Thursday, August 06, 2026

Punjab

ਨਵੇਂ ਰਾਸ਼ਨ ਕਾਰਡਾਂ ਲਈ ਪੋਰਟਲ 11 ਅਗਸਤ ਤੱਕ ਖੁੱਲ੍ਹਾ; 14,000 ਤੋਂ ਵੱਧ ਡਿਪੂਆਂ ਉੱਤੇ ਈਪੋਸ ਮਸ਼ੀਨਾਂ ਨਾਲ ਵੰਡਿਆ ਜਾ ਰਿਹਾ ਅਨਾਜ

ਪੰਜਾਬ ਨਿਊਜ਼ ਐਕਸਪ੍ਰੈੱਸ | August 06, 2026 07:03 PM

- ਪੰਜਾਬ ਵਿੱਚ ਐਨ.ਐਫ.ਐਸ.ਏ. ਰਾਸ਼ਨ ਸਕੀਮ ਤਹਿਤ ਕੋਈ ਵੀ ਪਰਿਵਾਰ ਵਾਂਝਾ ਨਹੀਂ ਰਹੇਗਾ: ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ
- ਰਾਸ਼ਨ ਡਿਪੂਆਂ ਵਿਖੇ ਪੰਜਾਬ ਸਰਕਾਰ ਦੀ ਲੋਕ ਪੱਖੀ ਪਹਿਲ 'ਮੇਰੀ ਰਸੋਈ' ਸਕੀਮ ਤਹਿਤ ਰਾਸ਼ਨ ਕਿੱਟ ਵੀ ਮੁਹੱਈਆ ਕਰਵਾਈ ਜਾ ਰਹੀ ਹੈ

ਚੰਡੀਗੜ੍ਹ, 6 ਅਗਸਤ : ਪੰਜਾਬ ਵਿਧਾਨ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨ.ਐਫ.ਐਸ.ਏ.) 2013 ਤਹਿਤ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਪਰਿਵਾਰ ਰਾਸ਼ਨ (ਕਣਕ) ਦੀ ਪ੍ਰਾਪਤੀ ਤੋਂ ਵਾਂਝਾ ਨਾ ਰਹੇ। ਇਹ ਰਾਸ਼ਨ, ਪ੍ਰਾਇਓਰਿਟੀ ਹਾਊਸਹੋਲਡ ਸਕੀਮ ਅਤੇ ਅੰਤਿਓਦਿਆ ਅੰਨ ਯੋਜਨਾ ਤਹਿਤ ਦਿੱਤਾ ਜਾ ਰਿਹਾ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਨਵੇਂ ਰਾਸ਼ਨ ਕਾਰਡਾਂ ਲਈ ਅਰਜ਼ੀ ਦੇਣ ਲਈ ਪੋਰਟਲ *https://Ercms.punjab.gov.in* 11 ਅਗਸਤ ਤੱਕ ਖੁੱਲ੍ਹਾ ਹੈ। ਇਸ ਤੋਂ ਇਲਾਵਾ ਲੋਕ ਦਫ਼ਤਰਾਂ ਵਿੱਚ ਜਾ ਕੇ ਮੈਨੂਅਲ ਤੌਰ 'ਤੇ ਵੀ ਅਰਜ਼ੀ ਦੇ ਸਕਦੇ ਹਨ। ਕਿਸੇ ਵੀ ਮੁਸ਼ਕਲ ਜਾਂ ਜਾਣਕਾਰੀ ਲਈ ਲੋਕ ਆਪਣੇ ਸਬੰਧਤ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ (ਡੀ.ਐਫ.ਐਸ.ਸੀ.) ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।

ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਭਰ ਵਿੱਚ 14, 000 ਤੋਂ ਵੱਧ ਰਾਸ਼ਨ ਡਿਪੂ ਹਨ ਅਤੇ ਸਾਰੇ ਹੀ ਈ ਪੋਸ ਮਸ਼ੀਨਾਂ ਨਾਲ ਲੈਸ ਹਨ ਅਤੇ ਇਨ੍ਹਾਂ ਮਸ਼ੀਨਾਂ ਰਾਹੀਂ ਡਿਪੂਆਂ ਉੱਤੇ ਵੰਡੇ ਜਾਣ ਵਾਲੇ ਅਨਾਜ ਵਿੱਚ ਪਾਰਦਰਸ਼ਿਤਾ ਆਈ ਹੈ।

