਾ ਸਕੱਤਰ ਸ੍ਰ ਗੋਪਾਲ ਸਿੰਘ ਉਮਰਾਨੰਗਲ, ਸੂਬਾ ਸਕੱਤਰ ਸ੍ਰ ਅੰਮਿਰਤਪਾਲ ਸਿੰਘ ਸਠਿਆਲਾ, ਕੁਲਦੀਪ ਸਿੰਘ ਭੁਲੱਰ ਤਰਨ ਤਾਰਨ ਅਤੇ ਮਨਦੀਪ ਸਿੰਘ ਅਧਾਰਿਤ 5 ਮੈਂਬਰੀ ‘ਵਫਦ’ ਤੈਅਸ਼ੁਦਾ ਪ੍ਰੋਗਰਾਮ ਅਨੁਸਾਰ ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੇ ਸੀਨੀ.ਚੇਅਰਮੈਨ ਸ੍ਰੀ ਦੀਪਕ ਕੁਮਾਰ ਹੰਸ ਨਾਲ ੳਨ੍ਹਾ ਦੇ ਗ੍ਰਹਿ ਵਿਖੇ ਗੈਰ ਰਸਮੀ ਮੁਲਾਕਾਤ ਕੀਤੀ।

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸੀਨੀ.ਚੇਅਰਮੈਨ ਸ੍ਰੀ ਦੀਪਕ ਕੁਮਾਰ ਹੰਸ ’ਵਫਦ’ ਤੋਂ ਸ਼ਿਕਾਇਤਾਂ ਪ੍ਰਾਪਤ ਕਰਨ ਉਪਰੰਤ ਮਾਨਤਾ ਪ੍ਰਾਪਤ ਸਕੂਲਾਂ ਦੀ ‘ਜਾਂਚ’ ਨੂੰ ਪਾਰਦਰਸ਼ੀ ਢੰਗ ਨਾਲ ਕਰਾਉਂਣ ਦਾ ‘ਵਫਦ’ ਨੂੰ ਭਰੋਸਾ ਦਿੱਤਾ।

ਅੱਜ ਇਥੇਂ ਚੋਣਵੇਂ ਪੱਤਰਕਾਂਰਾਂ ਦੇ ਨਾਲ ਗੱਲਬਾਤ ਕਰਦਿਆਂ ਸ੍ਰ ਦੀਪਕ ਕੁਮਾਰ ਹੰਸ ਨੇ ਦੱਸਿਆ ਕਿ ਕਮਜੋਰ ਵਰਗ ਦੇ ਨਾਲ ਸਬੰਧਿਤ ਬੱਚਿਆ ਲਈ ਮਾਨਤਾ ਪ੍ਰਾਪਤ ਸਕੂਲਾਂ ‘ਚ ਕੋਟੇ ਦੀਆਂ ਰਾਖਵੀਆਂ ਸੀਟਾਂ ਦੀ ਬਹਾਲੀ ਨੂੰ ਲੈਕੇ ਸਕੂਲਾਂ ਖਿਲਾਫ ਸ਼ੁਰੂ ਹੋਈ ‘ਜਾਂਚ’ ਨੂੰ ਨਿਰਪੱਖ ਢੰਗ ਨਾਲ ਕਰਾਉਂਣ ਲਈ ਲੋਕਹਿੱਤ ‘ਚ ਇੱਕ ਸ਼ਿਕਾਇਤ ਮੈਨੂੰ ਸੌਂਪੀ ਗਈ ਹੈ।

ਉਨ੍ਹਾ ਨੇ ਹੋਰ ਦੱਸਿਆ ਕਿ ਸ੍ਰ ਸਤਨਾਮ ਸਿੰਘ ਗਿੱਲ ਦੀ ਸ਼ਿਕਾਇਤ ਤੇ ਜਿੰਨ੍ਹਾ 92 ਸਕੂਲਾਂ ਨੂੰ ਸ਼ਾਮਲ ਤਫਤੀਸ਼ ਕਰਨ ਲਈ ਡੀਸੀ ਤੱਕ ਪਹੁੰਚ ਕੀਤੀ ਗਈ ੳਨ੍ਹਾ ਸਬੰਧੀ ਡੀਸੀ ਅੰਮ੍ਰਿਤਸਰ ਤੋਂ ਵੀ ਸਟੇਟਸ ਰਿਪੋਰਟ ‘ਤਲਬ’ਕੀਤੀ ਜਾਵੇਗੀ।

