Wednesday, April 22, 2026

Punjab

ਆਪ MLA ਤੋਂ 20 ਲੱਖ ਦੀ ਫਿਰੌਤੀ ਮੰਗਣ ਵਾਲੇ ਦੋ ਕਾਬੂ

ਪੰਜਾਬ ਨਿਊਜ਼ ਐਕਸਪ੍ਰੈੱਸ | April 22, 2026 05:42 PM

ਮਾਲੇਰਕੋਟਲਾ, 22 ਅਪ੍ਰੈਲ: ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਗਗਨ ਅਜੀਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸੱਤਪਾਲ ਸਰਮਾ ਪੀ.ਪੀ.ਐੱਸ, ਕਪਤਾਨ ਪੁਲਿਸ ਇੰਨਵੈਸਟੀਗੇਸਨ, ਸ੍ਰੀ ਦੀਪਇੰਦਰ ਸਿੰਘ ਜੇਜੀ ਪੀ.ਪੀ.ਐੱਸ ਉਪ ਕਪਤਾਨ ਪੁਲਿਸ ਇੰਨਵੈਸਟੀਗੇਸਨ, ਮਾਲੇਰਕੋਟਲਾ ਅਤੇ ਮਾਨਵਜੀਤ ਸਿੰਘ ਸਿੱਧੂ ਪੀ.ਪੀ.ਐੱਸ ਉਪ ਕਪਤਾਨ ਪੁਲਿਸ ਸਬ ਡਵੀਜਨ ਮਾਲੇਰਕੋਟਲਾ ਦੇ ਦਿਸਾ ਨਿਰਦੇਸਾਂ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਮਾਹੋਰਾਣਾ, ਇੰਸਪੈਕਟਰ ਮਨਜੋਤ ਸਿੰਘ ਮੁੱਖ ਅਫਸਰ ਥਾਣਾ ਸਾਇਬਰ ਕਰਾਇਮ ਮਾਲੇਰਕੋਟਲਾ ਅਤੇ ਥਾਣੇਦਾਰ ਦਰਸ਼ਨ ਸਿੰਘ 932/ਸੰਗ ਮੁੱਖ ਅਫਸਰ ਥਾਣਾ ਸਿਟੀ-2 ਮਾਲੇਰਕੋਟਲਾ ਦੀ ਟੀਮ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਮੁਕੱਦਮਾ ਨੰਬਰ 64 ਮਿਤੀ 26.03.2026 ਅ/ਧ 308(4), 351(4), 62 BNS ਥਾਣਾ ਸਿਟੀ-2 ਮਾਲੇਰਕੋਟਲਾ ਵਿੱਚ ਨਾਮਲੂੰਮ ਦੋਸੀਆਨ ਨੂੰ ਟੈਕਨੀਕਲ ਤਰੀਕੇ ਨਾਲ ਨਾਲ ਟਰੇਸ ਕਰਕੇ ਦੋਸੀ ਮੁਹੰਮਦ ਸੁਭਹਾਨ ਉਰਫ ਮਾਨ ਪੁੱਤਰ ਮੁਹੰਮਦ ਸਰੀਫ ਵਾਸੀ ਮੁਹੱਲਾ ਸਾਦੇਵਾਲ ਮਾਲੇਰਕੋਟਲਾ ਨੂੰ ਮਿਤੀ 18.04.2026 ਨੂੰ ਮੁਕੱਦਮਾ ਉਕਤ ਵਿੱਚ ਨਾਮਜਦ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਦੋਸੀ ਮੁਹੰਮਦ ਸਬੁਹਾਨ ਉਕਤ ਪਾਸੋਂ ਇੱਕ ਮੋਬਾਇਲ ਮਾਰਕਾ ਰੀਅਲ ਮੀ ਬਰਾਮਦ ਕੀਤਾ ਗਿਆ।