ਸ਼੍ਰੀ ਕਟਾਰੂਚੱਕ ਨੇ ਇਹ ਵੀ ਕਿਹਾ ਕਿ ਹਾਲ ਹੀ ਵਿੱਚ ਅਜਿਹੇ 2, 800 ਹੋਰ ਡਿਪੂ ਵੰਡੇ ਗਏ ਹਨ।

ਇਸ ਤੋਂ ਇਲਾਵਾ ਹੁਣ ਡਿਪੂਆਂ ਵਿਖੇ ਕੌਮੀ ਖੁਰਾਕ ਸੁਰੱਖਿਆ ਐਕਟ, 2013 ਤਹਿਤ ਮਿਲਣ ਵਾਲੀ ਕਣਕ ਤੋਂ ਛੁੱਟ ਪੰਜਾਬ ਸਰਕਾਰ ਦੀ ਇੱਕ ਬੇਹੱਦ ਮਹੱਤਵਪੂਰਨ ਲੋਕ ਪੱਖੀ ਪਹਿਲ 'ਮੇਰੀ ਰਸੋਈ' ਸਕੀਮ ਤਹਿਤ ਰਾਸ਼ਨ ਕਿੱਟ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਵਿੱਚ ਪ੍ਰਤੀ ਕਿੱਟ 2 ਕਿਲੋ ਦਾਲ, 2 ਕਿਲੋ ਖੰਡ, 1 ਕਿਲੋ ਨਮਕ, 200 ਗਰਾਮ ਹਲਦੀ ਪਾਊਡਰ ਅਤੇ 1 ਲੀਟਰ ਸਰੋਂ ਦਾ ਤੇਲ ਸ਼ਾਮਿਲ ਹਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਧਰਤੀ ਹੇਠਲੇ ਪਾਣੀ ਦੇ ਪੱਧਰ ‘ਚ ਸੁਧਾਰ ਲਈ 16,000 ਕਿਲੋਮੀਟਰ ਖਾਲਿਆਂ ਨੂੰ ਮੁੜ ਕੀਤਾ ਜਾ ਰਿਹਾ ਸੁਰਜੀਤ: ਹਰਪਾਲ ਚੀਮਾ

ਗੈਂਗਸਟਰਾਂ 'ਤੇ ਵਾਰ ਦਾ 198ਵਾਂ ਦਿਨ: ਪੰਜਾਬ ਪੁਲਿਸ ਵੱਲੋਂ 633 ਥਾਈਂ ਛਾਪੇਮਾਰੀ; 420 ਕਾਬੂ

ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ, ਸਿੱਖਿਆ ਮੰਤਰੀ ਨੇ ਵਿਧਾਨ ਸਭਾ ਵਿੱਚ ਚਾਰ ਸਾਲਾਂ ਦਾ ਰਿਪੋਰਟ ਕਾਰਡ ਕੀਤਾ ਪੇਸ਼

ਮਾਨ ਸਰਕਾਰ ਵੱਲੋਂ ਭਾਖੜਾ ਡੈਮ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਸਿਰੇ ਤੋਂ ਖਾਰਜ, ਕਿਹਾ ਡੈਮ ਪੂਰੀ ਤਰ੍ਹਾਂ ਸੁਰੱਖਿਅਤ

ਪੰਜਾਬ 'ਚ SIR ਅਧੀਨ ਦਾਅਵਿਆਂ ਅਤੇ ਇਤਰਾਜਾਂ ਦੇਣ ਦੀ ਪ੍ਰੀਕਿਰਿਆ 13 ਅਗਸਤ ਤੋਂ ਹੋਵੇਗੀ ਆਰੰਭ: ਸੀ.ਈ.ਓ. ਅਨਿੰਦਿਤਾ ਮਿਤਰਾ

ਵਿਜੀਲੈਂਸ ਵੱਲੋਂ 5,000 ਰੁਪਏ ਰਿਸ਼ਵਤ ਲੈਂਦਾ ਡਰਾਈਵਰ ਰੰਗੇ ਹੱਥੀਂ ਕਾਬੂ

ਯੂਟਿਊਬ ਲਿੰਕ ਡਾਊਨਲੋਡ ਕਰਕੇ ਗੁਰਬਾਣੀ ਪ੍ਰਸਾਰਣ ਰੀ-ਸਟਰੀਮ ਕਰਨ ਵਾਲਿਆਂ ’ਤੇ ਹੋਵੇਗੀ ਕਾਰਵਾਈ - SGPC ਪ੍ਰਧਾਨ

‘ਸਾਂਝ ਰਾਹਤ ਕੇਂਦਰ’ ਲੋੜਵੰਦ ਮਹਿਲਾਵਾਂ ਲਈ ਪੰਜਾਬ ਪੁਲਿਸ ਦੇ ਭਾਈਚਾਰਕ ਸਹਾਇਤਾ ਮਾਡਲ ਵਜੋਂ ਉੱਭਰੇ

ਵਿਜੀਲੈਂਸ ਨੇ ASI ਅਤੇ SHO ਦੇ ਰੀਡਰ ਨੂੰ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਕੀਤਾ ਰੰਗੇ ਹੱਥੀਂ ਕਾਬੂ

ਗੈਂਗਸਟਰਾਂ ਤੇ ਵਾਰ ਦਾ 197ਵਾਂ ਦਿਨ: ਪੰਜਾਬ ਪੁਲਿਸ ਵੱਲੋਂ 652 ਥਾਈਂ ਛਾਪੇਮਾਰੀ; 454 ਵਿਅਕਤੀ ਕਾਬੂ