Friday, June 12, 2026
ਤਾਜਾ ਖਬਰਾਂ
ਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਅਤੇ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਪੈਕੇਜ ਦੇਵੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨਪੰਜਾਬ ਨੇ ਅਪ੍ਰੈਲ ਮਹੀਨੇ ਦੌਰਾਨ 15 ਬਾਲ ਵਿਆਹ ਰੋਕ ਕੇ ਬੱਚਿਆਂ ਦਾ ਬਚਪਨ ਬਚਾਇਆ : ਡਾ. ਬਲਜੀਤ ਕੌਰਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਪੰਜਾਬ ਵਿੱਚ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀਵਿਆਹ ਤੋਂ ਪਹਿਲਾਂ ਸੈਕਸ ਨੂੰ ਨੈਤਿਕ ਗਿਰਾਵਟ ਨਹੀਂ ਮੰਨਿਆ ਜਾ ਸਕਦਾ: ਸੁਪਰੀਮ ਕੋਰਟ ਨੇ ਪੁਲਿਸ ਭਰਤੀ ਦੀ ਨਿਯੁਕਤੀ ਦਾ ਹੁਕਮ ਦਿੱਤਾਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਲਾਸਟਿਕ ਦੇ ਬਦਲੇ ਕੰਪੋਸਟੇਬਲ ਲਿਫ਼ਾਫਿਆਂ ਦੇ ਵਰਤੋਂ ਦੀ ਅਪੀਲ

Punjab

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਯਤਨਾਂ ਸਦਕਾ ਖਰੜ ਸ਼ਹਿਰ ਦੇ ਵਿਕਾਸ ਲਈ 45.36 ਕਰੋੜ ਰੁਪਏ ਮਨਜ਼ੂਰ

PUNJAB NEWS EXPRESS5 | May 25, 2023 08:47 PM

ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ
ਚੰਡੀਗੜ-: ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਕਿਰਤ, ਪ੍ਰਾਹੁਣਚਾਰੀ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਦੇ ਯਤਨਾਂ ਸਦਕਾ ਖਰੜ ਸ਼ਹਿਰ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 45.36 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ। ਇਸ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਲੋੜੀਦੀ ਪ੍ਰਵਾਨਗੀ ਵੀ ਜਾਰੀ ਕਰ ਦਿੱਤੀ ਗਈ ਹੈ।  

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਅਨਮੋਨ ਗਗਨ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ  ਵਾਲੀ ਪੰਜਾਬ ਸਰਕਾਰ ਸੂਬੇ ਦਾ ਵਿਕਾਸ ਕਰਨ, ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਦੇਣ ਅਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ। ਉਹਨਾ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖਰੜ ਸ਼ਹਿਰ ਦੇ ਵਿਕਾਸ ਲਈ 45.36 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ। ਉਹਨਾ ਕਿਹਾ ਕਿ ਖਰੜ ਸ਼ਹਰਿ ਦੇ ਲੋਕਾਂ ਦੀਆਂ ਸ਼ਹਿਰ ਦੇ ਵਿਕਾਸ ਸਬੰਧੀ ਪੁਰਾਣੀ ਮੰਗਾਂ ਪਿਛਲੇ ਕਾਫੀ ਸਮੇਂ ਤੋਂ ਲਮਕ ਅਵਸਥਾ ਵਿੱਚ ਸਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਪਹਿਲ ਦਿੰਦਿਆਂ ਪ੍ਰਵਾਨ ਕਰ ਲਿਆ ਗਿਆ ਹੈ।

ਉਨ੍ਹਾ ਕਿਹਾ ਕਿ ਖਰੜ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਵਿਕਾਸ ਲਈ ਇਸ ਮਨਜੂਰ ਕੀਤੀ ਰਕਮ ਵਿੱਚ 284 ਕੰਮ ਸ਼ਾਮਿਲ ਹਨ। ਇਹਨਾ ਕੰਮਾਂ ਵਿੱਚ ਮੁੱਖ ਤੌਰ ਤੇ ਲੋੜੀਂਦੀਆਂ ਪਾਈਪਾਂ, ਸੜਕਾਂ ਅਤੇ ਗਲੀਆਂ ਦੀ ਮੁਰੰਮਤ ਅਤੇ ਨਵੀਆਂ ਇੰਟਰਲੋਕਿੰਗ ਟਾਇਲਾਂ ਲਗਾਉਣ ਅਤੇ ਪਾਰਕਾਂ ਦਾ ਵਿਕਾਸ, ਪਾਰਕਾਂ ਵਿੱਚ ਝੂਲੇ ਲਗਾਉਣ ਅਤੇ ਪਖਾਨੇ ਬਣਾਉਣ ਆਦਿ ਵਿਕਾਸ ਕਾਰਜ ਕੀਤੇ ਜਾਣਗੇ।

ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖਰੜ ਸ਼ਹਿਰ ਦੇ ਵਿਕਾਸ ਵਿੱਚ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਥੋਂ ਦੇ ਵਸਨੀਕਾਂ ਨੂੰ ਹਰ ਸੰਭਵ ਬੁਨਿਆਦੀ ਸਹੂਲਤ ਦਿੱਤੀ ਜਾਵੇਗੀ। ਉਹਨਾ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸ਼ਹਿਰਾਂ ਦੀ ਨੁਹਾਰ ਬਦਲਣ ਲਈ ਪੂਰੀ ਤਰਾਂ ਵਚਨਬੱਧ ਹੈ। ਇਹਨਾਂ ਕਾਰਜਾਂ ਨੂੰ ਪੂਰਾ ਕਰਨ ਲਈ ਨਾ ਤਾਂ ਜਜਬੇ ਦੀ ਘਾਟ ਹੈ ਅਤੇ ਨਾ ਹੀ ਫੰਡਾਂ ਦੀ ਘਾਟ ਹੈ।  

ਇਸ ਮੌਕੇ ਮੰਤਰੀ ਅਨਮੋਲ ਗਗਨ ਮਾਨ ਨੇ ਖਰੜ ਸ਼ਹਿਰ ਦੇ ਲੋਕਾਂ ਦੀਆਂ ਕਾਫੀ ਸਮੇਂ ਤੋਂ ਚਲੀਆ ਰਹੀਆਂ ਪੁਰਾਣੀਆਂ ਮੰਗਾਂ ਨੁੰ ਪ੍ਰਵਾਨ ਕਰਨ ਅਤੇ ਖਰੜ ਸ਼ਹਿਰ ਦੇ ਵਿਕਾਸ ਲਈ ਮਨਜੂਰ ਕੀਤੇ 45.36 ਕਰੋੜ ਰੁਪਏ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।

Have something to say? Post your comment

google.com, pub-6021921192250288, DIRECT, f08c47fec0942fa0

Punjab

ਹਰਜੋਤ ਬੈਂਸ ਨੇ ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ

ਵੱਡੀ ਖ਼ਬਰ: ਹਰਜੋਤ ਬੈਂਸ ਨੇ ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਉਣ ਦੇ ਦਿੱਤੇ ਹੁਕਮ

ਪੰਜਾਬ ਸਰਕਾਰ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ

ਗੈਂਗਸਟਰਾਂ ‘ਤੇ ਵਾਰ ਦਾ 143ਵਾਂ ਦਿਨ: ਪੰਜਾਬ ਪੁਲਿਸ ਵੱਲੋਂ 571 ਥਾਈਂ ਛਾਪੇਮਾਰੀ; 358 ਗ੍ਰਿਫ਼ਤਾਰ

ਐਸ.ਟੀ.ਸੀ. ਵੱਲੋਂ ਵੀ.ਵੀ.ਆਈ.ਪੀ. ਨਾਲ ਤਾਇਨਾਤ ਡਰਾਈਵਰਾਂ ਨੂੰ ਵਿਗਿਆਨਕ ਡਰਾਈਵਿੰਗ ਸਿਖਲਾਈ

‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜ ਮਹੀਨਿਆਂ ਵਿੱਚ 2.26 ਲੱਖ ਤੋਂ ਵੱਧ ਮਰੀਜ਼ਾਂ ਦਾ ਇਲਾਜ ਹੋਇਆ: ਡਾ. ਬਲਬੀਰ ਸਿੰਘ

ਪੰਜਾਬ ਕਾਂਗਰਸ ਦੇ ਅੰਦਰ ਧੜੇਬੰਦੀ ਜਾਰੀ !, ਹਾਈਕਮਾਂਡ ਨੇ ਰਿਪੋਰਟ ਤਿਆਰ ਕਰਨ ਲਈ ਤਿੰਨ ਕੇਂਦਰੀ ਨਿਗਰਾਨ ਕੀਤੇ ਨਿਯੁਕਤ

ਸਪੀਕਰ ਸੰਧਵਾਂ ਨੇ ਰਿਸ਼ਵਤ ਦਿੱਤੇ ਬਿਨਾਂ ਜ਼ਮੀਨੀ ਰਿਕਾਰਡ ਪ੍ਰਾਪਤ ਕਰਨ ਲਈ ਆਨਲਾਈਨ ਪੋਰਟਲ ਦੀ ਵਰਤੋਂ ਕਰਨ ਦੀ ਕੀਤੀ ਅਪੀਲ

ਅਕਾਲੀ ਆਗੂ ਬੰਟੀ ਰੋਮਾਣਾ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ: ਹਵਾਈ ਅੱਡੇ ਤੋਂ ਵਾਪਿਸ ਮੋੜਿਆ

ਕਾਕਰੋਚ ਜਨਤਾ ਪਾਰਟੀ ਹੁਣ ਪੰਜਾਬ 'ਚ ਕਰਨ ਜਾ ਰਹੀ ਐਂਟਰੀ