ਦੋਸੀ ਮੁਹੰਮਦ ਸੁਬਹਾਨ ਉਕਤ ਵੱਲੋਂ ਪੁੱਛਗਿੱਛ ਦੌਰਾਨ ਦੱਸਿਆ ਗਿਆ ਕਿ ਉਸ ਵੱਲੋਂ ਜਗਦੀਪ ਸਿੰਘ ਉਰਫ ਸੈਂਟੀ ਪੁੱਤਰ ਜਸਵੰਤ ਸਿੰਘ ਵਾਸੀ ਮਕਾਨ ਨੰ 14 ਬਲਾਕ-ਬੀ ਅਫਸਰ ਕਲੋਨੀ ਸੰਗਰੂਰ ਨੂੰ ਡਾਕਟਰ ਜਮੀਲ ਉਰ ਰਹਿਮਾਨ ਐੱਮ.ਐੱਲ.ਏ ਮਾਲੇਰਕੋਟਲਾ ਦੇ ਮੋਬਾਇਲ ਨੰਬਰ ਮੁਹੱਈਆ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਜਗਦੀਪ ਸਿੰਘ ਉਰਫ ਸੈਂਟੀ ਉਕਤ ਵੱਲੋਂ ਮਿਤੀ 25.03.2026 ਆਪਣੇ ਵਿਦੇਸੀ ਵੱਟਸ ਐੱਪ ਨੰਬਰ +66955038622 ਤੋਂ ਡਾਕਟਰ ਜਮੀਲ ਉਰ ਰਹਿਮਾਨ ਐੱਮ.ਐੱਲ.ਏ ਮਾਲੇਰਕੋਟਲਾ ਦੇ ਪੀ.ਏ ਗੁਰਮੱਖ ਸਿੰਘ ਜੋ ਵਰਤਿਆ ਜਾਂਦਾ ਹੈ ਉਸ ਮੋਬਾਇਲ ਨੰਬਰ ਪਰ ਕਾਲ ਕਰਕੇ 20 ਲੱਖ ਰੁਪੈ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ।

ਜਿਸ ਉਪਰੰਤ ਦੋਸੀ ਮੁਹੰਮਦ ਸੁਬਹਾਨ ਉਕਤ ਦੀ ਪੁੱਛਗਿੱਛ ਪਰ ਜਸਵੰਤ ਸਿੰਘ ਉਕਤ ਨੂੰ ਮਿਤੀ 20.04.2026 ਨੂੰ ਮੁਕੱਦਮਾ ਹਜਾ ਵਿੱਚ ਦੋਸੀ ਨਾਮਜਦ ਕਰਕੇ ਮਿਤੀ 21.04.26 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਦੋਸੀਆਨ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿੰਨਾਂ ਦੀ ਪੁੱਛਗਿੱਛ ਤੋਂ ਹੋਰ ਕਈ ਅਹਿਮ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ।

ਲੜੀ ਨੰ
ਦੋਸੀਆਨ ਦੇ ਨਾਮ
ਨਾਮਜਦ ਅਤੇ ਗ੍ਰਿਫਤਾਰੀ ਦੀ ਮਿਤੀ
ਬਰਾਮਦਗੀ
1.
ਮੁਹੰਮਦ ਸੁਭਹਾਨ ਉਰਫ ਮਾਨ ਪੁੱਤਰ ਮੁਹੰਮਦ ਸਰੀਫ ਵਾਸੀ ਮੁਹੱਲਾ ਸਾਦੇਵਾਲਾ, ਮਾਲੇਰਕੋਟਲਾ
ਨਾਮਜਦ ਅਤੇ ਗ੍ਰਿਫਤਾਰ 18.04.26
ਇੱਕ ਰੀਅਲ ਮੀ (MI) ਮੋਬਾਇਲ ਫੋਨ ਸਮੇਤ ਸਿੰਮ ਕਾਰਡ
2.
ਜਗਦੀਪ ਸਿੰਘ ਉਰਫ ਸੈਂਟੀ ਪੁੱਤਰ ਜਸਵੰਤ ਸਿੰਘ ਵਾਸੀ ਮਕਾਨ ਨੰ 14 ਬਲਾਕ-ਬੀ ਅਫਸਰ ਕਲੋਨੀ ਸੰਗਰੂਰ
ਨਾਮਜਦ 20.04.26 ਗ੍ਰਿਫਤਾਰ 21.04.26
ਦੋਸੀ ਪਾਸੋਂ ਪੁੱਛਗਿੱਛ ਜਾਰੀ ਹੈ

