Sunday, April 19, 2026

Punjab

ਮਾਓਰੀ ਭਾਈਚਾਰੇ ਵੱਲੋਂ ਜਥੇਦਾਰ ਗੜਗੱਜ ਦਾ ਨਿਊਜ਼ੀਲੈਂਡ 'ਚ ਨਿੱਘਾ ਸੁਆਗਤ

ਪੰਜਾਬ ਨਿਊਜ਼ ਐਕਸਪ੍ਰੈੱਸ | April 19, 2026 02:59 PM

ਔਕਲੈਂਡ/ਸ੍ਰੀ ਅੰਮ੍ਰਿਤਸਰ: ਨਿਊਜ਼ੀਲੈਂਡ ਦੇ ਸਥਾਨਕ ਮਾਓਰੀ ਭਾਈਚਾਰੇ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਪਾਪਾਕੁਰਾ ਮਰਾਏ ਵਿਖੇ ਪੁੱਜਣ ਉੱਤੇ ਉਨ੍ਹਾਂ ਦੀ ਸੱਭਿਆਚਾਰਕ ਰਵਾਇਤ ਅਨੁਸਾਰ ਨਿੱਘਾ ਸੁਆਗਤ ਕੀਤਾ। ਇਸ ਦੌਰਾਨ ਮਾਓਰੀ ਭਾਈਚਾਰੇ ਦੇ ਨੁਮਾਇੰਦਿਆਂ ਨੇ ਜਥੇਦਾਰ ਗੜਗੱਜ ਨਾਲ ਆਪੋ-ਆਪਣੇ ਸੱਭਿਆਚਾਰਾਂ ਤੇ ਰਵਾਇਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ।

ਮਾਓਰੀ ਭਾਈਚਾਰੇ ਨੇ ਕਿਹਾ ਕਿ ਜੋ ਵੀ ਬੀਤੇ ਦਿਨੀਂ ਕੁਝ ਅਨਸਰਾਂ ਵੱਲੋਂ ਉਨ੍ਹਾਂ ਨਾਲ ਸਬੰਧਤ ਹਾਕਾ ਰਵਾਇਤ ਦੀ ਦੁਰਵਰਤੋਂ ਕਰਕੇ ਨਿਊਜ਼ੀਲੈਂਡ ਵਿਖੇ ਸਿੱਖਾਂ ਵੱਲੋਂ ਸਜਾਏ ਗਏ ਨਗਰ ਕੀਰਤਨ ਦਾ ਵਿਰੋਧ ਕੀਤਾ ਗਿਆ ਉਸ ਉਨ੍ਹਾਂ ਦਾ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਉਹ ਸਿੱਖ ਸਿਧਾਂਤਾਂ ਤੇ ਰਵਾਇਤਾਂ ਦਾ ਬਹੁਤ ਸਤਿਕਾਰ ਕਰਦੇ ਹਨ ਤੇ ਹਮੇਸ਼ਾ ਕਰਦੇ ਰਹਿਣਗੇ ਅਤੇ ਸਿੱਖ ਕੌਮ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।

ਮਾਓਰੀ ਭਾਈਚਾਰੇ ਨੇ ਕਿਹਾ ਕਿ ਭਾਵੇਂ ਕਿ ਉਹ ਕਿਸੇ ਨੂੰ ਵੀ ਆਪਣੇ ਮਰਾਏ ਵਿੱਚ ਸ਼ਸਤਰ ਲੈ ਕੇ ਨਹੀਂ ਆਉਣ ਦਿੰਦੇ ਪਰੰਤੂ ਕਿਉਂਕਿ ਉਹ ਸਿੱਖ ਭਾਈਚਾਰੇ ਨੂੰ ਆਪਣਾ ਸਮਝਦੇ ਹਨ, ਇਸ ਲਈ ਉਨ੍ਹਾਂ ਜਥੇਦਾਰ ਗੜਗੱਜ ਦਾ ਵੱਡੀ ਸ੍ਰੀ ਸਾਹਿਬ ਦੇ ਨਾਲ ਵੀ ਸੁਆਗਤ ਕਰਦੇ ਹਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਕੀਤੀ, ਸਿੱਖ ਭਾਈਚਾਰੇ ਦੇ ਯੋਗਦਾਨ ਤੇ ਆਪਸੀ ਸਾਂਝ ’ਤੇ ਕੀਤੀ ਚਰਚਾ

ਇਟਲੀ 'ਚ ਗੁਰਦੁਆਰੇ ਦੇ ਬਾਹਰ ਦੋ ਸਿੱਖ ਸੇਵਾਦਾਰਾਂ ਦਾ ਗੋਲੀਆਂ ਮਾਰ ਕੇ ਕਤਲ

ਪੰਜਾਬ ਵਿਧਾਨ ਸਭਾ 'ਚ ਪਾਸ ਹੋਇਆ ਬੇਅਦਬੀ ਬਿੱਲ ਬਣਿਆ ਕਾਨੂੰਨ, ਗਵਰਨਰ ਨੇ ਕੀਤੇ ਦਸਤਖਤ

ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੋਏ ਇਕੱਠੇ

ਅੰਮ੍ਰਿਤਸਰ ਦੇ ਅਟਾਰੀ ਵਿਧਾਨ ਸਭਾ ਹਲਕੇ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਸ਼ਾਨਦਾਰ ਬਣਨਗੀਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੀਂਹ ਰੱਖੀ

CM ਮਾਨ ਦੇ ਨਿਰੰਤਰ ਯਤਨਾਂ ਸਦਕਾ ਕਣਕ ਖਰੀਦ ਸੀਜ਼ਨ ਲਈ ਪੰਜਾਬ ਨੂੰ ਵੱਡੀ ਰਾਹਤ: ਲਾਲ ਚੰਦ ਕਟਾਰੂਚੱਕ

ਗੈਂਗਸਟਰਾਂ ‘ਤੇ ਵਾਰ ਦਾ 87ਵਾਂ ਦਿਨ: ਪੰਜਾਬ ਪੁਲਿਸ ਵੱਲੋਂ 546 ਥਾਵਾਂ ‘ਤੇ ਛਾਪੇਮਾਰੀ; 253 ਗ੍ਰਿਫ਼ਤਾਰ

ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਲਈ ਸਪੈਸ਼ਲ ਡੀਜੀਪੀ ਏ.ਐਸ. ਰਾਏ ਨੇ ਪੀਜੀਡੀ ਪੋਰਟਲ ਨੋਡਲ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਪੰਜਾਬ ਵਜ਼ਾਰਤ ਵੱਲੋਂ ਦਰਿਆਵਾਂ, ਚੋਆਂ ਅਤੇ ਸੇਮ ਨਾਲਿਆਂ ’ਚੋਂ ਗਾਰ ਕੱਢਣ ਲਈ ਹਰੀ ਝੰਡੀ, ਪੜ੍ਹੋ ਲਏ ਗਏ ਹੋਰ ਕਿਹੜੇ-ਕਿਹੜੇ ਫੈਸਲੇ

ਮਹਿਲਾ ਰਾਖਵਾਂਕਰਨ ਨੂੰ ਸਾਡੀ ਪੂਰਨ ਹਮਾਇਤ ਪਰ ਕੇਂਦਰ ਵੱਲੋਂ ਇਹ ਸਿਰਫ਼ ਚੋਣ ਡਰਾਮਾ ਰਚਿਆ ਜਾ ਰਿਹਾ: ਮੀਤ ਹੇਅਰ