ਇੱਕ ਸਵਾਲ ਦੇ ਜਵਾਬ ‘ਚ ਉਨ੍ਹਾ ਨੇ ਦੱਸਿਆ ਕਿ ਤਰਨ ਤਾਰਨ ਦੇ ਪਿੰਡ ਭੁਲੱਰ ਦੇ ਸਰਪੰਚ ਸ੍ਰ ਤਰਸੇਮ ਸਿੰਘ ਨਾਲ ਹੋ ਰਹੀ ਜ਼ਿਆਦਤੀ ਸਬੰਧੀ ਵੀ ਸ਼ਿਕਾਇਤ ਉਨ੍ਹਾ ਨੇ ਬੇਟੇ ਕੁਲਦੀਪ ਸਿੰਘ ਨੇ ਕਮਿਸ਼ਨ ਨੂੰ ਸੌਂਪੀ ਹੈ। ਉਨ੍ਹਾ ਨੇ ਕਿਹਾ ਕਿ ਕਨੂੰਨ ਅਨੁਸਾਰ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।ਅਤੇ ਡੀਈਓਜ਼ ਪ੍ਰਾਇਮਰੀ ਤੋਂ ਜਾਂਚ ਦੀ ਉਤਾਰਾ ਅਤੇ ਸਿੱਟਾ ਰਿਪੋਰਟ ਤਲਬ ਕੀਤੀ ਜਾ ਰਹੀ ਹੈ।

Have something to say? Post your comment

Punjab

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਪਿੰਡ ਮੁਲਾਂਪੁਰ ਗਰੀਬਦਾਸ, ਨਾਡਾ ਅਤੇ ਖਿਜਰਾਬਾਦ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ

ਨਵੀਂ ਬੋਤਲਾਂ ਵਿੱਚ ਪੁਰਾਣੀ ਸ਼ਰਾਬ ਵਾਂਗ ਹਨ, ਆਮ ਆਦਮੀ ਕਲੀਨਿਕ - ਵੜਿੰਗ

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਮਥੁਰਾ ਕਲੋਨੀ ਤੇ ਡੀ.ਸੀ. ਸਾਕਸ਼ੀ ਸਾਹਨੀ ਨੇ ਜੁਝਾਰ ਨਗਰ ਵਿਖੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ

ਭੀਖ ਮੰਗਦੇ ਬੱਚਿਆਂ ਨੂੰ ਭਿੱਖਿਆ ਦੇ ਰਾਹ ਤੋਂ ਸਿੱਖਿਆ ਦੇ ਰਾਹ 'ਤੇ ਲਿਜਾਣ ਦੇ ਪਟਿਆਲਾ ਮਾਡਲ ਨੂੰ ਪੂਰੇ ਪੰਜਾਬ 'ਚ ਲਾਗੂ ਕੀਤਾ ਜਾਵੇਗਾ-ਡਾ. ਬਲਜੀਤ ਕੌਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੁਧਿਆਣਾ ਦੇ ਵਿਕਾਸ ਕਾਰਜਾਂ 'ਤੇ ਲਗਭਗ 29.08 ਕਰੋੜ ਰੁਪਏ ਖਰਚ ਕਰਨ ਦਾ ਕੀਤਾ ਫੈਸਲਾ: ਡਾ. ਇੰਦਰਬੀਰ ਸਿੰਘ ਨਿੱਜਰ

ਚਾਨਣ ਵਾਲਾਂ ਨੂੰ ਬਣਾਵਾਂਗੇ ਸਰਹੱਦੀ ਖੇਤਰ ਦੀ ਸਿੱਖਿਆ ਦਾ ਧੂਰਾ-ਹਰਜੋਤ ਸਿੰਘ ਬੈਂਸ

ਪ੍ਰਵਾਨਿਤ ਨਕਸੇ਼ ਤੋਂ ਉਲਟ ਜਾ ਕੇ ਦੁਕਾਨ ਵਾਧਾ ਕਰਨ ਵਾਲੇ 55 ਲੋਕਾਂ ਨੂੰ ਨਗਰ ਨਿਗਮ ਅਬੋਹਰ ਨੇ ਜਾਰੀ ਕੀਤੇ ਨੋਟਿਸ

ਏਡੀਸੀ ਸੰਦੀਪ ਕੁਮਾਰ ਵੱਲੋਂ ਕਰਨੀਖੇੜਾ ’ਚ ਆਮ ਆਦਮੀ ਕਲੀਨਕ ਦੀ ਸ਼ੁਰੂਆਤ

ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਇੱਕ ਇਨਕਲਾਬੀ ਕਦਮ-ਕੁਲਤਾਰ ਸਿੰਘ ਸੰਧਵਾਂ

ਜੈ ਇੰਦਰ ਕੌਰ ਨੇ ਪ੍ਰਧਾਨ ਮੰਤਰੀ ਮੋਦੀ ਦੇ 'ਪਰੀਕਸ਼ਾ ਪੇ ਚਰਚਾ' ਆਊਟਰੀਚ ਪ੍ਰੋਗਰਾਮ ਦੀ ਕੀਤੀ ਸ਼ਲਾਘਾ