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਐਨ.ਸੀ.ਏ.ਪੀ. ਤਹਿਤ ‘ਮਿਸ਼ਨ ਕਲੀਨ ਏਅਰ ਮੰਡੀ ਗੋਬਿੰਦਗੜ੍ਹ’ ਦੀ ਸ਼ੁਰੂਆਤ

ਗੈਂਗਸਟਰਾਂ ’ਤੇ ਵਾਰ ਦਾ 92ਵਾਂ ਦਿਨ: ਪੰਜਾਬ ਪੁਲਿਸ ਵੱਲੋਂ 541 ਥਾਵਾਂ ’ਤੇ ਛਾਪੇਮਾਰੀ; 254 ਗ੍ਰਿਫ਼ਤਾਰ

ਪੰਜਾਬ ਵਿੱਚ 24 ਅਪ੍ਰੈਲ ਨੂੰ ਕਰਵਾਈ ਜਾਵੇਗੀ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਗੁਰਦਾਸਪੁਰ ਦਾਣਾ ਮੰਡੀ ਵਿਖੇ ਪਹੁੰਚੇ-ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਵਿੱਚ ਬਣੇਗਾ ਬਾਸਮਤੀ ਦਾ ‘ਸੈਂਟਰ ਆਫ਼ ਐਕਸੀਲੈਂਸ’ - CM ਮਾਨ

ਮਾਨ ਸਰਕਾਰ ਵੱਲੋਂ ਗੜ੍ਹੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਲਈ 123.28 ਕਰੋੜ ਰੁਪਏ ਦੀ ਰਾਹਤ ਰਾਸ਼ੀ ਜਾਰੀ

ਲੱਖਾਂ ਦੇ ਬਿਲ ਵਾਲੇ ਮਰੀਜ਼ ਹੁਣ ਬਿਨਾਂ ਕੋਈ ਭੁਗਤਾਨ ਕੀਤੇ ਹਸਪਤਾਲ ਤੋਂ ਇਲਾਜ ਲੈ ਕੇ ਵਾਪਸ ਘਰਾਂ ਨੂੰ ਪਰਤ ਰਹੇ - ਡਾ. ਬਲਬੀਰ ਸਿੰਘ

ਮਾਨ ਸਰਕਾਰ ਨੇ ਗਰੁੱਪ-ਡੀ ਮੁਲਾਜ਼ਮਾਂ ਨੂੰ ਕਣਕ ਲਈ ਵਿਆਜ਼ ਮੁਕਤ ਕਰਜ਼ਾ ਦੇ ਕੇ ਜ਼ਰੂਰੀ ਲੋੜਾਂ ਲਈ ਸਮੇਂ ਸਿਰ ਸਹਾਇਤਾ ਯਕੀਨੀ ਬਣਾਈ: ਹਰਪਾਲ ਚੀਮਾ

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਬਣਾਏ ਗਏ ਨਵੇਂ ਬੇਅਦਬੀ ਕਾਨੂੰਨ ਨੂੰ ਹਾਈ ਕੋਰਟ 'ਚ ਚੁਣੌਤੀ

ਗੈਂਗਸਟਰਾਂ 'ਤੇ ਵਾਰ ਦਾ 91ਵਾਂ ਦਿਨ: ਪੰਜਾਬ ਪੁਲਿਸ ਵੱਲੋਂ 561 ਥਾਵਾਂ 'ਤੇ ਛਾਪੇਮਾਰੀ; 281 ਗ੍ਰਿਫ਼ਤਾਰ